English Bible Languages

Indian Language Bible Word Collections

Bible Versions

English

Tamil

Hebrew

Greek

Malayalam

Hindi

Telugu

Kannada

Gujarati

Punjabi

Urdu

Bengali

Oriya

Marathi

Assamese

Books

2 Corinthians Chapters

2 Corinthians 8 Verses

1 ਹੇ ਭਰਾਵੋ, ਅਸੀਂ ਤੁਹਾਨੂੰ ਪਰਮੇਸ਼ੁਰ ਦੀ ਉਸ ਕਿਰਪਾ ਦੀ ਖਬਰ ਦਿੰਦੇ ਹਾਂ ਜਿਹੜੀ ਮਕਦੂਨਿਯਾ ਦੀਆਂ ਕਲੀਸਿਯਾਂ ਉੱਤੇ ਕੀਤੀ ਹੋਈ ਹੈ
2 ਭਈ ਕਿਸ ਤਰਾਂ ਨਾਲ ਬਿਪਤਾ ਦੇ ਵੱਡੇ ਪਰਤਾਵੇ ਵਿੱਚ ਉਨ੍ਹਾਂ ਦੇ ਅਨੰਦ ਦੀ ਬਹੁਤਾਇਤ ਅਤੇ ਉਨ੍ਹਾਂ ਦੀ ਡਾਢੀ ਗਰੀਬੀ ਨੇ ਉਨ੍ਹਾਂ ਦੀ ਅੱਤ ਵੱਡੀ ਖੁਲ੍ਹ ਦਿਲੀ ਨੂੰ ਵਧੀਕ ਕਰ ਦਿੱਤਾ
3 ਕਿਉਂ ਜੋ ਮੈਂ ਇਹ ਸਾਖੀ ਦਿੰਦਾ ਹਾਂ ਭਈ ਉਨ੍ਹਾਂ ਨੇ ਆਪਣੇ ਵਿਤ ਦੇ ਅਨੁਸਾਰ ਸਗੋਂ ਆਪਣੇ ਵਿਤੋਂ ਬਾਹਰ ਆਪ ਤੋਂ ਆਪ ਦਾਨ ਦਿੱਤਾ
4 ਅਤੇ ਉਨ੍ਹਾਂ ਨੇ ਵੱਡੀਆਂ ਮਿੰਨਤਾਂ ਨਾਲ ਸਾਡੇ ਅੱਗੇ ਇਹ ਬੇਨਤੀ ਕੀਤੀ ਭਈ ਸਾਡੀ ਵੀ ਉਸ ਪੁੰਨ ਦੇ ਕੰਮ ਅਤੇ ਉਸ ਸੇਵਾ ਵਿੱਚ ਜਿਹੜੀ ਸੰਤਾ ਦੇ ਲਈ ਹੈ ਸਾਂਝ ਹੋਵੇ
5 ਅਤੇ ਜਿੱਕੁਰ ਸਾਨੂੰ ਆਸਾ ਸੀ ਤਿੱਕੁਰ ਹੀ ਨਹੀਂ ਸਗੋਂ ਪਹਿਲਾਂ ਪਰਮੇਸ਼ੁਰ ਦੀ ਇੱਛਿਆ ਨਾਲ ਉਨ੍ਹਾਂ ਆਪਣੇ ਆਪ ਨੂੰ ਪ੍ਰਭੁ ਦੇ ਅਤੇ ਨਾਲ ਸਾਡੇ ਵੀ ਅਰਪਨ ਕੀਤਾ
6 ਐਥੋਂ ਤੋੜੀ ਜੋ ਅਸਾਂ ਤੀਤੁਸ ਦੇ ਅੱਗੇ ਬੇਨਤੀ ਕੀਤੀ ਭਈ ਜਿਸ ਤਰਾਂ ਉਹ ਨੇ ਅੱਗੇ ਸ਼ੁਰੂ ਕੀਤਾ ਸੀ ਉਸੇ ਤਰਾਂ ਇਸ ਪੁੰਨ ਦੇ ਕੰਮ ਨੂੰ ਤੁਹਾਡੇ ਵਿੱਚ ਸਿਰੇ ਵੀ ਚਾੜ੍ਹੇ
