Bible Languages

Indian Language Bible Word Collections

Bible Versions

Books

2 Samuel Chapters

2 Samuel 14 Verses

Bible Versions

Books

2 Samuel Chapters

2 Samuel 14 Verses

1 ਸਰੂਯਾਹ ਦੇ ਪੁੱਤ੍ਰ ਯੋਆਬ ਨੇ ਜਦ ਜਾਤਾ ਭਈ ਪਾਤਸ਼ਾਹ ਦਾ ਦਿਲ ਅਬਸ਼ਾਲੋਮ ਵੱਲ ਹੈ
2 ਤਾਂ ਯੋਆਬ ਨੇ ਤਕੋਆਹ ਵਿੱਚ ਮਨੁੱਖ ਘੱਲ ਕੇ ਉੱਥੋਂ ਇੱਕ ਸਿਆਣੀ ਤੀਵੀਂ ਸਦਾਈ ਅਤੇ ਉਹ ਨੂੰ ਆਖਿਆ, ਜੋ ਸੋਗ ਦਾ ਭਰਾਵਾ ਪਹਿਨ ਕੇ ਸੋਗੀ ਦਾ ਸਾਂਗ ਬਣਾ ਅਤੇ ਤੇਲ ਆਪਣੇ ਉੱਤੇ ਨਾ ਮਲ ਸਗੋਂ ਅਜਿਹੀ ਬਣ ਜੋ ਜਾਣੀਦਾ ਇਹ ਨੂੰ ਚਰੋਕਣਾ ਹੀ ਕਿਸੇ ਮੋਏ ਹੋਏ ਦਾ ਸੋਗ ਹੈ
3 ਅਤੇ ਪਾਤਸ਼ਾਹ ਕੋਲ ਜਾ ਕੇ ਉਸਨਾਲ ਏਹ ਗੱਲ ਕਰ। ਤਾਂ ਯੋਆਬ ਨੇ ਉਹ ਦੇ ਮੂੰਹ ਵਿੱਚ ਗੱਲਾਂ ਪਾ ਦਿੱਤੀਆਂ।।
4 ਜਦ ਉਹ ਤਕੋਆਹ ਦੀ ਬੁੱਢੀ ਪਾਤਸ਼ਾਹ ਕੋਲ ਆਈ ਤਾਂ ਮੂੰਹ ਪਰਨੇ ਧਰਤੀ ਉੱਤੇ ਡਿੱਗੀ ਅਤੇ ਮੱਥਾ ਟੇਕਿਆ ਅਤੇ ਬੋਲੀ, ਹੇ ਪਾਤਸ਼ਾਹ, ਮੇਰੀ ਦੁਹਾਈ!
5 ਤਦ ਪਾਤਸ਼ਾਹ ਨੇ ਉਹ ਨੂੰ ਆਖਿਆ, ਤੈਨੂੰ ਕੀ ਹੋਇਆ? ਉਹ ਬੋਲੀ, ਮੈਂ ਸੱਚ ਮੁੱਚ ਰੰਡੀ ਤੀਵੀਂ ਹਾਂ ਅਤੇ ਮੇਰਾ ਪਤੀ ਮਰ ਗਿਆ ਹੈ
6 ਤੁਹਾਡੀ ਗੋੱਲੀ ਦੇ ਦੋ ਪੁੱਤ੍ਰ ਸਨ ਸੋ ਦੋਵੇਂ ਪੈਲੀ ਵਿੱਚ ਹੱਥੋਂ ਪਾਈ ਹੋ ਪਏ ਅਤੇ ਉੱਥੇ ਸੀ ਕੋਈ ਨਹੀਂ ਜੋ ਉਨ੍ਹਾਂ ਨੂੰ ਅੱਡ ਕਰੇ ਸੋ ਇੱਕ ਨੇ ਦੂਜੇ ਨੂੰ ਮਰਿਆ ਅਤੇ ਵੱਢ ਸੁੱਟਿਆ
