Indian Language Bible Word Collections
Jeremiah 46:17
Jeremiah Chapters
Jeremiah 46 Verses
Books
Old Testament
New Testament
Bible Versions
English
Tamil
Hebrew
Greek
Malayalam
Hindi
Telugu
Kannada
Gujarati
Punjabi
Urdu
Bengali
Oriya
Marathi
Assamese
Books
Old Testament
New Testament
Jeremiah Chapters
Jeremiah 46 Verses
1
|
ਯਹੋਵਾਹ ਦਾ ਬਚਨ ਜਿਹੜਾ ਕੌਮਾਂ ਦੇ ਵੇਖੇ ਯਿਰਮਿਯਾਹ ਨਬੀ ਨੂੰ ਆਇਆ।। |
2
|
ਮਿਸਰ ਲਈ। ਮਿਸਰ ਦੇ ਰਾਜੇ ਫ਼ਿਰਊਨ ਨਕੋ ਦੀ ਫੌਜ ਦੇ ਵਿਖੇ ਜਿਹੜੀ ਕਰਕਮਿਸ਼ ਵਿੱਚ ਦਰਿਆ ਫਰਾਤ ਉੱਤੇ ਸੀ ਜਿਹ ਨੂੰ ਬਾਬਲ ਦੇ ਪਾਤਸ਼ਾਹ ਨਬੂਕਦਰੱਸਰ ਨੇ ਯਹੂਦਾਹ ਦੇ ਪਾਤਸ਼ਾਹ ਯੋਸ਼ੀਯਾਹ ਦੇ ਪੁੱਤ੍ਰ ਯਹੋਯਾਕੀਮ ਦੇ ਚੌਥੇ ਵਰ੍ਹੇ ਵਿੱਚ ਫ਼ਤਹ ਕਰ ਲਿਆ ਸੀ, - |
3
|
ਸਿਪਰ ਅਤੇ ਢਾਲ ਤਿਆਰ ਕਰੋ, ਲੜਾਈ ਲਈ ਨੇੜੇ ਆਓ! |
4
|
ਘੋੜਿਆਂ ਨੂੰ ਜੋਵੋ, ਹੇ ਅਸਵਾਰੋ, ਸਵਾਰ ਹੋਵੋ! ਟੋਪਾਂ ਨਾਲ ਖੜੇ ਹੋ ਜਾਓ, ਆਪਣਿਆਂ ਨੇਜ਼ਿਆਂ ਨੂੰ ਲਸ਼ਕਾਓ, ਸੰਜੋ ਨੂੰ ਪਹਿਨੋਂ! |
5
|
ਮੈ ਏਹ ਕਿਉਂ ਵੇਖਿਆ? ਓਹ ਘਾਬਰੇ ਹੋਏ ਹਨ। ਅਤੇ ਪਿਛਾਹਾਂ ਨੂੰ ਮੁੜੇ ਹਨ। ਓਹਨਾਂ ਦੇ ਸੂਰਮੇ ਮਾਰੇ ਗਏ ਹਨ, ਓਹ ਛੇਤੀ ਨਾਲ ਨੱਠ ਗਏ, ਓਹ ਪਿੱਛੇ ਨਹੀਂ ਵੇਖਦੇ, - ਆਲੇ ਦੁਆਲੇ ਭੈ ਹੈ! ਯਹੋਵਾਹ ਦਾ ਵਾਕ ਹੈ। |
6
|
ਛੋਹਲਾ ਨਾ ਨੱਠੇ, ਨਾ ਸੂਰਮਾ ਬਚੇ, - ਉੱਤਰ ਵੱਲ ਦਰਿਆ ਫਰਾਤ ਦੇ ਕੰਢੇ ਉੱਤੇ ਓਹਨਾਂ ਨੇ ਠੋਕਰ ਖਾਧੀ ਅਤੇ ਡਿੱਗ ਪਏ।। |
7
|
