1
|
ਅੱਯੂਬ ਨੇ ਫੇਰ ਆਪਣਾ ਦ੍ਰਿਸ਼ਟਾਂਤ ਦੇ ਕੇ ਆਖਿਆ, |
2
|
ਕਾਸ਼ ਕਿ ਮੈਂ ਹੁੰਦਾ ਜਿਵੇਂ ਪਰਾਚੀਨ ਮਹੀਨਿਆਂ ਵਿੱਚ, ਜਿਵੇਂ ਉਨ੍ਹੀਂ ਦਿਨੀਂ ਜਦ ਪਰਮੇਸ਼ੁਰ ਮੇਰੀ ਪਾਲਨਾ ਕਰਦਾ ਸੀ, |
3
|
ਜਦ ਉਹ ਦਾ ਦੀਵਾ ਮੇਰੇ ਸਿਰ ਉੱਤੇ ਲੋ ਕਰਦਾ ਸੀ, ਜਦ ਮੈਂ ਉਹ ਦੇ ਚਾਨਣ ਨਾਲ ਅਨ੍ਹੇਰੇ ਵਿੱਚ ਚੱਲਦਾ ਸਾਂ । |
4
|
ਜਿਵੇਂ ਮੈਂ ਆਪਣੀ ਵਾਫ਼ਰੀ ਦੇ ਦਿਨਾਂ ਵਿੱਚ ਹੁੰਦਾ ਸਾਂ, ਜਦ ਪਰਮੇਸ਼ੁਰ ਦਾ ਸਤ ਸੰਗ ਮੇਰੇ ਤੰਬੂ ਉੱਤੇ ਸੀ, |
5
|
ਜਦ ਸਰਬ ਸ਼ਕਤੀਮਾਨ ਅਜੇ ਮੇਰੇ ਨਾਲ ਹੀ ਸੀ, ਅਤੇ ਮੇਰੇ ਬਾਲ ਬੱਚੇ ਮੇਰੇ ਆਲੇ ਦੁਆਲੇ ਸਨ, |
6
|
ਜਦ ਮੇਰੇ ਕਦਮ ਦਹੀ ਨਾਲ ਧੋਤੇ ਜਾਂਦੇ, ਅਤੇ ਚਟਾਨ ਮੇਰੇ ਲਈ ਤੇਲ ਦੀਆਂ ਧਾਰਾਂ ਵਗਾਉਂਦੀ ਸੀ, |
7
|
ਜਦ ਮੈਂ ਨਗਰ ਦੇ ਫਾਟਕ ਕੋਲ ਜਾਂਦਾ, ਜਦ ਮੈਂ ਚੌਂਕ ਵਿੱਚ ਆਪਣੀ ਚੌਂਕੀ ਤਿਆਰ ਕਰਦਾ, |
8
|
ਤਦ ਜੁਆਨ ਮੈਨੂੰ ਵੇਖ ਕੇ ਹਟ ਜਾਂਦੇ, ਅਤੇ ਬੁੱਢੇ ਉੱਠ ਖੜੇ ਹੁੰਦੇ ਸਨ। |
9
|
ਸਰਦਾਰ ਗੱਲਾਂ ਨੂੰ ਛੱਡ ਦਿੰਦੇ ਸਨ, ਅਤੇ ਆਪਣੇ ਹੱਥ ਮੂੰਹ ਉੱਤੇ ਰੱਖਦੇ ਸਨ। |
10
|
ਹਾਕਮਾਂ ਦੀ ਅਵਾਜ਼ ਚੁੱਪ ਹੋ ਜਾਂਦੀ, ਅਤੇ ਉਨ੍ਹਾਂ ਦੀ ਜੀਭ ਤਾਲੂ ਨਾਲ ਲੱਗ ਜਾਂਦੀ ਸੀ । |
11
|
ਜਦ ਕੰਨ ਸੁਣਦਾ ਤਦ ਮੈਨੂੰ ਧੰਨ ਆਖਦਾ ਸੀ, ਅਤੇ ਜਦ ਅੱਖ ਵੇਖਦੀ ਤਦ ਮੇਰੀ ਸਾਖੀ ਦਿੰਦੀ ਸੀ, |
12
|
ਕਿਉਂ ਜੋ ਮੈਂ ਮਸਕੀਨ ਨੂੰ ਛੁਡਾਉਂਦਾ ਸਾਂ ਜਦ ਉਹ ਦੁਹਾਈ ਦਿੰਦਾ, ਅਤੇ ਯਤੀਮ ਨੂੰ ਜਦ ਉਹ ਦਾ ਕੋਈ ਸਹਾਇਕ ਨਹੀਂ ਸੀ। |
13
|
ਨਾਸ ਹੋਣ ਵਾਲੇ ਦੀ ਬਰਕਤ ਮੇਰੇ ਉੱਤੇ ਆਉਂਦੀ ਸੀ, ਅਤੇ ਵਿਧਵਾ ਦਾ ਦਿਲ ਮੇਰੇ ਕਾਰਨ ਜੈਕਾਰਾ ਗਜਾਉਂਦਾ ਸੀ । |
14
|
