English Bible Languages

Indian Language Bible Word Collections

Bible Versions

English

Tamil

Hebrew

Greek

Malayalam

Hindi

Telugu

Kannada

Gujarati

Punjabi

Urdu

Bengali

Oriya

Marathi

Assamese

Books

Luke Chapters

Luke 17 Verses

1 ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ, “ਯਕੀਨੀ ਤੌਰ ਤੇ ਅਜਿਹੀਆਂ ਗੱਲਾਂ ਹੋਣਗੀਆਂ ਜੋ ਲੋਕਾਂ ਲਈ ਪਾਪ ਦਾ ਕਾਰਣ ਬਣਨਗੀਆਂ। ਪਰ ਇਹ ਉਸ ਬੰਦੇ ਲਈ ਭਿਆਨਕ ਹੋਵੇਗਾ ਜੋ ਇਨ੍ਹਾਂ ਗੱਲਾਂ ਦਾ ਕਾਰਣ ਹੋਵੇਗਾ।
2 ਇਨ੍ਹਾਂ ਕਮਜ਼ੋਰ ਲੋਕਾਂ ਨੂੰ ਪਾਪ ਕਮਾਉਣ ਦਾ ਕਾਰਣ ਬਨਣ ਨਾਲੋਂ ਉਸ ਮਨੁੱਖ ਲਈ ਇਹ ਚੰਗਾ ਹੋਵੇਗਾ ਕਿ ਉਸਦੇ ਗਲ ਵਿੱਚ ਚਕ੍ਕੀ ਦਾ ਪੁਡ਼ ਬੰਨ੍ਹਕੇ ਉਸਨੂੰ ਸਮੁੰਦਰ ਵਿੱਚ ਸੁੱਟ ਦਿੱਤਾ ਜਾਵੇ।
3 ਖਬਰਦਾਰ ਰਹੋ! “ਜੇਕਰ ਤੁਹਾਡਾ ਭਰਾ ਪਾਪ ਕਰੇ ਤਾਂ ਉਸਨੂੰ ਦੱਸੋ ਕਿ ਉਹ ਗਲਤ ਹੈ।’ ਜੇਕਰ ਉਹ ਮਾਫ਼ੀ ਮੰਗਦਾ ਹੈ ਤਾਂ ਉਸਨੂੰ ਮਾਫ਼ ਕਰ ਦਿਉ।
4 ਜੇਕਰ ਤੁਹਾਡਾ ਭਰਾ ਇੱਕ ਦਿਨ ਵਿੱਚ ਸੱਤ ਵਾਰ ਤੁਹਾਡਾ ਬੁਰਾ ਕਰਦਾ ਹੈ ਅਤੇ ਹਰ ਵਾਰ ਤੁਹਾਡੇ ਕੋਲ ਵਾਪਸ ਆਕੇ ਖਿਮਾ ਮੰਗਦਾ ਹੈ ਤਾਂ ਉਸਨੂੰ ਖਿਮਾ ਕਰ ਦਿਉ।”
5 ਰਸੂਲਾਂ ਨੇ ਯਿਸੂ ਨੂੰ ਕਿਹਾ, “ਸਾਡਾ ਵਿਸ਼ਵਾਸ ਵਧਾ।”
