English Bible Languages

Indian Language Bible Word Collections

Bible Versions

English

Tamil

Hebrew

Greek

Malayalam

Hindi

Telugu

Kannada

Gujarati

Punjabi

Urdu

Bengali

Oriya

Marathi

Assamese

Books

Lamentations Chapters

Lamentations 3 Verses

1 ਮੈਂ ਉਹ ਪੁਰਖ ਹਾਂ ਜਿਹ ਨੇ ਉਸ ਦੇ ਡੰਡੇ ਨਾਲ ਕਸ਼ਟ ਵੇਖਿਆ,
2 ਉਸ ਨੇ ਮੈਨੂੰ ਧੱਕ ਦਿੱਤਾ ਅਤੇ ਮੈਨੂੰ ਅਨ੍ਹੇਰੇ ਵਿੱਚ ਤੋਂਰਿਆ, ਚਾਨਣ ਵਿੱਚ ਨਹੀਂ।
3 ਸੱਚ ਮੁੱਚ ਉਹ ਆਪਣਾ ਹੱਥ ਮੇਰੇ ਵਿਰੁੱਧ ਸਾਰਾ ਦਿਨ ਚੁੱਕੀ ਰੱਖਦਾ ਹੈ!।।
4 ਉਸ ਨੇ ਮੇਰੇ ਮਾਸ ਅਤੇ ਮੇਰੇ ਚਮੜੇ ਨੂੰ ਸੁਕਾ ਦਿੱਤਾ, ਉਸ ਨੇ ਮੇਰੀਆਂ ਹੱਡੀਆਂ ਨੂੰ ਭੰਨਿਆ ਤੋਂੜਿਆ।
5 ਉਸ ਨੇ ਮੇਰੇ ਵਿਰੁੱਧ ਬਣਾਇਆ, ਅਤੇ ਮੈਨੂੰ ਕੁੜੱਤਣ ਅਤੇ ਕਸ਼ਟ ਨਾਲ ਘੇਰ ਲਿਆ।
6 ਉਸ ਨੇ ਮੈਨੂੰ ਅਨ੍ਹੇਰੇ ਥਾਵਾਂ ਵਿੱਚ, ਉਨ੍ਹਾਂ ਵਾਂਙੁ ਜਿਹੜੇ ਚਿਰੋਕਣੇ ਮਰਦੇ ਹਨ ਵਸਾਇਆ।।
7 ਉਸ ਨੇ ਮੇਰੇ ਦੁਆਲੇ ਕੰਧ ਫੇਰ ਦਿੱਤੀ, ਕਿ ਮੈਂ ਬਾਹਰ ਨਹੀਂ ਨਿੱਕਲ ਸੱਕਦਾ, ਉਸ ਨੇ ਮੇਰੀਆਂ ਬੇੜੀਆਂ ਭਾਰੀਆਂ ਕਰ ਦਿੱਤੀਆਂ।
8 ਹਾਂ, ਜਦ ਮੈਂ ਦੁਹਾਈ ਦਿੰਦਾ ਤੇ ਚਿੱਲਾਉਂਦਾ ਹਾਂ, ਉਹ ਮੇਰੀ ਪ੍ਰਾਰਥਨਾ ਰੋਕ ਦਿੰਦਾ ਹੈ।
9 ਉਸ ਨੇ ਮੇਰੇ ਰਾਹ ਨੂੰ ਘੜੇ ਹੋਏ ਪੱਥਰਾਂ ਨਾਲ ਬੰਦ ਕੀਤਾ, ਉਸ ਨੇ ਮੇਰੇ ਰਸਤਿਆਂ ਨੂੰ ਟੇਢਾ ਕਰ ਦਿੱਤਾ।।
