Indian Language Bible Word Collections
Joshua 15:8
Joshua Chapters
Joshua 15 Verses
Books
Old Testament
New Testament
Bible Versions
English
Tamil
Hebrew
Greek
Malayalam
Hindi
Telugu
Kannada
Gujarati
Punjabi
Urdu
Bengali
Oriya
Marathi
Assamese
Books
Old Testament
New Testament
Joshua Chapters
Joshua 15 Verses
1
|
ਯਹੂਦੀਆਂ ਦੇ ਗੋਤ ਦਾ ਗੁਣਾ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਅਦੋਮ ਦੀ ਹੱਦ ਤੀਕ ਸੀ ਅਰਥਾਤ ਦੱਖਣ ਵੱਲ ਸੀਨ ਦੀ ਉਜਾੜ ਤੀਕ ਜਿਹੜੀ ਦੱਖਣ ਦੇ ਸਿਰੇ ਉੱਤੇ ਹੀ ਹੈ |
2
|
ਅਤੇ ਉਨ੍ਹਾਂ ਦੀ ਦੱਖਣੀ ਹੱਦ ਖਾਰੇ ਸਮੁੰਦਰ ਦੇ ਸਿਰੇ ਤੋਂ ਸੀ ਅਰਥਾਤ ਉਸ ਖਾੜੀ ਤੋਂ ਜਿਹੜੀ ਦੱਖਣ ਵੱਲ ਮੁੜਦੀ ਹੈ |
3
|
ਅਤੇ ਉਹ ਦੱਖਣ ਵੱਲ ਅਕਰਾਬੀਮ ਦੀ ਚੜ੍ਹਾਈ ਤੀਕ ਅੱਪੜਦੀ ਸੀ ਅਤੇ ਸੀਨ ਵੱਲ ਜਾਂਦੀ ਸੀ ਅਤੇ ਕਾਦੇਸ਼ ਬਰਨੇਆ ਦੇ ਦੱਖਣ ਤੋਂ ਉਤਾਹਾਂ ਜਾ ਕੇ ਹਸ਼ਰੋਨ ਕੋਲੋਂ ਦੀ ਲੰਘ ਕੇ ਅੱਦਾਰ ਵੱਲ ਚੜ੍ਹਦੀ ਸੀ ਅਤੇ ਕਰਕਾ ਵੱਲ ਮੁੜਦੀ ਸੀ |
4
|
ਤਾਂ ਅਸਮੋਨ ਤੀਕ ਅੱਪੜ ਕੇ ਮਿਸਰ ਦੀ ਨਦੀ ਦੇ ਕੋਲ ਦੀ ਜਾ ਕੇ ਉਸ ਦੀ ਹੱਦ ਦਾ ਫੈਲਾਓ ਸਮੁੰਦਰ ਤੀਕ ਸੀ। ਏਹ ਤੁਹਾਡੀ ਦੱਖਣੀ ਹੱਦ ਰਹੇਗੀ |
5
|
