Bible Languages

Indian Language Bible Word Collections

Bible Versions

Books

1 Chronicles Chapters

1 Chronicles 12 Verses

Bible Versions

Books

1 Chronicles Chapters

1 Chronicles 12 Verses

1 ਇਹ ਓਹ ਹਨ ਜਿਹੜੇ ਸੀਕਲਗ ਵਿੱਚ ਦਾਊਦ ਕੋਲ ਆਣ ਪਹੁੰਚੇ ਜਦ ਉਹ ਅਜੇ ਤੀਕਰ ਕੀਸ਼ ਦੇ ਪੁੱਤ੍ਰ ਸ਼ਾਊਲ ਦੇ ਕਾਰਨ ਲੁਕਾਉਂਦਾ ਫਿਰਦਾ ਸੀ ਅਤੇ ਏਹ ਉਹ ਦੇ ਸੂਰਮਿਆਂ ਵਿੱਚ ਸਨ ਜਿਹੜੇ ਲੜਾਈ ਵਿੱਚ ਉਹ ਦੇ ਸਹਾਇਕ ਸਨ
2 ਓਹ ਤੀਰੰਦਾਜ਼ ਸਨ ਅਤੇ ਸੱਜੇ ਤੇ ਖੱਬੇ ਹੱਥਾਂ ਨਾਲ ਪੱਥਰਾਂ ਨੂੰ ਮਾਰਦੇ ਸਨ ਤੇ ਧਣੁਖ ਨਾਲ ਬਾਣਾਂ ਨੂੰ ਚਲਾਉਂਦੇ ਸਨ ਅਤੇ ਓਹ ਬਿਨਯਾਮੀਨੀ ਤੇ ਸ਼ਾਊਲ ਦੇ ਭਰਾਵਾਂ ਵਿੱਚੋਂ ਸਨ
3 ਮੁਖੀਆ ਅਹੀਅਜ਼ਰ ਸੀ, ਫੇਰ ਯੋਆਸ਼ ਗਿਬਆਥੀ ਸ਼ਮਾਆਹ ਦੇ ਪੁੱਤ੍ਰ ਤੇ ਅਜ਼ਮਾਵਥ ਦੇ ਪੁੱਤ੍ਰ ਯਿਜ਼ੀਏਲ ਤੇ ਫਲਟ ਅਤੇ ਬਰਾਕਾਹ ਤੇ ਅਨਥੋਥੀ ਯੇਹੂ
4 ਅਤੇ ਗਿਬਓਨੀ ਯਿਸ਼ਮਅਯਾਹ ਜਿਹੜਾ ਤੀਹਾਂ ਵਿੱਚ ਸੂਰਮਾ ਸੀ ਅਤੇ ਤੀਹਾਂ ਉੱਤੇ ਸੀ ਅਤੇ ਯਿਰਮਿਯਾਹ ਤੇ ਯਹਜ਼ੀਏਲ ਤੇ ਯੋਹਾਨਾਨ ਤੇ ਗਦੇਰਾਥੀ ਯੋਜ਼ਾਬਾਦ
5 ਅਲਊਜ਼ਈ ਤੇ ਯਿਰੀਮੋਥ ਤੇ ਬਅਲਯਾਹ ਤੇ ਸ਼ਮਰਯਾਹ ਤੇ ਸ਼ਫਟਯਾਹ ਹਰੁਫੀ
6 ਅਲਕਾਨਾਹ ਤੇ ਯਿੱਸ਼ੀਯਾਹ ਤੇ ਅਜ਼ਰਏਲ ਤੇ ਯੋਅਜ਼ਰ ਤੇ ਯਾਸ਼ਾਬਆਮ ਕਾਰਹੀ