7 ਹੁਣ ਵੇਖੋ, ਸਾਰਾ ਘਰਾਣਾ ਤੁਹਾਡੀ ਗੋੱਲੀ ਦਾ ਵਿਰੋਧੀ ਹੋ ਗਿਆ ਹੈ ਅਤੇ ਓਹ ਆਖਦੇ ਹਨ ਭਈ ਜਿਸਨੇ ਆਪਣੇ ਭਰਾ ਨੂੰ ਵੱਢ ਸੁੱਟਿਆ ਹੈ ਉਹ ਨੂੰ ਸਾਡੇ ਹੱਥ ਸੌਂਪ ਦੇਹ ਜੋ ਅਸੀਂ ਉਹ ਦੇ ਮਰੇ ਹੋਏ ਭਰਾ ਦੇ ਬਦਲੇ ਉਹ ਨੂੰ ਵੱਢ ਸੁੱਟੀਏ ਸੋ ਅਸੀਂ ਪੱਤੀਦਾਰ ਨੂੰ ਵੀ ਮਾਰ ਸੁੱਟਾਂਗੇ! ਇਉ ਓਹ ਮੇਰੇ ਰਹਿੰਦੇ ਅੰਗਾਰੇ ਨੂੰ ਵੀ ਬੁਝਾਉਣਾ ਚਾਹੁੰਦੇ ਹਨ ਅਤੇ ਮੇਰੇ ਪਤੀ ਦਾ ਨਾਉਂ ਅਤੇ ਬਕੀਏ ਨੂੰ ਧਰਤੀ ਉੱਤੇ ਨਹੀਂ ਛੱਡਦੇ
8 ਸੋ ਪਾਤਸ਼ਾਹ ਨੇ ਉਸ ਬੁੱਢੀ ਨੂੰ ਆਖਿਆ, ਤੂੰ ਆਪਣੇ ਘਰ ਜਾਹ ਅਤੇ ਮੈਂ ਤੇਰੇ ਲਈ ਆਗਿਆ ਦਿਆਂਗਾ
9 ਤਾਂ ਉਸ ਤਕੋਆਹ ਦੀ ਬੁੱਢੀ ਨੇ ਪਾਤਸ਼ਾਹ ਨੂੰ ਆਖਿਆ, ਹੇ ਮੇਰੇ ਮਹਾਰਾਜ ਪਾਤਸ਼ਾਹ ਸਾਰਾ ਦੋਸ਼ ਮੇਰੇ ਉੱਤੇ ਅਤੇ ਮੇਰੇ ਪਿਉ ਦੇ ਘਰਾਣੇ ਉੱਤੇ ਹੋਵੇ ਅਤੇ ਪਾਤਸ਼ਾਹ ਅਰ ਉਹ ਦਾ ਸਿੰਘਾਸਣ ਬਿਦੋਸ਼ਾ ਹੋਵੇ
10 ਤਦ ਪਾਤਸ਼ਾਹ ਨੇ ਆਖਿਆ, ਜਿਹੜਾ ਕੋਈ ਤੈਨੂੰ ਕੁਝ ਬੋਲੇ ਉਸ ਨੂੰ ਮੇਰੇ ਕੋਲ ਲੈ ਆ ਜੋ ਫੇਰ ਤੈਨੂੰ ਛੋਹ ਵੀ ਨਾ ਸੱਕੇ
11 ਤਦ ਉਸ ਨੇ ਆਖਿਆ, ਮੈਂ ਬੇਨਤੀ ਕਰਦੀ ਹਾਂ, ਹੇ ਪਾਤਸ਼ਾਹ, ਯਹੋਵਾਹ ਆਪਣੇ ਪਰਮੇਸ਼ੁਰ ਵੱਲ ਧਿਆਨ ਲਾ ਕੇ ਖ਼ੂਨ ਦੇ ਵੱਟੇ ਲੈਣ ਵਾਲਿਆਂ ਨੂੰ ਅਟਕਾ ਦਿਓ ਅਜਿਹਾ ਨਾ ਹੋਵੇ ਜੋ ਮੇਰੇ ਪੁੱਤ੍ਰ ਨੂੰ ਮਾਰ ਲੈਂਣ। ਤਦ ਉਸ ਆਖਿਆ, ਜੀਉਂਦੇ ਯਹੋਵਾਹ ਦੀ ਸੌਂਹ, ਤੇਰੇ ਪੁੱਤ੍ਰ ਦਾ ਇੱਕ ਵਾਲ ਵੀ ਧਰਤੀ ਉੱਤੇ ਨਾ ਡਿੱਗੇਗਾ
