Bible Languages

Indian Language Bible Word Collections

Bible Versions

Books

1 Samuel Chapters

1 Samuel 23 Verses

Bible Versions

Books

1 Samuel Chapters

1 Samuel 23 Verses

1 ਤਦ ਉਨ੍ਹਾਂ ਨੇ ਦਾਊਦ ਨੂੰ ਖਬਰ ਦੇ ਕੇ ਆਖਿਆ ਵੇਖ ਫਲਿਸਤੀ ਕਈਲਾਹ ਨਾਲ ਲੜਦੇ ਹਨ ਅਤੇ ਖਲਵਾੜਿਆਂ ਨੂੰ ਲੁੱਟਦੇ ਹਨ
2 ਤਦ ਦਾਊਦ ਨੇ ਯਹੋਵਾਹ ਕੋਲੋਂ ਪੁੱਛਿਆ, ਮੈਂ ਜਾਵਾਂ ਅਤੇ ਉਨ੍ਹਾਂ ਫਲਿਸਤੀਆਂ ਨੂੰ ਮਾਰਾਂ? ਯਹੋਵਾਹ ਨੇ ਦਾਊਦ ਨੂੰ ਆਖਿਆ, ਜਾਹ ਫਲਿਸਤੀਆਂ ਨੂੰ ਮਾਰ ਅਤੇ ਕਈਲਾਹ ਨੂੰ ਬਚਾ
3 ਪਰ ਦਾਊਦ ਦੇ ਲੋਕਾਂ ਨੇ ਉਹ ਨੂੰ ਆਖਿਆ, ਵੇਖੋ, ਅਸੀਂ ਤਾਂ ਐਥੇ ਯਹੂਦਾਹ ਵਿੱਚ ਪਏ ਡਰਦੇ ਹਾਂ। ਫੇਰ ਜੇ ਅਸੀਂ ਕਈਲਾਹ ਵਿੱਚ ਜਾ ਕੇ ਫਲਿਸਤੀਆਂ ਦੇ ਦਲ ਦਾ ਸਾਹਮਣਾ ਕਰੀਏ ਤਾਂ ਕਿਨਾ ਵਧੀਕ ਨਾ ਡਰਾਂਗੇ?
4 ਤਾਂ ਦਾਊਦ ਨੇ ਯਹੋਵਾਹ ਕੋਲੋਂ ਫੇਰ ਪੁੱਛਿਆ ਸੋ ਯਹੋਵਾਹ ਨੇ ਉੱਤਰ ਦਿੱਤਾ ਭਈ ਉੱਠ ਕਈਲਾਹ ਵੱਲ ਲਹਿ ਜਾਹ ਕਿਉਂ ਜੋ ਮੈਂ ਫਲਿਸਤੀਆਂ ਨੂੰ ਤੇਰੇ ਹੱਥ ਵਿੱਚ ਕਰ ਦਿਆਂਗਾ
5 ਸੋ ਦਾਊਦ ਅਤੇ ਉਹ ਦੇ ਮਨੁੱਖ ਕਈਲਾਹ ਗਏ ਅਤੇ ਫਲਿਸਤੀਆਂ ਨਾਲ ਲੜੇ ਅਤੇ ਉਨ੍ਹਾਂ ਦੇ ਡੰਗਰ ਲੈ ਆਏ ਅਤੇ ਉਨ੍ਹਾਂ ਵਿੱਚੋਂ ਕਈਆਂ ਨੂੰ ਵੱਢ ਸੁੱਟਿਆ ਸੋ ਦਾਊਦ ਨੇ ਕਈਲੀਆਂ ਨੂੰ ਬਚਾਇਆ
