English Bible Languages

Indian Language Bible Word Collections

Bible Versions

English

Tamil

Hebrew

Greek

Malayalam

Hindi

Telugu

Kannada

Gujarati

Punjabi

Urdu

Bengali

Oriya

Marathi

Assamese

Books

Lamentations Chapters

Lamentations 4 Verses

1 ਸੋਨਾਂ ਕਿਵੇਂ ਬੇਆਬ ਹੋ ਗਿਆ! ਖਰਾ ਸੋਨਾ ਕਿਵੇਂ ਬਦਲ ਗਿਆ। ਪਵਿੱਤ੍ਰ ਅਸਥਾਨ ਦੇ ਪੱਥਰ ਹਰ ਗਲੀ ਦੇ ਸਿਰ ਉੱਤੇ ਖੇਰੂੰ ਖੇਰੂੰ ਪਏ ਹੋਏ ਹਨ।
2 ਸੀਯੋਨ ਦੇ ਲਾਡਲੇ ਪੁੱਤ੍ਰ ਜਿਹੜੇ ਸੋਨੇ ਦੇ ਤੁੱਲ ਹਨ, ਕਿਵੇਂ ਮਿੱਟੀ ਦੇ ਭਾਂਡਿਆਂ ਵਾਂਙੁ ਘੁਮਿਆਰ ਦੀ ਦਸਤਕਾਰੀ ਸਮਝੇ ਜਾਂਦੇ ਹਨ!
3 ਗਿੱਦੜੀਆਂ ਵੀ ਆਪਣੀਆਂ ਛਾਤੀਆਂ ਤੋਂ ਆਪਣੇ ਬੱਚਿਆਂ ਨੂੰ ਦੁੱਧ ਚੁੰਘਾਉਂਦੀਆਂ ਹਨ, ਪਰ ਮੇਰੀ ਪਰਜਾ ਦੀ ਧੀ, ਉਜਾੜ ਦੇ ਸ਼ੁਤਰ-ਮੁਰਗਾਂ ਵਾਂਙੁ ਨਿਰਦਈ ਹੋ ਗਈ ਹੈ!
4 ਦੁੱਧ ਚੁੰਘਣ ਵਾਲੇ ਦੀ ਜੀਭ ਪਿਆਸ ਦੇ ਕਾਰਨ ਤਾਲੂ ਨਾਲ ਜਾ ਲੱਗੀ, ਨਿਆਣੇ ਰੋਟੀ ਮੰਗਦੇ ਹਨ ਕੋਈ ਓਹਨਾਂ ਨੂੰ ਦਿੰਦਾ ਨਹੀਂ।
5 ਜਿਹੜੇ ਸੁਆਦਲਾ ਭੋਜਨ ਖਾਂਦੇ ਸਨ, ਗਲੀਆਂ ਵਿੱਚ ਵਿਰਾਨ ਹਨ, ਜਿਹੜੇ ਕਿਰਮਚੀ ਕੱਪੜਿਆਂ ਵਿੱਚ ਪਲਦੇ ਸਨ, ਗੁਹੀਰਿਆਂ ਨੂੰ ਜੱਫੀਆਂ ਪਾਉਂਦੇ ਹਨ!
6 ਮੇਰੀ ਪਰਜਾ ਦੀ ਧੀ ਦੀ ਬਦੀ ਸਦੂਮ ਦੇ ਪਾਪ ਨਾਲੋਂ ਵੱਡੀ ਹੈ, ਜਿਹੜਾ ਇੱਕ ਪਲ ਵਿੱਚ ਢਾਹਿਆ ਗਿਆ, ਭਾਵੇਂ ਉਹ ਦੇ ਉੱਤੇ ਕੋਈ ਹੱਥ ਨਹੀਂ ਪਾਇਆ ਗਿਆ।
7 ਉਹ ਦੇ ਪਤਵੰਤ ਬਰਫ ਨਾਲੋਂ ਸਾਫ, ਓਹ ਦੁੱਧ ਨਾਲੋਂ ਚਿੱਟੇ ਸਨ, ਓਹਨਾਂ ਦੇ ਸਰੀਰ ਮੂੰਗੇ ਨਾਲੋਂ ਲਾਲ ਸਨ, ਓਹਨਾਂ ਦੀ ਲਿਸ਼ਕ ਨੀਲਮ ਵਰਗੀ ਸੀ।