6 ਪ੍ਰਭੂ ਨੇ ਆਖਿਆ, “ਜੇਕਰ ਤੁਹਾਨੂੰ ਸਰ੍ਹੋਂ ਦੇ ਦਾਣੇ ਜਿੰਨੀ ਵੀ ਆਸਥਾ ਹੈ, ਤਾਂ ਤੁਸੀਂ ਇਸ ਤੂਤ ਦੇ ਰੁੱਖ ਨੂੰ ਵੀ ਹੁਕਮ ਦੇ ਸਕਦੇ ਹੋ, ‘ਜਾ, ਆਪਣੇ-ਆਪ ਨੂੰ ਉਖਾਡ਼ ਤੇ ਸਮੁੰਦਰ ਵਿੱਚ ਲੱਗ ਜਾ’ ਤਾਂ ਉਹ ਤੁਹਾਡੀ ਗੱਲ ਮੰਨ ਲਵੇਗਾ।
7 “ਫ਼ਰਜ ਕਰੋ ਤੁਹਾਡੇ ਵਿੱਚੋਂ ਕਿਸੇ ਇੱਕ ਕੋਲ ਨੇਕਰ ਹੋਵੇ ਜੋ ਖੇਤਾਂ ਵਿੱਚ ਕੰਮ ਕਰਦਾ ਹੋਵੇ, ਹਲ ਵਾਹੁੰਦਾ ਹੋਵੇ ਜਾਂ ਭੇਡਾਂ ਦੀ ਰਖਵਾਲੀ ਕਰਦਾ ਹੋਵੇ, ਜਦੋਂ ਉਹ ਖੇਤ ਤੋਂ ਵਾਪਸ ਆਉਂਦਾ ਹੈ, ਕੀ ਤੁਸੀਂ ਉਸਨੂੰ ਆਖੋਂਗੇ, ‘ਛੇਤੀ ਆ ਅਤੇ ਭੋਜਨ ਲਈ ਬੈਠ ਜਾ?’
8 ਨਹੀਂ! ਤੁਸੀਂ ਆਪਣੇ ਸੇਵਕ ਨੂੰ ਆਖੋਂਗੇ, ‘ਮੇਰੇ ਲਈ ਰਾਤ ਦਾ ਭੋਜਨ ਤਿਆਰ ਕਰ, ਕੱਪਡ਼ੇ ਪਾ ਅਤੇ ਜਦੋਂ ਤੀਕ ਮੈਂ ਖਾਂਦਾ ਤੇ ਪੀਂਦਾ ਹਾਂ, ਮੇਰੀ ਸੇਵਾ ਕਰ। ਫ਼ਿਰ ਤੂੰ ਖਾ ਪੀ ਸਕਦਾ ਹੈਂ।
9 ਕੀ ਉਹ ਆਪਣੇ ਆਦੇਸ਼ ਨੂੰ ਮੰਨਣ ਲਈ ਅਤੇ ਆਪਣੇ ਉਸ ਨੋਕਰ ਦਾ ਧੰਨਵਾਦ ਕਰਨ ਲਈ ਮਜਬੂਰ ਹੈ।
10 ਇਸੇ ਤਰ੍ਹਾਂ ਤੁਹਾਡੇ ਨਾਲ ਹੁੰਦਾ ਹੈ? ਜੇ ਤੁਸੀਂ ਉਹ ਸਭ ਕੁਝ ਉਵੇਂ ਹੀ ਕੀਤਾ ਹੈ, ਜਿਵੇਂ ਤੁਹਾਨੂੰ ਕਰਨ ਲਈ ਕਿਹਾ ਗਿਆ ਸੀ, ਤਾਂ ਤੁਹਾਨੂੰ ਆਖਣਾ ਚਾਹੀਦਾ ਹੈ ਕਿ ਅਸੀਂ ਕਿਸੇ ਖਾਸ ਧੰਨਵਾਦ ਦੇ ਅਧਿਕਾਰੀ ਨਹੀਂ। ਅਸੀਂ ਤਾਂ ਸਿਰਫ਼ ਉਹੀ ਕੁਝ ਕੀਤਾ ਹੈ ਜੋ ਕੁਝ ਸਾਨੂੰ ਕਰਨਾ ਚਾਹੀਦਾ ਹੈ।”‘
11 ਜਦੋਂ ਯਿਸੂ ਯਰੂਸ਼ਲਮ ਵੱਲ ਜਾ ਰਿਹਾ ਸੀ। ਉਹ ਗਲੀਲ ਅਤੇ ਸਾਮਰਿਯਾ ਰਾਹੀਂ ਲੰਘਿਆ।
12 ਜਦੋਂ ਉਹ ਇੱਕ ਪਿੰਡ ਵਿੱਚ ਵਡ਼ ਰਿਹਾ ਸੀ, ਉਥੇ ਉਸ ਨੂੰ ਦਸ ਕੋਢ਼ੀ ਮਿਲੇ। ਉਹ ਉਸ ਤੋਂ ਥੋਡ਼ੀ ਦੂਰੀ ਤੇ ਖਢ਼ੇ ਹੋ ਗਏ।
