Indian Language Bible Word Collections
Nahum 3:16
Nahum Chapters
Nahum 3 Verses
Books
Old Testament
New Testament
Bible Versions
English
Tamil
Hebrew
Greek
Malayalam
Hindi
Telugu
Kannada
Gujarati
Punjabi
Urdu
Bengali
Oriya
Marathi
Assamese
Books
Old Testament
New Testament
Nahum Chapters
Nahum 3 Verses
1
|
ਖੂਨੀ ਸ਼ਹਿਰ ਉੱਤੇ ਹਾਇ ਹਾਇ! ਸਾਰੇ ਦਾ ਸਾਰਾ ਝੂਠ ਅਰ ਲੁੱਟ ਨਾਲ ਭਰਿਆ ਹੋਇਆ, ਸ਼ਿਕਾਰ ਅਣਮੁੱਕ ਹੈ! |
2
|
ਕੋਟਲੇ ਦਾ ਖੜਾਕ, ਪਹੀਏ ਦੀ ਗੂੰਜ, ਸਰਪੱਟ ਦੌੜਨ ਵਾਲਾ ਘੋੜਾ, ਉੱਛਲਦਾ ਰਥ! |
3
|
ਘੋੜਚੜ੍ਹੇ ਚੜ੍ਹਾਈ ਕਰਦੇ, ਤਲਵਾਰ ਚਮਕਦੀ, ਬਰਛੀ ਲਸ਼ਕਦੀ ਹੈ! ਵੱਢੇ ਹੋਇਆਂ ਦੀ ਭੀੜ, ਲੋਥਾਂ ਦੇ ਢੇਰ, ਲੋਥਾਂ ਬੇਅੰਤ ਹਨ, ਓਹ ਲੋਥਾਂ ਉੱਤੇ ਠੋਕਰ ਖਾਂਦੇ ਹਨ! |
4
|
ਏਹ ਦਾ ਕਾਰਨ ਉਸ ਵਿਭਚਾਰਨ ਦੇ ਬਹੁਤੇ ਜ਼ਨਾਹ ਹਨ, ਜਿਹੜੀ ਸੋਹਣੀ ਅਰ ਰੂਪਵੰਤ ਹੈ, ਜਾਦੂਗਰੀਆਂ ਦੀ ਮਲਿਕਾ, ਜਿਹੜੀ ਕੌਮਾਂ ਨੂੰ ਆਪਣੀਆਂ ਜ਼ਨਾਹਕਾਰੀਆਂ ਨਾਲ ਵੇਚਦੀ ਹੈ, ਅਤੇ ਘਰਾਣਿਆਂ ਨੂੰ ਆਪਣੀਆਂ ਜਾਦੂਗਰੀਆਂ ਨਾਲ।। |
5
|
ਵੇਖ, ਮੈਂ ਤੇਰੇ ਵਿਰੁੱਧ ਹਾਂ, ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਮੈਂ ਤੇਰਾ ਲਹਿੰਗਾ ਤੇਰੇ ਮੂੰਹ ਉੱਤੇ ਚੁੱਕ ਮਾਰਾਂਗਾ, ਅਤੇ ਕੌਮਾਂ ਨੂੰ ਤੇਰਾ ਨੰਗੇਜ਼ ਵਿਖਾਵਾਂਗਾ, ਅਤੇ ਪਾਤਸ਼ਾਹੀਆਂ ਨੂੰ ਤੇਰੀ ਸ਼ਰਮ! |
