1
|
ਹੇ ਯਹੋਵਾਹ, ਜਿਹੜੇ ਮੇਰੇ ਨਾਲ ਮੁਦੱਪਾ ਕਰਦੇ ਹਨ, ਉਨ੍ਹਾਂ ਨਾਲ ਮੁਦੱਪਾ ਕਰ, ਜਿਹੜੇ ਮੇਰੇ ਨਾਲ ਲੜਦੇ ਹਨ ਉਨ੍ਹਾਂ ਨਾਲ ਲੜ। |
2
|
ਢਾਲ ਤੇ ਫਰੀ ਨੂੰ ਸਾਂਭ, ਅਤੇ ਮੇਰੀ ਸਹਾਇਤਾ ਲਈ ਉੱਠ! |
3
|
ਬਰਛਾ ਵੀ ਕੱਢ ਕੇ ਮੇਰਾ ਪਿੱਛਾ ਕਰਨ ਵਾਲਿਆਂ ਦਾ ਰਾਹ ਬੰਦ ਕਰ, ਮੇਰੀ ਜਾਨ ਨੂੰ ਆਖ, ਤੇਰਾ ਬਚਾਓ ਮੈਂ ਹੀ ਹਾਂ। |
4
|
ਜਿਹੜੇ ਮੇਰੀ ਜਾਨ-ਲੇਵਾ ਹਨ ਓਹ ਲੱਜਿਆਵਾਨ ਅਤੇ ਖੱਜਲ ਹੋਣ, ਜਿਹੜੇ ਮੇਰੀ ਬੁਰਿਆਈ ਸੋਚਦੇ ਹਨ ਓਹ ਪਿੱਛੇ ਹਟਾਏ ਜਾਣ ਅਤੇ ਭੌਂਦਲ ਜਾਣ! |
5
|
ਓਹ ਪੌਣ ਨਾਲ ਉੱਡਦੀ ਤੁੜੀ ਵਾਂਙੁ ਹੋਣ, ਅਤੇ ਯਹੋਵਾਹ ਦਾ ਦੂਤ ਉਨ੍ਹਾਂ ਨੂੰ ਧੱਕਾ ਮਾਰਦਾ ਜਾਏ |
6
|
ਉਨ੍ਹਾਂ ਦਾ ਰਾਹ ਅਨ੍ਹੇਰਾ ਅਤੇ ਤਿਲਕਣਾ ਹੋਵੇ, ਅਤੇ ਯਹੋਵਾਹ ਦਾ ਦੂਤ ਉਨ੍ਹਾਂ ਦਾ ਪਿੱਛਾ ਕਰੀ ਜਾਵੇ! |
7
|
ਕਿਉਂ ਜੋ ਉਨ੍ਹਾਂ ਨੇ ਧਿਗਾਣੇ ਮੇਰੇ ਲਈ ਟੋਏ ਵਿੱਚ ਜਾਲ ਛਿਪਾਇਆ ਹੈ। ਉਨ੍ਹਾਂ ਨੇ ਧਿਗਾਣੇ ਨਾਲ ਮੇਰੀ ਜਾਨ ਲਈ ਟੋਆ ਪੁੱਟਿਆ ਹੈ । |
8
|
ਉਸ ਉੱਤੇ ਅਣਜਾਣੇ ਬਰਬਾਦੀ ਆਣ ਪਵੇ! ਅਤੇ ਜਿਹੜਾ ਜਾਲ ਉਸ ਨੇ ਛਿਪਾਇਆ ਉਹੋ ਉਸ ਨੂੰ ਫਸਾ ਲਵੇ, ਉਹ ਆਪ ਉਸ ਵਿੱਚ ਡਿੱਗ ਕੇ ਨਸ਼ਟ ਹੋ ਜਾਵੇ! |
9
|
ਤਾਂ ਮੇਰੀ ਜਾਨ ਯਹੋਵਾਹ ਵਿੱਚ ਬਾਗ਼ ਬਾਗ਼ ਹੋਵੇਗੀ, ਉਹ ਦੇ ਬਚਾਓ ਵਿੱਚ ਮਗਨ ਹੋਵੇਗੀ। |
10
|
ਮੇਰੀਆਂ ਸਾਰੀਆਂ ਹੱਡੀਆਂ ਆਖਣਗੀਆਂ, ਹੇ ਯਹੋਵਾਹ, ਤੇਰੇ ਸਮਾਨ ਕੌਣ ਹੈॽ ਤੂੰ ਮਸਕੀਨ ਨੂੰ ਉਸ ਨਾਲੋਂ ਤਕੜੇ ਤੋਂ ਛੁੜਾਉਂਦਾ ਹੈਂ, ਹਾਂ, ਮਸਕੀਨ ਤੇ ਕੰਗਾਲ ਨੂੰ ਲੁਟੇਰੇ ਤੋਂ।। |
11
|
