Bible Languages

Indian Language Bible Word Collections

Bible Versions

Books

1 Chronicles Chapters

1 Chronicles 4 Verses

Bible Versions

Books

1 Chronicles Chapters

1 Chronicles 4 Verses

1 ਯਹੂਦਾਹ ਦੇ ਪੁੱਤ੍ਰ, - ਪਰਸ, ਹਸਰੋਨ ਤੇ ਕਰਮੀ ਤੇ ਹੂਰ ਤੇ ਸ਼ੋਬਾਲ
2 ਅਤੇ ਰਆਯਾਹ ਸ਼ੋਬਾਲ ਦੇ ਪੁੱਤ੍ਰ ਤੋਂ ਯਹਥ ਜੰਮਿਆਂ ਅਤੇ ਯਹਥ ਤੋਂ ਅਹੂਮਈ ਤੇ ਲਹਦ। ਏਹ ਸਾਰਆਥੀਆਂ ਦੇ ਕੁਲ ਸਨ।।
3 ਅਤੇ ਏਹ ਏਟਾਮ ਦੇ ਪਿਉ ਦੇ ਸਨ, - ਯਿਜ਼ਰਏਲ ਤੇ ਯਿਸ਼ਮਾ ਤੇ ਯਿਦਬਾਸ ਅਤੇ ਉਨ੍ਹਾਂ ਦੀ ਭੈਣ ਹੱਸਲਲਪੋਨੀ ਸੀ
4 ਅਤੇ ਫਨੂਏਲ ਗਦੋਰ ਦਾ ਪਿਤਾ ਅਤੇ ਏਜ਼ਰ ਰੂਸ਼ਾਹ ਦਾ ਪਿਤਾ। ਏਹ ਬੈਤਲਹਮ ਦੇ ਪਿਤਾ ਅਫਗਥਾਹ ਦੇ ਪਲੋਠੇ ਹੂਰ ਦੇ ਪੁੱਤ੍ਰ ਸਨ
5 ਅਤੇ ਤਕੋਆ ਦੇ ਪਿਤਾ ਅਸ਼ਹੂਰ ਦੀਆਂ ਦੋ ਤੀਵੀਆਂ ਸਨ, ਹਲਾਹ ਤੇ ਨਅਰਾਹ
6 ਅਤੇ ਨਅਰਾਹ ਨੇ ਉਹ ਦੇ ਲਈ, ਅਹੁੱਜ਼ਾਮ ਤੇ ਹੇਫਰ ਤੇ ਤੇਮਨੀ ਤੇ ਹਾਅਹਸ਼ਤਾਰੀ ਜਣੇ। ਏਹ ਨਅਰਾਹ ਦੇ ਪੁੱਤ੍ਰ ਸਨ
7 ਅਤੇ ਹਲਾਹ ਦੇ ਪੁੱਤ੍ਰ, - ਸਰਥ, ਯਿਸਹਰ ਤੇ ਅਥਨਾਨ
8 ਅਤੇ ਕੋਸ ਤੋਂ ਆਨੂਬ ਤੇ ਸੋਬੇਬਾਹ ਤੇ ਹਾਰੁਮ ਦੇ ਪੁੱਤ੍ਰ ਅਹਰਹੇਲ ਦੇ ਟੱਬਰ ਜੰਮੇ।।
9 ਅਤੇ ਯਅਬੇਸ ਆਪਣੇ ਭਰਾਵਾਂ ਨਾਲੋਂ ਪਤਵੰਤ ਸੀ ਅਤੇ ਉਹ ਦੀ ਮਾਤਾ ਨੇ ਇਹ ਆਖਕੇ ਉਹ ਦਾ ਨਾਉਂ ਯਅਬੇਸ ਰੱਖਿਆ ਭਈ ਮੈਂ ਉਹਨੂੰ ਦੁਖ ਨਾਲ ਜਣਿਆ
