Indian Language Bible Word Collections
Deuteronomy 2:21
Deuteronomy Chapters
Deuteronomy 2 Verses
Books
Old Testament
New Testament
Bible Versions
English
Tamil
Hebrew
Greek
Malayalam
Hindi
Telugu
Kannada
Gujarati
Punjabi
Urdu
Bengali
Oriya
Marathi
Assamese
Books
Old Testament
New Testament
Deuteronomy Chapters
Deuteronomy 2 Verses
1
|
ਫੇਰ ਅਸੀਂ ਮੁੜ ਕੇ ਲਾਲ ਸਮੁੰਦਰ ਦੇ ਰਾਹ ਥਾਣੀ ਉਜਾੜ ਵਿੱਚ ਕੂਚ ਕੀਤਾ ਜਿਵੇਂ ਯਹੋਵਾਹ ਨੇ ਮੇਰੇ ਨਾਲ ਗੱਲ ਕੀਤੀ ਸੀ ਅਤੇ ਅਸਾਂ ਬਹੁਤਿਆਂ ਦਿਨਾਂ ਤੀਕ ਸੇਈਰ ਪਹਾੜ ਦੇ ਆਲੇ ਦੇ ਦੁਆਲੇ ਘੇਰਾ ਪਾ ਰੱਖਿਆ |
2
|
ਤਾਂ ਯਹੋਵਾਹ ਨੇ ਮੈਨੂੰ ਆਖਿਆ |
3
|
ਕਿ ਤੁਸਾਂ ਢੇਰ ਚਿਰ ਤੀਕ ਏਸ ਪਹਾੜ ਦੇ ਦੁਆਲੇ ਘੇਰਾ ਪਾਇਆ ਹੈ। ਹੁਣ ਆਪਣਾ ਮੁਹਾਣਾ ਉੱਤਰ ਵੱਲ ਮੋੜ ਲਓ |
4
|
ਪਰਜਾ ਨੂੰ ਹੁਕਮ ਦੇਹ ਕਿ ਤੁਸੀਂ ਆਪਣੇ ਭਰਾ ਏਸਾਵੀਆਂ ਦੀਆਂ ਹੱਦਾਂ ਵਿੱਚ ਦੀ ਲੰਘਣਾ ਹੈ ਜਿਹੜੇ ਸੇਈਰ ਵਿੱਚ ਵੱਸਦੇ ਹਨ। ਓਹ ਤੁਹਾਥੋਂ ਡਰਨਗੇ ਪਰ ਤੁਸੀਂ ਬਹੁਤ ਚੌਕਸ ਰਹੋ |
5
|
ਉਨ੍ਹਾਂ ਨੂੰ ਨਾ ਛੇੜਿਓ ਕਿਉਂ ਜੋ ਮੈਂ ਤੁਹਾਨੂੰ ਉਨ੍ਹਾਂ ਦੀ ਧਰਤੀ ਵਿੱਚੋਂ ਪੈਰ ਧਰਨ ਦੀ ਥਾਂ ਵੀ ਨਹੀਂ ਦਿਆਂਗਾ। ਮੈਂ ਸੇਈਰ ਪਹਾੜ ਏਸਾਓ ਨੂੰ ਮਿਲਖ ਲਈ ਦੇ ਦਿੱਤਾ ਹੈ |
