Indian Language Bible Word Collections
Revelation 11:3
Revelation Chapters
Revelation 11 Verses
Books
Old Testament
New Testament
Bible Versions
English
Tamil
Hebrew
Greek
Malayalam
Hindi
Telugu
Kannada
Gujarati
Punjabi
Urdu
Bengali
Oriya
Marathi
Assamese
Books
Old Testament
New Testament
Revelation Chapters
Revelation 11 Verses
1
|
ਤਾਂ ਡੰਡੇ ਵਰਗਾ ਇੱਕ ਕਾਨਾ ਮੈਨੂੰ ਦਿੱਤਾ ਗਿਆ ਅਤੇ ਇਹ ਬਚਨ ਹੋਇਆ ਭਈ ਉੱਠ, ਪਰਮੇਸ਼ੁਰ ਦੀ ਹੈਕਲ ਨੂੰ ਅਤੇ ਜਗਵੇਦੀ ਨੂੰ ਅਤੇ ਓਹਨਾਂ ਨੂੰ ਜਿਹੜੇ ਉੱਥੇ ਭਜਨ ਕਰਦੇ ਹਨ ਮਿਣ ਲੈ |
2
|
ਅਤੇ ਓਸ ਵਿਹੜੇ ਨੂੰ ਜਿਹੜਾ ਹੈਕਲੋਂ ਬਾਹਰ ਹੈ ਛੱਡ ਲੈ ਅਤੇ ਉਹ ਨੂੰ ਨਾ ਮਿਣ ਇਸ ਲਈ ਜੋ ਉਹ ਪਰਾਈਆਂ ਕੌਮਾਂ ਨੂੰ ਦਿੱਤਾ ਗਿਆ ਹੈ ਅਤੇ ਓਹ ਪਵਿੱਤਰ ਨਗਰੀ ਨੂੰ ਬਤਾਲੀਆਂ ਮਹੀਨਿਆਂ ਤੀਕ ਲਤਾੜਨਗੀਆਂ |
3
|
ਮੈਂ ਆਪਣਿਆਂ ਦੋਹਾਂ ਗਵਾਹਾਂ ਨੂੰ ਇਹ ਦਾਨ ਕਰਾਂਗਾ ਭਈ ਓਹ ਤਪੜ ਪਹਿਨੇ ਇੱਕ ਹਜ਼ਾਰ ਦੋ ਸੌ ਸੱਠ ਦਿਨ ਅਗੰਮ ਵਾਕ ਕਰਨਗੇ |
4
|
ਏਹ ਓਹ ਦੋ ਜ਼ੈਤੂਨ ਦੇ ਰੁੱਖ ਅਤੇ ਦੋ ਸ਼ਮਾਦਾਨ ਹਨ ਜਿਹੜੇ ਧਰਤੀ ਦੇ ਪ੍ਰਭੁ ਦੀ ਦਰਗਾਹੇ ਖਲੋਤੇ ਰਹਿੰਦੇ ਹਨ |
5
|
ਜੇ ਕੋਈ ਓਹਨਾਂ ਦਾ ਵਿਗਾੜ ਕਰਨਾ ਚਾਹੇ ਤਾਂ ਓਹਨਾਂ ਦੇ ਮੂੰਹੋਂ ਅੱਗ ਨਿੱਕਲਦੀ ਹੈ ਅਤੇ ਓਹਨਾਂ ਦੇ ਵੈਰੀਆਂ ਨੂੰ ਚੱਟ ਕਰ ਜਾਂਦੀ ਹੈ । ਸੋ ਜੇ ਕੋਈ ਓਹਨਾਂ ਦਾ ਵਿਗਾੜ ਕਰਨਾ ਚਾਹੇ ਤਾਂ ਅਵੱਸ਼ ਹੈ ਜੋ ਉਹ ਇਸੇ ਪਰਕਾਰ ਮਾਰਿਆ ਜਾਵੇ |
6
|