ਜ਼ਾਲਸ ਗਵਾਹ ਉੱਠ ਖੜੇ ਹੁੰਦੇ ਹਨ, ਓਹ ਮੈਥੋਂ ਓਹ ਗੱਲਾਂ ਪੁੱਛਦੇ ਹਨ ਜਿਹੜੀਆਂ ਮੈਂ ਨਹੀਂ ਜਾਣਦਾ। |
12
|
ਨੇਕੀ ਦੇ ਵੱਟੇ ਓਹ ਮੈਨੂੰ ਬਦੀ ਦਿੰਦੇ ਹਨ — ਮੇਰੀ ਜਾਨ ਵਿਚਲ ਜਾਂਦੀ ਹੈ। |
13
|
ਪਰ ਮੈਂ, ਜਦੋਂ ਓਹ ਬਿਮਾਰ ਸਨ, ਮੇਰਾ ਲਿਬਾਸ ਤੱਪੜ ਦਾ ਸੀ, ਮੈਂ ਵਰਤ ਰੱਖ ਕੇ ਆਪਣੀ ਜਾਨ ਨੂੰ ਦੁਖ ਦਿੱਤਾ, ਅਤੇ ਮੇਰੀ ਪ੍ਰਾਰਥਨਾ ਮੇਰੇ ਸੀਨੇ ਨੂੰ ਮੁੜ ਆਈ। |
14
|
ਮੈਂ ਉਨ੍ਹਾਂ ਨਾਲ ਮਿੱਤ੍ਰ ਯਾ ਭਰਾ ਵਾਂਙੁ ਵਰਤਿਆ, ਜਿਵੇਂ ਕੋਈ ਆਪਣੀ ਮਾਤਾ ਲਈ ਵਿਰਲਾਪ ਕਰੇ ਤਿਵੇਂ ਮੈਂ ਸੋਗ ਨਾਲ ਝੁਕ ਗਿਆ। |
15
|
ਪਰ ਓਹ ਮੇਰੇ ਲੰਗੜਾਉਣ ਤੋਂ ਅਨੰਦ ਹੋ ਕੇ ਇਕੱਠੇ ਹੋਏ, ਹਾਂ, ਉਹ ਮਾਰ ਕੁੱਟਣ ਵਾਲੇ ਮੇਰੇ ਵਿਰੁੱਧ ਇੱਕਠੇ ਹੋਏ, ਅਤੇ ਮੈਂ ਨਾ ਜਾਣਿਆ। ਓਹ ਪਾੜਦੇ ਰਹੇ ਅਤੇ ਹਟੇ ਨਹੀਂ। |
16
|
ਉਨ੍ਹਾਂ ਕਪਟੀਆਂ ਵਾਂਙੁ ਜਿਹੜੇ ਟੁੱਕੜ ਲਈ ਮਖ਼ੌਲ ਕਰਦੇ ਹਨ, ਉਨ੍ਹਾਂ ਨੇ ਮੇਰੇ ਉੱਤੇ ਆਪਣੇ ਦੰਦ ਕਰੀਚੇ।। |
17
|
ਹੇ ਪ੍ਰਭੁ, ਤੂੰ ਕਦ ਤੀਕ ਵੇਖਦਾ ਰਹੇਂਗਾॽ ਮੇਰੀ ਜਾਨ ਨੂੰ ਉਨ੍ਹਾਂ ਦੇ ਵਿਗਾੜ ਤੋਂ, ਅਤੇ ਮੇਰੀ ਜਿੰਦਗੀ ਨੂੰ ਬਬਰ ਸ਼ੇਰਾਂ ਤੋਂ ਛੁਡਾ! |
18
|
ਮੈਂ ਮਹਾ ਸਭਾ ਵਿੱਚ ਤੇਰਾ ਧੰਨਵਾਦ ਕਰਾਂਗਾ, ਬਹੁਤਿਆਂ ਲੋਕਾਂ ਵਿੱਚ ਮੈਂ ਤੇਰੀ ਉਸਤਤ ਕਰਾਂਗਾ। |
19
|
ਜਿਹੜੇ ਨਹੱਕ ਮੇਰੇ ਵੈਰੀ ਹਨ ਉਨ੍ਹਾਂ ਨੂੰ ਮੇਰੇ ਉੱਤੇ ਅਨੰਦ ਨਾ ਹੋਣ ਦੇਹ, ਅਤੇ ਜਿਹੜੇ ਧਿਗਾਣੇ ਮੇਰੇ ਦੁਸ਼ਮਣ ਹਨ ਉਨ੍ਹਾਂ ਨੂੰ ਮੇਰੇ ਉੱਤੇ ਅੱਖ ਮਟਕਾਉਣ ਨਾ ਦੇਹ, |
20
|