8 ਹੁਣ ਓਹਨਾਂ ਦੇ ਚਿਹਰੇ ਕਾਲਖ ਨਾਲੋਂ ਕਾਲੇ ਹਨ, ਓਹ ਬਜ਼ਾਰਾਂ ਵਿੱਚ ਪਛਾਣੇ ਨਹੀਂ ਜਾਂਦੇ, ਓਹਨਾਂ ਦਾ ਚੰਮ ਹੱਡੀਆਂ ਨਾਲ ਸੁੰਗੜ ਗਿਆ ਹੈ, ਉਹ ਸੁੱਕ ਕੇ ਲੱਕੜ ਵਾਂਙੁ ਹੋ ਗਿਆ ਹੈ।
9 ਜਿਹੜੇ ਤਲਵਾਰ ਦੇ ਮਾਰੇ ਹੋਏ ਹਨ, ਓਹ ਓਹਨਾਂ ਨਾਲੋਂ ਚੰਗੇ ਹਨ, ਜਿਹੜੇ ਭੁੱਖ ਦੇ ਮਾਰੇ ਹੋਏ ਹਨ, ਖੇਤ ਦਾ ਫਲ ਨਾ ਮਿਲਣ ਕਰਕੇ ਇਹ ਸੱਲਾਂ ਨਾਲ ਲਿੱਸੇ ਹੁੰਦੇ ਜਾਂਦੇ ਹਨ।
10 ਤਰਸਵਾਨ ਤੀਵੀਆਂ ਨੇ ਆਪਣੇ ਹੱਥੀਂ ਆਪਣੇ ਬੱਚਿਆਂ ਨੂੰ ਰਿੰਨਿਆ! ਮੇਰੀ ਪਰਜਾ ਦੀ ਧੀ ਦੀ ਬਰਬਾਦੀ ਵਿੱਚ ਓਹ ਏਹਨਾਂ ਦਾ ਭੋਜਨ ਸਨ!
11 ਯਹੋਵਾਹ ਨੇ ਆਪਣਾ ਗੁੱਸਾ ਪੂਰਾ ਕੀਤਾ, ਉਸ ਨੇ ਆਪਣਾ ਤੇਜ਼ ਕ੍ਰੋਧ ਡੋਹਲ ਦਿੱਤਾ, ਅਤੇ ਸੀਯੋਨ ਵਿੱਚ ਇੱਕ ਅੱਗ ਭੜਕਾਈ, ਜਿਹੜੀ ਉਹ ਦੀਆਂ ਨੀਹਾਂ ਨੂੰ ਖਾ ਗਈ।
12 ਧਰਤੀ ਦੇ ਰਾਜੇ ਅਤੇ ਜਗਤ ਦੇ ਸਾਰੇ ਵਸਨੀਕ ਪਰਤੀਤ ਨਹੀਂ ਕਰਦੇ, ਕਿ ਵੈਰੀ ਅਤੇ ਵਿਰੋਧੀ ਯਰੂਸ਼ਲਮ ਦੇ ਫਾਟਕਾਂ ਵਿੱਚ ਆ ਵੜਨਗੇ।
13 ਏਹ ਉਹ ਦੇ ਨਬੀਆਂ ਦੇ ਪਾਪ ਅਤੇ ਉਹ ਦੇ ਜਾਜਕਾਂ ਦੀ ਬਦੀ ਦੇ ਕਾਰਨ ਹੋਇਆ, ਜਿਨ੍ਹਾਂ ਨੇ ਉਹ ਦੇ ਵਿੱਚਕਾਰ ਧਰਮੀਆਂ ਦਾ ਲਹੂ ਵਗਾਇਆ।
14 ਓਹ ਅੰਨ੍ਹੇ ਹੋ ਕੇ ਗਲੀਆਂ ਵਿੱਚ ਫਿਰਦੇ ਸਨ, ਓਹ ਲਹੂ ਨਾਲ ਇੰਨੇ ਪਲੀਤ ਹੋ ਗਏ ਭਈ ਕੋਈ ਓਹਨਾਂ ਦੇ ਕੱਪੜੇ ਛੂਹ ਨਹੀਂ ਸੱਕਦਾ।
15 “ਦੂਰ ਹੋਵੋ, ਭ੍ਰਿਸ਼ਟੇ ਹੋਇਓ!” ਲੋਕ ਪੁਕਾਰਦੇ ਹਨ, “ਦੂਰ ਹੋਵੋ, ਦੂਰ ਹੋਵੋ! ਸਾਨੂੰ ਨਾ ਛੂਹੋ!” ਸੋ ਓਹ ਭੱਜ ਗਏ ਅਤੇ ਮਾਰੇ ਮਾਰੇ ਫਿਰਨ ਲੱਗੇ, ਕੌਮਾਂ ਵਿੱਚ ਓਹ ਆਖਦੇ ਸਨ,“ਓਹ ਫੇਰ ਐਥੇ ਨਾ ਟਿਕਣਗੇ!”
