Bible Languages

Indian Language Bible Word Collections

Bible Versions

English

Tamil

Hebrew

Greek

Malayalam

Hindi

Telugu

Kannada

Gujarati

Punjabi

Urdu

Bengali

Oriya

Marathi

Books

1 Chronicles Chapters

1 Chronicles 19 Verses

1 ਉਪਰੰਤ ਅਜਿਹਾ ਹੋਇਆ, ਜੋ ਅੰਮੋਨੀਆਂ ਦਾ ਰਾਜਾ ਨਾਹਾਸ਼ ਮਰ ਗਿਆ ਅਰ ਉਸ ਦਾ ਪੁੱਤ੍ਰ ਉਸ ਦੇ ਥਾਂ ਸਿੰਘਾਸਣ ਪੁਰ ਬੈਠਾ
2 ਅਰ ਦਾਊਦ ਨੇ ਆਖਿਆ, ਮੈਂ ਨਾਹਾਸ ਦੇ ਪੁੱਤ੍ਰ ਹਾਨੂਨ ਨਾਲ ਦਯਾ ਦਾ ਅੰਗ ਕਰਾਂਗਾ ਕਿਉਂ ਜੋ ਉਹ ਦੇ ਪਿਉ ਨੇ ਮੇਰੇ ਨਾਲ ਅੰਗ ਕੀਤਾ ਸੀ, ਸੋ ਦਾਊਦ ਨੇ ਹਲਕਾਰਿਆਂ ਨੂੰ ਘੱਲ ਦਿੱਤਾ ਜੋ ਉਸ ਦੇ ਪਿਤਾ ਦਾ ਅਫ਼ਸੋਸ ਕਰਨ ਅਤੇ ਦਾਊਦ ਦੇ ਸੇਵਕ ਅੰਮੋਨੀਆਂ ਦੇ ਦੇਸ ਵਿੱਚ ਹਾਨੂਨ ਕੋਲ ਆਣ ਪਹੁੰਚੇ ਕਿ ਉਸ ਨੂੰ ਧੀਰਜ ਦੇਣ
3 ਤਦ ਅੰਮੋਨੀਆਂ ਦੇ ਸਰਦਾਰਾਂ ਨੇ ਹਾਨੂਨ ਨੂੰ ਆਖਿਆ, ਕਿਉਂ ਮਾਹਰਾਜ, ਤੁਹਾਡਾ ਇਹ ਧਿਆਨ ਹੈ ਕਿ ਦਾਊਦ ਨੇ ਤੁਹਾਡੇ ਪਿਤਾ ਦੀ ਵਡਿਆਈ ਦੇ ਕਾਰਨ ਤੁਹਾਡੇ ਕੋਲ ਪਰਚਾਉਣੀ ਦੇ ਲਈ ਲੋਕ ਘੱਲੇ ਸਨ? ਭਲਾ, ਉਹ ਦੇ ਸੇਵਕ ਤੁਹਾਡੇ ਕੋਲ ਇਸ ਲਈ ਨਹੀਂ ਆਏ ਕਿ ਮਿਲ ਕਰਨ ਅਰ ਨਾਸ ਕਰਨ ਅਰ ਦੇਸ ਦਾ ਭੇਤ ਲੈਣ