13 ਪਰ ਉਨ੍ਹਾਂ ਸਾਰਿਆਂ ਨੇ ਉਸ ਅੱਗੇ ਤਰਲਾ ਕੀਤਾ, “ਯਿਸੂ ਸੁਆਮੀ, ਕਿਰਪਾ ਕਰਕੇ ਸਾਡੇ ਤੇ ਰਹਿਮ ਕਰ।”
14 ਜਦੋਂ ਯਿਸੂ ਨੇ ਉਨ੍ਹਾਂ ਮਨੁੱਖਾਂ ਨੂੰ ਵੇਖਿਆ ਤਾਂ ਕਿਹਾ, “ਜਾਓ ਅਤੇ ਆਪਣੇ-ਆਪ ਨੂੰ ਜਾਕੇ ਜਾਜਕਾਂ ਨੂੰ ਦਿਖਾਵੋ।” ਜਦੋਂ ਉਹ ਦਸ ਆਦਮੀ ਜਾਜਕਾਂ ਵੱਲ ਜਾ ਰਹੇ ਸਨ ਤਾਂ ਉਹ ਠੀਕ ਹੋ ਚੁੱਕੇ ਸਨ।
15 ਜਦੋਂ ਉਨ੍ਹਾਂ ਵਿੱਚੋਂ ਇੱਕ ਨੇ ਵੇਖਿਆ ਕਿ ਉਹ ਚੰਗਾ ਹੋ ਗਿਆ ਸੀ ਤਾਂ ਉਹ ਯਿਸੂ ਕੋਲ ਵਾਪਸ ਆਇਆ ਅਤੇ ਉੱਚੀ ਅਵਾਜ਼ ਵਿੱਚ ਪ੍ਰਭੂ ਦੀ ਉਸਤਤਿ ਕਰਨ ਲੱਗਾ।
16 ਉਸਨੇ ਯਿਸੂ ਦੇ ਚਰਨਾਂ ਅੱਗੇ ਸਿਰ ਝੁਕਾਇਆ ਅਤੇ ਯਿਸੂ ਦਾ ਸ਼ੁਕਰਾਨਾ ਕੀਤਾ। ਇਹ ਆਦਮੀ ਯਹੂਦੀ ਨਹੀਂ ਸਾਮਰੀ ਸੀ।
17 ਯਿਸੂ ਨੇ ਜਵਾਬ ਦਿੱਤਾ, “ਕੀ ਸਾਰੇ ਦਸ ਚੰਗੇ ਨਹੀਂ ਹੋਏ, ਬਾਕੀ ਦੇ ਨੌ ਕਿਥੇ ਹਨ?
18 ਕੀ ਇਹ ਵਿਦੇਸ਼ੀ ਸਾਮਰਿਯਾ ਤੋਂ ਹੈ, ਜੋ ਸਿਰਫ ਇੱਕ ਪਰਮੇਸ਼ੁਰ ਦੀ ਉਸਤਤਿ ਲਈ ਵਾਪਸ ਆਇਆ ਹੈ?”
19 ਤਦ ਯਿਸੂ ਨੇ ਉਸਨੂੰ ਆਖਿਆ, “ਖਢ਼ਾ ਹੋ! ਅਤੇ ਜਾ। ਤੇਰੀ ਆਸਥਾ ਨੇ ਹੀ ਤੈਨੂੰ ਰਾਜੀ ਕੀਤਾ ਹੈ।”
20 ਇੱਕ ਫਰੀਸੀ ਨੇ ਯਿਸੂ ਨੂੰ ਪੁੱਛਿਆ, “ਪਰਮੇਸ਼ੁਰ ਦਾ ਰਾਜ ਕਦੋਂ ਆਵੇਗਾ? ਯਿਸੂ ਨੇ ਆਖਿਆ, “ਪਰਮੇਸ਼ੁਰ ਦਾ ਰਾਜ ਆਵੇਗਾ ਪਰ ਇਸ ਤਰ੍ਹਾਂ ਨਹੀਂ ਕਿ ਤੁਸੀਂ ਇਸ ਨੂੰ ਆਪਣੀਆਂ ਅੱਖਾਂ ਨਾਲ ਵੇਖਣ ਦੇ ਯੋਗ ਹੋਵੋਂ।
21 ਅਤੇ ਨਾ ਹੀ ਲੋਕ ਇਹ ਕਹਿਣਗੇ ਕਿ ‘ਵੇਖੋ, ਪਰਮੇਸ਼ੁਰ ਦਾ ਰਾਜ ਇਥੇ ਹੈ’, ਜਾਂ ‘ਇਹ ਉਥੇ ਹੈ।’ ਨਹੀਂ, ਸਗੋਂ ਪਰਮੇਸ਼ੁਰ ਦਾ ਰਾਜ ਤੁਹਾਡੇ ਅੰਦਰ ਹੈ।”
