Indian Language Bible Word Collections
Acts 15:19
Acts Chapters
Acts 15 Verses
Books
Old Testament
New Testament
Bible Versions
English
Tamil
Hebrew
Greek
Malayalam
Hindi
Telugu
Kannada
Gujarati
Punjabi
Urdu
Bengali
Oriya
Marathi
Assamese
Books
Old Testament
New Testament
Acts Chapters
Acts 15 Verses
1
|
ਕੁਝ ਲੋਕ ਯਹੂਦਿਯਾ ਤੋਂ ਅੰਤਾਕਿਯਾ ਨੂੰ ਆਏ ਅਤੇ ਗੈਰ-ਯਹੂਦੀ ਭਰਾਵਾਂ ਨੂੰ ਉਪਦੇਸ਼ ਦੇਣ ਲੱਗੇ, “ਜੇ ਮੂਸਾ ਦੀ ਰੀਤ ਅਨੁਸਾਰ ਤੁਹਾਡੀ ਸੁੰਨਤ ਨਾ ਕਰਾਈ ਗਈ ਤਾਂ ਤੁਸੀਂ ਬਚ ਨਹੀਂ ਸਕੋਂਗੇ।” |
2
|
ਪੌਲੁਸ ਅਤੇ ਬਰਨਬਾਸ ਅਜਿਹੇ ਉਪਦੇਸ਼ ਦੇ ਵਿਰੁੱਧ ਸਨ। ਇਸ ਲਈ ਉਨ੍ਹਾਂ ਨੇ ਯਹੂਦਿਯਾ ਦੇ ਇਨ੍ਹਾਂ ਆਦਮੀਆਂ ਨੂੰ ਦ੍ਰਿਢ਼ਤਾ ਨਾਲ ਬਹਿਸ ਕੀਤੀ। ਅਤੇ ਅੰਤ ਵਿੱਚ ਇਹ ਨਿਸ਼ਚਿਤ ਹੋਇਆ ਕਿ ਪੌਲੁਸ ਅਤੇ ਬਰਨਬਾਸ ਕੁਝ ਸਥਾਨਕ ਲੋਕਾਂ ਨਾਲ, ਰਸੂਲਾਂ ਅਤੇ ਬਜ਼ੁਰਗਾਂ ਨਾਲ ਸੰਪਰਕ ਕਰਨ ਅਤੇ ਇਸ ਪ੍ਰਸ਼ਨ ਬਾਰੇ ਚਰਚਾ ਕਰਨ ਲਈ, ਯਰੂਸ਼ਲਮ ਨੂੰ ਜਾਣਗੇ। |
3
|