6
|
ਤੁਸੀਂ ਉਨ੍ਹਾਂ ਤੋਂ ਚਾਂਦੀ ਦੇ ਕੇ ਅੰਨ ਲਿਓ ਤਾਂ ਜੋ ਤੁਸੀਂ ਖਾਓ ਨਾਲੇ ਉਨ੍ਹਾਂ ਤੋਂ ਪਾਣੀ ਵੀ ਚਾਂਦੀ ਦੇ ਕੇ ਮੁੱਲ ਲੈਣਾ ਤਾਂ ਜੋ ਤੁਸੀਂ ਪੀਓ |
7
|
ਕਿਉਂ ਜੋ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਡੇ ਹੱਥ ਦੇ ਸਾਰੇ ਕੰਮ ਉੱਤੇ ਬਰਕਤ ਦਿੱਤੀ ਹੈ ਅਤੇ ਏਸ ਵੱਡੀ ਉਜਾੜ ਵਿੱਚ ਤੁਹਾਡਾ ਤੁਰਨਾ ਫਿਰਨਾ ਜਾਣਦਾ ਹੈ। ਏਹ ਚਾਲੀ ਵਰਹੇ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਅੰਗ ਸੰਗ ਰਿਹਾ ਹੈ ਅਤੇ ਤੁਹਾਨੂੰ ਕਿਸੇ ਗੱਲੋਂ ਘਾਟਾ ਨਹੀਂ ਪਿਆ |
8
|
ਉਪਰੰਤ ਅਸੀਂ ਆਪਣੇ ਏਸਾਵੀਆਂ ਭਰਾਵਾਂ ਦੇ ਕੋਲੋਂ ਦੀ ਜਿਹੜੇ ਸੇਈਰ ਵਿੱਚ ਵੱਸਦੇ ਸਨ ਅਰਾਬਾਹ ਤੋਂ ਲੰਘੇ। ਫੇਰ ਅਸੀਂ ਮੁੜ ਕੇ ਮੋਆਬ ਦੀ ਉਜਾੜ ਥਾਣੀ ਗਏ।। |
9
|
ਯਹੋਵਾਹ ਨੇ ਮੈਨੂੰ ਆਖਿਆ, ਮੋਆਬ ਨੂੰ ਨਾ ਸਤਾਈਂ, ਨਾ ਓਹਨਾਂ ਨਾਲ ਲੜਾਈ ਦੀ ਛੇੜ ਛਾੜ ਕਰੀਂ ਕਿਉਂ ਜੋ ਮੈਂ ਤੈਨੂੰ ਉਸ ਧਰਤੀ ਤੋਂ ਮਿਲਖ ਨਾ ਦਿਆਂਗਾ। ਮੈਂ ਲੂਤ ਦੀ ਅੰਸ ਨੂੰ ਆਰ ਮਿਲਖ ਕਰਕੇ ਦੇ ਦਿੱਤਾ ਹੈ |
10
|
ਪਹਿਲਿਆਂ ਸਮਿਆਂ ਵਿੱਚ ਉੱਥੇ ਏਮੀ ਵੱਸਦੇ ਸਨ, ਏਹ ਲੋਕ ਅਨਾਕੀਆਂ ਵਰਗੇ ਵੱਡੇ ਵੱਡੇ ਅਤੇ ਬਹੁਤੇ ਉਚੇਰੇ ਸਨ |
11
|
ਏਹ ਅਨਾਕੀਆਂ ਵਾਂਙੁ ਰਫਾਈ ਗਿਣੇ ਜਾਂਦੇ ਪਰ ਮੋਆਬੀ ਉਨ੍ਹਾਂ ਨੂੰ ਏਮੀ ਆਖਦੇ ਸਨ |
