Bible Languages

Indian Language Bible Word Collections

Bible Versions

Books

Jonah Chapters

Jonah 1 Verses

Bible Versions

Books

Jonah Chapters

Jonah 1 Verses

1 ਯਹੋਵਾਹ ਦੀ ਬਾਣੀ ਅਮਿੱਤਈ ਦੇ ਪੁੱਤ੍ਰ ਯੂਨਾਹ ਨੂੰ ਆਈ ਕਿ
2 ਉੱਠ! ਉਸ ਵੱਡੇ ਸ਼ਹਿਰ ਨੀਨਵਾਹ ਨੂੰ ਜਾਹ ਅਤੇ ਉਸ ਦੇ ਵਿਰੁੱਧ ਪੁਕਾਰ ਕਿਉਂ ਜੋ ਓਹਨਾਂ ਦੀ ਬੁਰਿਆਈ ਮੇਰੇ ਸਨਮੁਖ ਉਤਾਹਾਂ ਆਈ ਹੈ!
3 ਪਰ ਯੂਨਾਹ ਯਹੋਵਾਹ ਦੇ ਹਜ਼ੂਰੋਂ ਤਰਸ਼ੀਸ ਨੂੰ ਭੱਜਣ ਲਈ ਉੱਠਿਆ। ਉਹ ਯਾਫਾ ਵੱਲ ਉਤਰ ਗਿਆ ਅਤੇ ਉੱਥੇ ਇੱਕ ਜਹਾਜ਼ ਜੋ ਤਰਸ਼ੀਸ ਨੂੰ ਜਾਣ ਵਾਲਾ ਸੀ ਉਹ ਨੂੰ ਲੱਭ ਪਿਆ। ਤਦ ਉਸ ਦਾ ਭਾੜਾ ਦੇ ਕੇ ਉਹ ਉਸ ਉੱਤੇ ਚੜ੍ਹਿਆ ਭਈ ਯਹੋਵਾਹ ਦੇ ਹਜ਼ੂਰੋਂ ਉਨ੍ਹਾਂ ਦੇ ਨਾਲ ਤਰਸ਼ੀਸ਼ ਨੂੰ ਜਾਵੇ।।
4 ਪਰ ਯਹੋਵਾਹ ਨੇ ਸਮੁੰਦਰ ਉੱਤੇ ਇੱਕ ਵੱਡੀ ਅਨ੍ਹੇਰੀ ਵਗਾ ਦਿੱਤੀ ਅਤੇ ਸਮੁੰਦਰ ਵਿੱਚ ਵੱਡਾ ਤੁਫ਼ਾਨ ਸੀ, ਏਹੋ ਜਿਹਾ ਕਿ ਜਹਾਜ਼ ਟੁੱਟਣ ਵਾਲਾ ਸੀ
5 ਤਦ ਮਲਾਹ ਡਰ ਗਏ ਅਤੇ ਹਰੇਕ ਆਪੋ ਆਪਣੇ ਦੇਵ ਦੇ ਅੱਗੇ ਦੁਹਾਈ ਦੇਣ ਲੱਗਾ। ਉਨ੍ਹਾਂ ਨੇ ਉਸ ਮਾਲ ਮਤਾਹ ਨੂੰ ਜੋ ਜਹਾਜ਼ ਵਿੱਚ ਸੀ ਸਮੁੰਦਰ ਵਿੱਚ ਸੁੱਟ ਦਿੱਤਾ ਤਾਂ ਜੋ ਉਸ ਨੂੰ ਹੌਲਾ ਕਰ ਦੇਣ। ਪਰ ਯੂਨਾਹ ਜਹਾਜ਼ ਦੇ ਹੇਠਲੇ ਥਾਂ ਲਹਿ ਕੇ ਸੁੱਤਾ ਪਿਆ ਸੀ