ਕਲੀਸਿਯਾ ਨੇ ਇਨ੍ਹਾਂ ਆਦਮੀਆਂ ਦੀ ਉਨ੍ਹਾਂ ਦੀ ਯਾਤਰਾ ਲਈ ਮਦਦ ਕੀਤੀ। ਫ਼ੇਰ ਉਨ੍ਹਾਂ ਨੇ ਫ਼ੈਨੀਕੇ ਅਤੇ ਸਾਮਰਿਯਾ ਰਾਹੀਂ ਯਾਤਰਾ ਕੀਤੀ। ਉਨ੍ਹਾਂ ਨੇ ਫ਼ੈਨੀਕੇ ਅਤੇ ਸਾਮਰਿਯਾ ਦੇ ਲੋਕਾਂ ਨੂੰ ਦੱਸਿਆ ਕਿ ਕਿਵੇਂ ਗੈਰ-ਯਹੂਦੀ ਲੋਕ ਸੱਚੇ ਪ੍ਰਭੂ ਵੱਲ ਪਰਤੇ ਹਨ। ਇਹ ਸੁਣਕੇ ਸਾਰੇ ਭਰਾ ਬਹੁਤ ਖੁਸ਼ ਹੋਏ। |
4
|
ਫ਼ਿਰ ਪੌਲੁਸ, ਬਰਨਬਾਸ ਅਤੇ ਹੋਰ ਦੂਜੇ ਲੋਕ ਵੀ ਯਰੂਸ਼ਲਮ ਵਿੱਚ ਪਹੁੰਚੇ। ਰਸੂਲਾਂ, ਬਜ਼ੁਰਗਾਂ ਅਤੇ ਸਾਰੇ ਨਿਹਚਾਵਾਨਾਂ ਨੇ ਉਨ੍ਹਾਂ ਦਾ ਸੁਆਗਤ ਕੀਤਾ ਅਤੇ ਉਨ੍ਹਾਂ ਨੂੰ ਉਹ ਸਭ ਗੱਲਾਂ ਕਹੀਆਂ ਜੋ ਪ੍ਰਭੂ ਨੇ ਉਨ੍ਹਾਂ ਰਾਹੀਂ ਕੀਤੀਆਂ ਸਨ। |
5
|
ਯਰੂਸ਼ਲਮ ਵਿੱਚ ਕੁਝ ਨਿਹਚਾਵਾਨਾਂ ਨੇ, ਜੋ ਫ਼ਰੀਸੀ ਪੰਥ ਵਿੱਚੋਂ ਸਨ ਖਡ਼ੋ ਕੇ ਕਿਹਾ, “ਗੈਰ-ਯਹੂਰੀ ਨਿਹਚਾਵਾਨਾਂ ਦੀ ਸੁੰਨਤ ਅੱਤ ਜ਼ਰੂਰੀ ਹੈ। ਸਾਨੂੰ ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਮੂਸਾ ਦੀ ਸ਼ਰ੍ਹਾ ਦੀ ਪਾਲਣਾ ਕਰਨੀ ਚਾਹੀਦੀ ਹੈ।” |
6
|
ਉਸਤੋਂ ਬਾਅਦ ਰਸੂਲ ਅਤੇ ਬਜ਼ੁਰਗ ਇਸ ਸਮਸਿਆ ਬ੍ਬਾਰੇ ਸੋਚਣ ਲਈ ਇਕੱਤਰ ਹੋਏ। |
7
|
ਕਾਫ਼ੀ ਦੇਰ ਬਹਿਸ ਵੀ ਹੋਈ ਤਾਂ ਫ਼ਿਰ ਪਤਰਸ ਵਿੱਚੋਂ ਉਠਿਆ ਅਤੇ ਉਨ੍ਹਾਂ ਨੂੰ ਕਿਹਾ, “ਮੇਰੇ ਭਰਾਵੋ, ਤੁਹਾਨੂੰ ਮੁਢ ਤੋਂ ਹੀ ਪਤਾ ਹੈ ਪਰਮੇਸ਼ੁਰ ਨੇ ਤੁਹਾਡੇ ਵਿੱਚੋਂ ਮੈਨੂੰ ਚੁਣਿਆ ਤਾਂ ਜੋ ਪਰਾਈਆਂ ਕੌਮਾਂ ਮੇਰੇ ਮੂੰਹੋਂ ਖੁਸ਼ ਖਬਰੀ ਨੂੰ ਸੁਣ ਸਕਣ ਅਤੇ ਨਿਹਚਾ ਕਰਨ। |
