Indian Language Bible Word Collections
1 Samuel 22:1
1 Samuel Chapters
1 Samuel 22 Verses
Books
Old Testament
New Testament
Bible Versions
English
Tamil
Hebrew
Greek
Malayalam
Hindi
Telugu
Kannada
Gujarati
Punjabi
Urdu
Bengali
Oriya
Marathi
Assamese
Books
Old Testament
New Testament
1 Samuel Chapters
1 Samuel 22 Verses
1
|
ਤਾਂ ਦਾਊਦ ਉੱਥੋਂ ਨਿੱਕਲ ਕੇ ਅਦੁੱਲਾਮ ਦੀ ਖੁੰਧਰ ਵਿੱਚ ਭੱਜ ਆਇਆ ਅਤੇ ਉਹ ਦੇ ਭਰਾ ਅਤੇ ਉਹ ਦੇ ਪਿਉ ਦਾ ਸਾਰਾ ਟੱਬਰ ਇਹ ਸੁਣ ਕੇ ਉਹ ਦੇ ਕੋਲ ਉੱਥੇ ਆ ਗਏ |
2
|
ਅਤੇ ਸਭ ਦੁਖੀਏ ਅਤੇ ਕਰਜਾਈ ਅਤੇ ਸਭ ਜੋ ਦਿਲ ਜਲੇ ਸਨ ਉਹ ਦੇ ਕੋਲ ਆ ਰਲੇ ਉਹ ਅਰ ਉਨ੍ਹਾਂ ਦਾ ਸਰਦਾਰ ਬਣਿਆ ਅਰ ਚਾਰਕੁ ਸੌ ਮਨੁੱਖ ਉਹ ਦੇ ਨਾਲ ਹੋ ਗਏ।। |
3
|
ਉੱਥੋਂ ਦਾਊਦ ਮੋਆਬ ਦੇ ਮਿਸਫੇਹ ਨੂੰ ਗਿਆ ਅਤੇ ਮੋਆਬ ਦੇ ਰਾਜੇ ਨੂੰ ਆਖਿਆ, ਪਰਵਾਨਗੀ ਦੇਹ ਜੋ ਮੇਰੀ ਮਾਂ ਅਤੇ ਪਿਉ ਨਿੱਕਲ ਆਉਣ ਅਤੇ ਤੁਹਾਡੇ ਕੋਲ ਰਹਿਣ ਜਦ ਤੀਕੁਰ ਮੈਂ ਨਾ ਜਾਣਾਂ ਜੋ ਪਰਮੇਸ਼ੁਰ ਮੇਰੇ ਨਾਲ ਕੀ ਕਰੇਗਾ |
4
|
ਸੋ ਉਹ ਉਨ੍ਹਾਂ ਨੂੰ ਮੋਆਬ ਦੇ ਰਾਜੇ ਕੋਲ ਲੈ ਆਇਆ ਅਤੇ ਜਦ ਤੋੜੀ ਦਾਊਦ ਨੇ ਆਪਣੇ ਆਪ ਨੂੰ ਕੋਟ ਵਿੱਚ ਲੁਕਾ ਛੱਡਿਆ ਓਹ ਉਸ ਦੇ ਨਾਲ ਸਨ।। |
5
|
ਤਦ ਗਾਦ ਨਬੀ ਨੇ ਦਾਊਦ ਨੂੰ ਆਖਿਆ, ਕੋਟ ਵਿੱਚ ਨਾ ਲੁਕਿਆ ਰਹੁ। ਤੁਰ ਅਤੇ ਯਹੂਦਾਹ ਦੇ ਦੇਸ ਵੱਲ ਨਿੱਕਲ ਜਾਹ। ਸੋ ਦਾਊਦ ਤੁਰਿਆ ਅਤੇ ਹਾਰਥ ਦੇ ਬਨ ਵਿੱਚ ਆ ਵੜਿਆ।। |