10 ਉਹ ਮੇਰੇ ਲਈ ਛਹਿ ਵਿੱਚ ਬੈਠਾ ਹੋਇਆ ਰਿੱਛ ਹੈ, ਲੁਕੋਂ ਵਿੱਚ ਬਬਰ ਸ਼ੇਰ।
11 ਉਸ ਨੇ ਮੈਨੂੰ ਕੁਰਾਹੇ ਪਾਇਆ, ਮੇਰੀ ਬੋਟੀ ਬੋਟੀ ਕਰ ਕੇ ਮੈਨੂੰ ਬਰਬਾਦ ਕੀਤਾ।
12 ਉਸ ਨੇ ਧਣੁਖ ਖਿੱਚਿਆ, ਅਤੇ ਬਾਣਾਂ ਲਈ ਨਿਸ਼ਾਨੇ ਵਾਂਙੁ ਖੜਾ ਕੀਤਾ।।
13 ਉਸ ਨੇ ਆਪਣੇ ਤਰਕਸ਼ ਦੇ ਤੀਰਾਂ ਨਾਲ ਮੇਰੇ ਗੁਰਦਿਆਂ ਨੂੰ ਵਿੰਨ੍ਹ ਸੁੱਟਿਆ।
14 ਮੈਂ ਆਪਣੇ ਸਾਰੇ ਲੋਕਾਂ ਲਈ ਹਾਸੀ, ਅਤੇ ਸਾਰਾ ਦਿਨ ਉਨ੍ਹਾਂ ਦਾ ਰਾਗ ਹੋ ਗਿਆਂ ਹਾਂ।
15 ਉਸ ਨੇ ਮੈਨੂੰ ਕੁੜੱਤਣ ਨਾਲ ਰਜਾ ਦਿੱਤਾ, ਅਤੇ ਮੈਨੂੰ ਨਾਗ ਦੌਣੇ ਨਾਲ ਅਫਰਾ ਦਿੱਤਾ।
16 ਉਸ ਨੇ ਮੇਰੇ ਦੰਦ ਰੋੜਿਆਂ ਨਾਲ ਭੰਨੇ, ਉਸ ਨੇ ਮੈਨੂੰ ਖਾਕ ਵਿੱਚ ਲਿਟਾਇਆ।
17 ਤੈਂ ਮੇਰੀ ਜਾਨ ਨੂੰ ਸ਼ਾਂਤੀ ਤੋਂ ਦੂਰ ਕੀਤਾ, ਮੈਂ ਸੁਖਾਲ ਨੂੰ ਭੁੱਲ ਗਿਆ।
18 ਸੋ ਮੈਂ ਆਖਿਆ, ਮੇਰਾ ਬਲ ਮਿਟ ਗਿਆ, ਨਾਲੇ ਯਹੋਵਾਹ ਵੱਲੋਂ ਮੇਰੀ ਆਸਾ ਵੀ।।
19 ਮੇਰੇ ਕਸ਼ਟ ਅਤੇ ਮੇਰੀ ਕੁੜੱਤਣ ਨੂੰ, ਨਾਗ ਦੌਨੇ ਅਤੇ ਵਿਹੁ ਨੂੰ ਚੇਤੇ ਕਰ!
20 ਮੇਰਾ ਮਨ ਏਹ ਚੇਤੇ ਕਰਦਿਆਂ ਕਰਦਿਆਂ, ਮੇਰੇ ਅੰਦਰ ਲਿਫ ਗਿਆ ਹੈ।
21 ਏਹ ਮੈਂ ਆਪਣੇ ਦਿਲ ਨਾਲ ਸਿੰਮਰਦਾ ਹਾਂ, ਏਸ ਲਈ ਮੈਨੂੰ ਆਸਾ ਹੈ।।
22 ਏਹ ਯਹੋਵਾਹ ਦੀ ਦਯਾ ਹੈ ਕਿ ਅਸੀਂ ਮੁੱਕੇ ਨਹੀਂ, ਉਸ ਦਾ ਰਹਮ ਅਟੁੱਟ ਜੋ ਹੈ!
23 ਓਹ ਹਰ ਸਵੇਰ ਨੂੰ ਤਾਜ਼ਾ ਹਨ, ਤੇਰੀ ਵਫ਼ਾਦਾਰੀ ਵੱਡੀ ਹੈ।