4 ਗੱਲ ਕਾਹਦੀ, ਹਾਨੂਨ ਨੇ ਦਾਊਦ ਦੇ ਦਾਸਾਂ ਨੂੰ ਫੜ ਕੇ ਉਨ੍ਹਾਂ ਦੀਆਂ ਦਾੜ੍ਹੀਆਂ ਮੁਨਵਾ ਦਿੱਤੀਆਂ, ਅਰ ਉਨ੍ਹਾਂ ਦੀਆਂ ਪੁਸ਼ਾਕਾਂ ਕੱਟ ਕੇ ਉਨ੍ਹਾਂ ਨੂੰ ਧੜ੍ਹੋਂ ਨੰਗਾ ਕਰ ਸੁੱਟਿਆ ਅਰ ਉਨ੍ਹਾਂ ਨੂੰ ਤੋਰ ਦਿੱਤਾ
5 ਤਾਂ ਕਈਆਂ ਨੇ ਜਾ ਕੇ ਦਾਊਦ ਨੂੰ ਇਨ੍ਹਾਂ ਪੁਰਸ਼ਾਂ ਦਾ ਸਾਰਾ ਸਮਾਚਾਰ ਆਣ ਸੁਣਾਇਆ, ਅਤੇ ਉਸ ਨੇ ਉਨ੍ਹਾਂ ਦੇ ਅੱਗੋਂ ਲੈਣ ਲਈ ਲੋਕਾਂ ਨੂੰ ਘੱਲਿਆ, ਕਿਉਂ ਜੋ ਉਹ ਲੋਕ ਵੱਡੇ ਸ਼ਰਮਿੰਦੇ ਕੀਤੇ ਗਏ ਸਨ ਅਰ ਪਾਤਸ਼ਾਹ ਨੇ ਉਨ੍ਹਾਂ ਨੂੰ ਆਗਿਆ ਦਿੱਤੀ ਕਿ ਜਦ ਤੋੜੀ ਤੁਹਾਡੀਆਂ ਦਾੜ੍ਹੀਆਂ ਨਾ ਵਧਣ, ਤਦ ਤੋੜੀ ਯਰੀਹੋ ਵਿੱਚ ਟਿੱਕੋ, ਫੇਰ ਆ ਜਾਣਾ।।
6 ਜਾਂ ਅੰਮੋਨੀਆਂ ਨੇ ਇਹ ਡਿੱਠਾ ਜੋ ਅਸੀਂ ਦਾਊਦ ਦੇ ਵੇਖਣ ਵਿੱਚ ਘਿਨਾਉਣੇ ਹੋਏ ਹਾਂ, ਤਾਂ ਹਾਨੂਨ, ਅਤੇ ਅੰਮੋਨੀਆਂ ਨੇ ਇੱਕ ਹਜ਼ਾਰ ਕੰਤਾਰ ਚਾਂਦੀ ਘੱਲੀ ਕਿ ਮਸੋਪੋਤਾਮੀਆ ਅਤੇ ਅਰਾਮਮਾਕਾਹ ਅਰ ਸੋਬਾਹ ਤੋਂ ਰਥਾਂ ਅਤੇ ਅਸਵਾਰਾਂ ਨੂੰ ਭਾੜੇ ਲੈ ਆਉਣ।।
7 ਸੋ ਉਨ੍ਹਾਂ ਨੇ ਬੱਤੀ ਹਜ਼ਾਰ ਰਥਾਂ ਅਤੇ ਮਾਕਾਹ ਦੇ ਪਾਤਸ਼ਾਹ ਅਤੇ ਉਸ ਦੀ ਰਈਅਤ ਨੂੰ ਭਾੜੇ ਕਰ ਲਿਆ। ਇਨ੍ਹਾਂ ਨੇ ਆ ਕੇ ਮੇਦਬਾ ਦੇ ਅੱਗੇ ਡੇਰੇ ਲਾ ਦਿੱਤੇ ਅਤੇ ਅੰਮੋਨੀ ਆਪੋ ਆਪਣੇ ਨਗਰਾਂ ਤੋਂ ਇਕੱਠੇ ਹੋਏ ਅਤੇ ਜੁੱਧ ਕਰਨ ਨੂੰ ਆਏ