16 ਯਹੋਵਾਹ ਦੇ ਹੁਕਮ ਨੇ ਓਹਨਾਂ ਨੂੰ ਖਿੰਡਾ ਦਿੱਤਾ, ਉਹ ਓਹਨਾਂ ਉੱਤੇ ਫੇਰ ਦਯਾ ਦ੍ਰਿਸ਼ਟੀ ਨਹੀਂ ਕਰੇਗਾ, ਓਹਨਾਂ ਨੇ ਜਾਜਕਾਂ ਦਾ ਮਾਣ ਨਹੀਂ ਰੱਖਿਆ, ਨਾ ਬਜ਼ੁਰਗਾਂ ਉੱਤੇ ਕਿਰਪਾ ਕੀਤੀ।।
17 ਸਾਡੀਆਂ ਅੱਖਾਂ ਹੁਣ ਤੀਕਰ ਨਿਕੰਮੀ ਸਹਾਇਤਾ ਦੀ ਉਡੀਕ ਵਿੱਚ ਥੱਕ ਗਈਆਂ, ਅਸੀਂ ਇੱਕ ਕੌਮ ਦੀ ਉਡੀਕ ਕਰਦੇ ਰਹੇ, ਜਿਹੜੀ ਬਚਾ ਨਹੀਂ ਸੱਕਦੀ।
18 ਓਹ ਸਾਡੀ ਪੈੜ ਦੇ ਪਿੱਛੇ ਇਉਂ ਫਿਰਦੇ ਸਨ, ਭਈ ਅਸੀਂ ਆਪਣੇ ਚੌਂਕਾਂ ਦੇ ਵਿੱਚ ਨਾ ਜਾ ਸੱਕੇ, ਸਾਡਾ ਅੰਤ ਨੇੜੇ ਆਇਆ, ਸਾਡੇ ਦਿਹਾੜੇ ਪੂਰੇ ਹੋ ਗਏ, ਕਿਉਂ ਜੋ ਸਾਡਾ ਅੰਤ ਆ ਗਿਆ ਸੀ।
19 ਸਾਡਾ ਪਿੱਛਾ ਕਰਨ ਵਾਲੇ ਅਕਾਸ਼ ਦੇ ਉਕਾਬਾਂ ਨਾਲੋਂ ਵੀ ਤੇਜ਼ ਸਨ, ਓਹ ਪਹਾੜਾਂ ਦੇ ਉੱਤੇ ਸਾਡੇ ਮਗਰ ਭੱਜੇ, ਓਹ ਉਜਾੜ ਵਿੱਚ ਸਾਡੀ ਘਾਤ ਵਿੱਚ ਬੈਠੇ ਸਨ।
20 ਸਾਡੀਆਂ ਨਾਸਾਂ ਦਾ ਸਾਹ, ਯਹੋਵਾਹ ਦਾ ਮਸਹ ਹੋਇਆ, ਓਹਨਾਂ ਦੇ ਟੋਇਆਂ ਵਿੱਚ ਫੜਿਆ ਗਿਆ, ਉਹ ਜਿਹ ਦੇ ਵਿਖੇ ਅਸੀਂ ਕਹਿੰਦੇ ਸਾਂ, ਉਹ ਦੇ ਸਾਏ ਹੇਠ ਅਸੀਂ ਕਹਿੰਦੇ ਸਾਂ, ਉਹ ਦੇ ਸਾਏ ਹੇਠ ਅਸੀ ਕੌਮਾਂ ਦੇ ਵਿੱਚ ਜੀਉਂਦੇ ਰਹਾਂਗੇ!।।
21 ਹੇ ਅਦੋਮ ਦੀਏ ਧੀਏ, ਜਿਹੜੀ ਉਸ ਦੇ ਦੇਸ ਵਿੱਚ ਵੱਸਦੀ ਹੈ, ਅਨੰਦ ਹੋ ਤੇ ਖੁਸ਼ੀ ਮਨਾ! ਏਹ ਪਿਆਲਾ ਤੇਰੇ ਤੀਕ ਵੀ ਅੱਪੜੇਗਾ, ਤੂੰ ਮਸਤ ਹੋ ਕੇ ਆਪਣੇ ਆਪ ਨੂੰ ਨੰਗੀ ਕਰੇਂਗੀ!
22 ਹੇ ਸੀਯੋਨ ਦੀਏ ਧੀਏ, ਤੇਰੀ ਬਦੀ ਦੀ ਸਜ਼ਾ ਪੂਰੀ ਹੋਈ, ਉਹ ਤੈਨੂੰ ਫੇਰ ਅਸੀਰ ਕਰ ਕੇ ਨਹੀਂ ਲੈ ਜਾਵੇਗਾ! ਹੇ ਅਦੋਮ ਦੀਏ ਧੀਏ, ਉਹ ਤੇਰੀ ਬਦੀ ਦੀ ਖ਼ਬਰ ਲਵੇਗਾ, ਉਹ ਤੇਰੇ ਪਾਪ ਨੰਗੇ ਕਰ ਦੇਵੇਗਾ!।।
×

Alert

×