1
|
ਮੇਰਾ ਆਤਮਾ ਤਬਾਹ ਹੋ ਗਿਆ, ਮੇਰੇ ਦਿਨ ਮੁੱਕ ਗਏ, ਕਬਰ ਮੇਰੇ ਲਈ ਤਿਆਰ ਹੈ |
2
|
ਨਿਸੰਗ ਮੇਰੇ ਕੋਲ ਠੱਠਾ ਕਰਨ ਵਾਲੇ ਹਨ, ਅਤੇ ਮੇਰੀ ਨਿਗਾਹ ਉਨ੍ਹਾਂ ਦੀ ਛੇੜ ਛਾੜ ਤੇ ਟਿਕੀ ਹੋਈ ਹੈ। |
3
|
ਜ਼ਮਾਨਤ ਦੇਹ, ਤੂੰ ਆਪਣੇ ਤੇ ਮੇਰੇ ਵਿੱਚ ਜ਼ਾਮਨ ਹੋ,- ਕੌਣ ਹੈ ਜੋ ਮੇਰੇ ਹੱਥ ਤੇ ਹੱਥ ਧਰੇ? |
4
|
ਤੈਂ ਤਾਂ ਉਨ੍ਹਾਂ ਦਾ ਮਨ ਸਮਝ ਤੋਂ ਉਹਲੇ ਰੱਖਿਆ ਹੈ, ਏਸ ਲਈ ਤੂੰ ਉਨ੍ਹਾਂ ਨੂੰ ਉੱਚਾ ਨਾ ਕਰੇਂਗਾ। |
5
|
ਜਿਹੜਾ ਆਪਣੇ ਮਿੱਤਰਾਂ ਨੂੰ ਲੁੱਟ ਦੇ ਹਿੱਸੇ ਲਈ ਦੋਸ਼ੀ ਬਣਾਉਂਦਾ ਹੈ, ਉਹ ਦੇ ਬੱਚਿਆਂ ਦੀਆਂ ਅੱਖਾਂ ਰਹਿ ਜਾਣਗੀਆਂ।। |
6
|
ਪਰ ਉਹ ਨੇ ਮੈਨੂੰ ਲੋਕਾਂ ਲਈ ਅਖਾਣ ਬਣਾਇਆ, ਮੈਂ ਉਹ ਹਾਂ ਜਿਹ ਦੇ ਮੂੰਹ ਤੇ ਥੁੱਕਦੇ ਹਨ। |
7
|
ਮੇਰੀ ਅੱਖ ਸੋਗ ਦੇ ਕਾਰਨ ਧੁੰਦਲੀ ਹੋ ਗਈ, ਅਤੇ ਮੇਰੇ ਸਾਰੇ ਅੰਗ ਸਾਯੇ ਵਾਂਙੁ ਹਨ। |
8
|
ਨੇਕ ਲੋਕ ਏਹ ਦੇ ਉੱਤੇ ਹੈਰਾਨ ਹੁੰਦੇ ਹਨ, ਅਤੇ ਬੇਦੋਸ਼ੇ ਆਪਣੇ ਆਪ ਨੂੰ ਕੁਧਰਮੀਆਂ ਦੇ ਵਿਰੁੱਧ ਪਰੇਰਦੇ ਹਨ। |
9
|
ਪਰ ਧਰਮੀ ਆਪਣੇ ਰਾਹ ਤੇ ਲੱਗਾ ਰਹੇਗਾ, ਅਤੇ ਸਾਫ਼ ਹੱਥ ਵਾਲਾ ਹੋਰ ਵੀ ਤਕੜਾ ਹੁੰਦਾ ਜਾਵੇਗਾ। |
10
|
ਪਰੰਤੂ ਤੁਸੀਂ ਸਾਰੇ ਹੀ ਮੁੜ ਕੇ ਆਓ, ਮੈਨੂੰ ਤੁਹਾਡੇ ਵਿੱਚ ਇੱਕ ਵੀ ਬੁੱਧੀਮਾਨ ਨਾ ਲੱਭੇਗਾ।। |
11
|
ਮੇਰੇ ਦਿਨ ਬੀਤ ਗਏ, ਮੇਰੇ ਪਰੋਜਨ, ਮੇਰੇ ਦਿਲ ਦੀਆਂ ਲੋਚਾਂ ਮਿੱਟ ਗਈਆਂ। |
12
|
ਓਹ ਰਾਤ ਨੂੰ ਦਿਨ ਕਰ ਲੈਂਦੇ ਹਨ, ਚਾਨਣ ਅਨ੍ਹੇਰੇ ਦੇ ਕੋਲ ਹੀ ਹੈ। |
13
|
ਜੇ ਮੈਂ ਆਸ ਰੱਖਾਂ ਭਈ ਪਤਾਲ ਮੇਰਾ ਘਰ ਹੈ, ਜੇ ਮੈਂ ਅਨ੍ਹੇਰੇ ਵਿੱਚ ਆਪਣਾ ਬਿਸਤਰਾ ਵਿਛਾਵਾਂ, |
14
|
ਜੇ ਮੈਂ ਸੜਿਹਾਣ ਨੂੰ ਪੁਕਾਰਾਂ ਭਈ ਤੂੰ ਮੇਰਾ ਪਿਉ ਹੈਂ, ਤੇ ਕੀੜੇ ਨੂੰ, ਤੂੰ ਮੇਰੀ ਮਾਂ ਤੇ ਮੇਰੀ ਭੈਣ ਹੈਂ? |
15
|
ਤਾਂ ਮੇਰੀ ਆਸ਼ਾ ਫੇਰ ਕਿੱਥੇ ਹੈ? ਮੇਰੀ ਆਸ਼ਾ ਕੌਣ ਵੇਖੇਗਾ? |
16
|
ਉਹ ਪਤਾਲ ਦਿਆਂ ਅਰਲਾਂ ਵਿੱਚ ਉਤਰ ਜਾਵੇਗੀ, ਜਦ ਅਸੀਂ ਇਕੱਠੇ ਖ਼ਾਕ ਵਿੱਚ ਅਰਾਮ ਪਾਵਾਂਗੇ।। |
Job 17:8 Kannada Language Bible Words basic statistical display
COMING SOON ...