8 ਜਾਂ ਏਹ ਗੱਲ ਦਾਊਦ ਦੇ ਕੰਨੀਂ ਪੈ ਗਈ ਤਾਂ ਉਸ ਨੇ ਯੋਆਬ ਨੂੰ ਅਤੇ ਸੂਰਮਿਆਂ ਦੀ ਸਾਰੀ ਸੈਨਾਂ ਨੂੰ ਤੋਰ ਦਿੱਤਾ
9 ਤਾਂ ਅੰਮੋਨੀ ਨਿੱਕਲੇ, ਅਤੇ ਨਗਰ ਦੇ ਦੁਆਰੇ ਦੇ ਅੱਗੇ ਲੜਾਈ ਦਾ ਪਿੜ ਬੰਨ੍ਹ ਦਿੱਤਾ, ਅਰ ਓਹ ਪਾਤਸ਼ਾਹ ਜਿਹੜੇ ਆਏ ਸਨ ਪੱਧਰ ਵਿੱਚ ਵੱਖਰੇ ਸਨ
10 ਜਾਂ ਯੋਆਬ ਨੇ ਡਿੱਠਾ ਜੋ ਲੜਾਈ ਦਾ ਪਿੜ ਸਾਡੇ ਅੱਗੇ ਅਤੇ ਪਿੱਛੇ ਸਾਡੇ ਵਿਰੁੱਧ ਬਣਿਆ ਹੋਇਆ ਹੈ ਤਾਂ ਉਸ ਨੇ ਇਸਰਾਏਲ ਦੇ ਨਿਜ ਦੇ ਲੋਕਾਂ ਵਿੱਚੋਂ ਸੂਰਮਿਆਂ ਨੂੰ ਚੁਣ ਲਿਆ ਅਰ ਉਨ੍ਹਾਂ ਨੂੰ ਅਰਾਮੀਆਂ ਦੇ ਸਾਹਮਣੇ ਖੜਾ ਕਰ ਦਿੱਤਾ
11 ਅਰ ਰਹਿੰਦੇ ਲੋਕਾਂ ਨੂੰ ਉਸ ਨੇ ਆਪਣੇ ਭਰਾ ਅਬਸ਼ਾਈ ਦੇ ਹਵਾਲੇ ਕਰ ਦਿੱਤਾ ਅਰ ਉਨ੍ਹਾਂ ਨੇ ਅੰਮੋਨੀਆਂ ਦੇ ਸਾਹਮਣੇ ਪਿੜ ਬੱਧਾ
12 ਅਰ ਉਸ ਨੇ ਆਖਿਆ, ਜੇ ਅਰਾਮੀ ਮੇਰੇ ਉੱਤੇ ਜ਼ੋਰ ਪਾਉਣ ਤਾਂ ਤੂੰ ਮੇਰੀ ਸਹਾਇਤਾ ਕਰੀਂ ਅਰ ਜੇ ਅੰਮੋਨੀ ਤੇਰੇ ਉੱਤੇ ਬਲ ਪਾਉਣ ਤਾਂ ਮੈਂ ਤੇਰਾ ਉਪਰਾਲਾ ਕਰਾਂਗਾ
13 ਸੋ ਧੀਰਜ ਰੱਖੀਂ ਅਤੇ ਆਓ, ਅਸੀ ਆਪਣੇ ਲੋਕਾਂ ਦੇ ਲਈ ਅਤੇ ਆਪਣੇ ਪਰਮੇਸ਼ੁਰ ਦੇ ਨਗਰਾਂ ਲਈ ਵਰਿਆਮਗੀ ਕਰੀਏ ਅਰ ਜੋ ਯਹੋਵਾਹ ਨੂੰ ਭਾਉਂਦੀ ਹੈ ਉਹ ਤਿਵੇਂ ਹੀ ਕਰੇ
14 ਸੋ ਯੋਆਬ ਅਤੇ ਉਸ ਦੇ ਸਾਥੀ ਅਰਾਮੀਆਂ ਦੇ ਨਾਲ ਲੜਨ ਲਈ ਅਗਾਂਹ ਵੱਧੇ ਅਰ ਓਹ ਉਸ ਦੇ ਅੱਗੋਂ ਨੱਸ ਗਏ