7 ਪਰ ਜਿਵੇਂ ਤੁਸੀਂ ਹਰੇਕ ਗੱਲ ਵਿੱਚ ਅਰਥਾਤ ਨਿਹਚਾ ਅਤੇ ਬਚਨ ਅਤੇ ਗਿਆਨ ਅਤੇ ਸਾਰੇ ਜੋਸ਼ ਅਤੇ ਉਸ ਪ੍ਰੇਮ ਵਿੱਚ ਜੋ ਤੁਹਾਨੂੰ ਸਾਡੇ ਨਾਲ ਹੈ ਵੱਧ ਗਏ ਹੋ ਤਿਵੇਂ ਤੁਸੀਂ ਪੁੰਨ ਦੇ ਕੰਮ ਵਿੱਚ ਭੀ ਵੱਧ ਜਾਓ
8 ਮੈਂ ਹੁਕਮ ਨਾਲ ਨਹੀਂ ਪਰ ਹੋਰਨਾਂ ਦੇ ਜੋਸ਼ ਨਾਲ ਤੁਹਾਡੇ ਪ੍ਰੇਮ ਦੀ ਸਚਿਆਈ ਨੂੰ ਪਰਖਣ ਲਈ ਇਹ ਆਖਦਾ ਹਾਂ
9 ਕਿਉਂਕਿ ਤੁਸੀਂ ਸਾਡੇ ਪ੍ਰਭੁ ਯਿਸੂ ਮਸੀਹ ਦੀ ਕਿਰਪਾ ਨੂੰ ਜਾਣਦੇ ਹੋ ਜੋ ਭਾਵੇਂ ਉਹ ਧਨੀ ਸੀ ਪਰ ਤੁਹਾਡੇ ਲਈ ਨਿਰਧਨ ਬਣਿਆ ਭਈ ਤੁਸੀਂ ਨਿਰਧਨਤਾਈ ਤੋਂ ਧਨੀ ਹੋ ਜਾਓ
10 ਅਰ ਮੈਂ ਇਸ ਗੱਲ ਵਿੱਚ ਸਲਾਹ ਦਿੰਦਾ ਹਾਂ ਕਿ ਇਹੋ ਤੁਹਾਡੇ ਲਈ ਭਲਾ ਹੈ, ਤੁਸੀਂ ਜੋ ਪਰੂੰ ਤੋਂ ਨਿਰਾ ਇਹ ਕੰਮ ਕਰਨ ਵਿੱਚ ਨਹੀਂ ਸਗੋਂ ਇਹ ਦੀ ਮਨਸ਼ਾ ਕਰਨ ਵਿੱਚ ਭੀ ਮੀਰੀ ਸਾਓ
11 ਸੋ ਹੁਣ ਤੁਸੀਂ ਉਸ ਕੰਮ ਨੂੰ ਸਿਰੇ ਵੀ ਚਾੜ੍ਹੋ ਭਈ ਜਿਵੇਂ ਮਨਸ਼ਾ ਕਰਨ ਦੀ ਤਿਆਰੀ ਸੀ ਤਿਵੇਂ ਵਿਤ ਦੇ ਅਨੁਸਾਰ ਸਿਰੇ ਚਾੜਨਾ ਵੀ ਹੋਵੇ
12 ਜੇ ਮਨ ਦੀ ਤਿਆਰੀ ਅੱਗੇ ਹੋਵੇ ਤਾਂ ਉਹ ਉਸ ਦੇ ਅਨੁਸਾਰ ਜੋ ਕਿਸੇ ਕੋਲ ਹੈ ਪਰਵਾਨ ਹੁੰਦੀ ਹੈ ਨਾ ਉਸ ਦੇ ਅਨੁਸਾਰ ਜੋ ਉਸ ਦੇ ਕੋਲ ਨਹੀਂ ਹੈ
13 ਕਿਉਂ ਜੋ ਮੈਂ ਇਹ ਇਸ ਲਈ ਨਹੀਂ ਆਖਦਾ ਭਈ ਹੋਰਨਾਂ ਨੂੰ ਸੌਖ ਅਤੇ ਤੁਹਾਨੂੰ ਔਖ ਹੋਵੋ
14 ਸਗੋਂ ਬਰਾਬਰੀ ਹੋਵੇ ਭਈ ਐਤਕੀਂ ਤੁਹਾਡਾ ਵਾਧਾ ਓਹਨਾਂ ਦੇ ਘਾਟੇ ਨੂੰ ਪੂਰਾ ਕਰੇ ਤਾਂ ਜੋ ਓਹਨਾਂ ਦਾ ਵਾਧਾ ਭੀ ਤੁਹਾਡੇ ਘਾਟੇ ਨੂੰ ਪੂਰਾ ਕਰੇ ਤਾਂ ਜੋ ਬਰਾਬਰੀ ਹੋਵੇ
15 ਜਿਵੇਂ ਲਿਖਿਆ ਹੋਇਆ ਹੈ — ਜਿਸ ਨੇ ਵੱਧ ਲਿਆ ਸੀ ਉਹ ਦਾ ਵੱਧ ਨਾ ਨਿੱਕਲਿਆ ਅਤੇ ਜਿਸ ਨੇ ਘੱਟ ਲਿਆ ਸੀ ਉਸ ਦਾ ਘੱਟ ਨਾ ਨਿੱਕਲਿਆ।।
16 ਪਰ ਧੰਨਵਾਦ ਹੈ ਪਰਮੇਸ਼ੁਰ ਦਾ ਜਿਹੜਾ ਤੀਤੁਸ ਦੇ ਹਿਰਦੇ ਵਿੱਚ ਤੁਹਾਡੇ ਲਈ ਉਹੋ ਜੋਸ਼ ਪਾਉਂਦਾ ਹੈ