ਅਕਾਸ਼ ਬੰਦ ਕਰਨਾ ਓਹਨਾਂ ਦੇ ਵੱਸ ਹੈ ਭਈ ਓਹਨਾਂ ਦੇ ਅੰਗਮ ਵਾਕ ਦੇ ਦਿਨੀਂ ਵਰਖਾ ਨਾ ਪਵੇ, ਅਤੇ ਪਾਣੀ ਓਹਨਾਂ ਦੇ ਵੱਸ ਵਿੱਚ ਹਨ ਭਈ ਉਨ੍ਹਾਂ ਨੂੰ ਲਹੂ ਬਣਾ ਦੇਣ ਅਤੇ ਜਦ ਕਦੇ ਓਹਨਾਂ ਦਾ ਜੀ ਕਰੇ ਧਰਤੀ ਨੂੰ ਸਭ ਪਰਕਾਰ ਦੀਆਂ ਬਵਾਂ ਨਾਲ ਮਾਰਨ |
7
|
ਜਦ ਓਹ ਆਪਣੀ ਸਾਖੀ ਭਰ ਹਟਣਗੇ ਤਦ ਉਹ ਦਰਿੰਦਾ ਜਿਹੜਾ ਅਥਾਹ ਕੁੰਡ ਵਿੱਚੋਂ ਚੜ੍ਹ ਆਉਂਦਾ ਹੈ ਓਹਨਾਂ ਨਾਲ ਜੁੱਧ ਕਰੇਗਾ ਅਤੇ ਓਹਨਾਂ ਨੂੰ ਜਿੱਤ ਲਵੇਗਾ ਅਤੇ ਓਹਨਾਂ ਨੂੰ ਮਾਰ ਸੁੱਟੇਗਾ |
8
|
ਅਤੇ ਓਹਨਾਂ ਦੀਆਂ ਲੋਥਾਂ ਓਸ ਵੱਡੀ ਨਗਰੀ ਦੇ ਚੌਂਕ ਵਿੱਚ ਪਈਆਂ ਰਹਿਣਗੀਆਂ ਜਿਹੜੀ ਆਤਮਕ ਬਿਧ ਨਾਲ ਸਦੂਮ ਅਤੇ ਮਿਸਰ ਕਰਕੇ ਸਦਾਉਂਦੀ ਹੈ ਜਿੱਥੇ ਓਹਨਾਂ ਦਾ ਪ੍ਰਭੁ ਵੀ ਸਲੀਬ ਦਿੱਤਾ ਗਿਆ ਸੀ |
9
|
ਉੱਮਤਾਂ, ਗੋਤਾਂ, ਭਾਖਿਆਂ ਅਤੇ ਕੌਮਾਂ ਵਿੱਚੋਂ ਕਈਕੁ ਓਹਨਾਂ ਦੀਆਂ ਲੋਥਾਂ ਨੂੰ ਸਾਢੇ ਤਿੰਨ ਦਿਨ ਵੇਖਣਗੇ ਅਤੇ ਉਨ੍ਹਾਂ ਦੀਆਂ ਲੋਥਾਂ ਕਬਰ ਵਿੱਚ ਰੱਖਣ ਨਾ ਦੇਣਗੇ |
10
|
ਅਤੇ ਧਰਤੀ ਦੇ ਵਾਸੀ ਓਹਨਾਂ ਉੱਤੇ ਅਨੰਦ ਕਰਨਗੇ ਅਤੇ ਮਗਨ ਹੋਣਗੇ ਅਤੇ ਇੱਕ ਦੂਏ ਦੇ ਕੋਲ ਸੁਗਾਤਾਂ ਭੇਜਣਗੇ ਇਸ ਲਈ ਜੋ ਇਨ੍ਹਾਂ ਦੋਹਾਂ ਨਬੀਆਂ ਨੇ ਧਰਤੀ ਦੇ ਵਾਸੀਆਂ ਨੂੰ ਔਖਿਆਂ ਕੀਤਾ ਹੋਇਆ ਸੀ |
11
|
ਸਾਢੇ ਤਿੰਨਾਂ ਦਿਨਾਂ ਦੇ ਪਿੱਛੋਂ ਜੀਵਨ ਦਾ ਆਤਮਾ ਪਰਮੇਸ਼ੁਰ ਦੀ ਵੱਲੋਂ ਓਹਨਾਂ ਵਿੱਚ ਆ ਗਿਆ ਅਤੇ ਓਹ ਆਪਣਿਆਂ ਪੈਰਾਂ ਉੱਤੇ ਖਲੋ ਗਏ ਅਤੇ ਜਿਨ੍ਹਾਂ ਓਹਨਾਂ ਨੂੰ ਵੇਖਿਆ ਉਨ੍ਹਾਂ ਨੂੰ ਵੱਡਾ ਡਹਿਲ ਪੈ ਗਿਆ |
12
|
ਅਤੇ ਉਨ੍ਹਾਂ ਨੇ ਅਕਾਸ਼ੋਂ ਇੱਕ ਵੱਡੀ ਅਵਾਜ਼ ਓਹਨਾਂ ਨੂੰ ਇਹ ਆਖਦੇ ਸੁਣੀ ਭਈ ਐਧਰ ਉਤਾਹਾਂ ਨੂੰ ਆ ਜਾਓ! ਤਾਂ ਓਹ ਬੱਦਲ ਵਿੱਚ ਅਕਾਸ਼ ਨੂੰ ਉਤਾਹਾਂ ਚੜ੍ਹ ਗਏ ਅਤੇ ਓਹਨਾਂ ਦੇ ਵੈਰੀਆਂ ਨੇ ਓਹਨਾਂ ਨੂੰ ਡਿੱਠਾ |
13
|
