Bible Languages

Indian Language Bible Word Collections

Bible Versions

Books

1 Kings Chapters

1 Kings 6 Verses

Bible Versions

Books

1 Kings Chapters

1 Kings 6 Verses

1 ਤਾਂ ਐਉਂ ਹੋਇਆ ਕਿ ਇਸਰਾਏਲੀਆਂ ਦੇ ਮਿਸਰ ਦੇਸ ਤੋਂ ਨਿੱਕਲਣ ਦੇ ਚਾਰ ਸੌ ਅੱਸੀ ਵਰਹੇ ਦੇ ਪਿੱਛੋਂ ਇਸਰਾਏਲ ਉੱਤੇ ਸੁਲੇਮਾਨ ਦੇ ਰਾਜ ਦੇ ਚੌਥੇ ਵਰਹੇ ਜ਼ਿਵ ਦੇ ਮਹੀਨੇ ਜੋ ਦੂਜਾ ਮਹੀਨਾ ਹੈ ਉਹ ਯਹੋਵਾਹ ਲਈ ਭਵਨ ਬਣਾਉਣ ਲੱਗਾ
2 ਅਤੇ ਉਹ ਭਵਨ ਜਿਹੜਾ ਸੁਲੇਮਾਨ ਪਾਤਸ਼ਾਹ ਨੇ ਯੋਹਵਾਹ ਲਈ ਬਣਾਇਆ ਉਸ ਦਾ ਲਮਾਨ ਸੱਠ ਹੱਥ ਚੁੜਾਨ ਵੀਹ ਹੱਥ ਅਤੇ ਉਚਾਨ ਤੀਹ ਹੱਥ ਸੀ
3 ਅਤੇ ਉਸ ਭਵਨ ਦੀ ਹੈਕਲ ਦੇ ਅੱਗੇ ਇੱਕ ਦਲਾਨ ਵੀਹ ਹੱਥ ਲੰਮਾ ਭਵਨ ਦੀ ਚੁੜਾਈ ਦੇ ਬਰਾਬਰ ਸੀ ਅਤੇ ਉਸ ਦੀ ਚੁੜਾਈ ਭਵਨ ਦੇ ਅੱਗੇ ਦਸ ਹੱਥ ਸੀ
4 ਅਤੇ ਭਵਨ ਲਈ ਉਸ ਨੇ ਜਾਲੀ ਦਾਰ ਜੜਵੀਆਂ ਖਿੜਕੀਆਂ ਬਣਾਈਆਂ
5 ਸੋ ਉਸ ਨੇ ਭਵਨ ਦੀ ਕੰਧ ਦੇ ਨਾਲ ਨਾਲ ਚੁਫੇਰੇ ਕੋਠੜੀਆਂ ਬਣਾਈਆਂ ਭਵਨ ਦੀਆਂ ਉਨ੍ਹਾਂ ਕੰਧਾਂ ਦੇ ਨਾਲ ਜੋ ਚੁਫੇਰੇ ਸਨ ਅਰਥਾਤ ਹੈਕਲ ਅਤੇ ਵਿਚਲੀ ਕੋਠੜੀ ਦੇ। ਸੋ ਉਸ ਨੇ ਕੋਠੜੀਆਂ ਚੌਫੇਰੇ ਬਣਾਈਆਂ
6 ਹੇਠਲੀ ਕੋਠੜੀ ਪੰਜ ਹੱਥ ਚੌੜੀ ਸੀ ਵਿੱਚਕਾਰਲੀ ਛੇ ਹੱਥ ਅਤੇ ਤੀਜੀ ਸੱਤ ਹੱਥ ਚੌੜੀ ਸੀ। ਏਸ ਕਾਰਨ ਭਵਨ ਦੀ ਕੰਧ ਦੇ ਬਾਹਰ ਉਸ ਨੇ ਚੁਫੇਰੇ ਬਾਲੇ ਰੱਖਣ ਦੇ ਲਈ ਵਾਧਾ ਬਣਾਇਆ ਭਈ ਬਾਲੇ ਭਵਨ ਦੀਆਂ ਕੰਧਾਂ ਵਿੱਚ ਨਾ ਰੱਖੇ ਜਾਣ