7 ਅਤੇ ਯੋਏਲਾਹ ਤੇ ਜ਼ਬਦਯਾਹ ਗਦੋਰ ਦੇ ਯਰੋਹਾਮ ਦੇ ਪੁੱਤ੍ਰ
8 ਅਤੇ ਗਾਦੀਆਂ ਵਿੱਚੋਂ ਕਿਤਨੇ ਕੁ ਮਹਾਂ ਬਲੀ ਸੁਰਮੇ, ਚੰਗੇ ਜੋਧੇ ਜਿਹੜੇ ਢਾਲ ਤੇ ਬਰਛੇ ਦੀ ਵਿੱਦਿਆ ਜਾਣਨ ਵਾਲੇ ਸਨ ਜਿਨ੍ਹਾਂ ਦੇ ਮੂੰਹ ਸੀਂਹ ਦੇ ਮੂੰਹ ਵਰਗੇ ਸਨ ਅਤੇ ਪਰਬਤਾਂ ਉੱਤੇ ਹਰਨਾਂ ਵਾਂਙੁ ਤ੍ਰਿੱਥੇ ਦੌੜਦੇ ਸਨ, - ਏਹ ਆਪਣੇ ਆਪ ਨੂੰ ਵਿਛੋੜ ਕੇ ਉਜਾੜ ਦੇ ਗੜ੍ਹ ਵਿੱਚ ਦਾਊਦ ਦੀ ਵੱਲ ਹੋ ਗਏ
9 ਏਜ਼ਰ ਮੁਖੀਆ, ਓਬਦਯਾਹ ਦੂਜਾ, ਅਲਯਾਬ ਤੀਜੀ
10 ਮਿਸ਼ਮੰਨਾਹ ਚੌਥਾ, ਯਿਰਮਿਯਾਹ ਪੰਜਵਾਂ
11 ਅੱਤਈ ਛੇਵਾਂ, ਅਲੀਏਲ ਸੱਤਵਾਂ
12 ਯੋਹਾਨਾਨ ਅੱਠਵਾਂ,ਅਲਜ਼ਾਬਾਦ ਨੌਵਾਂ
13 ਯਿਰਮਿਯਾਹ ਦਸਵਾਂ, ਮਕਬੰਨਈ ਯਾਰਵਾਂ
14 ਏਹ ਗਾਦੀਆਂ ਵਿੱਚੋਂ ਸੈਨਾਪੱਤੀ ਸਨ। ਇਨ੍ਹਾਂ ਵਿੱਚੋਂ ਜਿਹੜਾ ਸਭਨਾਂ ਨਾਲੋਂ ਨਿੱਕਾ ਸੀ, ਉਹ ਸੌ ਜੁਆਨਾਂ ਦੇ ਤੁੱਲ ਸੀ, ਅਰ ਜਿਹੜਾ ਸਾਰਿਆਂ ਤੋਂ ਵੱਡਾ ਸੀ, ਉਹ ਹਜ਼ਾਰ ਜੁਆਨ ਦੇ ਸਮਾਨ ਸੀ
15 ਏਹ ਓਹ ਹਨ ਜਿਹੜੇ ਪਹਿਲੇ ਮਹੀਨੇ ਵਿੱਚ ਜਦ ਯਰਦਨ ਨਦੀ ਸਾਰੇ ਕੰਢਿਆਂ ਉੱਤੇ ਚੜ੍ਹੀ ਹੋਈ ਸੀ ਪਾਰ ਉਤਰੇ ਅਤੇ ਦੂਣਾਂ ਦੇ ਸਭਨਾਂ ਵਸਨੀਕਾਂ ਚੜ੍ਹਦੀ ਅਰ ਲਹਿੰਦੀ ਵੱਲ ਨਸਾ ਦਿੱਤਾ
16 ਅਤੇ ਬਿਨਯਾਮੀਨ ਅਰ ਯਹੂਦਾਹ ਦੀ ਅੰਸ ਵਿੱਚੋਂ ਕਿਤਨੇ ਕੁ ਲੋਕ ਗੜ੍ਹ ਵਿੱਚ ਦਾਊਦ ਕੋਲ ਆਏ