10 ਅਤੇ ਯਅਬੇਸ ਨੇ ਇਸਰਾਏਲ ਦੇ ਪਰਮੇਸ਼ੁਰ ਅੱਗੇ ਬੇਨਤੀ ਕਰ ਕੇ ਆਖਿਆ, ਕਾਸ਼ ਕਿ ਤੂੰ ਮੈਨੂੰ ਸੱਚ ਮੁੱਚ ਬਰਕਤ ਦਿੰਦਾ ਤੇ ਮੇਰੀਆਂ ਹੱਦਾਂ ਨੂੰ ਵਧਾਉਂਦਾ ਤੇ ਤੇਰਾ ਹੱਥ ਮੇਰੇ ਨਾਲ ਰਹਿੰਦਾ ਅਤੇ ਤੂੰ ਮੈਨੂੰ ਬੁਰਿਆਈ ਤੋਂ ਬਚਾਉਂਦਾ ਤਾਂ ਜੋ ਉਹ ਮੈਨੂੰ ਦੁਖ ਨਾ ਦੇਵੇ! ਅਤੇ ਪਰਮੇਸ਼ੁਰ ਨੇ ਉਹ ਦੀਆਂ ਭਾਉਣੀਆਂ ਪੂਰੀਆਂ ਕੀਤੀਆਂ
11 ਅਤੇ ਸ਼ੁਹਾਰ ਦੇ ਭਰਾ ਕਲੂਬ ਤੋਂ ਮਹੀਰ ਜੰਮਿਆਂ ਜਿਹੜਾ ਅਸ਼ਤੋਨ ਦਾ ਪਿਤਾ ਸੀ
12 ਅਤੇ ਅਸ਼ਤੋਨ ਤੋਂ ਬੈਤਰਾਫਾ ਤੇ ਪਾਸੇਅਹ ਤੇ ਈਰ-ਨਾਹਾਸ਼ ਦੇ ਪਿਤਾ ਤਹਿੰਨਾਹ। ਏਹ ਰੇਕਾਹ ਦੇ ਮਨੁੱਖ ਸਨ
13 ਅਤੇ ਕਨਜ਼ ਦੇ ਪੁੱਤ੍ਰ, - ਆਥਨੀਏਲ ਤੇ ਸਰਾਯਾਹ ਅਤੇ ਆਥਨੀਏਲ ਦੇ ਪੁੱਤ੍ਰ, - ਹਥਥ
14 ਅਤੇ ਮਓਨੋਥਈ ਤੋਂ ਆਫਰਾਹ ਜੰਮਿਆਂ ਅਤੇ ਸਰਾਯਾਹ ਤੋਂ ਯੋਆਬ ਜੰਮਿਆਂ ਜਿਹੜਾ ਗੇ-ਹਰਾਸ਼ੀਮ ਦਾ ਪਿਤਾ ਸੀ ਕਿਉਂ ਜੋ ਓਹ ਕਾਰੀਗਰ ਸਨ
15 ਅਤੇ ਯਫੁੰਨਹ ਦੇ ਪੁੱਤ੍ਰ ਕਾਲੇਬ ਦੇ ਪੁੱਤ੍ਰ — ਈਰੂ, ਏਲਾਹ ਤੇ ਨਅਮ ਅਤੇ ਏਲਾਹ ਦੇ ਪੁੱਤ੍ਰ ਅਤੇ ਕਨਜ਼
16 ਅਤੇ ਯਹੱਲਲੇਲ ਦੇ ਪੁੱਤ੍ਰ, - ਜ਼ੀਫ ਤੇ ਜ਼ੀਫਾਹ, ਤੀਰਯਾ ਤੇ ਅਸਰੇਲ
17 ਅਤੇ ਅਜ਼ਰਾਹ ਦੇ ਪੁੱਤ੍ਰ, - ਯਥਰ ਤੇ ਮਰਦ ਤੇ ਏਫਰ ਤੇ ਯਾਲੋਨ ਅਤੇ ਉਹ ਮਿਰਯਮ ਤੇ ਸ਼ੰਮਈ ਤੇ ਯਿਸ਼ਬਹ ਅਸ਼ਤਮੋਆ ਦਾ ਪਿਤਾ ਜਣੀ