6 ਤਾਂ ਕਪਤਾਨ ਉਹ ਦੇ ਕੋਲ ਗਿਆ ਅਤੇ ਉਹ ਨੂੰ ਆਖਿਆ, ਹੇ ਸੌਣ ਵਾਲੇ, ਤੈਨੂੰ ਕੀ ਹੋਇਆॽ ਉੱਠ! ਆਪਣੇ ਦੇਵ ਨੂੰ ਪੁਕਾਰ! ਸ਼ਾਇਦ ਉਹ ਦੇਵ ਸਾਨੂੰ ਚੇਤੇ ਕਰੇ ਤਾਂ ਅਸੀਂ ਨਾਸ ਨਾ ਹੋਈਏ!।।
7 ਤਾਂ ਓਹ ਇੱਕ ਦੂਏ ਨੂੰ ਕਹਿਣ ਲੱਗੇ, ਆਓ, ਅਸੀਂ ਗੁਣਾ ਪਾ ਕੇ ਲੱਭੀਏ ਜੋ ਏਹ ਬਿਪਤਾ ਕਿਹ ਦੇ ਕਾਰਨ ਸਾਡੇ ਉੱਤੇ ਆਣ ਪਈ ਹੈ। ਉਪਰੰਤ ਉਨ੍ਹਾਂ ਨੇ ਗੁਣਾ ਪਾਇਆ ਅਤੇ ਗੁਣਾ ਯੂਨਾਹ ਉੱਤੇ ਪਿਆ
8 ਤਦ ਓਹ ਉਹ ਨੂੰ ਆਖਣ ਲੱਗੇ, ਤੂੰ ਸਾਨੂੰ ਦੱਸ ਕਿ ਏਹ ਬਿਪਤਾ ਕਿਹ ਦੇ ਕਾਰਨ ਸਾਡੇ ਉੱਤੇ ਆਣ ਪਈ ਹੈॽ ਤੇਰਾ ਕੰਮ ਕੀ ਹੈ ਅਤੇ ਤੂੰ ਕਿੱਥੋ ਆਇਆ ਹੈਂॽ ਤੇਰਾ ਦੇਸ ਕਿਹੜਾ ਹੈ ਅਤੇ ਤੂੰ ਕਿਹੜਿਆਂ ਲੋਕਾਂ ਵਿੱਚੋਂ ਹੈਂॽ
9 ਤਾਂ ਉਹ ਨੇ ਉਨ੍ਹਾਂ ਨੂੰ ਆਖਿਆ, ਮੈਂ ਇਬਰਾਨੀ ਹਾਂ ਅਤੇ ਅਕਾਸ਼ ਦੇ ਪਰਮੇਸ਼ੁਰ ਯਹੋਵਾਹ ਤੋਂ ਜਿਹ ਨੇ ਸਮੁੰਦਰ ਅਤੇ ਥਲ ਬਣਾਇਆ ਹੈ ਡਰਦਾ ਹਾਂ
10 ਤਾਂ ਓਹ ਮਨੁੱਖ ਬਹੁਤ ਹੀ ਡਰ ਗਏ ਅਤੇ ਉਹ ਨੂੰ ਆਖਣ ਲੱਗੇ, ਤੈਂ ਏਹ ਕੀ ਕੀਤਾॽ ਕਿਉਂ ਜੋ ਓਹ ਮਨੁੱਖ ਜਾਣਦੇ ਸਨ ਕਿ ਏਹ ਯਹੋਵਾਹ ਦੇ ਹਜ਼ੂਰੋਂ ਨੱਸ ਰਿਹਾ ਸੀ ਕਿਉਂਕਿ ਉਹ ਨੇ ਉਨ੍ਹਾਂ ਨੂੰ ਇਹ ਦੱਸ ਦਿੱਤਾ ਸੀ।।
11 ਤਦ ਉਨ੍ਹਾਂ ਨੇ ਉਹ ਨੂੰ ਆਖਿਆ, ਅਸੀਂ ਤੇਰੇ ਨਾਲ ਕੀ ਕਰੀਏ ਜੋ ਸਮੁੰਦਰ ਸਾਡੇ ਲਈ ਸ਼ਾਂਤ ਹੋ ਜਾਵੇॽ ਕਿਉਂ ਜੋ ਸਮੁੰਦਰ ਦੀਆਂ ਲਹਿਰਾਂ ਵਧਦੀਆਂ ਜਾਂਦੀਆਂ ਸਨ