8
|
ਪਰਮੇਸ਼ੁਰ ਸਭ ਦੇ ਦਿਲਾਂ ਦੀਆਂ ਜਾਣਦਾ ਹੈ ਤਾਂ ਹੀ ਉਸ ਨੇ ਗੈਰ ਯਹੂਦੀਆਂ ਨੂੰ ਸਵੀਕਾਰ ਕੀਤਾ। ਪਰਮੇਸ਼ੁਰ ਨੇ ਉਨ੍ਹਾਂ ਨੂੰ ਪਵਿੱਤਰ ਆਤਮਾ ਦੇਕੇ ਜਿਵੇਂ ਕਿ ਉਸਨੇ ਸਾਨੂੰ ਦਿੱਤਾ ਸੀ ਦੇਕੇ ਸਾਨੂੰ ਇਹ ਸਾਬਿਤ ਕੀਤਾ। |
9
|
ਪਰਮੇਸ਼ੁਰ ਲਈ ਉਨ੍ਹਾਂ ਲੋਕਾਂ ਅਤੇ ਸਾਡੇ ਵਿੱਚ ਕੋਈ ਫ਼ਰਕ ਨਹੀਂ। ਜਦੋਂ ਉਨ੍ਹਾਂ ਨੇ ਉਸਤੇ ਵਿਸ਼ਵਾਸ ਕੀਤਾ ਤਾਂ ਪਰਮੇਸ਼ੁਰ ਨੇ ਉਨ੍ਹਾਂ ਦੇ ਮਨ ਸ਼ੁਧ ਕਰ ਦਿੱਤੇ। |
10
|
ਫ਼ੇਰ ਤੁਸੀਂ ਉਨ੍ਹਾਂ ਦੀਆਂ ਧੌਣਾਂ ਤੇ ਭਾਰੀ ਬੋਝ ਕਿਉਂ ਪਾ ਰਹੇ ਹੋ। ਕੀ ਤੁਸੀਂ ਪਰਮੇਸ਼ੁਰ ਨੂੰ ਕ੍ਰੋਧਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ? ਅਸੀਂ ਅਤੇ ਸਾਡੇ ਪਿਉ-ਦਾਦੇ ਇੰਨੇ ਸਮਰਥ ਨਹੀਂ ਸੀ ਕਿ ਇਹ ਬੋਝ ਢੋਅ ਸਕਦੇ। |
11
|
ਨਹੀਂ। ਸਾਨੂੰ ਵਿਸ਼ਵਾਸ ਹੈ ਕਿ ਅਸੀਂ ਅਤੇ ਇਹ ਲੋਕ ਪ੍ਰਭੂ ਯਿਸੂ ਦੀ ਕਿਰਪਾ ਰਾਹੀਂ ਬਚਾਏ ਜਾਵਾਂਗੇ।” |
12
|
ਤਦ ਸਾਰਾ ਟੋਲਾ ਚੁੱਪ ਹੋ ਗਿਆ। ਉਨ੍ਹਾਂ ਨੇ ਪੌਲੁਸ ਅਤੇ ਬਰਨਬਾਸ ਨੂੰ ਚਮਤਕਾਰੀ ਨਿਸ਼ਾਨਾਂ ਬਾਰੇ ਬੋਲਦਿਆਂ ਸੁਣਿਆ। ਅਤੇ ਉਨ੍ਹਾਂ ਅਚੰਭਿਆਂ ਨੂੰ ਜੋ ਪਰਮੇਸ਼ੁਰ ਨੇ ਉਨ੍ਹਾਂ ਰਾਹੀਂ ਗੈਰ-ਯਹੂਦੀਆਂ ਵਿੱਚ ਕਰਵਾਏ। |
13
|