18 ਅਤੇ ਉਹ ਦੀ ਯਹੂਦਣ ਤੀਵੀਂ ਨੇ ਗਦੋਰ ਦਾ ਪਿਤਾ ਯਰਦ ਤੇ ਸੋਕੋ ਦਾ ਪਿਤਾ ਹਬਰ ਤੇ ਜ਼ਨੋਅਹ ਦਾ ਪਿਤਾ ਯਕੂਥੀਏਲ ਜਣੇ ਅਤੇ ਏਹ ਫ਼ਿਰਊਨ ਦੀ ਧੀ ਬਿਥਯਾਹ ਦੇ ਪੁੱਤ੍ਰ ਸਨ ਜਿਹ ਨੂੰ ਮਰਦ ਨੇ ਵਿਆਹ ਲਿਆ
19 ਅਤੇ ਹੋਦੀਯਾਹ ਦੀ ਤੀਵੀਂ ਨਹਮ ਦੀ ਭੈਣ ਦੇ ਪੁੱਤ੍ਰ ਗਰਮੀ ਕਈਲਾਹ ਦਾ ਪਿਤਾ ਅਤੇ ਮਅਕਾਥੀ ਅਸ਼ਤਮੋਆ ਸਨ
20 ਅਤੇ ਸ਼ੀਮੋਨ ਦੇ ਪੁੱਤ੍ਰ ਅਮਨੋਨ ਤੇ ਰਿੰਨਾਹ ਬਨ-ਹਾਨਾਨ ਤੇ ਤੀਲੋਨ ਅਤੇ ਯਿਸ਼ਈ ਦੇ ਪੁੱਤ੍ਰ, - ਜ਼ੋਹੇਥ ਤੇ ਬਨ-ਜ਼ੋਹੇਥ
21 ਯਹੂਦਾਹ ਦੇ ਪੁੱਤ੍ਰ ਸ਼ੇਲਾਹ ਦੇ ਪੁੱਤ੍ਰ, -ਲੇਕਾਹ ਦਾ ਪਿਤਾ ਏਰ ਤੇ ਮਾਰੇਸ਼ਾਹ ਦਾ ਪਿਤਾ ਲਅਦਾਹ ਅਤੇ ਅਸ਼ਬੋਆ ਦੇ ਘਰਾਣੇ ਦੇ ਟੱਬਰ ਜਿਹੜੇ ਮਹੀਨ ਕਤਾਨ ਬੁਨਣ ਵਾਲਿਆਂ ਦੇ ਘਰਾਣੇ ਦੇ ਸਨ
22 ਅਤੇ ਯੋਕੀਮ ਤੇ ਕੋਜ਼ੇਬਾ ਦੇ ਮਨੁੱਖ ਤੇ ਯੋਆਸ਼ ਤੇ ਸਾਰਾਫ ਜੋ ਮੋਆਬ ਤੇ ਹਕੂਮਤ ਕਰਦੇ ਸਨ ਅਤੇ ਯਾਸ਼ੂਬੀ-ਲਹਮ। ਅਤੇ ਏਹ ਗੱਲਾਂ ਪੁਰਾਣੀਆਂ ਹਨ
23 ਏਹ ਘੁਮਿਆਰ ਸਨ ਅਤੇ ਗਦੇਰਾਹ ਤੇ ਨਟਾਈਮ ਦੇ ਵੱਸਣ ਵਾਲੇ ਸਨ। ਉੱਥੇ ਓਹ ਪਾਤਸ਼ਾਹ ਦੇ ਨਾਲ ਉਹ ਦੇ ਕੰਮ ਕਰਨ ਲਈ ਵੱਸਦੇ ਸਨ।।
24 ਸ਼ਿਮਓਨ ਦੇ ਪੁੱਤ੍ਰ — ਨਮੂਏਲ ਤੇ ਯਾਮੀਨ, ਯਰੀਬ ਜ਼ਰਹ ਸ਼ਾਊਲ
25 ਉਹ ਦਾ ਪੁੱਤ੍ਰ ਸ਼ੱਲੁਮ, ਉਹ ਦਾ ਪੁੱਤ੍ਰ ਮਿਬਸਾਮ, ਉਹ ਦਾ ਪੁੱਤ੍ਰ ਮਿਸ਼ਮਾ
26 ਅਤੇ ਮਿਸ਼ਮਾ ਦੇ ਪੁੱਤ੍ਰ, - ਉਹ ਦਾ ਪੁੱਤ੍ਰ ਹੰਮੂਏਲ, ਉਹ ਦਾ ਪੁੱਤ੍ਰ ਜ਼ੱਕੂਰ, ਉਹ ਦਾ ਪੁੱਤ੍ਰ ਸ਼ਿਮਈ