ਅਤੇ ਪੂਰਬੀ ਹੱਦ ਖਾਰੇ ਸਮੁੰਦਰ ਯਰਦਨ ਦੇ ਸਿਰੇ ਤੀਕ ਸੀ ਅਤੇ ਉੱਤਰ ਦੇ ਪਾਸੇ ਦੀ ਹੱਦ ਯਰਦਨ ਦੇ ਸਿਰੇ ਦੀ ਸਮੁੰਦਰ ਦੀ ਖਾੜੀ ਤੋਂ ਸੀ |
6
|
ਤਾਂ ਉਹ ਹੱਦ ਬੈਤ ਹਗਲਾਹ ਤੀਕ ਚੜ ਕੇ ਬੈਤ ਅਰਬਾਹ ਦੇ ਉੱਤਰ ਦੇ ਪਾਸੇ ਦੀ ਲੰਘੀ ਅਤੇ ਉਹ ਹੱਦ ਰਊਬੇਨ ਦੇ ਪੁੱਤ੍ਰ ਬੋਹਨ ਦੇ ਪੱਥਰ ਤੀਕ ਚੜ੍ਹੀ |
7
|
ਫੇਰ ਉਹ ਹੱਦ ਆਕੋਰ ਦੀ ਖੱਡ ਤੋਂ ਦਬਿਰ ਤੀਕ ਚੜ੍ਹ ਗਈ ਅਤੇ ਉੱਤਰ ਵੱਲ ਗਿਲਗਾਲ ਨੂੰ ਮੁੜੀ ਜਿਹੜਾ ਅਦੋਮੀਮ ਦੀ ਚੜ੍ਹਾਈ ਦੇ ਸਾਹਮਣੇ ਹੈ ਜੋ ਨਦੀ ਦੇ ਦੱਖਣ ਵੱਲ ਹੈ ਅਤੇ ਉਹ ਹੱਦ ਏਨ-ਸ਼ਮਸ਼ ਦੇ ਪਾਣੀਆਂ ਤੀਕ ਲੰਘੀ ਅਤੇ ਉਹ ਦਾ ਫੈਲਾਓ ਏਨ ਰੋਗੇਲ ਤੀਕ ਸੀ |
8
|
ਤਾਂ ਫੇਰ ਉਹ ਹੱਦ ਬਨ ਹਿੰਨੋਮ ਦੀ ਵਾਦੀ ਥਾਣੀ ਯਬੂਸੀਆਂ ਦੀ ਚੜ੍ਹਾਈ ਤੀਕ ਦੱਖਣ ਵੱਲ ਚੜ੍ਹ ਗਈ ਅਤੇ ਉਹ ਯਰੂਸ਼ਲਮ ਹੈ ਤਾਂ ਉਹ ਹੱਦ ਉਸ ਪਹਾੜ ਦੀ ਟੀਸੀ ਤੀਕ ਚੜ੍ਹੀ ਜਿਹੜੀ ਲਹਿੰਦੇ ਵੱਲ ਹਿੰਨੋਮ ਦੀ ਵਾਦੀ ਦੇ ਸਾਹਮਣੇ ਹੈ ਅਤੇ ਜੋ ਰਫ਼ਾਈਮ ਦੀ ਖੱਡ ਦੇ ਸਿਰੇ ਉੱਤੇ ਉੱਤਰ ਵੱਲ ਨੂੰ ਹੈ |
9
|
ਤਾਂ ਉਹ ਹੱਦ ਪਹਾੜ ਦੀਟੀਸੀ ਤੋਂ ਨਫਤੋਂਆ ਦੇ ਸੋਤੇ ਦੇ ਪਾਣੀਆਂ ਤੀਕ ਜਾ ਅੱਪੜੀ ਅਤੇ ਅਫਰੋਨ ਪਰਬਤ ਦੇ ਸ਼ਹਿਰਾਂ ਤੀਕ ਗਈ ਫੇਰ ਉਹ ਹੱਦ ਬਆਲਾਹ ਤੀਕ ਜਿਹੜਾ ਕਿਰਯਥ ਯਾਰੀਮ ਹੈ ਅੱਪੜੀ |
10
|
ਤਾਂ ਉਹ ਹੱਦ ਬਆਲਾਹ ਤੋਂ ਲਹਿੰਦੇ ਵੱਲ ਸੇਈਰ ਪਰਬਤ ਤੀਕ ਮੁੜੀ ਅਤੇ ਯਾਰੀਮ ਪਰਬਤ ਦੀ ਉਚਿਆਈ ਤੀਕ ਉੱਤਰ ਵੱਲ ਲੰਘੀ ਜਿਹੜਾ ਕਸਾਲੋਨ ਹੈ। ਫੇਰ ਬੈਤ-ਸ਼ਮਸ਼ ਨੂੰ ਉਤਰ ਕੇ ਤਿਮਨਾਹ ਦੇ ਕੋਲੋਂ ਦੀ ਲੰਘੀ |