17 ਅਰ ਦਾਊਦ ਉਨ੍ਹਾਂ ਨੂੰ ਮਿਲਣ ਲਈ ਅੱਗੋਂ ਲੈਣ ਆਇਆ ਅਰ ਉਨ੍ਹਾਂ ਨੂੰ ਅੱਗੋ ਆਖਿਆ, ਜੇ ਮੇਰੀ ਸਹਾਇਤ ਲਈ ਤੁਸੀਂ ਲੋਕ ਸ਼ੁੱਧ ਸੁਭਾਵ ਨਾਲ ਮੇਰੇ ਕੋਲ ਆਏ ਹੋ, ਤਾਂ ਮੇਰਾ ਮਨ ਤੁਹਾਡੇ ਨਾਲ ਮਿਲਿਆ ਰਹੇ, ਪਰ ਜੇ ਮੈਨੂੰ ਮੇਰੇ ਵੈਰਿਆਂ ਦੇ ਹੱਥ ਫੜਾਉਣ ਨੂੰ ਆਏ ਹੋ, ਭਾਵੇਂ ਮੇਰੇ ਹੱਥੋਂ ਕੁਝ ਅਨੀਤੀ ਨਹੀਂ ਹੋਈ, ਤਾਂ ਸਾਡੇ ਵੱਡ ਵਡੇਰਿਆਂ ਦਾ ਪਰਮੇਸ਼ੁਰ ਇਸ ਗੱਲ ਵੱਲ ਧਿਆਨ ਕਰੇ, ਅਤੇ ਤਾੜਨਾ ਕਰੇ
18 ਤਾਂ ਅਮਾਸਈ ਉੱਤੇ ਜਿਹੜਾ ਸੂਬੇਦਾਰਾਂ ਦਾ ਵੱਡਾ ਸੀ ਆਤਮਾ ਦਾ ਪਰਕਾਸ਼ ਹੋਇਆ ਅਰ ਉਹ ਬੋਲਿਆ, ਹੇ ਦਾਊਦ, ਅਸੀਂ ਤੇਰੇ ਨਾਲ ਹਾਂ, ਅਤੇ ਹੇ ਯੱਸੀ ਦੇ ਪੁੱਤ੍ਰ, ਅਸੀਂ ਤੇਰੀ ਵੱਲ ਹਾਂ, ਸਲਾਮਤੀ ਤੈਨੂੰ ਸਲਾਮਤੀ ਅਤੇ ਤੇਰੇ ਸਹਾਇਕਾਂ ਨੂੰ ਸਲਾਮਤੀ ਕਿਉਂ ਜੋ ਤੇਰਾ ਪਰਮੇਸ਼ੁਰ ਤੇਰੀ ਸਹਾਇਤਾ ਕਰਦਾ ਹੈ! ਤਾਂ ਦਾਊਦ ਨੇ ਉਨ੍ਹਾਂ ਨੂੰ ਅੰਗੀਕਾਰ ਕਰ ਕੇ ਸੈਨਾ ਦੇ ਸੈਨਾਪਤੀ ਥਾਪਿਆ
19 ਮਨੱਸ਼ਾਹ ਵਿੱਚੋਂ ਵੀ ਅਨੇਕ ਲੋਕ ਦਾਊਦ ਦੀ ਵੱਲ ਆ ਕੇ ਮਿਲ ਗਏ, ਜਾ ਉਹ ਫਲਿਸਤੀਆਂ ਦੇ ਨਾਲ ਜੁੱਧ ਨੂੰ ਸ਼ਾਊਲ ਉੱਤੇ ਚੜ੍ਹ ਗਿਆ ਸੀ, ਪਰ ਇਨ੍ਹਾਂ ਦੀ ਸਹਾਇਤਾ ਉਨ੍ਹਾਂ ਤੋਂ ਨਾ ਹੋਈ ਕਿਉਂ ਜੋ ਫਲਿਸਤੀਆਂ ਦੇ ਸਰਦਾਰਾਂ ਨੇ ਸਲਾਹ ਲੈ ਕੇ ਉਸ ਨੂੰ ਵਿਦਿਆ ਕੀਤਾ, ਜੋ ਉਹ ਅਸਾਡੇ ਸਿਰਾਂ ਨੂੰ ਡਰ ਵਿੱਚ ਸੱਟ ਕੇ ਆਪਣੇ ਸੁਆਮੀ ਸ਼ਾਊਲ ਨਾਲ ਜਾ ਮਿਲੇਗਾ