27 ਅਤੇ ਸ਼ਿਮਈ ਦੇ ਸੋਲਾ ਪੁੱਤ੍ਰ ਅਤੇ ਛੇ ਧੀਆਂ ਸਨ ਪਰ ਉਸ ਦੇ ਭਰਾਵਾਂ ਦੇ ਬਹੁਤ ਬਾਲ ਬੱਚੇ ਨਹੀਂ ਸਨ ਅਤੇ ਉਨ੍ਹਾਂ ਦੀਆਂ ਸਾਰੀਆਂ ਕੁਲਾਂ ਯਹੂਦਾਹ ਦੀ ਸੰਤਾਨ ਵਾਂਙੁ ਨਾ ਵਧੀਆਂ
28 ਅਤੇ ਓਹ ਬਏਰਸ਼ਬਾ ਵਿੱਚ ਤੇ ਮੋਲਾਦਾਹ ਤੇ ਹਸਰ-ਸ਼ੂਆਲ ਵਿੱਚ ਵੱਸਦੇ ਸਨ
29 ਅਤੇ ਬਿਲਹਾਰ ਵਿੱਚ ਤੇ ਅਸਮ ਵਿੱਚ ਤੇ ਤੋਲਾਦ ਵਿੱਚ
30 ਅਤੇ ਬਥੂਏਲ ਵਿੱਚ ਤੇ ਹਾਰਮਾਹ ਵਿੱਚ ਤੇ ਸਿਕਲਗ ਵਿੱਚ
31 ਅਤੇ ਬੈਤ-ਮਰਕਾਬੋਥ ਵਿੱਚ ਤੇ ਹਸਰ-ਸ਼ੂਸੀਮ ਵਿੱਚ ਤੇ ਬੈਤ-ਬਿਰਈ ਵਿੱਚ ਤੇ ਸ਼ਅਰਇਮ ਵਿੱਚ। ਏਹ ਉਨ੍ਹਾਂ ਦੇ ਸ਼ਹਿਰ ਦਾਊਦ ਪਾਤਸ਼ਾਹ ਤੀਕ ਸਨ
32 ਉਨ੍ਹਾਂ ਦੇ ਪਿੰਡ, - ਏਟਾਮ ਤੇ ਆਯਿਨ, ਰਿੰਮੋਨ ਤੇ ਤੋਕਨ ਤੇ ਆਸ਼ਾਨ, ਪੰਜ ਸ਼ਹਿਰ
33 ਨਾਲੇ ਇਨ੍ਹਾਂ ਸ਼ਹਿਰਾਂ ਦੇ ਆਲੇ ਦੁਆਲੇ ਦੇ ਸਾਰੇ ਪਿੰਡ ਬਅਲ ਤੀਕ। ਏਹ ਉਨ੍ਹਾਂ ਦੇ ਵਸੇਬੇ ਸਨ ਅਤੇ ਉਨ੍ਹਾਂ ਦੀਆਂ ਕੁਲ ਪੱਤ੍ਰੀਆਂ ਸਨ
34 ਅਤੇ ਮਸ਼ੋਬਾਬ ਤੇ ਯਮਲੇਕ ਤੇ ਯੋਸ਼ਾਹ ਅਮਸਯਾਹ ਦਾ ਪੁੱਤ੍ਰ
35 ਅਤੇ ਯੋਏਲ ਤੇ ਯੇਹੂ ਯੋਸ਼ਿਬਯਾਹ ਦਾ ਪੁੱਤ੍ਰ, ਅਸੀਏਲ ਦਾ ਪੁੱਤ੍ਰ
36 ਅਤੇ ਅਲਯੋਏਨਈ ਤੇ ਯਅਕਬਾਹ ਤੇ ਯਸ਼ੋਹਾਯਾ ਤੇ ਅਸ਼ਾਯਾਹ ਤੇ ਅਦੀਏਲ ਤੇ ਯਿਸੀਮਿਏਲ ਤੇ ਬਨਾਯਾਹ
37 ਅਤੇ ਸ਼ਿਫਈ ਦਾ ਪੁੱਤ੍ਰ ਜ਼ੀਜ਼ਾ, ਅੱਲੋਨ ਦਾ ਪੁੱਤ੍ਰ, ਯਦਾਯਾਹ ਦਾ ਪੁੱਤ੍ਰ, ਸ਼ਿਮਰੀ ਦਾ ਪੁੱਤ੍ਰ, ਸ਼ਮਅਯਾਹ ਦਾ ਪੁੱਤ੍ਰ