6
|
ਤਦ ਸ਼ਾਊਲ ਨੇ ਸੁਣਿਆ ਭਈ ਦਾਊਦ ਪਰਗਟ ਹੋਇਆ ਹੈ ਅਤੇ ਓਹ ਲੋਕ ਵੀ ਜੋ ਉਹ ਦੇ ਨਾਲ ਸਨ ਕਿਉਂ ਜੋ ਸ਼ਾਊਲ ਉਸ ਵੇਲੇ ਰਾਮਾਹ ਦੇ ਗਿਬਆਹ ਵਿੱਚ ਇੱਕ ਝਾਊ ਦੇ ਬਿਰਛ ਹੇਠ ਆਪਣੀ ਬਰਛੀ ਹੱਥ ਵਿੱਚ ਫੜੀ ਬੈਠਾ ਸੀ ਅਤੇ ਉਸ ਦੇ ਆਲੇ ਦੁਆਲੇ ਉਸ ਦੇ ਟਹਿਲੂਏ ਖਲੋਤੇ ਸਨ |
7
|
ਤਦ ਸ਼ਾਊਲ ਨੇ ਆਪਣੇ ਟਹਿਲੂਆਂ ਨੂੰ ਜੋ ਉਸ ਦੇ ਆਲੇ ਦੁਆਲੇ ਖਲੋਤੇ ਸਨ ਆਖਿਆ, ਸੁਣੋ ਹੇ ਬਿਨਯਾਮੀਨੀਓ! ਭਲਾ, ਯੱਸੀ ਦਾ ਪੁੱਤ੍ਰ ਤੁਹਾਡੇ ਵਿੱਚੋਂ ਹਰੇਕ ਨੂੰ ਪੈਲੀ ਅਤੇ ਦਾਖਾਂ ਦਾ ਬਾਗ ਦੇਵੇਗਾ? |
8
|
ਅਤੇ ਤੁਹਾਨੂੰ ਸਭਨਾਂ ਨੂੰ ਸੈਂਕੜਿਆਂ ਅਤੇ ਹਜ਼ਾਰਾਂ ਦੇ ਸਰਦਾਰ ਬਣਾਵੇਗਾ ਜੋ ਤੁਸਾਂ ਸਭਨਾਂ ਨੇ ਮੇਰੇ ਵਿਰੋਧੀ ਬਣਨ ਦਾ ਏਕਾ ਕੀਤਾ ਹੈ ਅਤੇ ਅਜਿਹਾ ਹੋਰ ਕੋਈ ਨਹੀਂ ਜੋ ਮੈਨੂੰ ਦੱਸੇ ਭਈ ਮੇਰੇ ਪੁੱਤ੍ਰ ਨੇ ਯੱਸੀ ਦੇ ਪੁੱਤ੍ਰ ਨਾਲ ਨੇਮ ਕੀਤਾ ਹੈ ਅਤੇ ਤੁਹਾਡੇ ਵਿੱਚੋਂ ਵੀ ਅਜਿਹਾ ਕੋਈ ਨਹੀਂ ਜੋ ਮੇਰੇ ਲਈ ਉਦਾਸ ਹੋਵੇ ਅਤੇ ਮੈਨੂੰ ਦੱਸੇ ਜੋ ਮੇਰੇ ਵਿਰੁੱਧ ਛਹਿ ਲੈ ਕੇ ਬੈਠਣ ਨੂੰ ਜਿਵੇਂ ਅੱਜ ਦੇ ਦਿਨ ਹੈ ਮੇਰੇ ਪੁੱਤ੍ਰ ਨੇ ਮੇਰੇ ਟਹਿਲੂਏ ਨੂੰ ਚੁੱਕਿਆ ਹੈ?।। |
9
|
ਤਦ ਦੋਏਗ ਅਦੋਮੀ ਨੇ ਜੋ ਸ਼ਾਊਲ ਦੇ ਟਹਿਲੂਆਂ ਕੋਲ ਖੜਾ ਸੀ ਉੱਤਰ ਦੇ ਕੇ ਆਖਿਆ, ਮੈਂ ਯੱਸੀ ਦੇ ਪੁੱਤ੍ਰ ਨੂੰ ਨੋਬ ਵਿੱਚ ਅਹੀਟੂਬ ਦੇ ਪੁੱਤ੍ਰ ਅਹੀਮਲਕ ਜਾਜਕ ਕੋਲ ਆਉਂਦਾ ਡਿੱਠਾ |
