1
|
ਜੇ ਯਹੋਵਾਹ ਸਾਡੀ ਵੱਲ ਨਾ ਹੁੰਦਾ, ਇਸਰਾਏਲ ਇਉਂ ਆਖੇ, - |
2
|
ਜੇ ਉਹ ਯਹੋਵਾਹ ਨਾ ਹੁੰਦਾ ਜਿਹੜਾ ਸਾਡੀ ਵੱਲ ਸੀ, ਜਦ ਆਦਮੀ ਸਾਡੇ ਵਿਰੁੱਧ ਉੱਠੇ, |
3
|
ਤਾਂ ਓਹ ਸਾਨੂੰ ਜੀਉਂਦਿਆਂ ਨੂੰ ਭੱਖ ਲੈਂਦੇ, ਜਦ ਉਨ੍ਹਾਂ ਦਾ ਕ੍ਰੋਧ ਸਾਡੇ ਉੱਤੇ ਭੜਕ ਉੱਠਿਆ, |
4
|
ਤਾਂ ਸਾਨੂੰ ਪਾਣੀ ਰੋੜ੍ਹ ਲੈ ਜਾਂਦੇ, ਅਤੇ ਨਾਲਾ ਸਾਡੀ ਜਾਨ ਦੇ ਉੱਤੋਂ ਦੀ ਵਗ ਜਾਂਦਾ, - |
5
|
ਤਾਂ ਠਾਠਾਂ ਮਾਰਦਾ ਪਾਣੀ ਸਾਡੀ ਜਾਨ ਦੇ ਉੱਤੋਂ ਦੀ ਲੰਘ ਜਾਂਦਾ!।। |
6
|
ਯਹੋਵਾਹ ਮੁਬਾਰਕ ਹੋਵੇ, ਜਿਹ ਨੇ ਸਾਨੂੰ ਉਨ੍ਹਾਂ ਦੇ ਦੰਦਾਂ ਦਾ ਸ਼ਿਕਾਰ ਹੋਣ ਨਾ ਦਿੱਤਾ! |
7
|
ਸਾਡੀ ਜਾਨ ਚਿੜੀ ਵਾਂਙੁ ਚਿੜੀਮਾਰ ਦੀ ਫਾਹੀ ਤੋਂ ਛੁਡਾਈ ਗਈ, - ਫਾਹੀ ਟੁੱਟੀ, ਸਾਡੀ ਜਾਨ ਛੁੱਟੀ। |
8
|
ਸਾਡੀ ਸਹਾਇਤਾ ਯਹੋਵਾਹ ਦੇ ਨਾਮ ਵਿੱਚ ਹੈ, ਜਿਹੜਾ ਅਕਾਸ਼ ਤੇ ਧਰਤੀ ਦਾ ਕਰਤਾ ਹੈ।। |
Psalms 124:7 Gujarati Language Bible Words basic statistical display
COMING SOON ...