12 ਤਦ ਉਸ ਤੀਵੀਂ ਨੇ ਆਖਿਆ, ਆਪਣੀ ਗੋੱਲੀ ਨੂੰ ਪਰਵਾਨਗੀ ਦੇਹ ਜੋ ਆਪਣੇ ਮਹਾਰਾਜ ਪਾਤਸ਼ਾਹ ਅੱਗੇ ਇੱਕ ਗੱਲ ਹੋਰ ਬੋਲੇ
13 ਉਸ ਆਖਿਆ, ਬੋਲ, ਤਦ ਉਸ ਤੀਵੀਂ ਨੇ ਆਖਿਆ, ਤੁਸਾਂ ਪਰਮੇਸ਼ੁਰ ਦੇ ਲੋਕਾਂ ਦੇ ਵਿਰੁੱਧ ਵਿੱਚ ਐਉਂ ਕਾਹਨੂੰ ਧਿਆਨ ਕੀਤਾ ਹੈ ਕਿਉਂ ਜੋ ਪਾਤਸ਼ਾਹ ਇਹ ਆਖਦਿਆਂ ਸਾਰ ਹੀ ਦੋਸ਼ੀ ਬਣਿਆ ਇਸ ਲਈ ਜੋ ਪਾਤਸ਼ਾਹ ਆਪਣੇ ਕੱਢੇ ਹੋਏ ਨੂੰ ਫੇਰ ਨਹੀਂ ਸੱਦਦਾ
14 ਅਸੀਂ ਸਭਨਾਂ ਨੇ ਮਰਨਾ ਹੀ ਹੈ ਅਤੇ ਪਾਣੀ ਵਰਗੇ ਹਾਂ ਜੋ ਧਰਤੀ ਉੱਤੇ ਡੋਲ੍ਹਿਆ ਜਾਂਦਾ ਹੈ ਜੋ ਫੇਰ ਸੰਮ੍ਹਾਲਿਆ ਨਹੀਂ ਜਾਂਦਾ। ਪਰਮੇਸ਼ੁਰ ਕਿਸੇ ਦੀ ਜਾਨ ਨਹੀਂ ਲੈਂਦਾ ਪਰ ਉਪਾਓ ਕਰਦਾ ਹੈ ਜੋ ਉਹ ਦੇ ਕੱਢੇ ਹੋਏ ਉਸ ਕੋਲੋਂ ਮੂਲੋਂ ਨਾ ਕੱਢੇ ਜਾਣ
15 ਸੋ ਹੁਣ ਮੈਂ ਆਪਣੇ ਮਾਹਰਾਜ ਪਾਤਸ਼ਾਹ ਅੱਗੇ ਏਹ ਆਖਣ ਆਈ ਹਾਂ ਇਸ ਕਰਕੇ ਜੋ ਲੋਕਾਂ ਨੇ ਮੈਨੂੰ ਡਰਾਇਆ ਤਦ ਤੁਹਾਡੀ ਗੋੱਲੀ ਨੇ ਆਖਿਆ ਭਈ ਮੈਂ ਆਪ ਪਾਤਸ਼ਾਹ ਅੱਗੇ ਬੇਨਤੀ ਕਰਾਂਗੀ। ਕੀ ਜਾਣੀਏ ਜੋ ਪਾਤਸ਼ਾਹ ਆਪਣੀ ਟਹਿਲਣ ਦੀ ਬੇਨਤੀ ਅਨੁਸਾਰ ਕਰੇ?
16 ਕਿਉਂ ਜੋ ਪਾਤਸ਼ਾਹ ਅਵਸ਼ ਸੁਣ ਕੇ ਆਪਣੀ ਟਹਿਲਣ ਨੂੰ ਉਸ ਮਨੁੱਖ ਦੇ ਹੱਥੋਂ ਜੋ ਮੈਨੂੰ ਅਤੇ ਮੇਰੇ ਪੁੱਤ੍ਰ ਨੂੰ ਪਰਮੇਸ਼ੁਰ ਦੀ ਦਿੱਤੀ ਹੋਈ ਪੱਤੀ ਵਿੱਚੋਂ ਕੱਢ ਕੇ ਵੱਢਿਆ ਚਾਹੁੰਦਾ ਹੈ ਛੁਡਾਵੇਗਾ