ਉਹ ਕੌਣ ਹੈ ਜਿਹੜਾ ਨੀਲ ਨਦੀ ਵਾਂਙੁ ਉੱਛਲਦਾ ਹੈ, ਨਦੀਆਂ ਵਾਂਙੁ ਜਿੰਨ੍ਹਾਂ ਦੇ ਪਾਣੀ ਠਾਠਾਂ ਮਾਰਦੇ ਹਨ? |
8
|
ਮਿਸਰ ਨੀਲ ਨਦੀ ਵਾਂਙੁ ਉੱਛਲਦਾ ਹੈ, ਨਦੀਆਂ ਵਾਂਙੁ ਉਹ ਦੇ ਪਾਣੀ ਉੱਛਲਦੇ ਹਨ। ਉਸ ਆਖਿਆ, ਮੈਂ ਉੱਛਲਾਗਾਂ, ਮੈਂ ਧਰਤੀ ਨੂੰ ਢਕ ਲਵਾਂਗਾ, ਮੈਂ ਸ਼ਹਿਰਾਂ ਨੂੰ, ਓਹਨਾਂ ਦੇ ਵਾਸੀਆਂ ਨੂੰ ਨਾਸ ਕਰਾਂਗਾ! |
9
|
ਹੇ ਘੋੜਿਓ, ਉਤਾਹਾਂ ਜਾਓ, ਹੇ ਰਥੋ, ਢਿਲਕਦੇ ਫਿਰੋ! ਸੂਰਮੇ ਬਾਹਰ ਨਿੱਕਲਣ, ਕੂਸ਼ੀ ਅਤੇ ਫੂਟੀ ਜਿਨ੍ਹਾਂ ਢਾਲਾਂ ਫੜੀਆਂ ਹੋਈਆਂ ਹਨ, ਲੂਦੀ ਜਿਹੜੇ ਧਣੁਖ ਨੂੰ ਫੜ ਕੇ ਝੁਕਾ ਲੈਂਦੇ ਹਨ। |
10
|
ਉਹ ਸੈਨਾਂ ਦੇ ਪ੍ਰਭੁ ਯਹੋਵਾਹ ਦਾ ਦਿਨ ਹੈ, ਇੱਕ ਬਦਲਾ ਲੈਣ ਦਾ ਦਿਨ, ਭਈ ਉਹ ਆਪਣੇ ਵਿਰੋਧੀਆਂ ਤੋਂ ਬਦਲਾ ਲਵੇ। ਤਲਵਾਰ ਖਾ ਕੇ ਰੱਜੇਗੀ, ਅਰ ਓਹਨਾਂ ਦੇ ਲਹੂ ਨਾਲ ਮਸਤ ਹੋਵੇਗੀ, ਕਿਉਂ ਜੋ ਸੈਨਾਂ ਦੇ ਪ੍ਰਭੁ ਯਹੋਵਾਹ ਲਈ ਇੱਕ ਬਲੀ ਹੈ, ਉੱਤਰ ਦੇਸ ਵਿੱਚ ਫਰਾਤ ਦਰਿਆ ਕੋਲ। |
11
|
ਗਿਲਆਦ ਨੂੰ ਚੜ੍ਹ ਜਾਹ ਅਤੇ ਬਲਸਾਨ ਲੈ ਹੇ ਮਿਸਰ ਦੀਏ ਕੁਆਰੀਏ ਧੀਏ! ਤੂੰ ਏਵੇਂ ਬਹੁਤੀਆਂ ਦਵਾਈਆਂ ਵਰਤਦੀ ਹੈਂ, ਤੂੰ ਚੰਗੀ ਨਾ ਹੋਵੇਂਗੀ। |
12
|
ਕੌਮਾਂ ਨੇ ਤੇਰੀ ਸ਼ਰਮ ਨੂੰ ਸੁਣਿਆ, ਧਰਤੀ ਤੇਰੀ ਦੁਹਾਈ ਨਾਲ ਭਰ ਗਈ। ਸੂਰਮੇ ਨੇ ਸੂਰਮੇ ਨਾਲ ਠੋਕਰ ਖਾਧੀ, ਓਹ ਦੋਵੇਂ ਇਕੱਠੇ ਡਿੱਗ ਪਏ।। |
13
|
ਉਹ ਬਚਨ ਜਿਹੜਾ ਯਹੋਵਾਹ ਯਿਰਮਿਯਾਹ ਨਬੀ ਨੂੰ ਬਾਬਲ ਦੇ ਪਾਤਸ਼ਾਹ ਨਬੂਕਦਰੱਸਰ ਦੇ ਵਿਖੇ ਬੋਲਿਆ ਕਿ ਉਹ ਆ ਕੇ ਮਿਸਰ ਦੇਸ ਨੂੰ ਮਾਰੇਗਾ, - |
14
|
ਮਿਸਰ ਵਿੱਚ ਦੱਸੋ, ਮਿਗਦੋਲ ਵਿੱਚ ਸੁਣਾਓ, ਨੋਫ਼ ਵਿੱਚ ਅਤੇ ਤਹਪਨਹੇਸ ਵਿੱਚ ਵੀ ਸੁਣਾਓ, ਆਖੋ, ਖਲੋ ਜਾਓ ਅਤੇ ਤਿਆਰ ਰਹੋ, ਕਿਉਂ ਜੋ ਤਲਵਾਰ ਤੇਰੇ ਆਲਿਓਂ ਦੁਆਲਿਓਂ ਖਾ ਲਵੇਗੀ! |