11
|
ਫੇਰ ਉਹ ਹੱਦ ਅਕਰੋਨ ਦੀ ਉਚਿਆਈ ਤੀਕ ਉੱਤਰ ਵੱਲ ਗਈ, ਅਤੇ ਉਹ ਹੱਦ ਸਿਕਰੋਨ ਤੀਕ ਅੱਪੜੀ ਤਾਂ ਬਆਲਾਹ ਪਰਬਤ ਥਾਣੀ ਲੰਘ ਕੇ ਯਬਨੇਲ ਕੋਲ ਜਾ ਨਿੱਕਲੀ। ਉਹ ਹੱਦ ਦਾ ਫੈਲਾਓ ਸਮੁੰਦਰ ਤੀਕ ਸੀ |
12
|
ਲਹਿੰਦੇ ਹੱਦ ਵੱਡੇ ਸਮੁੰਦਰ ਦੇ ਕੰਢੇ ਤੀਕ ਸੀ। ਏਹ ਯਹੂਦੀਆਂ ਦੇ ਆਲੇ ਦੁਆਲੇ ਦੀ ਹੱਦ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਹੈ।। |
13
|
ਯਫ਼ੁੰਨਾਹ ਦੇ ਪੁੱਤ੍ਰ ਕਾਲੇਬ ਨੂੰ ਉਸ ਨੇ ਯਹੂਦੀਆਂ ਦੇ ਵਿੱਚ ਯਹੋਵਾਹ ਦੇ ਹੁਕਮ ਅਨੁਸਾਰ ਜੋ ਉਹ ਨੇ ਯਹੋਸ਼ੁਆ ਨੂੰ ਦਿੱਤਾ ਸੀ ਹਿੱਸਾ ਦਿੱਤਾ ਅਰਥਾਤ ਕਿਰਯਬ-ਅਰਬਾ ਜਿਹੜਾ ਹਬਰੋਨ ਹੈ ਅਤੇ ਅਰਬਾ ਅਨਾਕ ਦਾ ਪਿਤਾ ਸੀ |
14
|
ਤਾਂ ਕਾਲੇਬ ਨੇ ਉਥੋਂ ਅਨਾਕ ਦੇ ਪੁੱਤ੍ਰਾਂ ਨੂੰ ਕੱਢ ਦਿੱਤਾ ਅਰਥਾਤ ਸੇਸੈ, ਅਹੀਮਾਨ ਅਤੇ ਤਲਮੈ ਅਨਾਕ ਦੀ ਅੰਸ ਨੂੰ |
15
|
ਉੱਥੋਂ ਉਹ ਨੇ ਦਬਿਰ ਦੇ ਵਸਨੀਕਾਂ ਦੇ ਉੱਤੇ ਚੜ੍ਹਾਈ ਕੀਤੀ ਅਤੇ ਦਬਿਰ ਦਾ ਨਾਉਂ ਪਹਿਲਾਂ ਕਿਰਯਥ ਸੇਫਰ ਸੀ |
16
|
ਤਾਂ ਕਾਲੇਬ ਨੇ ਆਖਿਆ, ਜੋ ਕੋਈ ਕਿਰਯਬ ਸੇਫਰ ਨੂੰ ਮਾਰ ਕੇ ਲੈ ਲਵੇ ਤਾਂ ਮੈ ਉਸ ਨੂੰ ਆਪਣੀ ਧੀ ਅਕਸਾਹ ਵਿਆਹ ਦਿਆਂਗਾ |
17
|
ਕਾਲੇਬ ਦੇ ਭਰਾ ਕਨਜ ਦੇ ਪੁੱਤ੍ਰ ਆਥਨੀਏਲ ਨੇ ਉਸ ਨੂੰ ਲੈ ਲਿਆ ਸੋ ਉਹ ਨੇ ਅਕਸਾਹ ਆਪਣੀ ਧੀ ਉਸ ਨੂੰ ਵਿਆਹ ਦਿੱਤੀ |
