1
|
ਹੇ ਸੂਰ ਬੀਰ, ਤੂੰ ਬਰਿਆਈ ਉੱਤੇ ਕਿਉਂ ਫੁੱਲਦਾ ਹੈॽ ਪਰਮੇਸ਼ੁਰ ਦੀ ਦਯਾ ਨਿੱਤ ਰਹਿੰਦੀ ਹੈ। |
2
|
ਤੇਰੀ ਜੀਭ ਬੁਰਿਆਈ ਦੀਆਂ ਜੁਗਤਾਂ ਤਿੱਖੇ ਉੱਸਤਰੇ ਵਾਂਙੁ ਕਰਦੀ ਹੈ, ਹੇ ਛਲੀਏ! |
3
|
ਤੂੰ ਬੁਰਿਆਈ ਨੂੰ ਭਲਿਆਈ ਨਾਲੋਂ, ਅਤੇ ਝੂਠ ਨੂੰ ਸੱਚ ਬੋਲਣ ਨਾਲੋਂ ਵਧੀਕ ਪ੍ਰੇਮ ਰੱਖਦਾ ਹੈਂ ।। ਸਲਹ।। |
4
|
ਹੇ ਛਲ ਵਾਲੀ ਰਸਨਾ, ਤੂੰ ਸਾਰੀਆਂ ਹਲਾਕ ਕਰਨ ਵਾਲੀਆਂ ਗੱਲਾਂ ਨਾਲ ਪ੍ਰੀਤ ਰੱਖਦੀ ਹੈਂ! |
5
|
ਪਰਮੇਸ਼ੁਰ ਵੀ ਤੈਨੂੰ ਸਦਾ ਲਈ ਕੱਢ ਸੁੱਟੇਗਾ, ਉਹ ਤੈਨੂੰ ਫੜ ਕੇ ਤੇਰੇ ਤੰਬੂ ਵਿੱਚੋਂ ਉਖੇੜ ਛੱਡੇਗਾ, ਅਤੇ ਜੀਉਣ ਦੀ ਧਰਤੀ ਵਿੱਚੋਂ ਤੇਰੀ ਜੜ੍ਹ ਪੁੱਟ ਦੇਵੇਗਾ।। ਸਲਹ।। |
6
|
ਧਰਮੀ ਵੀ ਵੇਖਣਗੇ ਅਤੇ ਡਰਨਗੇ, ਅਤੇ ਉਸ ਉੱਤੇ ਹੱਸਣਗੇ, - |
7
|
ਵੇਖੋ, ਏਹ ਉਹੋ ਪੁਰਖ ਹੈ ਜਿਸ ਨੇ ਪਰਮੇਸ਼ੁਰ ਨੂੰ ਆਪਣਾ ਗੜ੍ਹ ਨਹੀਂ ਥਾਪਿਆ ਸੀ, ਸਗੋਂ ਆਪਣੇ ਧਨ ਦੀ ਬਹੁਤਾਇਤ ਉੱਤੇ ਭਰੋਸਾ ਰੱਖਦਾ ਸੀ! ਅਤੇ ਆਪਣੇ ਲੋਭ ਵਿੱਚ ਪੱਕਾ ਸੀ! |
8
|
ਪਰ ਮੈਂ ਤਾਂ ਪਰਮੇਸ਼ੁਰ ਦੇ ਘਰ ਵਿੱਚ ਜ਼ੈਤੂਨ ਦੇ ਹਰੇ ਭਰੇ ਬਿਰਛ ਵਰਗਾ ਹਾਂ, ਮੈਂ ਪਰਮੇਸ਼ੁਰ ਦੀ ਦਯਾ ਉੱਤੇ ਸਦਾ ਹੀ ਭਰੋਸਾ ਰੱਖਿਆ ਹੈ। |
9
|
ਮੈਂ ਸਦਾ ਤੀਕੁਰ ਤੇਰਾ ਧੰਨਵਾਦ ਕਰਾਂਗਾ, ਕਿਉਂ ਜੋ ਤੈਂ ਇਹ ਕੀਤਾ ਹੈ, ਅਤੇ ਮੈਂ ਤੇਰੇ ਨਾਮ ਦੀ ਉਡੀਕ ਰੱਖਾਂਗਾ, ਕਿਉਂ ਜੋ ਤੇਰੇ ਸੰਤਾਂ ਦੇ ਅੱਗੇ ਉਹ ਭਲਾ ਹੈ।। |
Psalms 52:1 Gujarati Language Bible Words basic statistical display
COMING SOON ...