1
|
ਫੇਰ ਯਹੋਵਾਹ ਨੇ ਅੱਯੂਬ ਨੂੰ ਉੱਤਰ ਦਿੱਤਾ ਤੇ ਆਖਿਆ, |
2
|
ਭਲਾ, ਝਗੜਾਲੂ ਸਰਬ ਸ਼ਕਤੀਮਾਨ ਨਾਲ ਲੜੇ? ਜਿਹੜਾ ਪਰਮੇਸ਼ੁਰ ਨਾਲ ਬਹਿਸ ਕਰਦਾ ਹੈ, ਉਹ ਉੱਤਰ ਦੇਵੇ! |
3
|
ਤਾਂ ਅੱਯੂਬ ਨੇ ਯਹੋਵਾਹ ਨੂੰ ਉੱਤਰ ਦੇ ਕੇ ਆਖਿਆ |
4
|
ਵੇਖ, ਮੈਂ ਨਿਕੰਮਾ ਹਾਂ, ਮੈਂ ਕੀ ਉੱਤਰ ਦੇਵਾਂ? ਮੈਂ ਆਪਣਾ ਹੱਥ ਮੂੰਹ ਤੇ ਰੱਖਦਾ ਹਾਂ! |
5
|
ਇੱਕ ਵਾਰ ਮੈਂ ਬੋਲ ਚੁੱਕਿਆ, ਅਤੇ ਮੈਂ ਉੱਤਰ ਨਹੀਂ ਦਿਆਂਗਾ, ਸਗੋਂ ਦੋ ਵਾਰ, ਫੇਰ ਬੱਸ! |
6
|
ਅੱਗੋਂ ਯਹੋਵਾਹ ਨੇ ਅੱਯੂਬ ਨੂੰ ਵਾਵਰੋਲੇ ਵਿੱਚੋਂ ਦੀ ਉੱਤਰ ਦੇ ਕੇ ਆਖਿਆ, |
7
|
ਮਰਦ ਵਾਂਙੁ ਜ਼ਰਾ ਆਪਣੀ ਕਮਰ ਕੱਸ! ਮੈਂ ਤੈਥੋਂ ਸਵਾਲ ਕਰਾਂਗਾ ਅਤੇ ਤੂੰ ਮੈਨੂੰ ਸਮਝਾ! |
8
|
ਕੀ ਤੂੰ ਮੇਰੇ ਨਿਆਉਂ ਨੂੰ ਰੱਦ ਕਰੇਂਗਾ? ਕੀ ਤੂੰ ਮੈਨੂੰ ਦੋਸ਼ੀ ਠਹਿਰਾਵੇਂਗਾ ਭਈ ਤੂੰ ਧਰਮੀ ਬਣੇਂ? |
9
|
ਕੀ ਤੇਰੀ ਭੁਜਾ ਪਰਮੇਸ਼ੁਰ ਵਰਗੀ ਹੈ, ਅਤੇ ਤੂੰ ਉਹ ਦੇ ਵਰਗੀ ਅਵਾਜ਼ ਨਾਲ ਗੱਜ ਸੱਕਦਾ ਹੈ?।। |
10
|
ਆਪਣੇ ਆਪ ਨੂੰ ਮਹਿਮਾ ਤੇ ਪਰਤਾਪ ਨਾਲ ਸਜ਼ਾ, ਅਤੇ ਤੇਜ ਤੇ ਉਪਮਾ ਨੂੰ ਪਹਿਨ ਲੈ! |
11
|
ਆਪਣੇ ਕਹਿਰ ਦੇ ਹੜ੍ਹਾਂ ਨੂੰ ਵਗਾ ਦੇਹ, ਅਤੇ ਹਰ ਹੰਕਾਰੀ ਨੂੰ ਵੇਖ ਅਤੇ ਅਧੀਨ ਕਰ, - |
12
|
ਹਰ ਹੰਕਾਰੀ ਨੂੰ ਵੇਖ ਅਤੇ ਨੀਵਾਂ ਕਰ, ਅਤੇ ਦੁਸ਼ਟਾਂ ਨੂੰ ਉਨ੍ਹਾਂ ਦੇ ਥਾਂ ਵਿੱਚ ਮਿੱਧ ਸੁੱਟ! |
13
|
ਉਨ੍ਹਾਂ ਨੂੰ ਇਕੱਠੇ ਧੂੜ ਵਿੱਚ ਲੁਕਾ ਦੇਹ, ਓਹਲੇ ਵਿੱਚ ਉਨ੍ਹਾਂ ਦੇ ਮੂੰਹ ਬੰਨ੍ਹ ਦੇਹ, |
14
|