ਜਦੋਂ ਪੌਲੁਸ ਅਤੇ ਬਰਨਬਾਸ ਬੋਲ ਹਟੇ ਤਾਂ ਯਾਕੂਬ ਅੱਗੋ ਕਹਿਣ ਲੱਗਾ, “ਮੇਰੇ ਭਰਾਵੋ। ਮੇਰੀ ਗੱਲ ਸੁਣੋ। |
14
|
ਸ਼ਮਊਨ ਨੇ ਸਾਨੂੰ ਦੱਸਿਆ ਹੈ ਕਿਵੇਂ ਪਰਮੇਸ਼ੁਰ ਨੇ ਗੈਰ-ਯਹੂਦੀਆਂ ਨੂੰ ਪ੍ਰਵਾਨ ਕਰਕੇ ਅਤੇ ਉਨ੍ਹਾਂ ਨੂੰ ਆਪਣੇ ਲੋਕ ਬਣਾਕੇ ਆਪਣਾ ਪਿਆਰ ਦਰਸ਼ਾਇਆ। |
15
|
ਨਬੀਆਂ ਦੇ ਬਚਨ ਵੀ ਇਸ ਗੱਲ ਨੂੰ ਮੰਨਦੇ ਹਨ ਕਿ; |
16
|
“ਇਸਤੋਂ ਬਾਅਦ ਮੈਂ ਮੁਡ਼ ਆਵਾਂਗਾ ਅਤੇ ਫ਼ੇਰ ਦਾਊਦ ਦੇ ਡਿੱਗੇ-ਢਠੇ ਘਰ ਨੂੰ ਉਸਾਰਾਂਗਾ। ਮੈਂ ਉਸਦੇ ਘਰ ਦੇ ਮਲ੍ਹਬੇ ਨੂੰ ਮੁਡ਼ ਤੋਂ ਉਸਾਰਾਂਗਾ। ਮੈਂ ਮੁਡ਼ ਉਸਦਾ ਘਰ ਨਵਾਂ ਬਣਾਵਾਂਗਾ। |
17
|
ਫ਼ਿਰ ਹੋਰ ਸਾਰੇ ਲੋਕਾਂ ਪ੍ਰਭੂ ਵੱਲ ਵੇਖਣਗੇ। ਹੋਰਣਾ ਪਰਾਈਆਂ ਕੌਮਾਂ ਦੇ ਲੋਕ ਵੀ ਮੇਰੇ ਨਾਲ ਸੰਬੰਧਿਤ ਹਨ। ਪ੍ਰਭੂ ਜੋ ਇਹ ਸਭ ਗੱਲਾਂ ਕਰਦਾ ਹੈ, ਇਹ ਆਖਦਾ ਹੈ। ਆਮੋਸ 9:11-12 |
18
|
ਇਹ ਸਭ ਗੱਲਾਂ ਮੁਢ ਤੋਂ ਹੀ ਜਾਣੀਆਂ ਹੋਈਆਂ ਹਨ।’ |
19
|
“ਇਸ ਲਈ, ਮੇਰਾ ਖਿਆਲ ਹੈ ਕਿ ਤੁਹਾਨੂੰ ਗੈਰ-ਯਹੂਦੀ ਭਰਾਵਾਂ ਨੂੰ ਨਹੀਂ ਸਤਾਉਣਾ ਚਾਹੀਦਾ, ਜੋ ਪ੍ਰਭੂ ਵੱਲ ਮੁਡ਼ ਪਏ ਹਨ। |
20
|
ਸਗੋਂ ਸਾਨੂੰ ਉਨ੍ਹਾਂ ਦੇ ਨਾਂ ਇੱਕ ਪੱਤਰ ਲਿਖਣਾ ਚਾਹੀਦਾ ਹੈ, ਜਿਸ ਵਿੱਚ ਉਨ੍ਹਾਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ: ਉਹ ਭੋਜਨ ਨਾ ਖਾਓ ਜਿਹਡ਼ਾ ਮੂਰਤਾਂ ਨੂੰ ਅਰਪਿਤ ਕੀਤਾ ਗਿਆ ਹੈ, (ਇਹ ਭੋਜਨ ਨੂੰ ਅਸ਼ੁਧ ਕਰਦਾ ਹੈ।) ਕਿਸੇ ਤਰ੍ਹਾਂ ਦਾ ਜਿਨਸੀ ਪਾਪ ਨਾ ਕਰੋ। ਲਹੂ ਨਾ ਖਾਓ। ਗਲ ਘੁੱਟੇ ਹੋਏ ਜਾਨਵਰਾਂ ਦਾ ਮਾਸ ਨਾ ਖਾਓ। |