24 ਯਹੋਵਾਹ ਮੇਰਾ ਹਿੱਸਾ ਹੈ, ਮੇਰੀ ਜਾਨ ਕਹਿੰਦੀ ਹੈ, ਏਸ ਲਈ ਮੈਨੂੰ ਉਸ ਤੇ ਉੱਤੇ ਆਸਾ ਹੈ।।
25 ਯਹੋਵਾਹ ਉਹ ਦੇ ਲਈ ਭਲਾ ਹੈ ਜਿਹੜਾ ਉਸ ਨੂੰ ਉਡੀਕਦਾ ਹੈ, ਉਸ ਜਾਨ ਲਈ ਜਿਹੜੀ ਉਸ ਦੀ ਤਾਲਿਬ ਹੈ।
26 ਭਲਾ ਹੈ ਕਿ ਮਨੁੱਖ ਚੁੱਪ ਚਾਪ ਯਹੋਵਾਹ ਦੇ ਬਚਾਓ ਲਈ ਆਸਾ ਰੱਖੇ।
27 ਗਭਰੂ ਲਈ ਚੰਗਾ ਹੈ ਕਿ ਆਪਣੀ ਜੁਆਨੀ ਵਿੱਚ ਜੂਲਾ ਚੁੱਕੇ।
28 ਉਹ ਇਕੱਲਾ ਬੈਠੇ ਅਤੇ ਚੁੱਪ ਰਹੇ, ਕਿਉਂ ਜੋ ਉਹ ਨੂੰ ਉਹ ਦੇ ਉਤੇ ਪਾਇਆ ਹੈ।
29 ਉਹ ਆਪਣਾ ਮੂੰਹ ਖਾਕ ਉੱਤੇ ਰੱਖੇ, ਸ਼ਾਇਤ ਕੁਝ ਆਸ ਹੋਵੇ!
30 ਉਹ ਆਪਣੀ ਗੱਲ੍ਹ ਮਾਰਨ ਵਾਲੇ ਨੂੰ ਦੇਵੇ, ਉਹ ਨਿੰਦਿਆ ਨਾਲ ਭਰ ਜਾਵੇ!।।
31 ਪ੍ਰਭੁ ਤਾਂ ਸਦਾ ਲਈ ਨਹੀਂ ਛੱਡੇਗਾ।
32 ਪਰ ਜੇ ਉਹ ਦੁਖ ਵੀ ਦੇਵੇ, ਉਹ ਆਪਣੀ ਵੱਡੀ ਦਯਾ ਅਨੁਸਾਰ ਰਹਮ ਕਰੇਗਾ।
33 ਉਹ ਤਾਂ ਆਪਣੇ ਦਿਲੋਂ ਕਸ਼ਟ ਨਹੀਂ ਪਾਉਂਦਾ, ਨਾ ਮਨੁੱਖ ਦੇ ਪੁੱਤ੍ਰਾਂ ਨੂੰ ਔਖਾ ਕਰਦਾ।।
34 ਸੰਸਾਰ ਦੇ ਸਾਰੇ ਅਸੀਰਾਂ ਨੂੰ ਪੈਰਾਂ ਹੇਠ ਮਿੱਧਣਾ,
35 ਅੱਤ ਮਹਾਨ ਦੇ ਸਨਮੁਖ ਕਿਸੇ ਇਨਸਾਨ ਦਾ ਹੱਕ ਮਾਰਨਾ,
36 ਕਿਸੇ ਆਦਮੀ ਦਾ ਮੁਕੱਦਮਾ ਵਿਗਾੜਨਾ, ਪ੍ਰਭੁ ਵੇਖ ਨਹੀਂ ਸੱਕਦਾ!।।
37 ਕੌਣ ਕੁਝ ਕਹਿੰਦਾ ਹੈ ਅਤੇ ਉਹ ਹੋ ਜਾਂਦਾ ਹੈ, ਜਦ ਪ੍ਰਭੁ ਨੇ ਉਹ ਦਾ ਹੁਕਮ ਨਹੀਂ ਦਿੱਤਾ ਹੋਵੇॽ
38 ਕੀ ਅੱਤ ਮਹਾਨ ਦੇ ਮੂੰਹੋਂ ਦੁਖ ਅਤੇ ਸੁਖ ਨਹੀਂ ਆਉਂਦੇ?
39 ਜੀਉਂਦਾ ਆਦਮੀ ਕਿਉਂ ਗਿਲਾ ਕਰੇ, - ਕੋਈ ਮਨੁੱਖ, - ਆਪਣੇ ਪਾਪਾਂ ਦੀ ਸਜ਼ਾ ਉੱਤੇॽ।।