6
|
ਮੈਂ ਤੇਰੇ ਉੱਤੇ ਗੰਦਗੀ ਸੁੱਟਾਂਗਾ, ਅਤੇ ਤੇਰੀ ਹਾਸੀ ਉਡਾਵਾਂਗਾ, ਅਤੇ ਤੈਨੂੰ ਤਮਾਸ਼ਾ ਬਣਾਵਾਂਗਾ! |
7
|
ਐਉਂ ਹੋਵੇਗਾ ਕਿ ਜਿੰਨੇ ਤੈਨੂੰ ਵੇਖਣਗੇ, ਤੈਥੋਂ ਭੱਜਣਗੇ ਅਤੇ ਆਖਣਗੇ, ਨੀਨਵਾਹ ਬਰਬਾਦ ਹੋਇਆ, ਕੌਣ ਉਹ ਦਾ ਸੋਗ ਕਰੇਗਾ? ਮੈਂ ਤੇਰੇ ਲਈ ਤਸੱਲੀ ਦੇਣ ਵਾਲੇ ਕਿੱਥੋਂ ਲੱਭਾ? |
8
|
ਕੀ ਤੂੰ ਨੋ-ਆਮੋਨ ਤੋਂ ਚੰਗਾ ਹੈਂ, ਜੋ ਨਹਿਰਾਂ ਦੇ ਵਿੱਚ ਵੱਸਿਆ ਹੋਇਆ ਸੀ, ਜਿਹ ਦੇ ਆਲੇ ਦੁਆਲੇ ਪਾਣੀ ਸੀ, ਜਿਹ ਦੀ ਸ਼ਹਿਰ ਪਨਾਹ ਸਮੁੰਦਰ, ਅਤੇ ਉਹ ਦੀ ਕੰਧ ਪਾਣੀ ਸੀ? |
9
|
ਕੂਸ਼ ਉਹ ਦਾ ਬਲ ਸੀ, ਅਤੇ ਮਿਸਰ, - ਉਹ ਬੇਅੰਤ ਸੀ, ਪੂਟ ਅਤੇ ਲੂਬੀਮ ਤੇਰੇ ਸਹਾਇਕ ਸਨ।। |
10
|
ਤਾਂ ਵੀ ਉਹ ਲੈ ਲਿਆ ਗਿਆ, ਉਹ ਅਸੀਰੀ ਵਿੱਚ ਗਿਆ, ਉਹ ਦੇ ਨਿਆਣੇ ਸਾਰੀਆਂ ਗਲੀਆਂ ਦੇ ਸਿਰਿਆਂ ਉੱਤੇ ਪਟਕ ਦਿੱਤੇ ਗਏ, ਉਹ ਦੇ ਪਤਵੰਤਾਂ ਲਈ ਗੁਣੇ ਪਾਏ ਗਏ, ਅਤੇ ਉਹ ਦੇ ਸਾਰੇ ਵੱਡੇ ਲੋਕ ਸੰਗਲਾਂ ਨਾਲ ਬੰਨ੍ਹੇ ਗਏ ਸਨ। |
11
|
ਤੂੰ ਵੀ ਮਸਤ ਹੋਵੇਂਗਾ, ਤੂੰ ਗਸ਼ ਖਾਵੇਂਗਾ, ਤੂੰ ਵੀ ਵੈਰੀ ਤੋਂ ਓਟ ਭਾਲੇਂਗਾ! |
12
|
ਤੇਰੇ ਸਭ ਗੜ੍ਹ ਹਜੀਰ ਦੇ ਬਿਰਛਾਂ ਵਾਂਙੁ ਹੋਣਗੇ, ਜਦ ਹਜੀਰਾਂ ਪਹਿਲਾਂ ਪੱਕਦੀਆਂ ਹਨ, ਜੋ ਉਹ ਹਿਲਾਏ ਜਾਣ ਤਾਂ ਓਹ ਖਾਣ ਵਾਲੇ ਦੇ ਮੂੰਹ ਵਿੱਚ ਡਿੱਗਣਗੀਆਂ। |
13
|