20 ਜਾਂ ਉਹ ਸਿਕਲਗ ਨੂੰ ਤੁਰ ਗਿਆ, ਤਾਂ ਮਨੱਸ਼ੀਆਂ ਵਿੱਚੋਂ ਅਦਨਾਹ ਅਰ ਯੋਜ਼ਾਬਾਦ, ਅਰ ਯਦਿਏਲ, ਅਰ ਮੀਕਾਏਲ,ਅਰ ਯੋਜ਼ਾਬਾਦ, ਅਰ ਅਲੀਹੂ ਅਰ ਸਿੱਲਥਈ ਜਿਹੜੇ ਮਨੱਸੀਆਂ ਵਿੱਚੋਂ ਹਜ਼ਾਰਾਂ ਦੇ ਮੁਖੀਏ ਸਨ, ਉਸ ਦੀ ਵੱਲ ਆ ਕੇ ਮਿਲ ਗਏ
21 ਅਰ ਉਨ੍ਹਾਂ ਨੇ ਉਸ ਮੰਡਲੀ ਦੀ ਮੁੱਠ ਭੇੜ ਵਿੱਚ ਦਾਊਦ ਦੀ ਸਹਾਇਤਾ ਕੀਤੀ, ਕਿਉਂ ਜੋ ਉਹ ਸੱਭੇ ਮਹਾਂ ਬਲੀ ਸੂਰਮੇ ਤੇ ਸੈਨਾ ਵਿੱਚ ਸਰਦਾਰ ਸਨ
22 ਅਰ ਦਿਨੋਂ ਦਿਨ ਲੋਕ ਦਾਊਦ ਦੀ ਸਹਾਇਤਾ ਲਈ ਉਸ ਦੇ ਨਾਲ ਰਲਦੇ ਜਾਂਦੇ ਸਨ ਇੱਥੋਂ ਤੋੜੀ ਜੋ ਉਹ ਸੈਨਾ ਪਰਮੇਸ਼ੁਰ ਦੀ ਸੈਨਾ ਵਾਂਙੁ ਵੱਡੀ ਬਣ ਗਈ।।
23 ਇਹ ਉਨ੍ਹਾਂ ਮੁਖੀਆਂ ਦੀ ਗਿਣਤੀ ਹੈ ਜਿਹੜੇ ਲੜਨ ਦੇ ਲਈ ਸ਼ਸਤ੍ਰ ਧਾਰ ਕੇ ਹਬਰੋਨ ਵਿੱਚ ਦਾਊਦ ਨਾਲ ਮਿਲ ਗਏ ਜੋ ਯਹੋਵਾਹ ਦੇ ਬਚਨ ਦੇ ਅਨੁਸਾਰ ਸ਼ਾਊਲ ਦੇ ਰਾਜ ਨੂੰ ਉਸ ਦੀ ਵੱਲ ਮੋੜ ਲਿਆਉਣ।।
24 ਯਹੂਦੀ ਛੇ ਹਜ਼ਾਰ ਅੱਠ ਸੌ ਸਨ, ਜਿਹੜੇ ਢਾਲਾਂ, ਅਤੇ ਬਰਛੇ ਧਾਰ ਕੇ ਜੁੱਧ ਦੇ ਨਮਿੱਤ ਲੱਕ ਬੰਨ੍ਹ ਖਲੋਤੇ ਸਨ
25 ਸ਼ਿਮਓਨੀਆਂ ਵਿੱਚੋਂ ਸੱਤ ਹਜ਼ਾਰ ਇੱਕ ਸੌ ਮਹਾਂ ਜੋਧੇ ਸਨ
26 ਲੇਵੀਆਂ ਵਿੱਚੋਂ ਚਾਰ ਹਜ਼ਾਰ ਛੇ ਸੌ
27 ਅਰ ਯਹੋਯਾਦਾ ਹਾਰੂਨੀਆਂ ਦਾ ਸਰਦਾਰ ਸੀ, ਅਤੇ ਉਸ ਦੇ ਨਾਲ ਤਿੰਨ ਹਜ਼ਾਰ ਸੱਤ ਸੌ ਜੁਆਨ ਸਨ
28 ਅਰ ਸਾਦੋਕ ਇੱਕ ਮਹਾਂ ਬਲੀ ਸੂਰਮਾ ਅਤੇ ਉਸ ਦੇ ਵੱਡ ਵਡੇਰਿਆਂ ਦੀ ਕੁਲ ਦੇ ਬਾਈ ਸਰਦਾਰ ਸਨ
29 ਅਤੇ ਬਿਨਯਾਮੀਨੀਆਂ ਵਿੱਚੋਂ ਸ਼ਾਊਲ ਦੀ ਬਰਾਦਰੀ ਵਿੱਚੋਂ ਤਿੰਨ ਹਜ਼ਾਰ, ਕਿਉਂ ਜੋ ਅਜੇ ਤੀਕ ਬਹੁਤੇ ਸ਼ਾਊਲ ਦੀ ਕੁਲ ਦੇ ਰੱਛਪਾਲ ਰਹੇ ਸਨ
