1
|
ਪਰ ਹੁਣ ਓਹ ਜਿਹੜੇ ਮੈਥੋਂ ਛੁਟੇਰੇ ਹਨ ਮੇਰੇ ਉੱਤੇ ਹੱਸਦੇ ਹਨ, ਜਿਨ੍ਹਾਂ ਦੇ ਪਿਓ ਦਾਦਿਆਂ ਨੂੰ ਮੈਂ ਰੱਦ ਕਰਦਾ, ਭਈ ਉਹ ਮੇਰੇ ਇੱਜੜ ਦੇ ਕੁੱਤਿਆਂ ਨਾਲ ਨਾ ਬੈਠਣ! |
2
|
ਭਲਾ, ਉਨ੍ਹਾਂ ਦੇ ਹੱਥਾਂ ਦਾ ਬਲ ਮੇਰੇ ਲਈ ਕੀ ਲਾਭ ਦਿੰਦਾ, ਜਿਨ੍ਹਾਂ ਵਿੱਚ ਪੁਰਸ਼ਾਰਥ ਦਾ ਨਾਸ ਹੋਇਆ ਹੋਇਆ ਹੈ? |
3
|
ਥੁੜ ਤੇ ਭੁੱਖ ਦੇ ਕਾਰਨ ਉਹ ਲਿੱਸੇ ਪੈ ਗਏ ਹਨ, ਓਹ ਸੁੱਕੀ ਭੂਮੀ ਨੂੰ ਚੱਟਦੇ ਹਨ, ਜਿੱਥੇ ਉਜਾੜ ਤੇ ਬਰਬਾਦੀ ਦੀ ਧੁੰਦ ਹੈ। |
4
|
ਉਹ ਝਾੜੀਆਂ ਉੱਤੇ ਨਮਕੀਨ ਸਾਗ ਤੋਂੜਦੇ ਹਨ, ਅਤੇ ਝਾਊ ਦੀਆਂ ਜੜ੍ਹਾਂ ਉਨ੍ਹਾਂ ਦੀ ਰੋਟੀ ਹੈ। |
5
|
ਓਹ ਲੋਕਾਂ ਦੇ ਵਿੱਚੋਂ ਧੱਕੇ ਗਏ, ਲੋਕ ਉਨ੍ਹਾਂ ਉੱਤੇ ਇਉਂ ਚਿੱਲਾਉਂਦੇ ਜਿਵੇਂ ਚੋਰ ਉੱਤੇ! |
6
|
ਭਿਆਣਕ ਵਾਦੀਆਂ ਵਿੱਚ, ਮਿੱਟੀ ਅਤੇ ਪੱਥਰਾਂ ਦੀਆਂ ਗਾਰਾਂ ਵਿੱਚ ਓਹ ਰਹਿੰਦੇ ਹਨ। |
7
|
ਝਾੜੀਆਂ ਦੇ ਵਿੱਚ ਓਹ ਹੀਂਗਦੇ ਹਨ, ਕੰਡਿਆਂ ਦੇ ਹੇਠ ਓਹ ਇਕੱਠੇ ਪਏ ਰਹਿੰਦੇ ਹਨ। |
8
|
ਓਹ ਮੂਰਖ ਦੀ ਅੰਸ, ਸਗੋਂ ਕੀਰਾਂ ਦੀ ਅੰਸ ਹਨ, ਓਹ ਦੇਸ ਤੋਂ ਕੁੱਟ ਕੁੱਟ ਕੇ ਕੱਢੇ ਗਏ ਸਨ! |
9
|
ਅਤੇ ਹੁਣ ਮੈਂ ਉਨ੍ਹਾਂ ਦਾ ਗੀਤ ਹੋਇਆ ਹਾਂ, ਮੈਂ ਉਨ੍ਹਾਂ ਲਈ ਇੱਕ ਬੋਲੀ ਹੋਇਆ ਹਾਂ! |
10
|
ਓਹ ਮੈਥੋਂ ਘਿਣ ਖਾਂਦੇ, ਓਹ ਮੈਥੋਂ ਦੂਰ ਰਹਿੰਦੇ, ਅਤੇ ਮੈਨੂੰ ਵੇਖ ਕੇ ਉਹ ਥੁੱਕਣ ਤੋਂ ਪਰਹੇਜ਼ ਨਹੀਂ ਕਰਦੇ, |
11
|
ਕਿਉਂ ਜੋ ਉਹ ਨੇ ਮੇਰਾ ਚਿੱਲਾ ਢਿੱਲਾ ਕੀਤਾ, ਅਤੇ ਮੈਨੂੰ ਅਧੀਨ ਕੀਤਾ, ਓਹ ਮੇਰੇ ਅੱਗੇ ਬੇ ਲਗਾਮ ਹੋ ਗਏ ਹਨ! |