12 ਤਦ ਉਹ ਨੇ ਉਨ੍ਹਾਂ ਨੂੰ ਆਖਿਆ ਕਿ ਤੁਸੀਂ ਮੈਨੂੰ ਚੁੱਕ ਕੇ ਸਮੁੰਦਰ ਵਿੱਚ ਸੁੱਟ ਦਿਓ, ਫੇਰ ਤੁਹਾਡੇ ਲਈ ਸਮੁੰਦਰ ਸ਼ਾਂਤ ਹੋ ਜਾਵੇਗਾ ਕਿਉਂਕਿ ਮੈਂ ਜਾਣਦਾ ਹਾਂ ਕਿ ਮੇਰੇ ਹੀ ਕਾਰਨ ਏਹ ਵੱਡਾ ਤੁਫ਼ਾਨ ਤੁਹਾਡੇ ਉੱਤੇ ਆਇਆ ਹੈ
13 ਤਾਂ ਵੀ ਉਨ੍ਹਾਂ ਮਨੁੱਖਾਂ ਨੇ ਵੰਝ ਚੱਪੇ ਲਾਉਣ ਵਿੱਚ ਵੱਡਾ ਜ਼ੋਰ ਲਾਇਆ ਜੋ ਉਹ ਕੰਢੇ ਲਗ ਜਾਵੇ ਪਰ ਓਹ ਲਾ ਨਾ ਸੱਕੇ ਇਸ ਲਈ ਜੋ ਸਮੁੰਦਰ ਦੀਆਂ ਲਹਿਰਾਂ ਉਨ੍ਹਾਂ ਦੇ ਵਿਰੁੱਧ ਵਧਦੀਆਂ ਜਾਂਦੀਆਂ ਸਨ
14 ਤਦ ਉਨ੍ਹਾਂ ਨੇ ਯਹੋਵਾਹ ਨੂੰ ਪੁਕਾਰਿਆ ਅਤੇ ਆਖਿਆ, ਹੇ ਯਹੋਵਾਹ, ਅਸੀਂ ਤੇਰੇ ਤਰਲੇ ਕਰਦੇ ਹਾਂ ਭਈ ਅਸੀਂ ਇਸ ਮਨੁੱਖ ਦੀ ਜਾਨ ਦੇ ਕਾਰਨ ਨਾਸ ਨਾ ਹੋਈਏ ਅਤੇ ਤੂੰ ਬਿਦੋਸ਼ਾਂ ਖ਼ੂਨ ਸਾਡੇ ਉੱਤੇ ਨਾ ਪਾ ਕਿਉਂ ਜੋ ਹੇ ਯਹੋਵਾਹ, ਤੈਂ ਜੋ ਚਾਹਿਆ ਹੈ ਸੋਈ ਕੀਤਾ ਹੈ!
15 ਫੇਰ ਉਨ੍ਹਾਂ ਨੇ ਯੂਨਾਹ ਨੂੰ ਚੁੱਕ ਕੇ ਸਮੁੰਦਰ ਵਿੱਚ ਸੁੱਟ ਦਿੱਤਾ ਅਤੇ ਸਮੁੰਦਰ ਦਾ ਜ਼ੋਰ ਬੰਦ ਹੋ ਗਿਆ
16 ਤਦ ਉਨ੍ਹਾਂ ਮਨੁੱਖਾਂ ਨੇ ਯਹੋਵਾਹ ਦਾ ਡਾਢਾ ਹੀ ਭੈ ਮੰਨਿਆ ਅਤੇ ਉਨ੍ਹਾਂ ਨੇ ਯਹੋਵਾਹ ਦੇ ਅੱਗੇ ਇੱਕ ਬਲੀ ਚੜ੍ਹਾਈ ਅਤੇ ਸੁੱਖਣਾ ਸੁੱਖੀਆਂ।।
17 ਪਰ ਯਹੋਵਾਹ ਨੇ ਇੱਕ ਵੱਡੀ ਮੱਛੀ ਠਹਿਰਾ ਛੱਡੀ ਸੀ ਜੋ ਯੂਨਾਹ ਨੂੰ ਨਿਗਲ ਜਾਵੇ, ਅਤੇ ਯੂਨਾਹ ਤਿੰਨ ਦਿਨ ਅਤੇ ਤਿੰਨ ਰਾਤਾਂ ਮੱਛੀ ਦੇ ਢਿੱਡ ਵਿੱਚ ਰਿਹਾ।।

Jonah 1 Verses

Jonah 1 Chapter Verses Kannada Language Bible Words display

COMING SOON ...

×

Alert

×