12
|
ਹੋਰੀ ਵੀ ਪਹਿਲਿਆਂ ਸਮਿਆਂ ਵਿੱਚ ਸੇਈਰ ਵਿੱਚ ਵੱਸਦੇ ਸਨ ਪਰ ਏਸਾਵੀਆਂ ਨੇ ਉਨ੍ਹਾਂ ਨੂੰ ਕੱਢ ਦਿੱਤਾ ਅਤੇ ਆਪਣੇ ਅੱਗੋਂ ਉਨ੍ਹਾਂ ਨੂੰ ਨਾਸ ਕਰ ਕੇ ਆਪ ਉਨ੍ਹਾਂ ਦੇ ਥਾਂ ਵੱਸ ਗਏ ਜਿਵੇਂ ਇਸਰਾਏਲ ਨੇ ਆਪਣੀ ਮਿਲਖ ਦੇ ਦੇਸ ਵਿੱਚ ਕੀਤਾ ਜਿਹੜਾ ਯਹੋਵਾਹ ਨੇ ਉਨ੍ਹਾਂ ਨੂੰ ਦਿੱਤਾ ਸੀ |
13
|
ਹੁਣ ਉੱਠੋ ਅਤੇ ਜ਼ਾਰਦ ਦੇ ਨਾਲੇ ਦੇ ਉੱਤੋਂ ਲੰਘੋ ਤਾਂ ਅਸੀਂ ਜ਼ਾਰਦ ਦੇ ਨਾਲੇ ਦੇ ਉੱਤੋਂ ਲੰਘੇ |
14
|
ਉਹ ਸਮਾਂ ਜਿਹੜਾ ਕਾਦੇਸ਼-ਬਰਨੇਆ ਤੋਂ ਤੁਰ ਕੇ ਜ਼ਾਰਦ ਦੇ ਨਾਲੇ ਦੇ ਉੱਤੋਂ ਦੀ ਸਾਡੇ ਲੰਘਣ ਤੀਕ ਸੀ ਓਹ ਅਠੱਤਿਆਂ ਵਰਿਹਾਂ ਦਾ ਸੀ ਜਦ ਤੀਕ ਉਸ ਪੀੜ੍ਹੀ ਦੇ ਸਾਰੇ ਜੋਧੇ ਡੇਰਿਆਂ ਵਿੱਚੋਂ ਮਰ ਮਿਟ ਨਾ ਗਏ ਜਿਵੇਂ ਯਹੋਵਾਹ ਨੇ ਉਨ੍ਹਾਂ ਨਾਲ ਸੌਂਹ ਖਾਧੀ ਸੀ |
15
|
ਨਾਲੇ ਯਹੋਵਾਹ ਦਾ ਹੱਥ ਉਨ੍ਹਾਂ ਦੇ ਵਿਰੁੱਧ ਸੀ ਕਿ ਡੇਰੇ ਦੇ ਵਿੱਚੋਂ ਉਨ੍ਹਾਂ ਨੂੰ ਮਿਟਾ ਦੇਵੇ ਜਦ ਤੀਕ ਸਾਰੇ ਦੇ ਸਾਰੇ ਮਿਟ ਨਾ ਗਏ |
16
|
ਤਾਂ ਐਉਂ ਹੋਇਆ ਕਿ ਜਦ ਸਾਰੇ ਜੋਧੇ ਉਨ੍ਹਾਂ ਲੋਕਾਂ ਵਿੱਚੋਂ ਮਰ ਖਪ ਗਏ |
17
|
ਤਦ ਯਹੋਵਾਹ ਮੇਰੇ ਨਾਲ ਬੋਲਿਆ, |
18
|
ਤੂੰ ਅੱਜ ਮੋਆਬ ਦੀ ਹੱਦ ਵਿੱਚ ਦੀ ਆਰ ਨੂੰ ਲੰਘਣਾ ਹੈ |
19
|
ਜਦ ਤੂੰ ਅੰਮੋਨੀਆਂ ਦੇ ਨੇੜੇ ਆਵੇਂ ਤਾਂ ਤੂੰ ਓਹਨਾਂ ਨੂੰ ਨਾ ਸਤਾਈਂ ਅਤੇ ਨਾ ਛੇੜ ਛਾੜ ਕਰੀਂ ਕਿਉਂ ਜੋ ਮੈਂ ਤੈਨੂੰ ਅੰਮੋਨੀਆਂ ਦੀ ਧਰਤੀ ਵਿੱਚੋਂ ਮਿਲਖ ਨਾ ਦਿਆਂਗਾ। ਮੈਂ ਉਹ ਲੂਤ ਦੀ ਅੰਸ ਨੂੰ ਮਿਲਖ ਕਰਕੇ ਦਿੱਤੀ ਹੈ |
