Bible Languages

Indian Language Bible Word Collections

Bible Versions

Books

1 Samuel Chapters

1 Samuel 5 Verses

Bible Versions

Books

1 Samuel Chapters

1 Samuel 5 Verses

1 ਫਲਿਸਤੀਆਂ ਨੇ ਪਰਮੇਸ਼ੁਰ ਦਾ ਸੰਦੂਕ ਲੈ ਕੇ ਉਸ ਨੂੰ ਅਬਨ- ਅਜ਼ਰ ਤੋਂ ਅਸ਼ਦੋਦ ਤੋੜੀ ਅੱਪੜਾ ਦਿੱਤਾ
2 ਅਤੇ ਜਦ ਫਲਿਸਤੀਆਂ ਨੇ ਪਰਮੇਸ਼ੁਰ ਦੇ ਸੰਦੂਕ ਨੂੰ ਫੜ ਲਿਆ ਤਾਂ ਓਹ ਉਸ ਨੂੰ ਦਾਗੋਨ ਦੇ ਘਰ ਵਿੱਚ ਲਿਆਏ ਅਤੇ ਦਾਗੋਨ ਕੋਲ ਰੱਖਿਆ।।
3 ਜਦ ਸਵੇਰ ਨੂੰ ਅਸ਼ਦੋਦੀ ਉੱਠੇ ਤਾਂ ਵੇਖੋ, ਦਾਗੋਨ ਯਹੋਵਾਹ ਦੇ ਸੰਦੂਕ ਅੱਗੇ ਮੂੰਹ ਪਰਨੇ ਧਰਤੀ ਉੱਤੇ ਡਿੱਗਾ ਪਿਆ ਸੀ! ਤਦ ਉਨ੍ਹਾਂ ਨੇ ਦਾਗੋਨ ਨੂੰ ਚੁੱਕ ਕੇ ਉਹ ਦੇ ਥਾਂ ਉੱਤੇ ਉਹ ਨੂੰ ਫੇਰ ਖਲ੍ਹਿਆਰਿਆ
4 ਅਗਲੇ ਭਲਕ ਓਹ ਫੇਰ ਮੁਨ੍ਹੇਰੇ ਹੀ ਉੱਠੇ ਜਾਂ ਵੇਖੋ, ਦਾਗੋਨ ਯਹੋਵਾਹ ਦੇ ਸੰਦੂਕ ਅੱਗੇ ਮੂੰਹ ਪਰਨੇ ਧਰਤੀ ਉੱਤੇ ਡਿੱਗਾ ਪਿਆ ਸੀ ਅਤੇ ਦਾਗੋਨ ਦਾ ਸਿਰ ਅਤੇ ਉਸ ਦੇ ਦੋਹਾਂ ਹੱਥਾਂ ਦੀਆਂ ਤਲੀਆਂ ਸਰਦਲ ਉੱਤੇ ਵੱਢੀਆਂ ਪਈਆਂ ਸਨ! ਨਿਰਾ ਪੁਰਾ ਉਹ ਦਾ ਧੜ ਰਹਿ ਗਿਆ!
5 ਏਸ ਲਈ ਅਸ਼ਦੋਦ ਵਿੱਚ ਦਾਗੋਨ ਦੇ ਪੁਜਾਰੀ ਅਤੇ ਸੱਭੇ ਜੋ ਦਾਗੋਨ ਦੇ ਮੰਦਰ ਵਿੱਚ ਆਉਂਦੇ ਹਨ ਅੱਜ ਤੋੜੀ ਦਾਗੋਨ ਦੀ ਸਰਦਲ ਉੱਤੇ ਪੈਰ ਨਹੀਂ ਧਰਦੇ
6 ਪਰ ਯਹੋਵਾਹ ਦਾ ਹੱਥ ਅਸ਼ਦੋਦੀਆਂ ਉੱਤੇ ਡਾਢਾ ਪੈ ਗਿਆ ਸੀ ਅਤੇ ਉਸ ਨੇ ਉਨ੍ਹਾਂ ਦਾ ਨਾਸ ਕੀਤਾ ਅਤੇ ਅਸ਼ਦੋਦ ਨੂੰ ਉਹ ਦੇ ਉਦਾਲੇ ਦਿਆਂ ਲੋਕਾਂ ਸਣੇ ਮਵੇਸੀਆਂ ਨਾਲ ਮਾਰਿਆ
7 ਜਦ ਅਸ਼ਦੋਦੀਆਂ ਨੇ ਡਿੱਠਾ ਜੋ ਇਹ ਗੱਲ ਹੋਈ ਹੈ ਤਾਂ ਉਨ੍ਹਾਂ ਨੇ ਆਖਿਆ, ਭਈ ਇਸਰਾਏਲ ਦੇ ਪਰਮੇਸ਼ੁਰ ਦਾ ਸੰਦੂਕ ਸਾਡੇ ਕੋਲ ਨਾ ਰਹੇ ਕਿਉਂ ਜੋ ਉਹ ਦਾ ਹੱਥ ਸਾਡੇ ਉੱਤੇ ਅਤੇ ਸਾਡੇ ਦੇਵਤੇ ਦਾਗੋਨ ਉੱਤੇ ਭਾਰਾ ਹੈ