15
|
ਤੇਰੇ ਜਰਵਾਣੇ ਕਿਉਂ ਹੂੰਝੇ ਗਏ? ਓਹ ਖੜੇ ਨਾ ਰਹੇ, ਯਹੋਵਾਹ ਨੇ ਓਹਨਾਂ ਨੂੰ ਦਫਾ ਜੋ ਕਰ ਦਿੱਤਾ। |
16
|
ਉਸ ਨੇ ਬਹੁਤਿਆਂ ਨੂੰ ਠੋਕਰ ਖੁਆਈ, ਹਰ ਮਨੁੱਖ ਆਪਣੇ ਸਾਥੀ ਉੱਤੇ ਡਿੱਗਿਆ, ਉਨ੍ਹਾਂ ਨੇ ਆਖਿਆ, ਉੱਠੀਏ, ਅਸੀਂ ਆਪਣੇ ਲੋਕਾਂ ਕੋਲ ਅਤੇ ਆਪਣੀ ਜਨਮ ਭੂਮੀ ਨੂੰ ਸਤਾਉਣ ਵਾਲੀ ਤਲਵਾਰ ਦੇ ਕਾਰਨ ਮੁੜ ਚੱਲੀਏ। |
17
|
ਓਹਨਾਂ ਨੇ ਉੱਥੇ ਪੁਕਾਰਿਆ ਕਿ ਮਿਸਰ ਦਾ ਰਾਜਾ ਫ਼ਿਰਊਨ ਸ਼ੋਰ ਹੀ ਹੈ! ਉਸ ਨੇ ਮਿਥੇ ਹੋਏ ਵੇਲੇ ਨੂੰ ਲੰਘਣ ਦਿੱਤਾ। |
18
|
ਮੈਨੂੰ ਆਪਣੀ ਹਯਾਤੀ ਦੀ ਸੌਂਹ, ਪਾਤਸ਼ਾਹ ਦਾ ਵਾਕ ਹੈ, ਉਸ ਦਾ ਨਾਮ ਸੈਨਾਂ ਦਾ ਯਹੋਵਾਹ ਹੈ, ਨਿਸੰਗ ਜਿਵੇਂ ਪਹਾੜਾਂ ਵਿੱਚ ਤਾਬੋਰ, ਅਤੇ ਜਿਵੇਂ ਸਮੁੰਦਰ ਕੋਲ ਕਰਮਲ, ਓਵੇਂ ਉਹ ਆਵੇਗਾ। |
19
|
ਅਸੀਰੀ ਲਈ ਆਪਣਾ ਲਕਾ ਤੁਕਾ ਤਿਆਰ ਕਰ, ਹੇ ਮਿਸਰ ਦੀਏ ਵਸਨੀਕ ਧੀਏ! ਕਿਉਂ ਜੋ ਨੋਫ਼ ਵਿਰਾਨ ਹੋਵੇਗਾ, ਉਹ ਭਸਮ ਕੀਤਾ ਜਾਵੇਗਾ, ਜਿਹ ਦੇ ਵਿੱਚ ਕੋਈ ਨਾ ਵੱਸੇਗਾ।। |
20
|
ਮਿਸਰ ਇੱਕ ਬਹੁਤ ਸੁੰਦਰ ਵੱਛੀ ਹੈ, ਪਰ ਉੱਤਰ ਵੱਲੋਂ ਮੱਖ ਉਸ ਉੱਤੇ ਲਗਾ ਆਉਂਦਾ ਹੈ। |
21
|
ਉਹ ਨੇ ਭਾੜੇ ਦੇ ਸਿਪਾਹੀ ਵੀ ਉਹ ਦੇ ਵਿਚਕਾਰ ਪਲੇ ਹੋਏ ਵਹਿੜਿਆਂ ਵਾਂਙੁ ਹਨ। ਹਾਂ, ਓਹ ਮੁੜ ਕੇ ਇਕੱਠੇ ਨੱਠ ਗਏ, ਓਹ ਖਲੋ ਨਾ ਸੱਕੇ, ਕਿਉਂ ਜੋ ਓਹਨਾਂ ਦੀ ਬਿਪਤਾ ਦਾ ਦਿਨ ਓਹਨਾਂ ਉੱਤੇ ਆਇਆ ਹੈ, ਓਹਨਾਂ ਦੀ ਸਜ਼ਾ ਦਾ ਸਮਾਂ।। |
22
|
ਉਹ ਦੀ ਅਵਾਜ਼ ਸੱਪ ਵਾਂਙੁ ਉੱਠੇਗੀ, ਓਹ ਫੌਜ ਨਾਲ ਆਉਣਗੇ, ਓਹ ਉਹ ਦੇ ਉੱਤੇ ਲੱਕੜ ਹਾਰਿਆਂ ਵਾਂਙੁ ਕੁਹਾੜਿਆਂ ਨਾਲ ਆਉਣਗੇ! |
23
|