20
|
ਉਹ ਵੀ ਰਫਾਈਆਂ ਦੀ ਧਰਤੀ ਗਿਣੀ ਗਈ। ਰਫਾਈ ਪਿੱਛਲਿਆਂ ਸਮਿਆਂ ਵਿੱਚ ਉੱਥੇ ਵੱਸਦੇ ਸਨ ਪਰ ਅੰਮੋਨੀ ਉਨ੍ਹਾਂ ਨੂੰ ਜ਼ਮ ਜ਼ੁੰਮੀ ਆਖਦੇ ਸਨ |
21
|
ਏਹ ਲੋਕ ਅਨਾਕੀਆਂ ਵਾਂਙੁ ਬਹੁਤੇ ਵੱਡੇ ਵੱਡੇ ਅਤੇ ਉਚੇਰੇ ਸਨ ਪਰ ਯਹੋਵਾਹ ਨੇ ਓਹਨਾਂ ਨੂੰ ਉਨ੍ਹਾਂ ਦੇ ਅੱਗੋਂ ਨਾਸ ਕਰ ਦਿੱਤਾ ਅਤੇ ਆਪ ਓਹਨਾਂ ਦੇ ਥਾਂ ਵੱਸ ਗਏ |
22
|
ਜਿਵੇਂ ਉਹ ਨੇ ਏਸਾਵੀਆਂ ਲਈ ਜਿਹੜੇ ਸੇਈਰ ਵਿੱਚ ਵੱਸਦੇ ਸਨ ਕੀਤਾ ਜਦ ਉਹ ਨੇ ਹੋਰੀਆਂ ਦਾ ਨਾਸ ਓਹਨਾਂ ਦੇ ਅੱਗੋਂ ਕਰ ਦਿੱਤਾ ਅਤੇ ਉਨ੍ਹਾਂ ਨੇ ਓਹਨਾਂ ਨੂੰ ਕੱਢ ਦਿੱਤਾ ਅਤੇ ਓਹਨਾਂ ਦੇ ਥਾਂ ਅੱਜ ਦੇ ਦਿਨ ਤੀਕ ਵੱਸਦੇ ਹਨ |
23
|
ਅਤੇ ਅੱਵੀ ਪਿੰਡਾਂ ਵਿੱਚ ਅੱਜ਼ਾਹ ਤੀਕ ਵੱਸਦੇ ਸਨ ਅਤੇ ਕਫ਼ਤੋਂਰੀਆਂ ਨੇ ਜਿਹੜੇ ਕਫ਼ਤੋਂਰ ਤੋਂ ਨਿਕਲੇ ਸਨ ਓਹਨਾਂ ਦਾ ਨਾਸ ਕਰ ਕੇ ਓਹਨਾਂ ਦੇ ਥਾਂ ਵੱਸ ਗਏ |
24
|
ਉੱਠੋ ਅਤੇ ਕੂਚ ਕਰ ਕੇ ਅਰਨੋਨ ਦੇ ਨਾਲੇ ਤੋਂ ਪਾਰ ਲੰਘੋ। ਵੇਖੋ, ਮੈਂ ਤੁਹਾਡੇ ਹੱਥ ਵਿੱਚ ਸੀਹੋਨ,ਅਮੋਰੀ, ਹਸ਼ਬੋਨ ਦੇ ਰਾਜੇ ਨੂੰ, ਨਾਲੇ ਉਸ ਦੇ ਦੇਸ ਨੂੰ ਦੇ ਦਿੱਤਾ। ਉਹ ਦੇ ਉੱਤੇ ਕਬਜ਼ੇ ਦਾ ਅਰੰਭ ਕਰੋ ਅਤੇ ਲੜਾਈ ਦੀ ਛੇੜ ਛਾੜ ਕਰੋ |
25
|