ਵੇਖ, ਤੇਰੇ ਲੋਕ ਤੇਰੇ ਵਿੱਚ ਤੀਵੀਆਂ ਹੀ ਹਨ, ਤੇਰੇ ਦੇਸ ਦੇ ਫਾਟਕ ਤੇਰੇ ਵੈਰੀਆਂ ਲਈ ਖੁਲ੍ਹੇ ਪਏ ਹਨ, ਅੱਗ ਨੇ ਤੇਰੇ ਅਰਲਾਂ ਨੂੰ ਭਸਮ ਕੀਤਾ ਹੈ।। |
14
|
ਘੇਰੇ ਲਈ ਪਾਣੀ ਭਰ ਲੈ, ਆਪਣੇ ਗੜ੍ਹਾਂ ਨੂੰ ਤਕੜਾ ਕਰ, ਮਿੱਟੀ ਵਿੱਚ ਜਾਹ, ਗਾਰਾ ਲਤਾੜ, ਭੱਠੇ ਨੂੰ ਤਕੜਾ ਕਰ! |
15
|
ਉੱਥੇ ਅੱਗ ਤੈਨੂੰ ਭਸਮ ਕਰੇਗੀ, ਤਲਵਾਰ ਤੈਨੂੰ ਵੱਢੇਗੀ ਅਤੇ ਸਲਾ ਵਾਂਙੁ ਤੈਨੂੰ ਖਾਵੇਗੀ, ਆਪਣੇ ਆਪ ਨੂੰ ਸਲਾ ਵਾਂਙੁ ਵਧਾ, ਆਪਣੇ ਆਪ ਨੂੰ ਟਿੱਡੀ ਵਾਂਙੁ ਵਧਾ! |
16
|
ਤੈਂ ਆਪਣੇ ਵਪਾਰੀਆਂ ਨੂੰ ਅਕਾਸ਼ ਤੇ ਤਾਰਿਆਂ ਨਾਲੋਂ ਵਧਾਇਆ, ਸਲਾ ਨੰਗਾ ਕਰਦੀ, ਫੇਰ ਉੱਡ ਜਾਂਦੀ ਹੈ। |
17
|
ਤੇਰੇ ਸ਼ਾਹੀ ਲੋਕ ਟਿੱਡੀਆਂ ਵਾਂਙੁ ਹਨ, ਤੇਰੇ ਸੈਨਾਪਤੀ ਸਲਾ ਦੇ ਦਲਾਂ ਵਾਂਙੁ ਹਨ, ਜੋ ਸਿਆਲ ਦੇ ਦਿਨ ਬਾੜਾਂ ਦੇ ਉੱਤੇ ਟਿਕਦੀ ਹੈ, ਜਦ ਸੂਰਜ ਚੜ੍ਹਦਾ ਓਹ ਉੱਡ ਜਾਂਦੀ ਹੈ, ਅਤੇ ਕੋਈ ਨਹੀਂ ਜਾਣਦਾ ਭਈ ਓਹ ਕਿੱਥੇ ਹਨ।। |
18
|
ਹੇ ਅੱਸ਼ੂਰ ਹੇ ਪਾਤਸ਼ਾਹ, ਤੇਰੇ ਅਯਾਲੀ ਸੁੱਤੇ ਪਏ ਹਨ, ਤੇਰੇ ਸ਼ਰੀਫ ਲੰਮੇ ਪਏ ਹਨ, ਤੇਰੇ ਲੋਕ ਪਹਾੜਾਂ ਉੱਤੇ ਖਿਲਰੇ ਹੋਏ ਹਨ, ਕੋਈ ਇੱਕਠੇ ਕਰਨ ਵਾਲਾ ਨਹੀਂ ਹੈ। |
19
|
ਤੇਰੇ ਘਾਉ ਲਈ ਕੋਈ ਸੁਹਿਬਤਾ ਨਹੀਂ, ਤੇਰਾ ਫੱਟ ਸਖਤ ਹੈ। ਤੇਰੇ ਖਬਰ ਦੇ ਸਭ ਸੁਣਨ ਵਾਲੇ ਤੇਰੇ ਉੱਤੇ ਤੌੜੀ ਵਜਾਉਂਦੇ ਹਨ, ਕਿਉਂਕਿ ਕੌਣ ਹੈ ਜਿਹ ਦੇ ਉੱਤੇ ਤੇਰੀ ਬਦੀ ਨਿੱਤ ਨਿੱਤ ਨਾ ਆਈ ਹੋਵੇ?।। |