ਮੈਂ ਧਰਮ ਨੂੰ ਪਹਿਨ ਲੈਂਦਾ ਅਤੇ ਉਹ ਮੇਰਾ ਲਿਬਾਸ ਹੁੰਦਾ ਸੀ, ਮੇਰਾ ਨਿਆਉਂ ਚੋਗੇ ਤੇ ਅਮਾਮੇ ਜਿਹਾ ਸੀ, |
15
|
ਮੈਂ ਅੰਨ੍ਹਿਆਂ ਲਈ ਅੱਖਾਂ ਸਾਂ, ਅਤੇ ਲੰਗੜਿਆਂ ਲਈ ਲੱਤਾਂ ਸਾਂ, |
16
|
ਮੈਂ ਕੰਗਾਲਾਂ ਲਈ ਪਿਤਾ ਸਾਂ, ਅਤੇ ਮੈਂ ਆਪਣੇ ਨਾਵਾਕਿਫ ਦੇ ਮੁੱਕਦਮੇ ਦੀ ਵੀ ਪੜਤਾਲ ਕਰਦਾ ਸਾਂ, |
17
|
ਮੈਂ ਬੁਰਿਆਰ ਦੇ ਵੱਡੇ ਦੰਦ ਭੰਨ ਸੁੱਟਦਾ, ਅਤੇ ਉਹ ਦੇ ਦੰਦਾਂ ਤੋਂ ਸ਼ਿਕਾਰ ਕਢਾਉਂਦਾ ਸਾਂ, |
18
|
ਤਾਂ ਮੈਂ ਆਖਿਆ, ਮੈਂ ਆਪਣੀ ਕੁੱਲੀ ਵਿੱਚ ਮਰਾਂਗਾ, ਆਪਣੇ ਦਿਨ ਰੇਤ ਜਿੰਨੇ ਵਧਾਵਾਂਗਾ। |
19
|
ਮੇਰੀਆਂ ਜੜ੍ਹਾਂ ਪਾਣੀ ਤਾਈਂ ਫੈਲਦੀਆਂ ਹਨ, ਅਤੇ ਤ੍ਰੇਲ ਮੇਰੀਆਂ ਟਹਿਣੀਆਂ ਉੱਤੇ ਰਾਤ ਭਰ ਰਹਿੰਦੀ ਹੈ। |
20
|
ਮੇਰਾ ਪਰਤਾਪ ਮੇਰੇ ਨਾਲ ਤਾਜ਼ਾ ਹੈ, ਅਤੇ ਮੇਰਾ ਧਣੁਖ ਹੱਥ ਵਿੱਚ ਨਵਾਂ ਬਣ ਜਾਂਦਾ ਹੈ ।। |
21
|
ਲੋਕ ਮੇਰੀ ਸੁਣਦੇ ਅਤੇ ਮੇਰੀ ਉਡੀਕ ਕਰਦੇ ਸਨ, ਅਤੇ ਮੇਰੀ ਸਲਾਹ ਲਈ ਚੁੱਪ ਰਹਿੰਦੇ। |
22
|
ਮੇਰੇ ਬੋਲਣ ਦੇ ਮਗਰੋਂ ਓਹ ਫੇਰ ਨਹੀਂ ਬੋਲਦੇ ਸਨ, ਅਤੇ ਮੇਰੀਆਂ ਗੱਲਾਂ ਉਨ੍ਹਾਂ ਉੱਤੇ ਟਪਕਦੀਆਂ ਸਨ। |
23
|
ਓਹ ਮੇਰੀ ਉਡੀਕ ਕਰਦੇ ਸਨ ਜਿਵੇਂ ਵਰਖਾ ਦੀ, ਅਤੇ ਆਪਣੇ ਮੂੰਹ ਖੋਲ੍ਹਦੇ ਸਨ ਜਿਵੇਂ ਪਿੱਛਲੇ ਮੀਂਹ ਲਈ। |
24
|
ਜਦ ਉਹ ਬੇਦਿਲ ਹੁੰਦੇ ਤਾਂ ਮੈਂ ਉਨ੍ਹਾਂ ਉੱਤੇ ਮੁਸਕਰਾਉਂਦਾ ਅਤੇ ਮੇਰੇ ਸੁੱਖ ਦਾ ਚਾਨਣ ਉਨ੍ਹਾਂ ਨੇ ਕਦੀ ਰੱਦ ਨਾ ਕੀਤਾ। |
25
|
ਮੈਂ ਉਨ੍ਹਾਂ ਦਾ ਰਾਹ ਚੁਣਦਾ ਸਾਂ ਅਤੇ ਪਰਮੁਖ ਹੋ ਕੇ ਬਹਿੰਦਾ ਸਾਂ, ਅਤੇ ਅਜਿਹਾ ਵੱਸਦਾ ਜਿਵੇਂ ਫੌਜ ਵਿੱਚ ਰਾਜਾ, ਉਸ ਵਾਂਙੁ ਜਿਹੜਾ ਸੋਗੀਆਂ ਨੂੰ ਤਸੱਲੀ ਦਿੰਦਾ ਹੈ।। |
Job 29:24 Kannada Language Bible Words basic statistical display
COMING SOON ...