22 ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ, “ਉਹ ਸਮਾਂ ਆਵੇਗਾ ਜਦ ਤੁਸੀਂ ਮਨੁੱਖ ਦੇ ਪੁੱਤਰ ਦੇ ਦਿਨਾਂ ਵਿੱਚੋਂ ਕਿਸੇ ਇੱਕ ਦਿਨ ਨੂੰ ਵੇਖਣਾ ਚਾਹੋਂਗੇ ਪਰ ਤੁਸੀਂ ਵੇਖਣ ਯੋਗ ਨਹੀਂ ਹੋਵੋਂਗੇ।
23 ਲੋਕ ਤੁਹਾਨੂੰ ਦੱਸਣਗੇ, ‘ਵੇਖੋ, ‘ਇਹ ਉਥੇ ਹੈ।’ ਜਾਂ ‘ਵੇਖੋ, ਉਹ ਇਥੇ ਹੈ।’ ਤੁਸੀਂ ਜਿਥੇ ਹੋ ਉਥੇ ਹੀ ਠਹਿਰੋ; ਅਤੇ ਜਾਕੇ ਉਨ੍ਹਾਂ ਦਾ ਅਨੁਸਰਣ ਨਾ ਕਰੋ।
24 “ਜਦੋਂ ਮਨੁੱਖ ਦਾ ਪੁੱਤਰ ਆਵੇਗਾ, ਉਹ ਸਪਸ਼ਟ ਤੌਰ ਤੇ ਉਸ ਬਿਜਲੀ ਦੀ ਤਰ੍ਹਾਂ ਦਿਸੇਗਾ ਜੋ ਅਕਾਸ਼ ਨੂੰ ਇੱਕ ਹੱਦ ਤੋਂ ਦੂਸਰੀ ਹੱਦ ਤੱਕ ਚਮਕਾਉਂਦੀ ਹੈ।
25 ਪਰ ਪਹਿਲਾਂ, ਮਨੁੱਖ ਦੇ ਪੁੱਤਰ ਨੂੰ ਬਹੁਤ ਤਸੀਹੇ ਝੱਲਣੇ ਪੈਣਗੇ ਅਤੇ ਉਸਨੂੰ ਇਸ ਪੀਢ਼ੀ ਦੇ ਲੋਕਾਂ ਦੁਆਰਾ ਨਾਮੰਜ਼ੂਰ ਕੀਤਾ ਜਾਵੇਗਾ।
26 ਜਿਸ ਤਰ੍ਹਾਂ ਨੂਹ ਦੇ ਦਿਨਾਂ ਵਿੱਚ ਹੋਇਆ ਸੀ ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦੇ ਦਿਨਾਂ ਵਿੱਚ ਵੀ ਹੋਵੇਗਾ।
27 ਜਦੋਂ ਤੱਕ ਨੂਹ ਨੇ ਕਿਸ਼ਤੀ ਵਿੱਚ ਪ੍ਰਵੇਸ਼ ਕੀਤਾ, ਲੋਕ ਖਾਂਦੇ-ਪੀਂਦੇ, ਵਿਆਹ ਕਰਦੇ ਅਤੇ ਵਿਆਹੇ ਜਾਂਦੇ ਸਨ। ਪਰ ਤਦ ਹਢ਼ ਆਇਆ ਅਤੇ ਉਸ ਵਿੱਚ ਸਭ ਲੋਕ ਖਤਮ ਹੋ ਗਏ।
28 “ਇਸੇ ਤਰ੍ਹਾਂ ਹੀ ਲੂਤ ਦੇ ਸਮੇਂ ਵਿੱਚ ਵਾਪਰਿਆ। ਲੋਕ ਖਾਂਦੇ-ਪੀਂਦੇ ਖਰੀਦਦੇ, ਵੇਚਦੇ, ਬੀਜਦੇ ਅਤੇ ਘਰ ਬਣਾਉਂਦੇ ਸਨ।