10
|
ਉਹ ਦੇ ਲਈ ਉਸ ਨੇ ਯਹੋਵਾਹ ਕੋਲੋਂ ਪੁੱਛਿਆ ਅਤੇ ਉਹ ਨੂੰ ਰਾਹ ਦੀ ਰਸਤ ਦਿੱਤੀ ਅਤੇ ਫਲਿਸਤੀ ਗੋਲਿਅਥ ਦੀ ਤਲਵਾਰ ਉਹ ਨੂੰ ਦਿੱਤੀ |
11
|
ਤਦ ਪਾਤਸ਼ਾਹ ਨੇ ਅਹੀਟੂਬ ਦੇ ਪੁੱਤ੍ਰ ਅਹੀਮਲਕ ਜਾਜਕ ਨੂੰ ਅਤੇ ਉਹ ਦੇ ਪਿਉ ਦੇ ਸਾਰੇ ਟੱਬਰ ਨੂੰ ਅਤੇ ਉਨ੍ਹਾਂ ਜਾਜਕਾਂ ਨੂੰ ਜੋ ਨੋਬ ਵਿੱਚ ਸਨ ਸੱਦ ਘੱਲਿਆ ਅਤੇ ਓਹ ਸਭ ਪਾਤਸ਼ਾਹ ਕੋਲ ਆਏ |
12
|
ਤਾਂ ਸ਼ਾਊਲ ਨੇ ਆਖਿਆ, ਹੇ ਅਹੀਟੂਬ ਦੇ ਪੁੱਤ੍ਰ ਤੂੰ ਸੁਣ! ਉਹ ਬੋਲਿਆ, ਹੇ ਸੁਆਮੀ, ਮੈਂ ਹਾਜ਼ਰ ਹਾਂ |
13
|
ਸ਼ਾਊਲ ਨੇ ਆਖਿਆ, ਤੂੰ ਅਤੇ ਯੱਸੀ ਦੇ ਪੁੱਤ੍ਰ ਨੇ ਮੇਰੇ ਵਿਰੁੱਧ ਕਿਉਂ ਏਕਾ ਕੀਤਾ ਹੈ? ਤੂੰ ਜੋ ਉਹ ਨੂੰ ਰੋਟੀ ਅਤੇ ਤਲਵਾਰ ਦਿੱਤੀ ਅਤੇ ਯਹੋਵਾਹ ਕੋਲੋਂ ਪੁੱਛਿਆ ਭਈ ਉਹ ਮੇਰੇ ਵਿਰੁੱਧ ਉੱਠੇ ਅਤੇ ਛਹਿ ਲਾ ਕੇ ਬੈਠੇ ਜਿਵੇਂ ਅੱਜ ਦੇ ਦਿਨ ਹੈ |
14
|
ਤਦ ਅਹੀਮਲਕ ਨੇ ਪਾਤਸ਼ਾਹ ਨੂੰ ਉੱਤਰ ਦੇ ਕੇ ਆਖਿਆ, ਤੁਹਾਡੇ ਸਾਰਿਆਂ ਟਹਿਲੂਆਂ ਵਿੱਚੋਂ ਦਾਊਦ ਦੇ ਸਮਾਨ ਧਰਮੀ ਕੌਣ ਹੈ ਜੋ ਪਾਤਸ਼ਾਹ ਦਾ ਜਵਾਈ ਅਤੇ ਤੁਹਾਡੇ ਦਰਬਾਰ ਵਿੱਚ ਜਾਂਦਾ ਹੁੰਦਾ ਹੈ ਅਤੇ ਤੁਹਾਡੇ ਘਰ ਵਿੱਚ ਪਤ ਵਾਲਾ ਹੈ? |
15
|
ਭਲਾ, ਮੈਂ ਉਸੇ ਵੇਲੇ ਉਹ ਦੇ ਲਈ ਪਰਮੇਸ਼ੁਰ ਕੋਲੋਂ ਪੁੱਛਿਆ? ਇਹ ਗੱਲ ਮੈਥੋਂ ਦੂਰ ਹੋਵੇ! ਪਾਤਸ਼ਾਹ ਆਪਣੇ ਟਹਿਲੂਏ ਦਾ ਅਤੇ ਮੇਰੇ ਪਿਉ ਦੇ ਸਾਰੇ ਟੱਬਰ ਦਾ ਕੁੱਝ ਦੋਸ਼ ਨਾ ਗਿਣੇ ਕਿਉਂ ਜੋ ਤੁਹਾਡਾ ਟਹਿਲੂਆ ਇਨ੍ਹਾਂ ਗੱਲਾਂ ਵਿੱਚੋਂ ਕੁੱਛ ਥੋੜਾ ਬਹੁਤਾ ਹੀ ਨਹੀਂ ਜਾਣਦਾ ਸੀ |