ਓਸੇ ਘੜੀ ਵੱਡਾ ਭੁਚਾਲ ਆਇਆ ਅਤੇ ਨਗਰੀ ਦਾ ਦਸਵਾਂ ਹਿੱਸਾ ਢਹਿ ਗਿਆ ਅਤੇ ਓਸ ਭੁਚਾਲ ਨਾਲ ਸੱਤ ਹਜ਼ਾਰ ਆਦਮੀ ਮਾਰੇ ਗਏ ਅਤੇ ਰਹਿੰਦੇ ਡਹਿਲ ਗਏ ਅਤੇ ਸੁਰਗ ਦੇ ਪਰਮੇਸ਼ੁਰ ਦੀ ਵਡਿਆਈ ਕਰਨ ਲੱਗੇ ।। |
14
|
ਦੂਜਾ ਅਫ਼ਸੋਸ ਬੀਤ ਗਿਆ । ਵੇਖੋ, ਤੀਜਾ ਅਫ਼ਸੋਸ ਝਬਦੇ ਆਉਂਦਾ ਹੈ!।। |
15
|
ਫੇਰ ਸੱਤਵੇਂ ਦੂਤ ਨੇ ਤੁਰ੍ਹੀ ਵਜਾਈ, ਤਾਂ ਸੁਰਗ ਵਿੱਚ ਵੱਡੀ ਅਵਾਜ਼ ਇਹ ਆਖਦਿਆਂ ਆਈ, - ਜਗਤ ਦਾ ਰਾਜ ਸਾਡੇ ਪ੍ਰਭੁ ਦਾ ਅਤੇ ਉਹ ਦੇ ਮਸੀਹ ਦਾ ਹੋ ਗਿਆ ਹੈ, ਅਤੇ ਉਹ ਜੁੱਗੋ ਜੁੱਗ ਰਾਜ ਕਰੇਗਾ!।। |
16
|
ਓਹ ਚੱਵੀ ਬਜ਼ੁਰਗ ਜਿਹੜੇ ਪਰਮੇਸ਼ੁਰ ਦੇ ਹਜ਼ੂਰ ਆਪੋ ਆਪਣੀਆਂ ਗੱਦੀਆਂ ਉੱਤੇ ਬੈਠੇ ਹੋਏ ਸਨ ਮੂੰਹ ਦੇ ਭਾਰ ਡਿੱਗ ਪਏ ਅਤੇ ਪਰਮੇਸ਼ੁਰ ਨੂੰ ਮੱਥਾ ਟੇਕ ਕੇ ਇਹ ਕਹਿਣ ਲੱਗੇ, - |
17
|
ਹੇ ਪ੍ਰਭੁ ਪਰਮੇਸ਼ੁਰ, ਸਰਬ ਸ਼ਕਤੀਮਾਨ, ਜਿਹੜਾ ਹੈ ਅਤੇ ਜਿਹੜਾ ਹੈਸੀ, ਅਸੀਂ ਤੇਰਾ ਧੰਨਵਾਦ ਕਰਦੇ ਹਾਂ, ਇਸ ਲਈ ਜੋ ਤੈਂ ਆਪਣੀ ਵੱਡੀ ਸਮਰੱਥਾ ਲੈ ਕੇ ਰਾਜ ਕੀਤਾ, |
18
|
ਕੌਮਾਂ ਕ੍ਰੋਧਵਾਨ ਹੋਈਆਂ ਤਾਂ ਤੇਰਾ ਕ੍ਰੋਧ ਆਣ ਪਿਆ, ਅਤੇ ਮੁਰਦਿਆਂ ਦਾ ਸਮਾ ਆ ਪਹੁੰਚਾ ਭਈ ਓਹਨਾਂ ਦਾ ਨਿਆਉਂ ਹੋਵੇ ਅਤੇ ਤੂੰ ਆਪਣੇ ਦਾਸਾਂ ਨੂੰ ਅਰਥਾਤ ਨਬੀਆਂ ਨੂੰ, ਸੰਤਾਂ ਨੂੰ, ਅਤੇ ਓਹਨਾਂ ਨੂੰ ਜੋ ਤੇਰੇ ਨਾਮ ਤੋਂ ਭੈ ਰੱਖਦੇ ਹਨ, ਕੀ ਛੋਟੇ ਕੀ ਵੱਡੇ ਨੂੰ ਫਲ ਦੇਵੇਂ, ਅਤੇ ਓਹਨਾਂ ਦਾ ਨਾਸ ਕਰੇਂ ਜੋ ਧਰਤੀ ਦਾ ਨਾਸ ਕਰਨ ਵਾਲੇ ਹਨ!।। |
19
|
ਅਤੇ ਪਰਮੇਸ਼ੁਰ ਦੀ ਹੈਕਲ ਜਿਹੜੀ ਸੁਰਗ ਵਿੱਚ ਹੈ ਖੋਲ੍ਹੀ ਗਈ ਅਤੇ ਉਹ ਦੀ ਹੈਕਲ ਵਿੱਚ ਉਹ ਦੇ ਨੇਮ ਦਾ ਸੰਦੂਕ ਦਿੱਸ ਪਿਆ ਅਤੇ ਬਿਜਲੀ ਦੀਆਂ ਲਿਸ਼ਕਾਂ ਅਤੇ ਅਵਾਜ਼ਾਂ ਅਤੇ ਬੱਦਲ ਦੀਆਂ ਗਰਜਾਂ ਹੋਈਆਂ ਅਤੇ ਭੁਚਾਲ ਆਇਆ ਅਤੇ ਵੱਡੇ ਵੱਡੇ ਗੜੇ ਪਏ।। |