29 ਉਸ ਦਿਨ ਜਦੋਂ ਲੂਤ ਸਦੂਮ ਤੋਂ ਬਾਹਰ ਆਇਆ ਫ਼ਿਰ ਅਕਾਸ਼ ਤੋਂ ਅੱਗ ਅਤੇ ਗੰਧਕ ਦਾ ਮੀਂਹ ਪਿਆ ਅਤੇ ਹਰ ਕੋਈ ਮਰ ਗਿਆ।
30 ਇਹ ਬਿਲਕੁਲ ਇਸੇ ਤਰ੍ਹਾਂ ਹੀ ਹੋਵੇਗਾ ਜਦੋਂ ਮਨੁੱਖ ਦਾ ਪੁੱਤਰ ਪ੍ਰਗਟ ਹੋਵੇਗਾ।
31 “ਉਸ ਦਿਨ ਜੇਕਰ ਕੋਈ ਆਪਣੇ ਘਰ ਦੀ ਛੱਤ ਤੇ ਹੈ, ਅਤੇ ਉਸ ਦੀਆਂ ਚੀਜ਼ਾਂ ਘਰ ਦੇ ਅੰਦਰ ਹਨ ਤਾਂ ਉਨ੍ਹਾਂ ਨੂੰ ਲੈਣ ਵਾਸਤੇ ਉਸਨੂੰ ਥੱਲੇ ਨਹੀਂ ਜਾਣਾ ਚਾਹੀਦਾ। ਇਸੇ ਤਰ੍ਹਾਂ ਹੀ ਜੇਕਰ ਕੋਈ ਖੇਤ ਵਿੱਚ ਹੈ, ਉਸਨੂੰ ਵਾਪਸ ਘਰ ਨਹੀਂ ਆਉਣਾ ਚਾਹੀਦਾ।
32 ਯਾਦ ਰੱਖੋ ਕਿ ਲੂਤ ਦੀ ਪਤਨੀ ਨਾਲ ਕੀ ਹੋਇਆ ਸੀ?
33 ਜਿਹਡ਼ਾ ਮਨੁੱਖ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰੇਗਾ ਉਸਨੂੰ ਗੁਆ ਬੈਠੇਗਾ ਅਤੇ ਜਿਹਡ਼ਾ ਕੋਈ ਉਸਨੂੰ ਗੁਆਵੇ ਉਸਨੂੰ ਵਾਪਸ ਪਾ ਲਵੇਗਾ।
34 ਮੈਂ ਤੁਹਾਨੂੰ ਦੱਸਦਾ ਹਾਂ ਕਿ ਉਸ ਰਾਤ, ਹੋ ਸਕਦਾ ਹੈ ਇੱਕ ਹੀ ਮੰਜੇ ਤੇ ਦੋ ਲੋਕ ਸੌਂ ਰਹੇ ਹੋਣ, ਪਰ ਇੱਕ ਨੂੰ ਉੱਪਰ ਚੁੱਕ ਲਿਆ ਜਾਵੇਗਾ ਅਤੇ ਦੂਜੇ ਨੂੰ ਛੱਡ ਦਿੱਤਾ ਜਾਵੇਗਾ।
35 ਦੋ ਔਰਤਾਂ ਦਾਣੇ ਪੀਹ ਰਹੀਆਂ ਹੋਣਗੀਆਂ ਤਾਂ ਇੱਕ ਔਰਤ ਰਹਿ ਜਾਵੇਗੀ ਅਤੇ ਦੂਜੀ ਚੁੱਕ ਲਿਤ੍ਤੀ ਜਾਵੇਗੀ।”
36 [This verse may not be a part of this translation]
37 ਚੇਲਿਆਂ ਨੇ ਯਿਸੂ ਨੂੰ ਪੁੱਛਿਆ, “ਪ੍ਰਭੂ ਜੀ ਅਜਿਹਾ ਕਿਥੇ ਹੋਵੇਗਾ?” ਯਿਸੂ ਨੇ ਆਖਿਆ, “ਜਿਥੇ ਕਿਤੇ ਵੀ ਮੁਰਦਾ ਸ਼ਰੀਰ ਹੈ, ਉਥੇ ਗਿਰਝ ਇਕਠ੍ਠੇ ਹੋਕੇ ਆਉਣਗੇ।”
×

Alert

×