12
|
ਮੇਰੇ ਸੱਜੇ ਪਾਸੇ ਘੜਮੱਸ ਉੱਠਦੀ ਹੈ, ਓਹ ਮੇਰੇ ਪੈਰ ਸਰਕਾ ਦਿੰਦੇ ਹਨ, ਅਤੇ ਮੇਰੇ ਵਿਰੁੱਧ ਆਪਣੇ ਹਲਾਕ ਕਰਨ ਵਾਲੇ ਰਾਹਾਂ ਨੂੰ ਬਣਾਉਂਦੇ ਹਨ। |
13
|
ਓਹ ਮੇਰੇ ਪਹੇ ਨੂੰ ਤੋੜ ਸੁੱਟਦੇ ਹਨ, ਅਤੇ ਮੇਰੀ ਮੁਸੀਬਤ ਨੂੰ ਵਧਾਉਂਦੇ ਹਨ, ਓਹ ਜਿਨ੍ਹਾਂ ਦਾ ਕੋਈ ਸਹਾਇਕ ਨਹੀਂ ਹੈ! |
14
|
ਓਹ ਜਿਵੇਂ ਚੌੜੇ ਛੇਕ ਵਿੱਚੋਂ ਦੀ ਆਉਂਦੇ ਹਨ, ਬਰਬਾਦੀ ਦੇ ਹੇਠੋਂ ਉਹ ਆਪਣੇ ਆਪ ਨੂੰ ਰੋੜ੍ਹਦੇ ਹਨ। |
15
|
ਭੈਜਲ ਮੇਰੇ ਉੱਤੇ ਮੁੜ ਪੈਂਦੇ, ਮੇਰੀ ਪਤ ਜਿਵੇਂ ਹਵਾ ਨਾਲ ਉਡਾਈ ਜਾਂਦੀ, ਅਤੇ ਮੇਰੀ ਖੁਸ਼ਹਾਲੀ ਬੱਦਲ ਵਾਂਙੁ ਜਾਂਦੀ ਰਹੀ! ।। |
16
|
ਹੁਣ ਮੇਰੀ ਜਾਨ ਮੇਰੇ ਅੰਦਰ ਡੁੱਲਦੀ ਹੈ, ਦੁਖ ਦੇ ਦਿਨ ਮੈਨੂੰ ਫੜਦੇ ਹਨ। |
17
|
ਰਾਤ ਮੇਰੀਆਂ ਹੱਡੀਆਂ ਨੂੰ ਮੇਰੇ ਅੰਦਰ ਚਿੱਥਦੀ ਹੈ, ਅਤੇ ਮੇਰੀ ਚੁੱਭਣ ਵਾਲੀ ਪੀੜ ਦਮ ਨਹੀਂ ਲੈਂਦੀ। |
18
|
ਵੱਡੇ ਜ਼ੋਰ ਨਾਲ ਉਹ ਮੇਰਾ ਭੇਸ ਬਦਲਦੀ ਹੈ, ਮੇਰੇ ਕੁੜਤੇ ਦੇ ਗਲਮੇ ਵਾਂਙੁ ਉਹ ਮੈਨੂੰ ਜਕੜਦੀ ਹੈ। |
19
|
ਉਹ ਨੇ ਮੈਨੂੰ ਚਿੱਕੜ ਵਿੱਚ ਸੁੱਟਿਆ ਹੈ, ਅਤੇ ਮੈਂ ਖ਼ਾਕ ਤੇ ਰਾਖ ਵਰਗਾ ਹੋ ਗਿਆ ਹਾਂ। |
20
|
ਮੈਂ ਤੇਰੀ ਵੱਲ ਦੁਹਾਈ ਦਿੰਦਾ ਪਰ ਤੂੰ ਮੈਨੂੰ ਉੱਤਰ ਨਹੀਂ ਦਿੰਦਾ, ਮੈਂ ਖਲੋਂਦਾ ਹਾਂ ਪਰ ਤੂੰ ਮੇਰੀ ਵੱਲ ਝਾਕਦਾ ਹੀ ਹੈਂ। |
21
|
ਤੂੰ ਮੇਰੇ ਨਾਲ ਸਖ਼ਤੀ ਕਰਨ ਲੱਗਾ ਹੈਂ, ਆਪਣੇ ਹੱਥ ਦੇ ਬਲ ਨਾਲ ਤੂੰ ਮੈਨੂੰ ਸਤਾਉਂਦਾ ਹੈ! |