40 ਆਓ, ਅਸੀਂ ਆਪਣੇ ਰਾਹਾਂ ਨੂੰ ਪਰਤਾਈਏ ਤੇ ਪਰਖੀਏ, ਅਤੇ ਯਹੋਵਾਹ ਵੱਲ ਫਿਰੀਏ!
41 ਅਸੀਂ ਆਪਣੇ ਦਿਲਾਂ ਨੂੰ ਆਪਣੇ ਹੱਥਾਂ ਸਣੇ, ਪਰਮੇਸ਼ੁਰ ਅੱਗੇ ਅਕਾਸ਼ ਵੱਲ ਚੁੱਕੀਏ।
42 ਅਸਾਂ ਅਪਰਾਧ ਅਤੇ ਬਗਾਵਤ ਕੀਤੀ, ਤੈਂ ਖ਼ਿਮਾ ਨਹੀਂ ਕੀਤਾ।।
43 ਤੈਂ ਆਪਣੇ ਆਪ ਨੂੰ ਕ੍ਰੋਧ ਨਾਲ ਕੱਜਿਆ ਅਤੇ ਸਾਡਾ ਪਿੱਛਾ ਕੀਤਾ, ਤੈਂ ਮਾਰਿਆ ਅਤੇ ਤਰਸ ਨਾ ਖਾਧਾ।
44 ਤੈਂ ਆਪਣੇ ਆਪ ਨੂੰ ਬੱਦਲ ਨਾਲ ਕੱਜਿਆ, ਕੋਈ ਪ੍ਰਾਰਥਨਾ ਤੇਰੇ ਕੋਲ ਨਹੀਂ ਅੱਪੜ ਸੱਕਦੀ।
45 ਤੈਂ ਸਾਨੂੰ ਉੱਮਤਾਂ ਵਿੱਚ ਕੂੜਾ ਤੇ ਰੂੜੀ ਠਹਿਰਾਇਆ।।
46 ਸਾਡੇ ਸਾਰੇ ਵੈਰੀਆਂ ਨੇ ਸਾਡੇ ਉੱਤੇ ਮੂੰਹ ਪਸਾਰਿਆ,
47 ਭੌ ਅਤੇ ਭੋਹਰਾ ਸਾਡੇ ਲਈ ਹਨ, ਬਰਬਾਦੀ ਅਤੇ ਫੂਕ ਸਾੜ ਵੀ।
48 ਮੇਰੀ ਪਰਜਾ ਦੀ ਧੀ ਦੀ ਬਰਬਾਦੀ ਦੇ ਕਾਰਨ, ਪਾਣੀ ਦੀਆਂ ਨਦੀਆਂ ਮੇਰੀਆਂ ਅੱਖੀਆਂ ਤੋਂ ਹੇਠਾਂ ਆਉਂਦੀਆਂ।।
49 ਮੇਰੀ ਅੱਖ ਵਗਦੀ ਹੈ ਅਤੇ ਰੁਕਦੀ ਨਹੀਂ, ਕੋਈ ਬਧੇਜ ਨਹੀਂ,
50 ਜਦ ਤੀਕ ਯਹੋਵਾਹ ਅਕਾਸ਼ੋਂ, ਨਿਗਾਹ ਮਾਰ ਕੇ ਨਾ ਵੇਖੇ।
51 ਮੇਰੇ ਸ਼ਹਿਰ ਦੀਆਂ ਸਾਰੀਆਂ ਧੀਆਂ ਦੇ ਕਾਰਨ, ਮੇਰੀ ਅੱਖ ਮੇਰੇ ਜੀ ਨੂੰ ਦੁਖੀ ਕਰਦੀ ਹੈ।।
52 ਜਿਹੜੇ ਬਿਨਾ ਕਾਰਨ ਮੇਰੇ ਵੈਰੀ ਹਨ, ਓਹਨਾਂ ਨੇ ਮੇਰਾ ਪਿੱਛਾ ਕੀਤਾ।
53 ਓਹਨਾਂ ਨੇ ਮੇਰੇ ਜੀਵਨ ਨੂੰ ਭੋਹਰੇ ਵਿੱਚ ਮੁੱਕਾ ਦਿੱਤਾ, ਓਹਨਾ ਨੇ ਮੇਰੇ ਉੱਤੇ ਪੱਥਰ ਸੁੱਟਿਆ।