17 ਤਦ ਤੁਹਾਡੀ ਗੋਲੀ ਨੇ ਆਖਿਆ, ਮੇਰੇ ਮਹਾਰਾਜ ਪਾਤਸ਼ਾਹ ਦੀ ਗੱਲ ਸੁਖਦਾਇਕ ਹੋਵੇਗੀ ਕਿਉਂ ਜੋ ਮੇਰਾ ਪਾਤਸ਼ਾਹ ਭਲਿਆਈ ਅਤੇ ਬੁਰਿਆਈ ਦੇ ਸਿਆਣਨ ਵਿੱਚ ਪਰਮੇਸ਼ੁਰ ਦੇ ਦੂਤ ਵਰਗਾ ਹੈ, ਸੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਨਾਲ ਹੋਵੇ!
18 ਤਦ ਪਾਤਸ਼ਾਹ ਨੇ ਉਸ ਤੀਵੀਂ ਨੂੰ ਮੁੜ ਆਖਿਆ, ਜਿਹੜੀ ਗੱਲ ਮੈਂ ਤੈਥੋਂ ਪੁੱਛਣਾ ਹਾਂ ਸੋ ਤੂੰ ਮੈਥੋਂ ਨਾ ਲੁਕਾਵੀਂ। ਤਦ ਉਹ ਤੀਵੀਂ ਬੋਲੀ, ਜੀ ਮਾਹਰਾਜ ਪਾਤਸ਼ਾਹ, ਦੱਸੋ
19 ਸੋ ਪਾਤਸ਼ਾਹ ਨੇ ਆਖਿਆ, ਭਲਾ, ਇਸ ਸਾਰੇ ਕੰਮ ਵਿੱਚ ਯੋਆਬ ਦਾ ਹੱਥ ਤੇਰੇ ਨਾਲ ਨਹੀਂ? ਉਸ ਤੀਵੀਂ ਨੇ ਉੱਤਰ ਦੇ ਕੇ ਆਖਿਆ, ਤੁਹਾਡੀ ਜਿੰਦ ਦੀ ਸੌਂਹ ਹੇ ਮੇਰੇ ਮਾਹਰਾਜ ਪਾਤਸ਼ਾਹ ਕਿਸੇ ਨੂੰ ਉਨ੍ਹਾਂ ਗੱਲਾਂ ਤੋਂ ਜੋ ਮੇਰੇ ਮਾਹਰਾਜ ਪਾਤਸ਼ਾਹ ਨੇ ਆਖੀਆਂ ਸੱਜੇ ਯਾ ਖੱਬੇ ਵੱਲ ਮੁੜਨਾ ਅਣਹੋਣਾ ਹੈ! ਤੁਹਾਡੇ ਟਹਿਲੂਏ ਯੋਆਬ ਨੇ ਹੀ ਮੈਨੂੰ ਆਗਿਆ ਕੀਤੀ ਅਤੇ ਉਸ ਨੇ ਹੀ ਏਸ ਸਭ ਗੱਲਾਂ ਤੁਹਾਡੀ ਟਹਿਲਣ ਦੇ ਮੂੰਹ ਵਿੱਚ ਪਾ ਦਿੱਤੀਆਂ
20 ਅਤੇ ਤੁਹਾਡੇ ਟਹਿਲੂਏ ਯੋਆਬ ਨੇ ਏਹ ਸਾਰੀ ਗੱਲ ਇਸ ਕਰਕੇ ਕੀਤੀ ਹੈ ਜੋ ਉਹ ਏਸ ਕੰਮ ਦਾ ਰੰਗ ਬਦਲ ਦੇਵੇ ਅਤੇ ਜੋ ਕੁਝ ਧਰਤੀ ਉੱਤੇ ਹੁੰਦਾ ਹੈ ਉਹ ਦੇ ਜਾਣਨ ਨੂੰ ਮੇਰਾ ਮਹਾਰਾਜ ਪਰਮੇਸ਼ੁਰ ਦੇ ਦੂਤ ਦੀ ਬੁੱਧ ਅਨੁਸਾਰ ਬੁੱਧਵਾਨ ਹੈ!।।
21 ਤਦ ਪਾਤਸ਼ਾਹ ਨੇ ਯੋਆਬ ਨੂੰ ਆਖਿਆ, ਵੇਖ, ਮੈਂ ਏਹ ਕੰਮ ਕਰਦਾ ਹਾਂ! ਤੂੰ ਜਾਹ ਅਤੇ ਉਸ ਜੁਆਨ ਅਬਸ਼ਾਲੋਮ ਨੂੰ ਮੋੜ ਲਿਆ