7 ਅਤੇ ਜਦ ਏਹ ਭਵਨ ਬਣਾਉਂਦੇ ਸਨ ਤਾਂ ਉਸ ਵਿੱਚ ਪੂਰੇ ਪੂਰੇ ਪੱਥਰ ਲਾਏ ਜਿਹੜੇ ਖਾਣ ਉੱਤੇ ਤਿਆਰ ਕੀਤੇ ਹੋਏ ਸਨ ਸੋ ਭਵਨ ਦੇ ਬਣਾਉਣ ਵਿੱਚ ਨਾ ਓਥੇ ਤੇਸੀ ਨਾ ਬਸੂਲੀ ਨਾ ਲੋਹੇ ਦੇ ਕਿਸੇ ਹੋਰ ਸੰਦ ਦੀ ਅਵਾਜ਼ ਸੁਣਾਈ ਦਿੰਦੀ ਸੀ
8 ਵਿੱਚਲੀ ਕੋਠੜੀ ਦਾ ਬੂਹਾ ਨਾਲ ਲੱਗਦਾ ਭਵਨ ਦੇ ਸੱਜੇ ਪਾਸੇ ਵਿੱਚ ਸੀ ਅਤੇ ਚੱਕਰ ਵਾਲੀਆਂ ਪੌੜੀਆਂ ਨਾਲ ਵਿੱਚਲੀ ਕੋਠੜੀ ਵਿੱਚ ਅਤੇ ਵਿੱਚਲੀ ਕੋਠੜੀ ਦੇ ਵਿੱਚੋਂ ਦੀ ਤੀਜੀ ਕੋਠੜੀ ਵਿੱਚ ਚੜ੍ਹਦੇ ਸਨ
9 ਸੋ ਉਸ ਨੇ ਭਵਨ ਨੂੰ ਬਣਾਇਆ ਅਤੇ ਉਹ ਨੂੰ ਸੰਪੂਰਨ ਕੀਤਾ ਅਤੇ ਉਸ ਨੇ ਭਵਨ ਨੂੰ ਦਿਆਰ ਦਿਆਂ ਫੱਟਾਂ ਅਤੇ ਸ਼ਤੀਰਾਂ ਨਾਲ ਕੱਜਿਆ
10 ਅਤੇ ਉਸ ਨੇ ਸਾਰੇ ਭਵਨ ਦੇ ਨਾਲ ਨਾਲ ਕੋਠੜੀਆਂ ਬਣਾਈਆਂ ਜਿਹੜੀਆਂ ਪੰਜ ਹੱਥ ਉੱਚੀਆਂ ਸਨ ਅਤੇ ਓਹ ਦਿਆਰ ਦੀ ਲਕੜੀ ਨਾਲ ਭਵਨ ਨੂੰ ਲੱਗਵੀਆਂ ਸਨ।।
11 ਤਾਂ ਐਉਂ ਹੋਇਆ ਕਿ ਯਹੋਵਾਹ ਦਾ ਬਚਨ ਸੁਲੇਮਾਨ ਨੂੰ ਆਇਆ ਕੀ
12 ਏਹ ਭਵਨ ਜਿਹੜਾ ਤੂੰ ਬਣਾਉਂਦਾ ਹੈਂ ਜੇ ਕਰ ਤੂੰ ਮੇਰੀਆਂ ਬਿਧੀਆਂ ਉੱਤੇ ਤੁਰੇਂ ਅਤੇ ਮੇਰੇ ਨਿਆਵਾਂ ਨੂੰ ਪੂਰਾ ਕਰਕੇ ਉਨ੍ਹਾਂ ਦੀ ਪਾਲਨਾ ਕਰੇਂ ਅਤੇ ਮੇਰੇ ਹੁਕਮਾਂ ਅਨੁਸਾਰ ਚੱਲੇਂ ਤਾਂ ਮੈਂ ਆਪਣੇ ਬਚਨ ਨੂੰ ਜੋ ਮੈਂ ਤੇਰੇ ਪਿਤਾ ਦਾਊਦ ਨਾਲ ਕੀਤਾ ਹੈ ਤੇਰੇ ਨਾਲ ਕਾਇਮ ਰੱਖਾਂਗਾ
13 ਮੈਂ ਇਸਰਾਏਲੀਆਂ ਦੇ ਵਿੱਚ ਵੱਸਾਂਗਾ ਅਤੇ ਆਪਣੀ ਪਰਜਾ ਇਸਰਾਏਲ ਨੂੰ ਨਾ ਛੱਡਾਂਗਾ।।
14 ਸੋ ਸੁਲੇਮਾਨ ਨੇ ਭਵਨ ਬਣਾਇਆ ਅਤੇ ਉਹ ਨੂੰ ਸੰਪੂਰਨ ਕੀਤਾ