ਕਿਉਂ ਜੋ ਓਹ ਸੁਖ ਸਾਂਦ ਦੀ ਗੱਲ ਨਹੀਂ ਕਰਦੇ, ਸਗੋਂ ਜਿਹੜੇ ਦੇਸ ਵਿੱਚ ਅਰਾਮ ਨਾਲ ਵੱਸਦੇ ਹਨ, ਉਨ੍ਹਾਂ ਦੇ ਵਿਰੁੱਧ ਓਹ ਛਲ ਦੀਆਂ ਗੱਲਾਂ ਬਣਾਉਂਦੇ ਹਨ। |
21
|
ਉਨ੍ਹਾਂ ਨੇ ਮੇਰੇ ਉੱਤੇ ਆਪਣਾ ਮੂੰਹ ਟੱਡ ਕੇ ਆਖਿਆ, ਵਾਹ, ਵਾਹ! ਸਾਡੀਆਂ ਅੱਖੀਆਂ ਨੇ ਵੇਖ ਲਿਆ ਹੈ!।। |
22
|
ਹੇ ਯਹੋਵਾਹ, ਤੈਂ ਵੇਖ ਲਿਆ। ਚੁੱਪ ਨਾ ਕਰ, ਹੇ ਪ੍ਰਭੁ ਮੈਥੋਂ ਦੂਰ ਨਾ ਰਹਿ! |
23
|
ਹੇ ਮੇਰੇ ਪਰਮੇਸ਼ੁਰ, ਹੇ ਮੇਰੇ ਪ੍ਰਭੁ, ਮੇਰੇ ਨਿਆਓਂ ਲਈ ਉੱਠ, ਅਤੇ ਮੇਰੇ ਮੁਦੱਪੇ ਲਈ ਜਾਗ! |
24
|
ਹੇ ਯਹੋਵਾਹ ਮੇਰੇ ਪਰਮੇਸ਼ੁਰ, ਆਪਣੇ ਧਰਮ ਦੇ ਅਨੁਸਾਰ ਮੇਰਾ ਨਿਆਉਂ ਕਰ, ਅਤੇ ਉਨ੍ਹਾਂ ਨੂੰ ਮੇਰੇ ਉੱਤੇ ਅਨੰਦ ਨਾ ਹੋਣ ਦੇਹ! |
25
|
ਓਹ ਆਪਣੇ ਮਨ ਵਿੱਚ ਇਹ ਨਾ ਕਹਿਣ, ਭਈ ਵਾਹ, ਇਹੋ ਅਸੀਂ ਚਾਹੁੰਦੇ ਹਾਂ! ਓਹ ਇਹ ਨਾ ਆਖਣ ਭਈ ਅਸਾਂ ਉਹ ਨੂੰ ਭੱਖ ਲਿਆ! |
26
|
ਜਿਹੜੇ ਮੇਰੇ ਨੁਕਸਾਨ ਦੇ ਕਾਰਨ ਅਨੰਦ ਹੁੰਦੇ ਹਨ, ਓਹ ਇਕੱਠੇ ਸ਼ਰਮਿੰਦੇ ਹੋਣ ਅਤੇ ਭੌਂਦਲ ਜਾਣ। ਜਿਹੜੇ ਮੇਰੇ ਵਿਰੁੱਧ ਆਪਣੀ ਵਡਿਆਈ ਕਰਦੇ ਹਨ, ਓਹ ਲਾਜ ਅਤੇ ਅਨਾਦਰ ਦਾ ਲਿਬਾਸ ਪਹਿਨਣ।। |
27
|
ਜਿਹੜੇ ਮੇਰੇ ਧਰਮ ਤੋਂ ਪਰੰਸਨ ਹਨ ਓਹ ਜੈ ਜੈ ਕਾਰ ਅਤੇ ਅਨੰਦ ਕਰਨ, ਓਹ ਸਦਾ ਆਖਦੇ ਜਾਣ ਭਈ ਯਹੋਵਾਹ ਦੀ ਵਡਿਆਈ ਹੋਵੇ, ਜਿਹੜਾ ਆਪਣੇ ਦਾਸ ਦੀ ਸੁਖ ਤੋਂ ਪਰਸੰਨ ਹੈ। |
28
|
ਤਾਂ ਮੇਰੀ ਰਸਨਾ ਤੇਰੇ ਧਰਮ ਦੀ ਚਰਚਾ ਕਰੇਗੀ, ਦਿਨ ਭਰ ਤੇਰੀ ਉਸਤਤ ਹੋਵੇਗੀ।। |
Psalms 35:23 Gujarati Language Bible Words basic statistical display
COMING SOON ...