22 ਤਦ ਯੋਆਬ ਧਰਤੀ ਉੱਤੇ ਮੂੰਹ ਪਰਨੇ ਡਿੱਗਾ ਅਤੇ ਮੱਥਾ ਟੇਕ ਕੇ ਪਾਤਸ਼ਾਹ ਨੂੰ ਧੰਨ ਆਖਿਆ। ਤਾਂ ਯੋਆਬ ਬੋਲਿਆ, ਅੱਜ ਤੁਹਾਡਾ ਸੇਵਕ ਜਾਣਦਾ ਹੈ ਭਈ ਤੁਹਾਡੀ ਵੱਲੋਂ ਹੇ ਮੇਰੇ ਮਾਹਰਾਜ ਪਾਤਸ਼ਾਹ,ਮੇਰੇ ਉੱਤੇ ਕਿਰਪਾ ਦੀ ਦ੍ਰਿਸ਼ਟ ਹੈ ਇਸ ਲਈ ਜੋ ਪਾਤਸ਼ਾਹ ਨੇ ਆਪਣੇ ਟਹਿਲੂਏ ਦੀ ਬੇਨਤੀ ਮੰਨ ਲਈ
23 ਫੇਰ ਯੋਆਬ ਉੱਠਿਆ ਅਤੇ ਗਸ਼ੂਰ ਨੂੰ ਜਾ ਕੇ ਅਬਸ਼ਾਲੋਮ ਨੂੰ ਯਰੂਸ਼ਲਮ ਵਿੱਚ ਲੈ ਆਇਆ
24 ਤਦ ਪਾਤਸ਼ਾਹ ਨੇ ਆਖਿਆ, ਉਹ ਆਪਣੇ ਘਰ ਮੁੜ ਜਾਏ ਅਤੇ ਮੇਰਾ ਮੂੰਹ ਨਾ ਵੇਖੇ! ਸੋ ਅਬਸ਼ਾਲੋਮ ਆਪਣੇ ਘਰ ਗਿਆ ਅਤੇ ਪਾਤਸ਼ਾਹ ਦਾ ਮੂੰਹ ਨਾ ਡਿੱਠਾ।।
25 ਸਾਰੇ ਇਸਰਾਏਲ ਵਿੱਚ ਕੋਈ ਮਨੁੱਖ ਵੀ ਅਬਸ਼ਾਲੋਮ ਦੇ ਸਮਾਨ ਸੁਹੱਪਣ ਵਿੱਚ ਉਸਤਤ ਜੋਗ ਨਹੀਂ ਸੀ ਕਿਉਂ ਜੋ ਉਹ ਦੇ ਪੈਰਾਂ ਦੀ ਤਲੀ ਤੋਂ ਲੈ ਕੇ ਸਿਰ ਦੀ ਚੋਟੀ ਤੀਕੁਰ ਉਹ ਦੇ ਵਿੱਚ ਕੋਈ ਕਾਣ ਨਹੀਂ ਸੀ
26 ਜਦ ਉਹ ਆਪਣੇ ਸਿਰ ਦੇ ਵਾਲ ਮੁੰਨਦਾ ਸੀ ਕਿਉਂ ਜੋ ਵਰਹੇ ਦੇ ਛੇਕੜ ਉਹ ਮੁੰਨਦਾ ਹੁੰਦਾ ਸੀ ਉਹ ਵਾਲ ਬਹੁਤ ਸਾਰੇ ਭਾਰੇ ਜੋ ਸਨ ਇਸ ਕਰਕੇ ਉਨ੍ਹਾਂ ਨੂੰ ਮੁੰਨਦਾ ਸੀ ਅਤੇ ਆਪਣੇ ਸਿਰ ਦੇ ਵਾਲ ਢਾਈ ਸੇਰ ਪਾਤਸ਼ਾਹੀ ਤੋਲ ਦੇ ਅਨੁਸਾਰ ਤੋਲਦਾ ਸੀ
27 ਸੋ ਅਬਸ਼ਾਲੋਮ ਦੇ ਤਿੰਨ ਪੁੱਤ੍ਰ ਜੰਮੇ ਅਤੇ ਇੱਕ ਧੀ ਤਾਮਾਰ ਨਾਮੇ ਸੀ। ਉਹ ਵੱਡੀ ਸੋਹਣੀ ਜਨਾਨੀ ਸੀ
28 ਅਤੇ ਅਬਸ਼ਾਲੋਮ ਪੂਰੇ ਦੋ ਵਰਹੇ ਯਰੂਸ਼ਲਮ ਵਿੱਚ ਰਿਹਾ ਪਰ ਪਾਤਸ਼ਾਹ ਦਾ ਮੂੰਹ ਨਾ ਡਿੱਠਾ