15 ਉਸ ਨੇ ਅੰਦਰ ਵਾਰ ਭਵਨ ਦੀਆਂ ਕੰਧਾਂ ਉੱਤੇ ਦਿਆਰ ਦੇ ਫੱਟੇ ਲਾਏ ਭਵਨ ਦੇ ਥੱਲਿਓ ਲੈ ਕੇ ਛੱਤ ਤੀਕ ਅੰਦਰ ਵਾਰ ਲੱਕੜ ਨਾਲ ਕੱਜਿਆ ਅਤੇ ਭਵਨ ਦੇ ਥੱਲੇ ਨੂੰ ਚੀਲ ਦਿਆਂ ਫੱਟਾਂ ਨਾਲ ਕੱਜਿਆ
16 ਅਤੇ ਉਸ ਨੇ ਭਵਨ ਦੇ ਪਿੱਛਲੇ ਪਾਸੇ ਵੀਹ ਹੱਥ ਤੀਕ ਦਿਆਰ ਦੇ ਫੱਟਾਂ ਨਾਲ ਥੱਲਿਓਂ ਲੈ ਕੇ ਉਹ ਦੀਆਂ ਕੰਧਾਂ ਤੀਕ ਬਣਾਇਆ। ਉਹ ਦੇ ਅੰਦਰ ਵਾਰ ਵਿੱਚਲੀ ਕੋਠੜੀ ਨਾਲ ਅਰਥਾਤ ਅੱਤ ਪਵਿੱਤਰ ਥਾਂ ਲਈ ਉਹ ਨੂੰ ਬਣਾਇਆ
17 ਅਤੇ ਉਹ ਭਵਨ ਅਰਥਾਤ ਸਾਹਮਣੀ ਹੈਕਲ ਚਾਲੀ ਹੱਥ ਲੰਮੀ ਸੀ
18 ਅਤੇ ਭਵਨ ਦੇ ਅੰਦਰਲੀ ਵੱਲ ਦਿਆਰ ਦਾ ਸੀ ਉਸ ਵਿੱਚ ਕਲੀਆਂ ਅਤੇ ਫੁੱਲ ਉੱਕਰੇ ਹੋਏ ਸਨ ਅਤੇ ਏਹ ਸਾਰਾ ਦਿਆਰ ਦਾ ਸੀ ਕੋਈ ਪੱਥਰ ਨਹੀਂ ਦਿੱਸਦਾ ਸੀ
19 ਭਵਨ ਦੇ ਵਿੱਚ ਅੰਦਰਲੀ ਵੱਲ ਵਿਚਲੀ ਕੋਠੜੀ ਸੀ ਤਾਂ ਜੋ ਉੱਥੇ ਯਹੋਵਾਹ ਦੇ ਨੇਮ ਦਾ ਸੰਦੂਕ ਰੱਖਿਆ ਜਾ ਸੱਕੇ
20 ਅਤੇ ਵਿਚਲੀ ਕੋਠੜੀ ਦੇ ਅੰਦਰਲੇ ਪਾਸੇ ਦੀ ਲਮਾਨ ਵੀਹ ਹੱਥ ਅਤੇ ਉਸ ਦੀ ਚੁੜਾਨ ਵੀਹ ਹੱਥ ਅਤੇ ਉਚਾਨ ਭੀ ਵੀਹ ਹੱਥ ਸੀ ਅਤੇ ਕੁੰਦਨ ਸੋਨਾ ਉਸ ਉੱਤੇ ਚੜ੍ਹਾਇਆ ਅਤੇ ਜਗਵੇਦੀ ਦੀ ਤਖਤਾ ਬੰਦੀ ਦਿਆਰ ਨਾਲ ਕੀਤੀ
21 ਸੁਲੇਮਾਨ ਦੇ ਭਵਨ ਉੱਤੇ ਅੰਦਰ ਵਾਰ ਕੁੰਦਨ ਸੋਨਾ ਚੜ੍ਹਾਇਆ ਅਤੇ ਵਿਚਲੀ ਕੋਠੜੀ ਦੇ ਬਾਹਰਲੇ ਪਾਸੇ ਸੋਨੇ ਦੇ ਸੰਗਲ ਤਾਣ ਦਿੱਤੇ ਅਤੇ ਉਸ ਉੱਤੇ ਵੀ ਸੋਨਾ ਚੜ੍ਹਾਇਆ