8 ਸੋ ਉਨ੍ਹਾਂ ਨੇ ਫਲਿਸਤੀਆਂ ਦੇ ਸਭਨਾਂ ਸਰਦਾਰਾਂ ਨੂੰ ਸੱਦ ਕੇ ਆਪਣੇ ਕੋਲ ਇਕੱਠਿਆਂ ਕੀਤਾ ਅਤੇ ਆਖਿਆ, ਅਸੀਂ ਇਸਰਾਏਲ ਦੇ ਪਰਮੇਸ਼ੁਰ ਦੇ ਸੰਦੂਕ ਨੂੰ ਕੀ ਕਰੀਏ? ਤਦ ਉਨ੍ਹਾਂ ਨੇ ਉੱਤਰ ਦਿੱਤਾ ਕਿ ਇਹ ਲੋੜੀਦਾ ਹੈ ਜੋ ਇਸਰਾਏਲ ਦੇ ਪਰਮੇਸ਼ੁਰ ਦੇ ਸੰਦੂਕ ਨੂੰ ਗਥ ਵਿੱਚ ਲੈ ਜਾਣ ਸੋ ਓਹ ਇਸਰਾਏਲ ਦੇ ਸੰਦੂਕ ਨੂੰ ਗਥ ਵਿੱਚ ਲੈ ਗਏ
9 ਜਦ ਓਹ ਉਸ ਨੂੰ ਉੱਥੇ ਲੈ ਗਏ ਸਨ ਤਾਂ ਅਜਿਹਾ ਹੋਇਆ ਜੋ ਯਹੋਵਾਹ ਦਾ ਹੱਥ ਉਸ ਸ਼ਹਿਰ ਦੇ ਨਾਸ ਕਰਨ ਨੂੰ ਉਹ ਦੇ ਉੱਤੇ ਵੀ ਪਸਰ ਗਿਆ ਅਤੇ ਉਹ ਨੇ ਉਸ ਸ਼ਹਿਰ ਦਿਆਂ ਲੋਕਾਂ ਨੂੰ ਨਿੱਕਿਆਂ ਤੋਂ ਲੈ ਕੇ ਵੱਡਿਆਂ ਤੋੜੀ ਮਾਰਿਆ ਅਤੇ ਉਨ੍ਹਾਂ ਦੀਆਂ ਗੁਦਾਂ ਵਿੱਚ ਮਵੇਸ਼ੀਆਂ ਨਿਕਲੀਆਂ।।
10 ਤਦ ਉਨ੍ਹਾਂ ਨੇ ਪਰਮੇਸ਼ੁਰ ਦਾ ਸੰਦੂਕ ਅਕਰੋਨ ਨੂੰ ਭੇਜਿਆ ਪਰ ਜਿਸ ਵੇਲੇ ਪਰਮੇਸ਼ੁਰ ਦਾ ਸੰਦੂਕ ਅਕਰੋਨ ਵਿੱਚ ਅੱਪੜਿਆ ਤਾਂ ਅਜਿਹਾ ਹੋਇਆ ਜੋ ਅਕਰੋਨੀ ਚੀਕ ਉੱਠੇ ਭਈ ਓਹ ਇਸਰਾਏਲ ਦੇ ਪਰਮੇਸ਼ੁਰ ਦੇ ਸੰਦੂਕ ਨੂੰ ਸਾਡੇ ਵਿੱਚ ਏਸ ਲਈ ਲਿਆਏ ਹਨ ਜੋ ਸਾਡਾ ਅਤੇ ਸਾਡਿਆਂ ਲੋਕਾਂ ਦਾ ਨਾਸ ਕਰਨ
11 ਸੋ ਉਨ੍ਹਾਂ ਨੇ ਫਲਿਸਤੀਆਂ ਦਿਆਂ ਸਰਦਾਰਾਂ ਨੂੰ ਸੱਦ ਕੇ ਇੱਕਠਿਆਂ ਕੀਤਾ ਅਤੇ ਆਖਿਆ, ਕਿ ਇਸਰਾਏਲ ਦੇ ਪਰਮੇਸ਼ੁਰ ਦੇ ਸੰਦੂਕ ਨੂੰ ਮੋੜ ਭੇਜੋ ਭਈ ਉਹ ਆਪਣੇ ਥਾਂ ਜਾਵੇ ਜੋ ਸਾਡਾ ਅਤੇ ਸਾਡਿਆਂ ਲੋਕਾਂ ਦਾ ਨਾਸ ਨਾ ਕਰੇ ਕਿਉਂ ਜੋ ਉੱਥੇ ਸਾਰੇ ਸ਼ਹਿਰ ਵਿੱਚ ਮੌਤ ਦੀ ਵੱਡੀ ਧੁੰਮ ਪੈ ਗਈ ਸੀ ਅਤੇ ਉੱਥੇ ਪਰਮੇਸ਼ੁਰ ਦਾ ਹੱਥ ਅੱਤ ਭਾਰਾ ਸੀ
12 ਅਤੇ ਓਹ ਲੋਕ ਜੋ ਮੋਏ ਨਹੀਂ ਸਨ ਸੋ ਮਵੇਸ਼ੀਆਂ ਨਾਲ ਮਾਂਦੇ ਸਨ ਅਤੇ ਸ਼ਹਿਰ ਦੀ ਦੁਹਾਈ ਅਕਾਸ਼ ਤੋੜੀ ਜਾ ਪੁੱਜੀ।।

1-Samuel 5:1 Punjabi Language Bible Words basic statistical display

COMING SOON ...

×

Alert

×