ਅੱਜ ਦੇ ਦਿਨ ਮੈਂ ਤੇਰਾ ਭੈ ਅਤੇ ਤੇਰਾ ਡਰ ਸਾਰੇ ਅਕਾਸ਼ ਦੇ ਹੇਠ ਦੇ ਲੋਕਾਂ ਉੱਤੇ ਪਾਉਣਾ ਸ਼ੁਰੂ ਕਰਦਾ ਹਾਂ। ਜਿਹੜੇ ਤੇਰੀ ਖਬਰ ਸੁਣਨਗੇ ਓਹ ਕੰਬਣਗੇ ਅਤੇ ਤੇਰੇ ਕਾਰਨ ਤੜਫ ਉੱਠਣਗੇ।। |
26
|
ਉਪਰੰਤ ਮੈਂ ਹਲਕਾਰੇ ਕਦੇਮੋਥ ਦੀ ਉਜਾੜ ਤੋਂ ਹਸ਼ਬੋਨ ਦੇ ਰਾਜੇ ਸੀਹੋਨ ਕੋਲ ਸ਼ਾਂਤੀ ਦੀਆਂ ਗੱਲਾਂ ਦੇ ਕੇ ਘੱਲੇ |
27
|
ਕਿ ਮੈਨੂੰ ਆਪਣੀ ਧਰਤੀ ਦੇ ਵਿੱਚ ਦੀ ਲੰਘਣ ਦੇਹ। ਮੈਂ ਸੜਕੇ ਸੜਕੇ ਜਾਵਾਂਗਾ, ਮੈਂ ਜੋ ਸੱਜੇ ਖੱਬੇ ਨਹੀਂ ਮੁੜਾਂਗਾ |
28
|
ਤੂੰ ਮੈਨੂੰ ਅੰਨ ਚਾਂਦੀ ਦੇ ਬਦਲੇ ਵੇਚੀਂ ਕਿ ਮੈਂ ਖਾਵਾਂ ਅਤੇ ਪਾਣੀ ਵੀ ਚਾਂਦੀ ਲੈ ਕੇ ਮੈਨੂੰ ਦੇਵੀਂ ਕਿ ਮੈਂ ਪੀਵਾਂ। ਕੇਵਲ ਮੈਨੂੰ ਪੈਦਲ ਲੰਘਣ ਦੇਹ |
29
|
ਜਿਵੇਂ ਏਸਾਵੀਆਂ ਨੇ ਜਿਹੜੇ ਸੇਈਰ ਵਿੱਚ ਵੱਸਦੇ ਸਨ ਅਤੇ ਮੋਆਬੀਆਂ ਨੇ ਜਿਹੜੇ ਆਰ ਵਿੱਚ ਵੱਸਦੇ ਸਨ ਮੇਰੇ ਨਾਲ ਕੀਤਾ, ਜਦ ਤੀਕ ਮੈਂ ਯਰਦਨ ਦੇ ਪਾਰ ਉਸ ਧਰਤੀ ਵਿੱਚ ਨਾ ਲੰਘਿਆ ਜਿਹੜੀ ਯਹੋਵਾਹ ਸਾਡਾ ਪਰਮੇਸ਼ੁਰ ਸਾਨੂੰ ਦਿੰਦਾ ਹੈ |
30
|
ਪਰ ਹਸ਼ਬੋਨ ਦੇ ਰਾਜੇ ਸੀਹੋਨ ਨੇ ਸਾਨੂੰ ਲੰਘਣ ਨਾ ਦਿੱਤਾ ਕਿਉਂ ਜੋ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਉਸ ਦੇ ਆਤਮਾ ਨੂੰ ਕਠੋਰ ਅਤੇ ਉਸ ਦੇ ਮਨ ਨੂੰ ਸਖ਼ਤ ਹੋਣ ਦਿੱਤਾ ਤਾਂ ਜੋ ਉਹ ਉਸ ਨੂੰ ਤੇਰੇ ਹੱਥ ਵਿੱਚ ਦੇ ਦੇਵੇ ਜਿਵੇਂ ਅੱਜ ਦੇ ਦਿਨ ਹੈ |
31
|