18
|
ਫੇਰ ਐਉਂ ਹੋਇਆ ਜਦ ਉਹ ਉੱਥੇ ਆਈ ਤਾਂ ਉਸ ਨੇ ਉਹ ਨੂੰ ਚੁੱਕਿਆ ਕਿ ਉਹ ਉਹ ਦੇ ਪਿਤਾ ਤੋਂ ਇੱਕ ਪੈਲੀ ਮੰਗੇ। ਜਦ ਉਹ ਆਪਣੇ ਖੋਤੇ ਤੋਂ ਉਤਰੀ ਤਾਂ ਕਾਲੇਬ ਨੇ ਉਹ ਨੂੰ ਆਖਿਆ, ਤੂੰ ਕੀ ਮੰਗਦੀ ਹੈਂ? |
19
|
ਤਾਂ ਉਸ ਆਖਿਆ, ਮੈਨੂੰ ਬਰਕਤ ਦੇਹ ਕਿਉਂ ਜੋ ਤੂੰ ਮੈਨੂੰ ਦੱਖਣੀ ਦੇਸ ਦਾਨ ਦਿੱਤਾ। ਹੁਣ ਮੈਨੂੰ ਪਾਣੀ ਦੇ ਸੋਤੇ ਵੀ ਦੇਹ। ਉਪਰੰਤ ਉਸ ਨੇ ਉਹ ਨੂੰ ਉੱਪਰਲੇ ਸੋਤੇ ਅਤੇ ਹੇਠਲੇ ਸੋਤੇ ਦੇ ਦਿੱਤੇ।। |
20
|
ਇਹ ਯਹੂਦੀਆਂ ਦੇ ਗੋਤ ਦੀ ਮਿਲਖ ਉਨ੍ਹਾਂ ਦੇ ਘਰਾਣਿਆਂ ਦੇ ਅਨੁਸਾਰ ਹੈ |
21
|
ਅਤੇ ਯਹੂਦੀਆਂ ਦੇ ਗੋਤ ਦੇ ਸਿਰੇ ਵਾਲੇ ਸ਼ਹਿਰ ਅਦੋਮ ਦੀ ਹੱਦ ਦੇ ਕੋਲ ਦੱਖਣ ਵੱਲ ਏਹ ਹਨ-ਕਬਸਏਲ ਅਤੇ ਏਦਰ ਅਤੇ ਯਾਗੂਰ |
22
|
ਅਤੇ ਕੀਨਾਹ ਅਤ ਦੀਮੋਨਾਹ ਅਤੇ ਅਦਾਦਾਹ |
23
|
ਅਤੇ ਕਦਸ਼ ਅਤੇ ਹਾਸੋਰ ਅਤੇ ਯਿਥਨਾਨ |
25
|
ਅਤੇ ਹਾਸੋਰ ਹੱਦਤਾਰ ਅਤੇ ਕਰੀਯੋਥ ਹਸਰੋਨ ਜਿਹੜਾ ਹਾਸੋਰ ਹੈ |
26
|
ਅਮਾਮ ਅਤੇ ਸ਼ਮਾ ਅਤੇ ਮੋਲਾਦਾਹ |
27
|
ਅਤੇ ਹਸਰ ਗੱਦਾਹ ਅਤੇ ਹਸ਼ਮੋਨ ਅਤੇ ਬੈਤ ਪਾਲਟ |
28
|
ਅਤੇ ਹਸਰ-ਸੂਆਲ ਅਤੇ ਬਏਰ-ਸ਼ਬਾ ਅਤੇ ਬਿਜ਼ਯੋਥਯਾਹ |
29
|
ਬਆਲਾਹ ਅਤੇ ਇੱਯੀਮ ਅਤੇ ਆਸਮ |
30
|
ਅਤੇ ਅਲਤੋਂਲਦ ਅਤੇ ਕਸੀਲ ਅਤੇ ਹਾਰਮਾਹ |
31
|
ਅਤੇ ਸਿਕਲਾਗ ਅਤੇ ਮਦਮੰਨਾਹ ਅਤੇ ਸਨਸੰਨਾਹ |
32
|