21
|
ਉਨ੍ਹਾਂ ਨੂੰ ਇਹ ਗੱਲਾਂ ਕਰਨੀਆਂ ਚਾਹੀਦੀਆਂ ਕਿਉਂਕਿ ਹਰ ਸ਼ਹਿਰ ਵਿੱਚ ਕੁਝ ਯਹੂਦੀ ਹਨ ਜਿਹਡ਼ੇ ਮੂਸਾ ਦੀ ਸ਼ਰ੍ਹਾ ਦਾ ਪ੍ਰਚਾਰ ਕਰਦੇ ਹਨ। ਮੂਸਾ ਦੀ ਸ਼ਰ੍ਹਾ ਹਰ ਸਬਤ ਦੇ ਦਿਨ ਪ੍ਰਾਰਥਨਾ ਸਥਾਨਾ ਵਿੱਚ ਬਹੁਤ ਵਰ੍ਹਿਆਂ ਤੋਂ ਪਢ਼ੀ ਜਾਂਦੀ ਹੈ।” |
22
|
ਤਦ ਰਸੂਲਾਂ, ਬਜ਼ੁਰਗਾਂ ਅਤੇ ਕਲੀਸਿਯਾ ਦੇ ਨਿਹਚਾਵਾਨਾਂ ਨੇ ਨਿਸ਼ਚਾ ਕੀਤਾ ਕਿ ਉਨ੍ਹਾਂ ਨੂੰ ਪੌਲੁਸ ਤੇ ਬਰਨਬਾਸ ਨਾਲ ਅੰਤਾਕਿਯਾ ਨੂੰ ਕੁਝ ਆਦਮੀਆਂ ਨੂੰ ਭੇਜਣਾ ਚਾਹੀਦਾ ਹੈ। ਉਸ ਸਮੂਹ ਨੇ ਆਪਣੇ ਖੁਦ ਦੇ ਟੋਲੇ ਵਿੱਚੋਂ ਕੁਝ ਖਾਸ ਆਦਮੀਆਂ ਨੂੰ ਚੁਣਿਆ। ਉਨ੍ਹਾਂ ਨੇ ਯਹੂਦਾ ਜਿਹਡ਼ਾ ਬਰਸਬ੍ਬਾਸ ਕਹਾਉਂਦਾ ਸੀ ਅਤੇ ਸੀਲਾਸ ਨੂੰ ਚੁਣਿਆ। ਇਹ ਆਦਮੀ ਯਰੂਸ਼ਲਮ ਦੇ ਭਰਾਵਾਂ ਵੱਲੋਂ ਸਤਿਕਾਰੇ ਜਾਂਦੇ ਸਨ। |
23
|
ਇਸ ਟੋਲੇ ਨੇ ਇਨ੍ਹਾਂ ਦੇ ਨਾਲ ਇੱਕ ਚਿਠੀ ਵੀ ਭੇਜੀ ਜਿਸ ਵਿੱਚ ਲਿਖਿਆ ਸੀ: ਰਸੂਲਾਂ ਅਤੇ ਬਜ਼ੁਰਗਾਂ ਤੁਹਾਡੇ ਭਰਾਵਾਂ ਵੱਲੋਂ, ਸਾਰੇ ਗੈਰ-ਯਹੂਦੀ ਭਰਾਵਾਂ ਨੂੰ, ਅੰਤਾਕਿਯਾ ਦੇ ਸ਼ਹਿਰ ਅਤੇ ਸੁਰਿਯਾ ਦੇ ਦੇਸ਼ਾਂ ਵਿੱਚ ਅਤੇ ਕਿਲੀਕਿਯਾ ਵਿੱਚ ਸ਼ੁਭਕਾਮਨਾਵਾਂ। ਪਿਆਰੇ ਭਰਾਵੋ, |