22 ਸੋ ਉਸ ਨੇ ਸਾਰਾ ਭਵਨ ਸੋਨੇ ਨਾਲ ਮੜ੍ਹਿਆ ਐਥੋਂ ਤੀਕ ਕਿ ਸਾਰਾ ਭਵਨ ਸੰਪੂਰਨ ਹੋ ਗਿਆ ਅਤੇ ਸਾਰੀ ਜਗਵੇਦੀ ਉੱਤੇ ਜਿਹੜੀ ਵਿੱਚਲੀ ਕੋਠੜੀ ਦੀ ਸੀ ਉਸ ਨੇ ਸੋਨਾ ਚੜ੍ਹਾਇਆ।।
23 ਉਸ ਨੇ ਵਿੱਚਲੀ ਕੋਠੜੀ ਵਿੱਚ ਦੋ ਕਰੂਬੀ ਜ਼ੈਤੂਨ ਦੀ ਲੱਕੜ ਦੇ ਦਸ ਹੱਥ ਉੱਚੇ ਬਣਾਏ
24 ਕਰੂਬੀ ਦੇ ਇੱਕ ਖੰਭ ਦੀ ਲਮਾਨ ਪੰਜ ਹੱਥ ਅਤੇ ਕਰੂਬੀ ਦੇ ਦੂਜੇ ਖੰਬ ਦੀ ਲਮਾਨ ਵੀ ਪੰਜ ਹੱਥ ਦੀ ਸੀ ਐਉਂ ਇੱਕ ਖੰਭ ਦੇ ਸਿਰੇ ਤੋਂ ਦੂਜੇ ਖੰਭ ਦੇ ਸਿਰੇ ਤੀਕ ਦਸ ਹੱਥ ਦੀ ਵਿੱਥ ਸੀ
25 ਅਤੇ ਦਸ ਹੀ ਹੱਥ ਦੂਜੇ ਕਰੂਬੀ ਦੀ ਦੋਵੇਂ ਕਰੂਬੀ ਇੱਕੋਂ ਹੀ ਮਿਣਤੀ ਅਤੇ ਇੱਕੋ ਹੀ ਡੌਲ ਦੇ ਸਨ
26 ਇੱਕ ਕਰੂਬੀ ਦੀ ਉੱਚਿਆਈ ਦਸ ਹਥ ਦੀ ਸੀ ਅਤੇ ਏਸੇ ਤਰਾਂ ਦੂਜੇ ਕਰੂਬੀ ਦੀ ਸੀ
27 ਉਸ ਦੇ ਦੋਹਾਂ ਕਰੂਬੀਆਂ ਨੂੰ ਭਵਨ ਦੇ ਅੰਦਰਲੀ ਵੱਲ ਰੱਖਿਆ ਅਤੇ ਉਨ੍ਹਾਂ ਨੇ ਆਪਣੇ ਖੰਭ ਖਿਲਾਰੇ ਹੋਏ ਸਨ ਇੱਕ ਦਾ ਖੰਭ ਇੱਕ ਕੰਧ ਨਾਲ ਅਤੇ ਦੂਜੇ ਕਰੂਬੀ ਦਾ ਖੰਭ ਦੂਜੀ ਕੰਧ ਨਾਲ ਲੱਗਾ ਹੋਇਆ ਸੀ ਅਤੇ ਉਨ੍ਹਾਂ ਦੇ ਖੰਭ ਭਵਨ ਵਿੱਚ ਇੱਕ ਦੂਜੇ ਨਾਲ ਲਗਵੇਂ ਸਨ
28 ਉਸ ਉਨ੍ਹਾਂ ਕਰੂਬੀਆਂ ਉੱਤੇ ਸੋਨਾ ਚੜ੍ਹਾਇਆ
29 ਭਵਨ ਦੀਆਂ ਸਾਰੀਆਂ ਕੰਧਾਂ ਉੱਤੇ ਆਲੇ ਦੁਆਲੇ ਕਰੂਬੀਆਂ ਅਤੇ ਖਜੂਰਾਂ ਅਤੇ ਖਿੜੇ ਹੋਏ ਫੁੱਲਾਂ ਦੀਆਂ ਮੂਰਤਾਂ ਉਸਨੇ ਉੱਕਰ ਕੇ ਅੰਦਰਲੀ ਵੱਲ ਅਤੇ ਬਾਹਰਲੀ ਵੱਲ ਬਣਾਈਆਂ
30 ਅਤੇ ਭਵਨ ਦੇ ਥੱਲੇ ਉੱਤੇ ਅੰਦਰ ਬਾਹਰ ਉਸ ਨੇ ਸੋਨਾ ਚੜ੍ਹਾਇਆ
31 ਅਤੇ ਵਿੱਚਲੀ ਕੋਠੜੀ ਵਿੱਚ ਵੜਨ ਲਈ ਉਸ ਨੇ ਜ਼ੈਤੂਨ ਦੀ ਲੱਕੜੀ ਦੇ ਬੂਹੇ ਬਣਾਏ। ਉਸ ਦੀਆਂ ਬਾਰੀਆਂ ਅਤੇ ਛੱਤਣ ਦੀ ਲੰਮਾਈ ਕੰਧ ਦਾ ਪੰਜਵਾਂ ਹਿੱਸਾ ਸੀ