ਅਤੇ ਲਬਾਓਥ ਅਤੇ ਸ਼ਿਲਹੀਮ ਅਤੇ ਅਯਿਨ ਅਤੇ ਰਿੰਮੋਨ। ਸਾਰੇ ਸ਼ਹਿਰ ਉੱਨਤੀ ਉਨ੍ਹਾਂ ਦੇ ਪਿੰਡਾਂ ਸਣੇ ਹਨ।। |
33
|
ਮਦਾਨ ਵਿੱਚ ਅਸ਼ਤਾਓਲ ਅਤੇ ਸਾਰਾਹ ਅਤੇ ਅਸਨਾਹ |
34
|
ਅਤੇ ਜਾਨੋਅਹ ਅਤੇ ਏਨ ਗੱਨੀਮ, ਤੱਪੂਅਹ ਅਤੇ ਏਨਾਮ |
35
|
ਯਰਮੂਥ ਅਤੇ ਅੱਦੁਲਾਮ, ਸੋਕੋਹ ਅਤੇ ਅਜ਼ੇਕਾਹ |
36
|
ਅਤੇ ਸ਼ਅਰਯਿਮ ਅਤੇ ਅਦੀਥਯਿਮ ਅਤੇ ਗਦੇਰਾਹ ਅਤੇ ਗਦੇਰੋਥਯਿਮ। ਚੌਦਾਂ ਸ਼ਹਿਰ ਅਤੇ ਉਨ੍ਹਾਂ ਦੇ ਪਿੰਡ।। |
37
|
ਸਨਾਨ ਅਤੇ ਹਾਦਾਸ਼ਾਹ ਅਤੇ ਮਿਗਦਲ ਗਾਦ |
38
|
ਅਤੇ ਦਿਲਾਨ ਅਤੇ ਮਿਸਪਹ ਅਤੇ ਯਾਕਥਏਲ |
39
|
ਲਾਕੀਸ਼ ਅਤੇ ਬਾਸਕਥ ਅਤੇ ਅਗਲੋਨ |
40
|
ਅਤੇ ਕੱਬੋਨ ਲਹਮਾਸ ਅਤੇ ਕਿਥਲੀਸ਼ |
41
|
ਅਤੇ ਗਦੇਰੋਥ, ਬੈਤ ਦਾਗੋਨ ਅਤੇ ਨਅਮਾਹ ਅਤੇ ਮੱਕੇਦਾਹ। ਸੋਲਾਂ ਸ਼ਹਿਰ ਅਤੇ ਉਨ੍ਹਾਂ ਦੇ ਪਿੰਡ।। |
42
|
ਲਿਬਨਾਹ ਅਤੇ ਅਥਰ ਅਤੇ ਆਸ਼ਾਨ |
43
|
ਅਤੇ ਯਿਫਤਾਹ ਅਤੇ ਅਸ਼ਨਾਹ ਅਤੇ ਨਸੀਬ |
44
|
ਅਤੇ ਕਈਲਾਹ ਅਤੇ ਅਕਜ਼ੀਬ ਅਤੇ ਮਾਰੇਸ਼ਾਹ। ਨੌ ਸ਼ਹਿਰ ਅਤੇ ਉਨ੍ਹਾਂ ਦੇ ਪਿੰਡ।। |
45
|
ਅਕਰੋਨ ਅਤੇ ਉਹ ਦੀਆਂ ਬਸਤੀਆਂ ਅਤੇ ਪਿੰਡ |
46
|
ਅਕਰੋਨ ਤੋਂ ਸਮੁੰਦਰ ਤੀਕ ਸਾਰੇ ਜਿਹੜੇ ਅਸ਼ਦੋਦ ਦੇ ਲਾਗੇ ਸਨ ਨਾਲੇ ਉਨ੍ਹਾਂ ਦੇ ਪਿੰਡ |
47
|
ਅਸ਼ਦੋਦ ਅਤੇ ਉਹ ਦੀਆਂ ਬਸਤੀਆਂ ਅਤੇ ਪਿੰਡ। ਅੱਜ਼ਾਹ ਅਤੇ ਉਹ ਦੀਆਂ ਬਸਤੀਆਂ ਅਤੇ ਪਿੰਡ ਮਿਸਰ ਦੀਨਦੀ ਅਤੇ ਵੱਡੇ ਸਮੁੰਦਰ ਦੇ ਕੰਢੇ ਤੀਕ |
48
|