6 ਅਤੇ ਅਜਿਹਾ ਹੋਇਆ ਭਈ ਜਿਸ ਵੇਲੇ ਅਹੀਮਲਕ ਦਾ ਪੁੱਤ੍ਰ ਅਬਯਾਥਾਰ ਭੱਜ ਕੇ ਕਈਲਾਹ ਵਿੱਚ ਦਾਊਦ ਕੋਲ ਗਿਆ ਤਾਂ ਉਹ ਦੇ ਹੱਥ ਵਿੱਚ ਇੱਕ ਏਫ਼ੋਦ ਸੀ।।
7 ਸੋ ਸ਼ਾਊਲ ਨੂੰ ਖਬਰ ਹੋਈ ਭਈ ਦਾਊਦ ਕਈਲਾਹ ਵਿੱਚ ਅੱਪੜ ਪਿਆ ਹੈ ਅਤੇ ਸ਼ਾਊਲ ਬੋਲਿਆ, ਪਰਮੇਸ਼ੁਰ ਨੇ ਉਹ ਨੂੰ ਮੇਰੇ ਹੱਥ ਵਿੱਚ ਕਰ ਦਿੱਤਾ ਕਿਉਂ ਜੋ ਉਹ ਅਜਿਹੇ ਸ਼ਹਿਰ ਵਿੱਚ ਜਿਸ ਦੇ ਬੂਹੇ ਅਤੇ ਹੋੜੇ ਹਨ ਵੜ ਕੇ ਫਸ ਗਿਆ ਹੈ
8 ਸ਼ਾਊਲ ਨੇ ਆਪਣੇ ਸਾਰੇ ਲੋਕਾਂ ਨੂੰ ਇਕੱਠਿਆਂ ਕੀਤਾ ਭਈ ਓਹ ਜੁੱਧ ਕਰ ਕੇ ਅਤੇ ਕਈਲਾਹ ਵਿੱਚ ਜਾ ਕੇ ਦਾਊਦ ਨੂੰ ਅਤੇ ਉਹ ਦੇ ਕਟਕ ਨੂੰ ਘੇਰਨ।।
9 ਦਾਊਦ ਨੂੰ ਖਬਰ ਹੋਈ ਜੋ ਸ਼ਾਊਲ ਮੇਰੇ ਨਾਲ ਅੰਦਰੋ ਅੰਦਰ ਖੋਟੀ ਨੀਤ ਬੰਨ੍ਹਦਾ ਹੈ ਤਾਂ ਉਸ ਨੇ ਅਬਯਾਥਾਰ ਜਾਜਕ ਨੂੰ ਆਖਿਆ, ਏਫ਼ੋਦ ਐਥੇ ਲੈ ਆ
10 ਤਾਂ ਦਾਊਦ ਨੇ ਆਖਿਆ, ਹੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ, ਮੇਰੇ ਦਾਸ ਨੇ ਜ਼ਰੂਰ ਸੁਣਿਆ ਹੈ ਭਈ ਸ਼ਾਊਲ ਦਾ ਇਹ ਮਤਾ ਹੈ ਜੋ ਕਲੀਲਾਹ ਵਿੱਚ ਆ ਕੇ ਮੇਰੇ ਕਾਰਨ ਸ਼ਹਿਰ ਦਾ ਹੀ ਨਾਸ ਕਰ ਦੇਵੇ
11 ਭਲਾ, ਕਈਲਾਹ ਦੇ ਲੋਕ ਮੈਨੂੰ ਉਹ ਦੇ ਹੱਥ ਦੇ ਦੇਣਗੇ ਅਤੇ ਜਿਵੇਂ ਤੇਰੇ ਦਾਸ ਨੇ ਸੁਣਿਆ ਹੈ ਸ਼ਾਊਲ ਲਹਿ ਆਵੇਗਾ? ਹੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ, ਮੈਂ ਤੇਰੇ ਤਰਲੇ ਕਰਨਾ ਹਾਂ, ਤੂੰ ਆਪਣੇ ਦਾਸ ਨੂੰ ਦੱਸ। ਯਹੋਵਾਹ ਨੇ ਆਖਿਆ, ਉਹ ਲਹਿ ਆਵੇਗਾ