54 ਪਾਣੀ ਮੇਰੇ ਸਿਰ ਉੱਤੋਂ ਵਗੇ, ਮੈਂ ਆਖਿਆ, ਮੈਂ ਮਰ ਮਿਟਿਆ!।।
55 ਹੇ ਯਹੋਵਾਹ, ਮੈਂ ਤੇਰੇ ਨਾਮ ਦੀ ਦੁਹਾਈ ਦਿੱਤੀ, ਭੋਹਰੇ ਦੀਆਂ ਡੁੰਘਿਆਈਆਂ ਤੋਂ,
56 ਤੈਂ ਮੇਰੀ ਅਵਾਜ਼ ਸੁਣੀ, ਆਪਣਾ ਕੰਨ ਮੇਰੀ ਆਹ, ਮੇਰੀ ਦੁਹਾਈ ਵੱਲੋਂ ਬੰਦ ਨਾ ਕਰ!
57 ਜਿਸ ਵੇਲੇ ਮੈਂ ਤੈਨੂੰ ਪੁਕਾਰਿਆ ਤੂੰ ਨੇੜੇ ਆਇਆ, ਤੂੰ ਆਖਿਆ, ਨਾ ਡਰ!।।
58 ਹੇ ਪ੍ਰਭੁ, ਤੈਂ ਮੇਰੀ ਜਾਨ ਦਾ ਮੁਕੱਦਮਾ ਲੜਿਆ, ਤੈਂ ਮੇਰੇ ਜੀਵਨ ਦਾ ਛੁਟਕਾਰਾ ਕੀਤਾ।
59 ਹੇ ਯਹੋਵਾਹ, ਤੈਂ ਮੇਰੇ ਉੱਤੇ ਦਾ ਨਿਆਉਂ ਵੇਖਿਆ, ਤੂੰ ਮੇਰਾ ਨਿਆਉਂ ਕਰ!
60 ਤੈਂ ਓਹਨਾਂ ਦੇ ਸਾਰੇ ਬਦਲੇ ਵੇਖੇ ਹਨ, ਮੇਰੇ ਵਿਰੁੱਧ ਓਹਨਾਂ ਦੀਆਂ ਸਾਰੀਆਂ ਜੁਗਤੀਆਂ ਵੀ।।
61 ਹੇ ਯਹੋਵਾਹ, ਤੈਂ ਓਹਨਾਂ ਦੀ ਨਿੰਦਿਆ ਸੁਣੀ, ਨਾਲੇ ਮੇਰੇ ਵਿਰੁੱਧ ਦੀਆਂ ਸਾਰੀਆਂ ਜੁਗਤੀਆਂ,
62 ਮੇਰੇ ਵਿਰੋਧੀਆਂ ਦੀਆਂ ਗੱਲਾਂ, ਅਤੇ ਦਿਨ ਭਰ ਓਹਨਾਂ ਦੇ ਮਤੇ ਮੇਰੇ ਵਿਰੁਧ।
63 ਓਹਨਾਂ ਦੇ ਉੱਠਣ ਬੈਠਣ ਤੇ ਧਿਆਨ ਦੇਹ! ਮੈਂ ਹੀ ਓਹਨਾਂ ਦਾ ਰਾਗ ਹਾਂ।।
64 ਹੇ ਯਹੋਵਾਹ, ਤੂੰ ਓਹਨਾਂ ਨੂੰ, ਓਹਨਾਂ ਦੇ ਹੱਥ ਦੇ ਕੰਮ ਅਨੁਸਾਰ ਵੱਟਾ ਦੇਵੇਂਗਾ।
65 ਤੂੰ ਓਹਨਾਂ ਦਾ ਮਨ ਸੁੰਨ ਕਰ ਦੇਵੇਂਗਾ, ਆਪਣਾ ਸਰਾਪ ਓਹਨਾਂ ਉੱਤੇ ਦੇਵੇਂਗਾ।
66 ਤੂੰ ਕ੍ਰੋਧ ਵਿੱਚ ਓਹਨਾਂ ਦਾ ਪਿੱਛਾ ਕਰੇਗਾ, ਅਤੇ ਯਹੋਵਾਹ ਦੇ ਅਕਾਸ਼ ਹੇਠੋਂ ਓਹਨਾਂ ਦਾ ਨਾਸ ਕਰੇਂਗਾ।।
×

Alert

×