ਅਤੇ ਪਹਾੜੀ ਦੇਸ ਵਿੱਚ ਸ਼ਾਮੀਰ ਅਤੇ ਯੱਤੀਰ ਅਤੇ ਸੋਕੋਹ |
49
|
ਅਤੇ ਦੰਨਾਹ ਅਤੇ ਕਿਰਯਥ ਸੰਨਾਹ ਜਿਹੜਾ ਦਬਿਰ ਹੈ |
50
|
ਅਤੇ ਅਨਾਬ ਅਤੇ ਅਸ਼ਤਮੋਹ ਅਤੇ ਅਨੀਮ |
51
|
ਅਤੇ ਗੋਸ਼ਨ ਅਤੇ ਰੋਲੋਨ ਅਤੇ ਗਿਲੋਹ ਗਿਆਰਾਂ ਸ਼ਹਿਰ ਅਤੇ ਉਨ੍ਹਾਂ ਦੇ ਪਿੰਡ।। |
53
|
ਅਤੇ ਯਾਨੀਮ ਅਤੇ ਬੈਤ ਤੱਪੂਆਹ ਅਤੇ ਅਫੇਕਾਹ |
54
|
ਅਤੇ ਹੁਮਤਾਹ ਅਤੇ ਕਿਰਯਥ-ਅਰਭਾ ਜਿਹੜਾ ਹਬਰੋਨ ਹੈ ਅਤੇ ਸੀਓਰ। ਨੌ ਸ਼ਹਿਰ ਅਤੇ ਉਨ੍ਹਾਂ ਦੇ ਪਿੰਡ।। |
55
|
ਮਾਓਨ ਕਰਮਲ ਅਤੇ ਜ਼ੀਫ ਅਤੇ ਯੂਟਾਹ |
56
|
ਅਤੇ ਯਿਜ਼ਰਏਲ ਅਤੇ ਯਾਕਦਾਮ ਅਤੇ ਜਾਨੋਅਹ |
57
|
ਕਯਿਨ ਗਿਬਾਹ ਅਤੇ ਤਿਮਨਾਹ। ਦਸ ਸ਼ਹਿਰ ਅਤੇ ਉਨ੍ਹਾਂ ਦੇ ਪਿੰਡ।। |
58
|
ਹਲਹੂਲ ਬੈਤ ਸੂਰ ਅਤੇ ਗਦੋਰ |
59
|
ਅਤੇ ਮਅਰਾਥ ਅਤੇ ਬੈਤ ਅਨੋਥ ਅਤੇ ਅਲਤਕੋਨ। ਛੇ ਸ਼ਹਿਰ ਅਤੇ ਉਨ੍ਹਾਂ ਦੇ ਪਿੰਡ।। |
60
|
ਕਿਰਯਥ-ਬਆਲ ਜਿਹੜਾ ਕਿਰਯਥ-ਯਾਰੀਮ ਹੈ ਅਤੇ ਰੱਬਾਹ। ਦੋ ਸ਼ਹਿਰ ਅਤੇ ਉਨ੍ਹਾਂ ਦੇ ਪਿੰਡ।। |
61
|
ਉਜਾੜ ਵਿੱਚ ਬੈਤ ਅਰਬਾਹ ਮਿੱਦੀਨ ਅਤੇ ਸਕਾਕਾਹ |
62
|
ਅਤੇ ਨਿਬਸ਼ਾਨ ਅਤੇ ਲੂਣ ਦਾ ਸ਼ਹਿਰ ਅਤੇ ਏਨ ਗੱਦੀ। ਛੇ ਸ਼ਹਿਰ ਅਤੇ ਉਨ੍ਹਾਂ ਦੇ ਪਿੰਡ।। |
63
|
ਪਰ ਜਿਹੜੇ ਯਰੂਸ਼ਲਮ ਵਿੱਚ ਯਬੂਸੀ ਵੱਸਦੇ ਸਨ ਯਹੂਦੀ ਉਨ੍ਹਾਂ ਨੂੰ ਨਾ ਕੱਢ ਸੱਕੇ ਅਤੇ ਯਬੂਸੀ ਯਹੂਦੀਆਂ ਨਾਲ ਯਰੂਸ਼ਲਮ ਵਿੱਚ ਅੱਜ ਦੇ ਦਿਨ ਤੀਕ ਵੱਸਦੇ ਹਨ।। |