12 ਤਦ ਦਾਊਦ ਨੇ ਆਖਿਆ, ਭਲਾ, ਕਈਲਾਹ ਦੇ ਲੋਕ ਮੈਨੂੰ ਅਤੇ ਮੇਰੇ ਲੋਕਾਂ ਨੂੰ ਸ਼ਾਊਲ ਦੇ ਹੱਥ ਦੇ ਦੇਣਗੇ ਯਾ ਨਹੀਂ? ਯਹੋਵਾਹ ਨੇ ਆਖਿਆ, ਓਹ ਦੇ ਦੇਣਗੇ।।
13 ਤਦ ਦਾਊਦ ਆਪਣਿਆਂ ਮਨੁੱਖਾਂ ਸਣੇ ਜੋ ਛੇਕੁ ਸੌ ਮਨੁੱਖ ਸਨ ਉੱਠਿਆ ਅਤੇ ਕਈਲਾਹ ਵਿੱਚੋਂ ਨਿੱਕਲ ਗਿਆ ਅਤੇ ਜਿੱਥੇ ਕਿਤੇ ਉਨ੍ਹਾਂ ਨੂੰ ਰਾਹ ਲੱਭਾ ਉੱਧਰ ਹੀ ਤੁਰ ਗਏ। ਅਤੇ ਸ਼ਾਊਲ ਨੂੰ ਖਬਰ ਹੋਈ ਜੋ ਦਾਊਦ ਕਈਲਾਹ ਵਿੱਚੋਂ ਨਿੱਕਲ ਗਿਆ ਹੈ ਤਾਂ ਉਹ ਜਾਣੋਂ ਹਟ ਗਿਆ
14 ਦਾਊਦ ਉਜਾੜ ਦੇ ਵਿੱਚ ਪੱਕਿਆਂ ਥਾਵਾਂ ਦੇ ਵਿੱਚ ਜਾ ਰਿਹਾ ਅਤੇ ਪਹਾੜੀ ਦੇਸ ਦੇ ਜ਼ੀਫ ਦੀ ਉਜਾੜ ਵਿੱਚ ਜਾ ਟਿਕਿਆ ਅਤੇ ਸ਼ਾਊਲ ਦਿਨੋਂ ਦਿਨ ਉਹ ਦੀ ਭਾਲ ਕਰਦਾ ਸੀ ਪਰ ਪਰਮੇਸ਼ੁਰ ਨੇ ਉਹ ਨੂੰ ਉਸ ਦੇ ਹੱਥ ਵਿੱਚ ਨਾ ਦਿੱਤਾ
15 ਜਾਂ ਦਾਊਦ ਜਾਣ ਗਿਆ ਜੋ ਸ਼ਾਊਲ ਮੇਰੀ ਜਿੰਦ ਲੈਣ ਲਈ ਨਿੱਕਲਿਆ ਹੈ ਉਸ ਵੇਲੇ ਦਾਊਦ ਜ਼ੀਫ ਦੀ ਉਜਾੜ ਦੇ ਇੱਕ ਬਣ ਵਿੱਚ ਸੀ।।
16 ਸ਼ਾਊਲ ਦਾ ਪੁੱਤ੍ਰ ਯੋਨਾਥਾਨ ਉੱਠਿਆ ਅਤੇ ਦਾਊਦ ਦੇ ਕੋਲ ਬਣ ਵਿੱਚ ਜਾ ਕੇ ਉਹ ਦਾ ਹੱਥ ਪਰਮੇਸ਼ੁਰ ਵਿੱਚ ਤਕੜਾ ਕੀਤਾ
17 ਅਤੇ ਉਹ ਨੂੰ ਆਖਿਆ, ਤੂੰ ਡਰ ਨਹੀਂ ਕਿਉਂ ਜੋ ਮੇਰੇ ਪਿਉ ਸ਼ਾਊਲ ਦਾ ਹੱਥ ਤੇਰੇ ਕੋਲ ਨਾ ਅੱਪੜੇਗਾ ਅਤੇ ਤੂੰ ਇਸਰਾਏਲ ਦਾ ਪਾਤਸ਼ਾਹ ਹੋਵੇਂਗਾ ਅਤੇ ਮੈਂ ਤੈਥੋਂ ਦੂਜੇ ਦਰਜੇ ਤੇ ਹੋਵਾਂਗਾ ਅਤੇ ਇਹ ਗੱਲ ਮੇਰਾ ਪਿਉ ਸ਼ਾਊਲ ਵੀ ਜਾਣਦਾ ਹੈ