24
|
ਪਿਆਰੇ ਭਰਾਵੋ, ਸਾਨੂੰ ਪਤਾ ਲਗਿਆ ਹੈ ਕਿ ਸਾਡੇ ਸਮੂਹ ਵਿੱਚੋਂ ਕੁਝ ਆਦਮੀ ਤੁਹਾਡੀ ਜਗ਼੍ਹਾ ਆਏ ਹਨ। ਅਤੇ ਉਨ੍ਹਾਂ ਨੇ ਤੁਹਾਨੂੰ ਤਕਲੀਫ਼ਾਂ ਦਿੱਤੀਆਂ ਅਤੇ ਤੁਹਾਨੂੰ ਆਖੀਆਂ ਗੱਲਾਂ ਦੁਆਰਾ ਪਰੇਸ਼ਾਨ ਕੀਤਾ। ਅਰ ਅਸੀਂ ਉਨ੍ਹਾਂ ਨੂੰ ਅਜਿਹਾ ਕਰਨ ਲਈ ਨਹੀਂ ਆਖਿਆ। |
25
|
ਅਸੀਂ ਸਾਰੇ ਇੱਕ ਸਾਥ ਇਕਠੇ ਹੋਏ ਅਤੇ ਹਾਮੀ ਭਰੀ ਕਿ ਸਾਨੂੰ ਕੁਝ ਆਦਮੀਆਂ ਨੂੰ ਚੁਣਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਸਾਡੇ ਪਿਆਰੇ ਮਿੱਤਰ ਪੌਲੁਸ ਅਤੇ ਬਰਨਬਾਸ ਨਾਲ ਤੁਹਾਡੇ ਕੋਲ ਭੇਜਣ ਚਾਹੀਦਾ ਹੈ। |
26
|
ਪੌਲੁਸ ਅਤੇ ਬਰਨਬਾਸ ਨੇ ਆਪਣੇ ਜੀਵਨ ਪ੍ਰਭੂ ਯਿਸੂ ਮਸੀਹ ਦੀ ਸੇਵਾ ਲਈ ਅਰਪਣ ਕਰ ਦਿੱਤੇ ਹਨ। |
27
|
ਇਸ ਲਈ ਉਨ੍ਹਾਂ ਨਾਲ ਅਸੀਂ ਯਹੂਦਾ ਅਤੇ ਸੀਲਾਸ ਨੂੰ ਭੇਜਿਆ ਹੈ, ਉਹ ਆਪ ਵੀ ਇਹ ਗੱਲਾਂ ਜ਼ਬਾਨੀ ਦੱਸਣਗੇ। |
28
|
ਪਵਿੱਤਰ ਆਤਮਾ ਚਾਹੁੰਦਾ ਹੈ ਕਿ ਤੁਹਾਡੇ ਉੱਪਰ ਹੋਰ ਭਾਰ ਨਾ ਪਵੇ, ਇਸ ਲਈ ਅਸੀਂ ਮੰਨ ਲਿਆ। ਤੁਹਾਨੂੰ ਸਿਰਫ਼ ਇਹੀ ਗੱਲਾਂ ਕਰਨ ਦੀ ਲੋਡ਼ ਹੈ: |
29
|