30 ਅਰ ਇਫਰਾਈਮੀਆਂ ਵਿੱਚੋਂ ਵੀਹ ਹਜ਼ਾਰ ਅੱਠ ਸੌ, ਜਿਹੜੇ ਵੱਡੇ ਸੂਰਬੀਰ, ਅਰ ਆਪੋ ਆਪਣੇ ਵੱਡ ਵਡੇਰਿਆਂ ਦੇ ਟੱਬਰਾਂ ਵਿੱਚ ਪਰਸਿੱਧ ਸਨ
31 ਅਤੇ ਮਨੱਸ਼ਹ ਦੇ ਅੱਧੇ ਗੋਤ ਵਿੱਚੋਂ ਅਠਾਰਾਂ ਹਜ਼ਾਰ ਜਿਹੜੇ ਚੁਣ ਚੁਣ ਕੇ ਸੱਦੇ ਗਏ, ਭਈ ਜਾ ਕੇ ਦਾਊਦ ਨੂੰ ਰਾਜ ਉੱਤੇ ਬਠਾਲਣ
32 ਅਤੇ ਯਿੱਸਾਕਾਰੀਆਂ ਵਿੱਚੋਂ ਜਿਹੜੇ ਵੇਲੇ ਸਮੇਂ ਦੀ ਵੰਡ ਕਰਦੇ ਸਨ, ਅਰ ਜਾਣਦੇ ਸਨ, ਭਈ ਇਸਰਾਏਲ ਨੂੰ ਕੀ ਕਰਨਾ ਚਾਹੀਦਾ ਹੈ, ਸੋ ਉਨ੍ਹਾਂ ਦੇ ਮੁਖੀਏ ਦੋ ਸੌ ਸਨ, ਅਤੇ ਉਨ੍ਹਾਂ ਦੇ ਸਾਰੇ ਭਰਾ ਉਨ੍ਹਾਂ ਦੀ ਆਗਿਆ ਵਿੱਚ ਸਨ
33 ਜ਼ਬੁਲੂਨ ਵਿੱਚੋਂ ਜਿਹੜੇ ਰਣ ਭੂਮਕਾ ਵਿੱਚ ਨਿਤਰਨ ਵਾਲੇ ਅਤੇ ਸੈਨਾ ਦੀਆਂ ਪਾਲਾਂ ਬੰਨ੍ਹਣ ਵਾਲੇ, ਅਤੇ ਲੜਾਈ ਦੇ ਸਮਿਆਨ ਦੇ ਮਾਲਕ ਸਨ, ਪੰਜਾਹ ਹਜ਼ਾਰ ਸਨ, ਜਿਹੜੇ ਲੜਾਈ ਦੀਆਂ ਪਾਲਾਂ ਬਣਾਉਣ ਦੇ ਜਾਣੂ, ਅਰ ਦੁਚਿਤੇ ਨਹੀਂ ਸਨ
34 ਅਰ ਨਫਤਾਲੀ ਵਿੱਚੋਂ ਇੱਕ ਹਜ਼ਾਰ ਸਰਦਾਰ, ਅਰ ਉਨ੍ਹਾਂ ਦੇ ਸੰਗ ਸੈਂਤੀ ਹਜ਼ਾਰ ਢਾਲਾਂ ਅਤੇ ਬਰਛੇ ਰੱਖਣ ਵਾਲੇ ਸਨ
35 ਅਤੇ ਦਾਨੀਆਂ ਵਿੱਚੋਂ ਅਠਾਈ ਹਜ਼ਾਰ ਛੇ ਸੌ ਜਿਹੜੇ ਲੜਾਈ ਦੀਆਂ ਪਾਲਾਂ ਬੰਨ੍ਹਣ ਵਾਲੇ ਸਨ
36 ਆਸ਼ੇਰ ਦੇ ਵਿੱਚੋਂ ਚਾਲੀ ਹਜ਼ਾਰ ਸਨ, ਜਿਹੜੇ ਦਲਾਂ ਦੇ ਨਾਲ ਨਿੱਕਲ ਜਾਣ ਵਾਲੇ, ਅਰ ਲੜਾਈ ਦੀਆਂ ਪਾਲਾਂ ਬੰਨ੍ਹਣ ਵਾਲੇ ਸਨ