18 ਸੋ ਉਨ੍ਹਾਂ ਦੋਹਾਂ ਨੇ ਯਹੋਵਾਹ ਦੇ ਅੱਗੇ ਨੇਮ ਕੀਤਾ ਅਤੇ ਦਾਊਦ ਬਣ ਵਿੱਚ ਠਹਿਰਿਆ ਰਿਹਾ ਅਤੇ ਯੋਨਾਥਾਨ ਆਪਣੇ ਘਰ ਗਿਆ।।
19 ਤਦ ਜ਼ੀਫੀ ਸ਼ਾਊਲ ਕੋਲ ਗਿਬਆਹ ਵਿੱਚ ਚੜ੍ਹ ਆਏ ਅਤੇ ਬੋਲੇ, ਭਲਾ, ਦਾਊਦ ਸਾਡੇ ਵਿੱਚਕਾਰ ਬਣ ਦਿਆਂ ਪੱਕਿਆਂ ਥਾਵਾਂ ਵਿੱਚ ਹਕੀਲਾਹ ਦੇ ਪਹਾੜ ਉੱਤੇ ਜੋ ਯਸ਼ੀਮੋਨ ਦੇ ਦੱਖਣ ਵੱਲ ਹੈ ਲੁਕਿਆ ਹੋਇਆ ਨਹੀਂ ਰਹਿੰਦਾ?
20 ਸੋ ਹੇ ਪਾਤਸ਼ਾਹ ਹੁਣ ਜਿੱਕੁਰ ਤੁਹਾਡਾ ਜੀਅ ਲਹਿ ਆਉਣ ਨੂੰ ਚਾਹੁੰਦਾ ਹੈ ਸੋ ਲਹਿ ਆਓ ਅਤੇ ਇਹ ਸਾਡਾ ਜ਼ੁੰਮਾ ਰਿਹਾ ਜੋ ਅਸੀਂ ਉਹ ਨੂੰ ਪਾਤਸ਼ਾਹ ਦੇ ਹੱਥ ਦੇ ਦਿਆਂਗੇ
21 ਤਦ ਸ਼ਾਊਲ ਬੋਲਿਆ, ਯਹੋਵਾਹ ਵੱਲੋਂ ਤੁਸੀਂ ਧੰਨ ਹੋਵੋ ਕਿਉਂ ਜੋ ਤੁਸਾਂ ਮੇਰੇ ਉੱਤੇ ਦਯਾ ਕੀਤੀ ਹੈ
22 ਹੁਣ ਤੁਰੋ ਅਤੇ ਹੋਰ ਤਿਆਰੀ ਕਰੋ ਅਤੇ ਲੱਭੋ ਅਤੇ ਵੇਖੋ ਜੋ ਉਹ ਦਾ ਟਿਕਾਣਾ ਕਿੱਥੇ ਹੈ ਅਤੇ ਉੱਥੇ ਉਹ ਨੂੰ ਕਿਸ ਨੇ ਡਿੱਠਾ ਹੈ ਕਿਉਂ ਜੋ ਮੈਨੂੰ ਖਬਰ ਹੈ ਭਈ ਉਹ ਵੱਡੀ ਚਤਰਾਈ ਨਾਲ ਚੱਲਦਾ ਹੈ
23 ਸੋ ਤੁਸੀਂ ਵੇਖੋ ਅਤੇ ਉਨ੍ਹਾਂ ਟਿਕਾਣਿਆਂ ਨੂੰ ਭਾਲੋ ਜਿੱਥੇ ਉਹ ਲੁਕਿਆ ਰਹਿੰਦਾ ਹੈ ਅਤੇ ਚੰਗੀ ਤਰਾਂ ਖਬਰ ਲੈ ਕੇ ਮੇਰੇ ਕੋਲ ਮੁੜ ਆਓ। ਫੇਰ ਮੈਂ ਤੁਹਾਡੇ ਨਾਲ ਜਾਵਾਂਗਾ ਅਤੇ ਅਜਿਹਾ ਹੋਵੇਗਾ ਭਈ ਜੇ ਉਹ ਇਸ ਦੇਸ ਵਿੱਚ ਕਿਤੇ ਹੋਵੇ ਤਾਂ ਮੈਂ ਉਹ ਨੂੰ ਯਹੂਦਾਹ ਦੇ ਹਜ਼ਾਰਾਂ ਵਿੱਚੋਂ ਲੱਭ ਲਵਾਂਗਾ