32 ਨਾਲੇ ਜ਼ੈਤੂਨ ਦੀ ਲੱਕੜ ਦੇ ਦੋਹਾਂ ਬੂਹਿਆਂ ਉੱਤੇ ਉਸ ਨੇ ਕਰੂਬੀਆਂ ਅਤੇ ਖਜੂਰ ਦੇ ਬਿਰਛ ਅਤੇ ਖਿੜੇ ਹੋਏ ਫੁੱਲ ਉੱਕਰੇ ਅਤੇ ਉਨ੍ਹਾਂ ਉੱਤੇ ਸੋਨਾ ਚੜ੍ਹਾਇਆ ਅਤੇ ਉਸ ਸੋਨੇ ਨੂੰ ਉਸ ਨੇ ਕਰੂਬੀਮ ਉੱਤੇ ਅਤੇ ਖਜੂਰ ਦੇ ਬਿਰਛਾਂ ਉੱਤੇ ਢਾਲ ਕੇ ਚੜ੍ਹਾਇਆ
33 ਅਤੇ ਏਸੇ ਤਰਾਂ ਹੈਕਲ ਦੇ ਬੂਹੇ ਲਈ ਜਿਹੜਾ ਕੰਧ ਦਾ ਚੌਥਾ ਹਿੱਸਾ ਸੀ ਉਸ ਨੇ ਜ਼ੈਤੂਨ ਦੀ ਲੱਕੜ ਦੀ ਚੁਗਾਠ ਬਣਾਈ
34 ਉਸ ਦੇ ਦੋਵੇਂ ਬੂਹੇ ਚੀਲ ਦੀ ਲੱਕੜ ਦੇ ਸਨ ਇੱਕ ਬੂਹੇ ਦੇ ਦੋ ਦੋ ਫੱਟ ਜੋ ਮੋੜੇ ਜਾਂਦੇ ਸਨ
35 ਉਨ੍ਹਾਂ ਉੱਤੇ ਕਰੂਬੀਆਂ ਖਜੂਰਾਂ ਅਤੇ ਖਿੜੇ ਹੋਏ ਫੁੱਲਾਂ ਦੀਆਂ ਮੂਰਤਾਂ ਉੱਕਰੀਆਂ ਅਤੇ ਉਨ੍ਹਾਂ ਸਭਨਾਂ ਉੱਤੇ ਸੋਨਾ ਚੜ੍ਹਾਇਆ, ਉਹ ਉਸ ਉੱਕਰੀ ਬਣਤ ਉੱਤੇ ਠੀਕ ਠੀਕ ਬੈਠਾ
36 ਅਤੇ ਅੰਦਰਲੇ ਵਿਹੜੇ ਦੇ ਤਿੰਨ ਰਦੇ ਘੜੇ ਹੋਏ ਪੱਥਰਾਂ ਦੇ ਬਣਾਏ ਅਤੇ ਇੱਕ ਰਦਾ ਦਿਆਰ ਦੀ ਲੱਕੜ ਦਾ
37 ਚੌਥੇ ਵਰਹੇ ਜ਼ਿਵ ਦੇ ਮਹੀਨੇ ਵਿੱਚ ਯਹੋਵਾਹ ਦੇ ਭਵਨ ਦੀ ਨਿਉਂ ਰੱਖੀ ਗਈ
38 ਅਤੇ ਗਿਆਰਵੇਂ ਵਰਹੇ ਬੂਲ ਦੇ ਮਹੀਨੇ ਵਿੱਚ ਜੋ ਅੱਠਵਾ ਮਹੀਨਾ ਹੈ ਉਹ ਭਵਨ ਉਹ ਦੇ ਸਾਰੇ ਵਲੇਵੇ ਸਣੇ ਅਤੇ ਉਹ ਦੀ ਸਾਰੀ ਡੌਲ ਦੇ ਸਮਾਨ ਸੰਪੂਰਨ ਹੋਇਆ। ਸੋ ਉਸ ਨੇ ਉਹ ਨੂੰ ਸੱਤਾਂ ਵਰਿਹਾਂ ਵਿੱਚ ਬਣਾਇਆ।।

1-Kings 6:1 Punjabi Language Bible Words basic statistical display

COMING SOON ...

×

Alert

×