ਉਹ ਭੋਜਨ ਨਾ ਖਾਓ ਜਿਹਡ਼ਾ ਮੂਰਤਾਂ ਨੂੰ ਅਰਪਿਤ ਕੀਤਾ ਗਿਆ ਹੈ, ਲਹੂ ਨਾ ਖਾਓ, ਗਲ ਘੁੱਟੇ ਹੋਏ ਜਾਨਵਰਾਂ ਦਾ ਮਾਸ ਨਾ ਖਾਓ। ਕਿਸੇ ਤਰ੍ਹਾਂ ਦਾ ਜਿਨਸੀ ਪਾਪ ਨਾ ਕਰੋ। ਜੇਕਰ ਤੁਸੀਂ ਇਨ੍ਹਾਂ ਗੱਲਾਂ ਤੋਂ ਦੂਰ ਰਹੋ ਤਾਂ ਤੁਸੀਂ ਸਹੀ ਕਰ ਰਹੇ ਹੋਵੋਂਗੇ। ਹੁਣ ਅਸੀਂ ਤੁਹਾਨੂੰ ਅਲਵਿਦਾ ਆਖਦੇ ਹਾਂ। |
30
|
ਇਉਂ ਪੌਲੁਸ, ਬਰਨਬਾਸ, ਯਹੂਦਾ ਅਤੇ ਸੀਲਾਸ ਯਰੂਸ਼ਲਮ ਨੂੰ ਛੱਡਕੇ ਅੰਤਾਕਿਯਾ ਵੱਲ ਨੂੰ ਚਲੇ ਗਏ। ਉਥੇ ਜਾਕੇ ਉਨ੍ਹਾਂ ਨੇ ਨਿਹਚਾਵਾਨਾਂ ਦਾ ਵੱਡਾ ਇਕਠ ਕਰਕੇ, ਉਨ੍ਹਾਂ ਨੂੰ ਇਹ ਚਿਠੀ ਦਿੱਤੀ। |
31
|
ਜਦੋਂ ਉਨ੍ਹਾਂ ਨੇ ਇਹ ਚਿਠੀ ਪਢ਼ੀ, ਤਾਂ ਉਹ ਇਸਦੇ ਸੁਖੀ ਸੰਦੇਸ਼ ਲਈ ਬਹੁਤ ਖੁਸ਼ ਸਨ। |
32
|
ਯਹੂਦਾ ਅਤੇ ਸੀਲਾਸ ਵੀ ਰਸੂਲ ਸਨ। ਉਨ੍ਹਾਂ ਨੇ ਵੀ ਨਿਹਚਾਵਾਨਾਂ ਨੂੰ ਉਤਸਾਹਤ ਕਰਨ ਅਤੇ ਤਕਡ਼ੇ ਬਨਾਉਣ ਲਈ ਬਹੁਤ ਗੱਲਾਂ ਕਹੀਆਂ। |
33
|
ਕੁਝ ਦੇਰ ਯਹੂਦਾ ਅਤੇ ਸੀਲਾਮ ਉਥੇ ਰਹੇ ਅਤੇ ਉਥੋਂ ਭਾਈਆਂ ਕੋਲੋਂ ਸੁਖ-ਸ਼ਾਂਤੀ ਦੀ ਆਸੀਸ ਲੈਕੇ ਫ਼ਿਰ ਉਥੋਂ ਚਲੇ ਗਏ। ਉਹ ਮੁਡ਼ ਯਰੂਸ਼ਲਮ ਵਿੱਚ ਆਪਣੇ ਭਾਈਆਂ ਵਿੱਚ ਪਰਤ ਆਏ ਜਿਨ੍ਹਾਂ ਨੇ ਉਨ੍ਹਾਂ ਨੂੰ ਭੇਜਿਆ ਸੀ। |
34
|
[This verse may not be a part of this translation] |
35
|
ਪਰ ਪੌਲੁਸ ਅਤੇ ਬਰਨਬਾਸ ਅੰਤਾਕਿਯਾ ਵਿੱਚ ਹੀ ਰੁਕੇ ਰਹੇ, ਉਥੇ ਉਨ੍ਹਾਂ ਨੇ ਤੇ ਹੋਰਨਾਂ ਲੋਕਾਂ ਨੂੰ ਪ੍ਰਭੂ ਮਾਲਿਕ ਦਾ ਸੰਦੇਸ਼ ਦਿੱਤਾ ਅਤੇ ਖੁਸ਼ ਖਬਰੀ ਬਾਰੇ ਸਿਖਾਇਆ ਅਤੇ ਪਰਚਾਰ ਕੀਤਾ। |