29 ਸੋ ਅਬਸ਼ਾਲੋਮ ਨੇ ਯੋਆਬ ਨੂੰ ਪਾਤਸ਼ਾਹ ਕੋਲ ਘੱਲਣ ਲਈ ਸੱਦਿਆ ਪਰ ਉਹ ਦੇ ਕੋਲ ਆਉਣ ਨੂੰ ਉਸ ਦਾ ਜੀਅ ਨਹੀਂ ਕਰਦਾ ਸੀ ਅਤੇ ਫੇਰ ਉਸ ਨੇ ਦੂਜੀ ਵੇਰ ਸੱਦਿਆ ਪਰ ਉਹ ਨਾ ਆਇਆ
30 ਤਦ ਉਸ ਨੇ ਆਪਣੇ ਟਹਿਲੂਆਂ ਨੂੰ ਆਖਿਆ, ਵੇਖੋ, ਯੋਆਬ ਦੀ ਪੈਲੀ ਮੇਰੀ ਪੈਲੀ ਦੇ ਲਾਗੇ ਅਤੇ ਉੱਥੇ ਉਹ ਦੇ ਜੌਂ ਹਨ ਸੋ ਉਨ੍ਹਾਂ ਨੂੰ ਜਾ ਕੇ ਅੱਗ ਨਾਲ ਸਾੜ ਸੁੱਟੋ! ਸੋ ਅਬਸ਼ਾਲੋਮ ਦੇ ਟਹਿਲੂਆਂ ਨੇ ਪੈਲੀ ਨੂੰ ਅੱਗ ਲਾਈ
31 ਤਦ ਯੋਆਬ ਉੱਠਿਆ ਅਤੇ ਅਬਸ਼ਾਲੋਮ ਦੇ ਘਰ ਆਇਆ ਅਤੇ ਉਹ ਨੂੰ ਆਖਿਆ, ਤੇਰੇ ਟਹਿਲੂਆਂ ਨੇ ਮੇਰੀ ਪੈਲੀ ਕਿਉਂ ਸਾੜ ਸੁੱਟੀ?
32 ਤਾਂ ਅਬਸ਼ਾਲੋਮ ਨੇ ਯੋਆਬ ਨੂੰ ਆਖਿਆ, ਵੇਖ, ਮੈਂ ਤੈਨੂੰ ਸੱਦਾ ਘੱਲਿਆ ਭਈ ਐਥੇ ਆ ਜੋ ਮੈਂ ਤੈਨੂੰ ਇਹ ਸੁਨੇਹਾ ਦੇ ਕੇ ਪਾਤਸ਼ਾਹ ਕੋਲ ਘੱਲਾਂ ਭਈ ਮੈਂ ਗਸ਼ੂਰ ਤੋਂ ਐਥੇ ਕਿਉਂ ਆਇਆ? ਮੇਰੇ ਲਈ ਤਾਂ ਉੱਥੇ ਰਹਿਣਾ ਹੀ ਚੰਗਾ ਸੀ ਸੋ ਹੁਣ ਪਾਤਸ਼ਾਹ ਦਾ ਦਰਸ਼ਣ ਮੈਨੂੰ ਕਰਾਈਂ ਅਤੇ ਜੇ ਮੇਰੇ ਵਿੱਚ ਕੋਈ ਦੋਸ਼ ਹੋਵੇ ਤਾਂ ਉਹ ਮੈਨੂੰ ਮਾਰ ਸੁੱਟੇ
33 ਤਦ ਯੋਆਬ ਨੇ ਪਾਤਸ਼ਾਹ ਕੋਲ ਜਾ ਕੇ ਉਸ ਨੂੰ ਏਹ ਗੱਲ ਆਖੀ ਅਤੇ ਜਾਂ ਉਸ ਨੇ ਅਬਸ਼ਾਲੋਮ ਨੂੰ ਸੱਦਿਆ ਤਾਂ ਉਹ ਪਤਾਸ਼ਾਹ ਕੋਲ ਆਇਆ ਅਤੇ ਪਾਤਸ਼ਾਹ ਦੇ ਅੱਗੇ ਮੂੰਹ ਪਰਨੇ ਡਿੱਗ ਪਿਆ ਅਤੇ ਪਾਤਸ਼ਾਹ ਨੇ ਅਬਸ਼ਾਲੋਮ ਨੂੰ ਚੁੰਮਿਆ।।

2-Samuel 14:19 Punjabi Language Bible Words basic statistical display

COMING SOON ...

×

Alert

×