15 ਜਾਂ ਅੰਮੋਨੀਆਂ ਨੇ ਡਿੱਠਾ ਜੋ ਅਰਾਮੀ ਭੱਜ ਗਏ ਹਨ ਤਾਂ ਉਹ ਵੀ ਉਸ ਦੇ ਭਰਾ ਅਬਸ਼ਈ ਦੇ ਅੱਗੋਂ ਭੱਜ ਕੇ ਸ਼ਹਿਰ ਵਿੱਚ ਜਾ ਵੜੇ ਤਾਂ ਯੋਆਬ ਯਰੂਸ਼ਲਮ ਨੂੰ ਮੁੜ ਆਇਆ।।
16 ਜਾਂ ਅਰਾਮੀਆਂ ਨੇ ਡਿੱਠਾ ਜੋ ਅਸਾਂ ਇਸਰਾਏਲੀਆਂ ਤੋਂ ਭਾਂਜ ਖਾਧੀ ਤਾਂ ਓਹ ਹਲਕਾਰਿਆਂ ਨੂੰ ਘੱਲ ਕੇ ਉਨ੍ਹਾਂ ਦਰਿਆ ਦੇ ਪਾਰ ਵਾਲਿਆਂ ਅਰਾਮੀਆਂ ਨੂੰ ਸੱਦ ਲਿਆਏ ਅਰ ਹਦਰਅਜ਼ਰ ਦਾ ਸੈਨਾ ਪਤੀ ਸ਼ੋਫਕ ਉਨ੍ਹਾਂ ਦਾ ਸਿਰਕਰਦਾ ਸੀ
17 ਇਹ ਖਬਰ ਦਾਊਦ ਨੂੰ ਅੱਪੜੀ ਅਰ ਉਸ ਨੇ ਸਾਰੇ ਇਸਰਾਏਲ ਨੂੰ ਇਕੱਠਾ ਕੀਤਾ ਅਰ ਯਰਦਨ ਨਦੀ ਦੇ ਪਾਰ ਲੰਘ ਕੇ ਉਨ੍ਹਾਂ ਉੱਤੇ ਚੜ੍ਹ ਆਇਆ ਅਰ ਉਨ੍ਹਾਂ ਦੇ ਸਾਹਮਣੇ ਲੜਾਈ ਦਾ ਪਿੜ ਬੱਧਾ, ਸੋ ਜਾਂ ਦਾਊਦ ਨੇ ਅਰਾਮੀਆਂ ਦੇ ਸਨਮੁਖ ਲੜਾਈ ਦਾ ਪਿੜ ਬੱਧਾ ਤਾਂ ਓਹ ਉਸ ਨਾਲ ਜੁੱਧ ਨੂੰ ਜੁੱਟ ਪਏ
18 ਅਰ ਅਰਾਮੀ ਇਸਰਾਏਲ ਦੇ ਅੱਗੋਂ ਭੱਜੇ ਅਰ ਦਾਊਦ ਨੇ ਅਰਾਮੀਆਂ ਦੇ ਸੱਤ ਹਜ਼ਾਰ ਰਥਾਂ ਦੇ ਅਸਵਾਰਾਂ ਨੂੰ ਅਰ ਚਾਲੀ ਹਜ਼ਾਰ ਸਿਪਾਹੀਆਂ ਨੂੰ ਜਿੰਦੋਂ ਮਾਰ ਸੁੱਟਿਆ ਅਰ ਸੈਨਾ ਦੇ ਸਿਰਕਰਦੇ ਸ਼ੋਫਕ ਨੂੰ ਵੀ ਮਾਰ ਮੁਕਾਇਆ
19 ਅਰ ਜਾਂ ਹਦਰਅਜ਼ਰ ਦੇ ਨੌਕਰਾਂ ਨੇ ਡਿੱਠਾ ਭਈ ਅਸਾਂ ਇਸਰਾਏਲ ਦੇ ਅੱਗੋਂ ਭਾਂਜ ਖਾਧੀ ਹੈ ਤਾਂ ਦਾਊਦ ਨਾਲ ਮੇਲ ਕਰ ਕੇ ਉਸ ਦੇ ਦਾਸ ਬਣ ਗਏ। ਗੱਲ ਕਾਹਦੀ, ਅਰਾਮੀ ਅੰਮੋਨੀਆਂ ਦੇ ਬੇਲੀ ਫੇਰ ਨਾ ਹੋਏ।।
×

Alert

×