36
|
ਕੁਝ ਦਿਨਾਂ ਬਾਅਦ ਪੌਲੁਸ ਨੇ ਬਰਨਬਾਸ ਨੂੰ ਕਿਹਾ, “ਅਸੀਂ ਪ੍ਰਭੂ ਦਾ ਸੰਦੇਸ਼ ਬਹੁਤ ਸਾਰੇ ਨਗਰਾਂ ਵਿੱਚ ਦਿੱਤਾ ਹੈ। ਸਾਨੂੰ ਉਨ੍ਹਾਂ ਥਾਵਾਂ ਤੇ ਵੇਖਣ ਲਈ ਵਾਪਸ ਜਾਣਾ ਚਾਹੀਦਾ ਹੈ ਕਿ ਸਾਡੇ ਭੈਣ-ਭਰਾ ਕਿਵੇਂ ਕਰ ਰਹੇ ਹਨ। |
37
|
ਬਰਨਬਾਸ ਉਨ੍ਹਾਂ ਨਾਲ ਯੂਹੰਨਾ ਅਤੇ ਮਰਕੁਸ ਨੂੰ ਵੀ ਲੈਣਾ ਚਾਹੁੰਦਾ ਸੀ। |
38
|
ਪਰ ਉਨ੍ਹਾਂ ਦੀ ਪਹਿਲੀ ਫ਼ੇਰੀ ਤੇ, ਯੂਹੰਨਾ ਮਰਕੁਸ ਉਨ੍ਹਾਂ ਨੂੰ ਪਮਫ਼ੁਲਿਯਾ ਤੇ ਛੱਡ ਗਏ ਅਤੇ ਉਨ੍ਹਾਂ ਨਾਲ ਕੰਮ ਕਰਨਾ ਬੰਦ ਕਰ ਦਿੱਤਾ। ਇਸ ਲਈ ਹੁਣ ਪੌਲੁਸ ਨੇ ਉਸ ਨੂੰ ਉਨ੍ਹਾਂ ਨਾਲ ਨਾ ਲੈ ਜਾਣ ਦਾ ਕੰਮ ਕੀਤਾ। |
39
|
ਪੌਲੁਸ ਅਤੇ ਬਰਨਬਾਸ ਵਿੱਚ ਤਕਡ਼ੀ ਬਹਿਸ ਹੋਈ ਅਤੇ ਆਖਿਰਕਾਰ ਉਹ ਅਡ੍ਡ ਹੋਕੇ ਵਖ-ਵਖ ਰਾਹਵਾਂ ਨੂੰ ਚਲੇ ਗਏ। ਬਰਨਬਾਸ ਮਰਕੁਸ ਨੂੰ ਨਾਲ ਲੈਕੇ ਜਹਾਜ਼ ਤੇ ਚਢ਼ ਅਕੇ ਕੁਪਰੁਸ ਨੂੰ ਚਲਾ ਗਿਆ। |
40
|
ਪੌਲੁਸ ਨੇ ਸੀਲਾਸ ਨੂੰ ਆਪਣੇ ਨਾਲ ਲੈਜਾਣ ਨੂੰ ਚੁਣਿਆ। ਭਰਾਵਾਂ ਵੱਲੋਂ ਪੌਲੁਸ ਨੂੰ ਪ੍ਰਭੂ ਦੀ ਕਿਰਪਾ ਨੂੰ ਸੌਂਪਿਆ ਗਿਆ ਤੇ ਭੇਜ ਦਿੱਤਾ ਗਿਆ। |
41
|
ਪੌਲੁਸ ਅਤੇ ਸੀਲਾਸ ਸੁਰਿਯਾ ਅਤੇ ਕਲੀਸਿਯਾ ਦੇ ਦੇਸ਼ਾਂ ਵਿੱਚ ਫ਼ਿਰਦਿਆਂ ਹੋਇਆਂ, ਗਿਰਜਿਆਂ ਨੂੰ ਤਕਡ਼ੇ ਕਰਦੇ ਰਹੇ। |