ਯਹੋਵਾਹ ਨੇ ਮੈਨੂੰ ਆਖਿਆ, ਵੇਖ, ਮੈਂ ਸੀਹੋਨ ਅਤੇ ਉਸ ਦੀ ਧਰਤੀ ਨੂੰ ਤੇਰੇ ਹੱਥ ਵਿੱਚ ਦੇਣ ਲੱਗਾ ਹਾਂ। ਕਬਜ਼ੇ ਦਾ ਅਰੰਭ ਕਰ ਤਾਂ ਜੋ ਤੂੰ ਉਸ ਦੇ ਦੇਸ ਦੀ ਮਿਲਖ ਲਵੇਂ |
32
|
ਤਾਂ ਸੀਹੋਨ ਅਤੇ ਉਸ ਦੇ ਸਾਰੇ ਲੋਕਾਂ ਨੇ ਨਿੱਕਲ ਕੇ ਯਾਹਸ ਵੱਲ ਸਾਡਾ ਸਾਹਮਣਾ ਕੀਤਾ |
33
|
ਯਹੋਵਾਹ ਸਾਡੇ ਪਰਮੇਸ਼ੁਰ ਨੇ ਉਸ ਨੂੰ ਸਾਡੇ ਅੱਗੇ ਲਾ ਦਿੱਤਾ ਅਤੇ ਅਸਾਂ ਉਸ ਨੂੰ ਅਤੇ ਉਸ ਦੇ ਪੁੱਤ੍ਰਾਂ ਅਤੇ ਉਸ ਦੇ ਸਾਰੇ ਲੋਕਾਂ ਨੂੰ ਮਾਰ ਸੁੱਟਿਆ |
34
|
ਅਸਾਂ ਉਸ ਵੇਲੇ ਉਸ ਦੇ ਸਾਰੇ ਸ਼ਹਿਰ ਖੋਹ ਲਏ ਅਤੇ ਉਨ੍ਹਾਂ ਦੇ ਮਨੁੱਖਾਂ ਦਾ, ਤੀਵੀਆਂ ਅਤੇ ਨਿਆਣਿਆਂ ਸਣੇ ਸੱਤਿਆ ਨਾਸ ਕਰ ਦਿੱਤਾ, ਅਸਾਂ ਇੱਕ ਵੀ ਨਾ ਛੱਡਿਆ |
35
|
ਕੇਵਲ ਡੰਗਰ ਸਾਡੀ ਲੁੱਟ ਵਿੱਚ ਆਏ ਨਾਲੇ ਉਨ੍ਹਾਂ ਸ਼ਹਿਰਾਂ ਦਾ ਲੁੱਟ ਦਾ ਮਾਲ ਜਿਹੜੇ ਅਸਾਂ ਖੋਹੇ ਸਨ |
36
|
ਅਰੋਏਰ ਤੋਂ ਜਿਹੜਾ ਅਰਨੋਨ ਨਾਲੇ ਦੇ ਬੰਨ੍ਹੇ ਉੱਤੇ ਹੈ ਅਤੇ ਉਸ ਸ਼ਹਿਰ ਤੋਂ ਜਿਹੜਾ ਨਾਲੇ ਦੇ ਕੋਲ ਹੈ ਗਿਲਆਦ ਤੀਕ ਕੋਈ ਨਗਰ ਅਜਿਹਾ ਨਹੀਂ ਸੀ ਜਿਹੜਾ ਸਾਡੇ ਲਈ ਬਹੁਤ ਉੱਚਾ ਸੀ। ਯਹੋਵਾਹ ਸਾਡੇ ਪਰਮੇਸ਼ੁਰ ਨੇ ਸਭ ਕੁਝ ਸਾਡੇ ਅਧੀਨ ਕਰ ਦਿੱਤਾ |
37
|
ਕੇਵਲ ਤੁਸੀਂ ਅੰਮੋਨੀਆਂ ਦੇ ਦੇਸ ਦੇ ਨੇੜੇ ਨਾ ਆਏ ਅਰਥਾਤ ਯਾਬੋਕ ਨਦੀ ਦਾ ਸਾਰਾ ਪਾਸਾ ਅਤੇ ਪਹਾੜੀ ਸ਼ਹਿਰ ਅਤੇ ਜਿੱਥੋਂ ਯਹੋਵਾਹ ਸਾਡੇ ਪਰਮੇਸ਼ੁਰ ਨੇ ਸਾਨੂੰ ਵਰਜਿਆ ਸੀ।। |