22
|
ਤੂੰ ਮੈਨੂੰ ਚੁੱਕ ਕੇ ਹਵਾ ਉੱਤੇ ਸਵਾਰ ਕਰਦਾ ਹੈ, ਅਤੇ ਮੈਨੂੰ ਅਨ੍ਹੇਰੇ ਵਿੱਚ ਘੋਲ ਦਿੰਦਾ ਹੈ, |
23
|
ਕਿਉਂ ਜੋ ਮੈਂ ਜਾਣਦਾ ਹਾਂ ਕਿ ਤੂੰ ਮੈਨੂੰ ਮੌਤ ਤੀਕ ਅੱਪੜਾਏਂਗਾ, ਅਤੇ ਉਸ ਵਾਸ ਤੀਕ ਜਿਹੜਾ ਸਾਰੇ ਜੀਉਂਦਿਆਂ ਲਈ ਹੈ।। |
24
|
ਭਲਾ, ਤਬਾਹੀ ਵਿੱਚ ਕੋਈ ਆਪਣਾ ਹੱਥ ਨਾ ਵਧਾਵੇਗਾ, ਅਤੇ ਆਪਣੀ ਬਿਪਤਾ ਵਿੱਚ ਦੁਹਾਈ ਨਾ ਦੇਵੇਗਾ? |
25
|
ਕੀ ਮੈਂ ਦੁਖੀਏ ਦੇ ਲਈ ਨਹੀਂ ਰੋਂਦਾ ਸਾਂ? ਕੀ ਮੇਰੀ ਜਾਨ ਕੰਗਾਲ ਦੇ ਲਈ ਉਦਾਸ ਨਹੀਂ ਹੁੰਦੀ ਸੀ? |
26
|
ਪਰ ਜਦ ਮੈਂ ਭਲਿਆਈ ਨੂੰ ਤੱਕਿਆ ਤਾਂ ਬੁਰਿਆਈ ਆਈ, ਜਦ ਚਾਨਣ ਨੂੰ ਉਡੀਕਿਆ ਤਾਂ ਅਨ੍ਹੇਰਾ ਛਾਇਆ, |
27
|
ਮੇਰੀਆਂ ਆਂਦਰਾਂ ਉੱਬਲ ਰਹੀਆਂ ਹਨ ਅਤੇ ਅਰਾਮ ਨਹੀਂ ਪਾਉਂਦੀਆਂ, ਬੁਰੇ ਦਿਨ ਮੇਰੇ ਉੱਤੇ ਆ ਪਏ ਹਨ! |
28
|
ਮੈਂ ਕਾਲਾ ਹੋ ਕੇ ਫਿਰਦਾ ਹਾਂ, ਇਹ ਬਿਨਾ ਧੁੱਪ ਦੇ ਹੋਇਆ, ਮੈਂ ਸਭਾ ਵਿੱਚ ਉੱਠ ਕੇ ਦੁਹਾਈ ਦਿੰਦਾ ਹਾਂ! |
29
|
ਮੈਂ ਗਿੱਦੜਾ ਦਾ ਭਰਾ, ਅਤੇ ਸ਼ੁਤਰ ਮੁਰਗ ਦਾ ਸਾਥੀ ਹਾਂ। |
30
|
ਮੇਰੀ ਖੱਲ ਕਾਲੀ ਹੋ ਕੇ ਮੈਂਥੋਂ ਡਿੱਗਦੀ ਜਾਂਦੀ ਹੈ, ਅਤੇ ਮੇਰੀਆਂ ਹੱਡੀਆਂ ਤਾਪ ਨਾਲ ਜਲਦੀਆਂ ਹਨ! |
31
|
ਸੋ ਮੇਰੀ ਬਰਬਤ ਰੋਣ ਲਈ ਹੈ, ਅਤੇ ਮੇਰੀ ਬੰਸਰੀ ਮਾਤਮ ਕਰਨ ਵਾਲਿਆਂ ਦੀ ਅਵਾਜ਼ ਲਈ ਹੈ! ।। |
Job 30:2 English Language Bible Words basic statistical display
COMING SOON ...