24 ਸੋ ਓਹ ਉੱਠੇ ਅਤੇ ਸ਼ਾਊਲ ਦੇ ਅੱਗੇ ਜ਼ੀਫ ਨੂੰ ਗਏ। ਉਸ ਵੇਲੇ ਦਾਊਦ ਆਪਣਿਆਂ ਲੋਕਾਂ ਸਣੇ ਮਾਓਨ ਦੀ ਉਜਾੜ ਵਿੱਚ ਯਸ਼ੀਮੋਨ ਦੇ ਦੱਖਣ ਵੱਲ ਇੱਕ ਮਦਾਨ ਵਿੱਚ ਸੀ
25 ਸ਼ਾਊਲ ਅਤੇ ਉਹ ਦੇ ਲੋਕ ਵੀ ਉਸ ਨੂੰ ਲੱਭਣ ਤੁਰੇ ਅਤੇ ਦਾਊਦ ਨੂੰ ਵੀ ਖਬਰ ਹੋ ਗਈ ਸੋ ਉਹ ਉਸ ਪੱਥਰ ਕੋਲ ਲਹਿ ਗਿਆ ਅਤੇ ਮਾਓਨ ਦੀ ਉਜਾੜ ਵਿੱਚ ਠਹਿਰਿਆ ਰਿਹਾ ਅਤੇ ਇਹ ਸੁਣ ਕੇ ਸ਼ਾਊਲ ਵੀ ਮਾਓਨ ਦੀ ਉਜਾੜ ਵਿੱਚ ਦਾਊਦ ਦੇ ਮਗਰ ਲੱਗਾ
26 ਸੋ ਸ਼ਾਊਲ ਪਹਾੜ ਦੇ ਇਸ ਪਾਸੇ ਵੱਲ ਜਾਂਦਾ ਸੀ ਅਤੇ ਦਾਊਦ ਆਪਣੇ ਲੋਕਾਂ ਸਣੇ ਪਹਾੜ ਦੇ ਉਸ ਪਾਸੇ ਵੱਲ ਅਤੇ ਦਾਊਦ ਨੇ ਸ਼ਾਊਲ ਦੇ ਡਰ ਨਾਲ ਨਿੱਕਲਣ ਵਿੱਚ ਵੱਡੀ ਛੇਤੀ ਕੀਤੀ ਕਿਉਂ ਜੋ ਸ਼ਾਊਲ ਅਤੇ ਉਹ ਦੇ ਲੋਕਾਂ ਨੇ ਦਾਊਦ ਅਤੇ ਉਸ ਦਿਆਂ ਲੋਕਾਂ ਨੂੰ ਫੜਨ ਦੇ ਲਈ ਚੁਫੇਰਿਓਂ ਘੇਰ ਲਿਆ ਸੀ।।
27 ਉਸ ਵੇਲੇ ਇੱਕ ਹਲਕਾਰਾ ਸ਼ਾਊਲ ਕੋਲ ਆ ਕੇ ਬੋਲਿਆ, ਸ਼ਤਾਬੀ ਤੁਰੇ ਆਓ ਕਿਉਂ ਜੋ ਫਲਿਸਤੀਆਂ ਨੇ ਦੇਸ ਉੱਤੇ ਹੱਲਾ ਕੀਤਾ ਹੈ
28 ਸੋ ਸ਼ਾਊਲ ਦਾਊਦ ਦੇ ਮਗਰ ਲੱਗਣੋਂ ਹਟਿਆ ਅਤੇ ਫਲਿਸਤੀਆਂ ਦੇ ਵਿਰੁੱਧ ਹੋਇਆ। ਏਸ ਲਈ ਉਨ੍ਹਾਂ ਨੇ ਉਸ ਥਾਂ ਦਾ ਨਾਉਂ ਰਿਹਾਈ ਦੀ ਚਟਾਨ ਰੱਖਿਆ।।
29 ਦਾਊਦ ਉੱਥੋਂ ਨਿੱਕਲ ਕੇ ਏਨ-ਗਦੀ ਦੇ ਵਿੱਚ ਪੱਕਿਆ ਥਾਵਾਂ ਦੇ ਵਿੱਚਕਾਰ ਆ ਰਿਹਾ।।

1-Samuel 23:1 Punjabi Language Bible Words basic statistical display

COMING SOON ...

×

Alert

×