37 ਅਤੇ ਯਰਦਨ ਦੇ ਪਾਰ ਦੇ ਰਊਬੇਨੀਆਂ ਤੇ ਗਾਦੀਆਂ ਤੇ ਮਨੱਸ਼ਹ ਦੇ ਅੱਧੇ ਗੋਤ ਵਿੱਚੋਂ ਇੱਕ ਲੱਖ ਵੀਹ ਹਜ਼ਾਰ ਸਨ ਜਿਹੜੇ ਜੁੱਧ ਦੇ ਹਰੇਕ ਪਰਕਾਰ ਦੇ ਸ਼ਸਤਰ ਧਾਰ ਕੇ ਲੱਕਾਂ ਨੂੰ ਕੱਸਦੇ ਸਨ
38 ਏਹ ਸੱਭੇ ਜੋਧੇ ਪੁਰਸ਼ ਜਿਹੜੇ ਲੜਾਈ ਦੀਆਂ ਪਾਲਾਂ ਬੰਨ੍ਹਣ ਜਾਣਦੇ ਸਨ, ਸ਼ੁੱਧ ਮਨ ਨਾਲ ਹਬਰੋਨ ਨੂੰ ਆ ਪਹੁੰਚੇ, ਭਈ ਦਾਊਦ ਨੂੰ ਸਾਰੇ ਇਸਰਾਏਲ ਦਾ ਪਾਤਸ਼ਾਹ ਬਣਾਉਣ, ਅਰ ਇਸਰਾਏਲ ਦੇ ਸਾਰੇ ਰਹਿੰਦੇ ਲੋਕ ਵੀ ਦਾਊਦ ਨੂੰ ਪਾਤਸ਼ਾਹ ਬਣਾਉਣ ਦੇ ਲਈ ਇੱਕ ਮਨ ਹੋ ਗਏ
39 ਅਤੇ ਓਹ ਉੱਥੇ ਦਾਊਦ ਨਾਲ ਤਿੰਨਾਂ ਦਿਨਾਂ ਤੀਕੁਰ ਖਾਂਦੇ ਪੀਂਦੇ ਰਹੇ, ਕਿਉਂ ਜੋ ਉਨ੍ਹਾਂ ਦਿਆਂ ਭਰਾਵਾਂ ਨੇ ਉਨ੍ਹਾਂ ਦੇ ਲਈ ਤਿਆਰੀ ਕੀਤੀ ਸੀ
40 ਇਹ ਦੇ ਬਾਝੋਂ ਓਹ, ਜੋ ਉਨ੍ਹਾਂ ਦੇ ਨੇੜੇ ਸਨ, ਅਰ ਓਹ ਜਿਹੜੇ ਯਿੱਸਾਕਾਰ ਤੇ ਜ਼ਬੁਲੁਨ ਅਰ ਨਫਤਾਲੀ ਤੀਕੁਰ ਵੀ ਵੱਸਦੇ ਸਨ, ਓਹ ਵੀ ਖੋਤਿਆਂ ਉੱਤੇ, ਉੱਠਾਂ ਉੱਤੇ, ਖੱਚਰਾਂ ਉੱਤੇ ਅਰ ਬਲਦਾਂ ਉੱਤੇ ਲੱਦ ਲੱਦ ਕੇ ਰੋਟੀਆਂ, ਆਟਾ, ਅੰਜੀਰਾਂ ਦੇ ਪਿੰਨੀਆਂ, ਕਿਸ਼ਮਸ਼ ਦੇ ਗੁੱਛੇ, ਦਾਖਰਸ, ਤੇਲ, ਬਲਦ, ਅਰ ਭੇਡਾਂ ਬਹੁਤਾਇਤ ਨਾਲ ਲਿਆਏ, ਇਸ ਲਈ ਜੋ ਇਸਰਾਏਲ ਵਿੱਚ ਅਨੰਦ ਹੋਇਆ।।

1-Chronicles 12:1 Punjabi Language Bible Words basic statistical display

COMING SOON ...

×

Alert

×