ਓਹ ਉਹ ਦਾ ਜੰਗਲ ਵੱਢ ਸੁੱਟਣਗੇ, ਯਹੋਵਾਹ ਦਾ ਵਾਕ ਹੈ, ਭਾਵੇਂ ਉਹ ਦੀ ਮਿਣਤੀ ਨਾ ਹੋ ਸੱਕੇ, ਕਿਉਂ ਜੋ ਓਹ ਸਲਾ ਨਾਲੋਂ ਬਹੁਤ ਵਧੀਕ ਹਨ, ਓਹਨਾਂ ਨੂੰ ਕੋਈ ਗਿਣ ਨਹੀਂ ਸੱਕਦਾ। |
24
|
ਮਿਸਰ ਦੀ ਧੀ ਲੱਜਿਆਵਾਨ ਹੋਵੇਗੀ, ਉਹ ਉੱਤਰ ਵੱਲ ਦੇ ਲੋਕਾਂ ਦੇ ਹੱਥ ਵਿੱਚ ਦਿੱਤੀ ਜਾਵੇਗੀ।। |
25
|
ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ, ਵੇਖੋ, ਮੈਂ ਨੋ ਦੇ ਆਮੋਨ ਦੀ, ਫ਼ਿਰਊਨ ਦੀ, ਮਿਸਰ ਦੀ, ਉਹ ਦੇ ਦਿਓਤਿਆਂ ਦੀ ਉਹ ਦੇ ਪਾਤਸ਼ਾਹਾਂ ਦੀ, ਫਿਰਊਨ ਦੀ ਅਤੇ ਓਹਨਾਂ ਦੀ ਜਿਹੜੇ ਉਹ ਦਾ ਭਰੋਸਾ ਕਰਦੇ ਹਨ ਖ਼ਬਰ ਲੈਂਦਾ ਹਾਂ |
26
|
ਮੈਂ ਓਹਨਾਂ ਦੀ ਜਾਨ ਦੇ ਗਾਹਕਾਂ ਦੇ ਹੱਥ ਵਿੱਚ, ਅਰਥਾਤ ਬਾਬਲ ਦੇ ਪਾਤਸ਼ਾਹ ਨਬੂਕਦਰੱਸਰ ਅਤੇ ਉਹ ਦੇ ਟਹਿਲੂਆਂ ਦੇ ਹੱਥ ਵਿੱਚ ਦਿਆਂਗਾ। ਏਸ ਦੇ ਪਿੱਛੇ ਉਹ ਅਜੇਹੀ ਆਬਾਦ ਹੋਵੇਗੀ ਜਿਵੇਂ ਪਹਿਲਿਆਂ ਦਿਨਾਂ ਵਿੱਚ ਸੀ, ਯਹੋਵਾਹ ਦਾ ਵਾਕ ਹੈ।। |
27
|
ਪਰ ਤੂੰ, ਹੇ ਯਾਕੂਬ ਮੇਰੇ ਦਾਸ, ਨਾ ਡਰ, ਹੇ ਇਸਰਾਏਲ, ਨਾ ਘਾਬਰ, ਕਿਉਂ ਜੋ ਵੇਖ, ਮੈਂ ਤੈਨੂੰ ਦੂਰ ਤੋਂ, ਅਤੇ ਤੇਰੀ ਨਸਲ ਨੂੰ ਅਸੀਰੀ ਦੇ ਦੇਸ ਤੋਂ ਬਚਾਵਾਂਗਾ। ਯਾਕੂਬ ਮੁੜੇਗਾ ਅਤੇ ਅਰਮਾਨ ਅਰ ਚੈਨ ਕਰੇਗਾ, ਉਹ ਨੂੰ ਕੋਈ ਨਾ ਡਰਾਵੇਗਾ। |
28
|
ਹੇ ਯਾਕੂਬ ਮੇਰੇ ਦਾਸ, ਨਾ ਡਰ, ਯਹੋਵਾਹ ਦਾ ਵਾਕ ਹੈ, ਮੈਂ ਤੇਰੇ ਨਾਲ ਜੋ ਹਾਂ, ਮੈਂ ਸਾਰੀਆਂ ਕੌਮਾਂ ਦਾ ਅੰਤ ਕਰ ਦਿਆਂਗਾ, ਜਿਨ੍ਹਾਂ ਵਿੱਚ ਮੈਂ ਤੈਨੂੰ ਹੱਕ ਦਿੱਤਾ, ਪਰ ਮੈਂ ਤੇਰਾ ਅੰਤ ਨਾ ਕਰਾਂਗਾ, ਮੈਂ ਨਰਮਾਈ ਨਾਲ ਤੇਰਾ ਸੁਧਾਰ ਕਰਾਂਗਾ, ਪਰ ਤੈਨੂੰ ਸਜ਼ਾ ਦਿੱਤੇ ਬਿਨਾ ਨਾ ਛੱਡਾਂਗਾ।। |