17 ਕਿਉਂਕਿ ਉਸ ਨੇ ਨਾ ਕੇਵਲ ਸਾਡੀ ਉਹ ਬੇਨਤੀ ਮੰਨ ਲਈ ਸਗੋਂ ਵੱਡੇ ਜੋਸ਼ ਨਾਲ ਉਹ ਆਪ ਤੋਂ ਆਪ ਤੁਹਾਡੀ ਵੱਲ ਤੁਰ ਪਿਆ
18 ਅਤੇ ਅਸਾਂ ਉਹ ਦੇ ਨਾਲ ਉਸ ਭਾਈ ਨੂੰ ਘੱਲਿਆ ਜਿਹ ਦਾ ਮਾਣ ਖ਼ੁਸ਼ ਖ਼ਬਰੀ ਦੇ ਵਿਖੇ ਸਾਰੀਆਂ ਕਲੀਸਿਯਾਂ ਵਿੱਚ ਹੁੰਦਾ ਹੈ
19 ਪਰ ਨਿਰਾ ਇਹੋ ਨਹੀਂ ਸਗੋਂ ਉਹ ਕਲੀਸਿਯਾਂ ਦੀ ਵੱਲੋਂ ਥਾਪਿਆ ਹੋਇਆ ਵੀ ਹੈ ਤਾਂ ਜੋ ਇਸ ਪੁੰਨ ਦੇ ਕੰਮ ਲਈ ਜਿਹ ਦੀ ਅਸੀਂ ਸੇਵਾ ਕਰਦੇ ਹਾਂ ਸਾਡੇ ਨਾਲ ਪੈਂਡਾ ਕਰੇ ਭਈ ਪ੍ਰਭੁ ਦੀ ਵਡਿਆਈ, ਨਾਲੇ ਸਾਡੇ ਮਨ ਦੀ ਤਿਆਰੀ ਪਰਗਟ ਹੋਵੇ
20 ਕਿਉਂ ਜੋ ਅਸੀਂ ਇਸ ਤੋਂ ਚੌਕਸ ਰਹਿੰਦੇ ਹਾਂ ਜੋ ਇਸ ਵੱਡੀ ਦਾਤ ਦੇ ਵਿਖੇ ਜਿਹ ਦੀ ਅਸੀਂ ਸੇਵਾ ਕਰਦੇ ਹਾਂ ਕੋਈ ਸਾਡੇ ਉੱਤੇ ਹਰਫ਼ ਨਾ ਲਿਆਵੇ
21 ਕਿਉਂਕਿ ਜਿਹੜੀਆਂ ਗੱਲਾਂ ਨਿਰੇ ਪ੍ਰਭੁ ਦੇ ਸਨਮੁਖ ਹੀ ਨਹੀਂ ਸਗੋਂ ਮਨੁੱਖਾਂ ਦੇ ਸਨਮੁਖ ਵੀ ਚੰਗੀਆਂ ਹਨ ਅਸੀਂ ਓਹਨਾਂ ਦਾ ਧਿਆਨ ਰੱਖਦੇ ਹਾਂ
22 ਅਤੇ ਅਸਾਂ ਉਨ੍ਹਾਂ ਦੇ ਨਾਲ ਆਪਣੇ ਉਸ ਭਾਈ ਨੂੰ ਘੱਲਿਆ ਜਿਹ ਨੂੰ ਅਸਾਂ ਬਹੁਤ ਸਾਰੀਆਂ ਗੱਲਾਂ ਵਿੱਚ ਕਈ ਵਾਰੀ ਪਰਤਾ ਕੇ ਉੱਦਮੀ ਵੇਖਿਆ ਪਰ ਹੁਣ ਉਸ ਵੱਡੇ ਭਰੋਸੇ ਕਰਕੇ ਜਿਹੜਾ ਉਹ ਨੂੰ ਤੁਹਾਡੇ ਉੱਤੇ ਹੈ ਉਹ ਹੋਰ ਵੀ ਬਹੁਤ ਉਦਮੀ ਜਾਪਦਾ ਹੈ
23 ਜੇ ਕੋਈ ਤੀਤੁਸ ਦੀ ਪੁੱਛੇ ਤਾਂ ਉਹ ਮੇਰਾ ਸਾਥੀ ਹੈ ਅਤੇ ਤੁਹਾਡੇ ਲਈ ਮੇਰੇ ਨਾਲ ਦਾ ਕੰਮ ਕਰਨ ਵਾਲਾ ਹੈ, ਜੇ ਸਾਡੇ ਭਰਾਵਾਂ ਦੀ ਪੁੱਛੇ ਤਾਂ ਓਹ ਕਲੀਸਿਯਾਂ ਦੇ ਭੇਜੇ ਹੋਏ ਅਤੇ ਮਸੀਹ ਦੀ ਮਹਿਮਾ ਹਨ
24 ਇਸ ਲਈ ਤੁਸੀਂ ਕਲੀਸਿਯਾਂ ਦੇ ਸਨਮੁਖ ਉਨ੍ਹਾਂ ਨੂੰ ਆਪਣੇ ਪ੍ਰੇਮ ਦਾ ਅਤੇ ਉਸ ਅਭਮਾਨ ਦਾ ਜਿਹੜਾ ਅਸੀਂ ਤੁਹਾਡੇ ਵਿਖੇ ਕਰਦੇ ਹਾਂ ਪਰਮਾਣ ਦਿਓ।।
×

Alert

×