38 ਏਹ ਜਿਨ੍ਹਾਂ ਦੇ ਨਾਵਾਂ ਦਾ ਵਰਨਨ ਹੋਇਆ ਆਪੋ ਆਪਣੇ ਕੁਲਾਂ ਦੇ ਸ਼ਜਾਦੇ ਸਨ ਅਤੇ ਉਨ੍ਹਾਂ ਦੇ ਪਿਤਰਾਂ ਦੇ ਘਰਾਣੇ ਬਹੁਤ ਹੀ ਵਧ ਗਏ।।
39 ਅਰ ਓਹ ਗਦੋਰ ਦੇ ਦੁਆਰੇ ਤੋੜੀ ਉਸ ਦੂਣ ਦੇ ਪੂਰਬ ਤੀਕਰ ਆਪਣਿਆਂ ਇੱਜੜਾਂ ਲਈ ਜੂਹ ਭਾਲਣ ਗਏ
40 ਉੱਥੇ ਉਨ੍ਹਾਂ ਨੇ ਸੁਥਰੀ ਅਤੇ ਡਾਢੀ ਸੋਹਣੀ ਜੂਹ ਲੱਭੀ, ਅਤੇ ਉਹ ਦੇਸ ਮੋਕਲਾ ਅਤੇ ਸੁਖ ਅਰ ਚੈਨ ਵਾਲਾ ਸੀ ਕਿਉਂ ਜੋ ਹਾਮ ਦੇ ਲੋਕ ਮੁੱਢੋਂ ਉੱਥੇ ਵੱਸਦੇ ਸਨ
41 ਅਤੇ ਓਹ ਜਿਨ੍ਹਾਂ ਦੇ ਨਾਉਂ ਲਿਖੇ ਗਏ ਹਨ, ਹਿਜ਼ਕੀਯਾਹ ਯਹੂਦੀਆਂ ਦੇ ਪਾਤਸ਼ਾਹ ਦੇ ਸਮੇਂ ਚੜ੍ਹ ਆਏ ਅਤੇ ਉਨ੍ਹਾਂ ਨੇ ਓਹਨਾਂ ਦਾ ਪੜਾਓ ਮਾਰਿਆ ਅਤੇ ਮਊਨੀਮ ਨੂੰ ਜਿਹੜੇ ਉੱਥੇ ਲੱਭੇ, ਮਾਰ ਸੁੱਟਿਆ, ਅਜਿਹਾ ਜੋ ਅਜੇ ਤੋੜੀ ਉਹ ਨਸ਼ਟ ਹਨ ਅਤੇ ਉਨ੍ਹਾਂ ਦੇ ਥਾਂ ਆਪ ਟਿਕੇ ਕਿਉਂ ਜੋ ਉਨ੍ਹਾਂ ਦੇ ਇੱਜੜਾਂ ਦੇ ਲਈ ਉੱਥੇ ਚਾਰਾ ਸੀ
42 ਅਤੇ ਉਨ੍ਹਾਂ ਵਿੱਚੋਂ ਅਰਥਾਤ ਸ਼ਿਮਾਓਨ ਦੇ ਪੁੱਤ੍ਰਾਂ ਵਿੱਚੋਂ ਪੰਜ ਸੌ ਪੁਰਸ਼ ਸੇਈਰ ਦੇ ਪਹਾੜ ਉੱਤੇ ਗਏ ਅਤੇ ਉਨ੍ਹਾਂ ਦੇ ਮੁਖੀਏ ਯਸ਼ਈ ਦੇ ਪੁੱਤ੍ਰ ਪਲਟਯਾਹ ਤੇ ਨਅਰਯਾਹ ਤੇ ਰਫਾਯਾਹ ਤੇ ਉੱਜ਼ੀਏਲ ਸਨ
43 ਅਤੇ ਉਨ੍ਹਾਂ ਦੇ ਰਹਿੰਦਿਆਂ ਅਮਾਲੇਕੀਆਂ ਨੂੰ ਜਿਹੜੇ ਭੱਜ ਨਿੱਕਲੇ ਸਨ ਮਾਰ ਸੁੱਟਿਆ ਅਤੇ ਓਹ ਅੱਜ ਤੋੜੀ ਉੱਥੇ ਵੱਸਦੇ ਹਨ।।

1-Chronicles 4:1 Punjabi Language Bible Words basic statistical display

COMING SOON ...

×

Alert

×