ਤਾਂ ਮੈਂ ਵੀ ਮੰਨ ਲਵਾਂਗਾ, ਕਿ ਤੇਰਾ ਸੱਜਾ ਹੱਥ ਤੈਨੂੰ ਬਚਾ ਸੱਕਦਾ ਹੈ! |
15
|
ਜ਼ਰਾ ਦਰਿਆਈ ਘੋੜੇ ਨੂੰ ਵੇਖ, ਜਿਹ ਨੂੰ ਮੈ ਤੇਰੇ ਨਾਲ ਬਣਾਇਆ ਹੈ, ਉਹ ਬਲਦ ਵਾਂਙੁ ਘਾਹ ਖਾਂਦਾ ਹੈ। |
16
|
ਵੇਖ ਤਾਂ, ਉਹ ਦਾ ਬਲ ਉਹ ਦੀ ਕਮਰ ਵਿੱਚ ਹੈ, ਅਤੇ ਉਹ ਦਾ ਜ਼ੋਰ ਉਹ ਦੇ ਢਿੱਡ ਦੇ ਪੱਠਿਆਂ ਵਿੱਚ ਹੈ! |
17
|
ਉਹ ਆਪਣੀ ਪੂਛ ਦਿਆਰ ਵਾਂਙੁ ਹਿਲਾਉਂਦਾ ਹੈ, ਉਹ ਦੇ ਪੱਟਾਂ ਦੀਆਂ ਨਾੜਾਂ ਇੱਕ ਦੂਜੀ ਨਾਲ ਮਿਲੀਆਂ ਹੋਈਆ ਹਨ। |
18
|
ਉਹ ਦੀਆਂ ਹੱਡੀਆਂ ਪਿੱਤਲ ਦੀਆਂ ਨਾਲੀਆਂ ਹਨ, ਉਹ ਦੇ ਅੰਗ ਲੋਹੇ ਦੇ ਅਰਲਾਂ ਵਾਂਙੁ ਹਨ। |
19
|
ਉਹ ਪਰਮੇਸ਼ੁਰ ਦੇ ਕੰਮਾਂ ਦਾ ਅਰੰਭ ਹੈ, ਉਹ ਦਾ ਕਰਤਾਰ ਹੀ ਆਪਣਾ ਤਲਵਾਰ ਉਹ ਦੇ ਨੇੜੇ ਲਿਆ ਸੱਕਦਾ ਹੈ! |
20
|
ਪਹਾੜ ਤਾਂ ਉਹ ਦੇ ਲਈ ਖਾਜਾ ਚੁੱਕੀ ਬੈਠੇ ਹਨ, ਜਿੱਥੇ ਖੇਤ ਦੇ ਸਾਰੇ ਜਾਨਵਰ ਹੱਸਦੇ ਫਿਰਦੇ ਹਨ। |
21
|
ਕੰਮੀਆਂ ਦੇ ਫੁੱਲਾਂ ਹੇਠ ਉਹ ਲੇਟਦਾ ਹੈ, ਕਾਨਿਆ ਤੇ ਖੋਭਿਆ ਦੀ ਓਟ ਵਿੱਚ। |
22
|
ਕੰਮੀਆਂ ਦੇ ਬੂਟੇ ਉਹ ਨੂੰ ਆਪਣੇ ਸਾਯੇ ਵਿੱਚ ਲੁਕਾ ਲੈਂਦੇ ਹਨ, ਨਾਲੇ ਦੀਆਂ ਬੈਂਤਾਂ ਉਹ ਨੂੰ ਘੇਰ ਲੈਂਦੀਆਂ ਹਨ। |
23
|
ਵੇਖ, ਜੇ ਦਰਿਆ ਧੱਕੇ ਧੋੜੇ ਵੀ ਮਾਰੇ, ਉਹ ਨਹੀਂ ਕੰਬਦਾ, ਭਾਵੇਂ ਯਰਦਨ ਮੂੰਹੋਂ ਮੂੰਹ ਚੜ੍ਹ ਜਾਵੇ, ਉਹ ਬੇਖੌਫ਼ ਰਹਿੰਦਾ ਹੈ। |
24
|
ਉਹ ਦੇ ਵੇਖਦਿਆਂ ਕੌਣ ਉਹ ਨੂੰ ਫੜ ਸੱਕਦਾ ਹੈ, ਯਾ ਝਾਬੂ ਨਾਲ ਉਹ ਨੂੰ ਨੱਥ ਸੱਕਦਾ ਹੈ? ।। |
Job 40:8 English Language Bible Words basic statistical display
COMING SOON ...