16
|
ਤਦ ਪਾਤਸ਼ਾਹ ਬੋਲਿਆ, ਅਹੀਮਲਕ, ਤੂੰ ਜ਼ਰੂਰ ਮਾਰਿਆ ਜਾਵੇਗਾ, ਤੂੰ ਅਤੇ ਤੇਰੇ ਪਿਉ ਦਾ ਸਾਰਾ ਟੱਬਰ!।। |
17
|
ਫੇਰ ਪਾਤਸ਼ਾਹ ਨੇ ਉਨ੍ਹਾਂ ਸਿਪਾਹੀਆਂ ਨੂੰ ਜੋ ਉਹ ਦੇ ਕੋਲ ਖਲੋਤੇ ਸਨ ਆਗਿਆ ਕੀਤੀ, ਤੁਸੀਂ ਮੁੜੋ ਅਤੇ ਯਹੋਵਾਹ ਦੇ ਜਾਜਕਾਂ ਨੂੰ ਮਾਰ ਸੁੱਟੋ ਕਿਉਂ ਜੋ ਇਹ ਦਾਊਦ ਨਾਲ ਰਲੇ ਹੋਏ ਹਨ ਅਤੇ ਉਨ੍ਹਾਂ ਨੇ ਜਾਣ ਲਿਆ ਸੀ ਭਈ ਇਹ ਭੱਜਿਆ ਹੋਇਆ ਹੈ ਅਤੇ ਮੈਨੂੰ ਖਬਰ ਨਾ ਕੀਤੀ। ਪਰ ਪਾਤਸ਼ਾਹ ਦੇ ਟਹਿਲੂਆਂ ਨੇ ਯਹੋਵਾਹ ਦੇ ਜਾਜਕਾਂ ਉੱਤੇ ਹੱਥ ਨਾ ਚੁੱਕਿਆ |
18
|
ਤਦ ਪਾਤਸ਼ਾਹ ਨੇ ਦੋਏਗ ਨੂੰ ਆਖਿਆ, ਤੂੰ ਮੁੜ ਅਤੇ ਜਾਜਕਾਂ ਉੱਤੇ ਹੱਲਾ ਕਰ। ਸੋ ਅਦੋਮੀ ਦੋਏਗ ਨੇ ਮੁੜ ਕੇ ਜਾਜਕਾਂ ਉੱਤੇ ਹੱਲਾ ਕੀਤਾ ਅਤੇ ਉਸ ਦਿਨ ਉਸ ਨੇ ਪਚਾਸੀਆਂ ਜਣਿਆਂ ਨੂੰ ਜਿਨ੍ਹਾਂ ਨੇ ਕਤਾਨ ਦੇ ਏਫ਼ੋਦ ਪਾਏ ਹੋਏ ਸਨ ਵੱਢ ਸੁੱਟਿਆ |
19
|
ਅਤੇ ਜਾਜਕਾਂ ਦੇ ਸ਼ਹਿਰ ਨੂੰ ਉਸ ਨੇ ਤਲਵਾਰ ਦੀ ਧਾਰ ਨਾਲ ਮਾਰਿਆ ਅਤੇ ਅਤੇ ਉਹ ਦੇ ਮਨੁੱਖ, ਤੀਵੀਆਂ, ਬਾਲਕਾਂ, ਦੁੱਧ ਚੁੰਘਦੇ ਬੱਚਿਆਂ ਅਤੇ ਬਲਦਾਂ, ਖੋਤਿਆਂ ਅਤੇ ਭੇਡਾਂ ਨੂੰ ਤਲਵਾਰ ਦੀ ਧਾਰ ਨਾਲ ਵੱਢਿਆ |
20
|
ਅਤੇ ਅਹੀਟੂਬ ਦੇ ਪੁੱਤ੍ਰ ਅਹੀਮਲਕ ਦੇ ਪੁੱਤ੍ਰਾਂ ਵਿੱਚੋਂ ਇੱਕ ਜਣਾ ਜਿਹ ਦਾ ਨਾਉਂ ਅਬਯਾਥਾਰ ਸੀ ਬਚ ਨਿੱਕਲਿਆ ਅਤੇ ਦਾਊਦ ਵੱਲ ਭੱਜ ਗਿਆ |
21
|
ਅਬਯਾਥਾਰ ਨੇ ਦਾਊਦ ਨੂੰ ਖਬਰ ਦਿੱਤੀ ਜੋ ਸ਼ਾਊਲ ਨੇ ਯਹੋਵਾਹ ਦੇ ਜਾਜਕਾਂ ਨੂੰ ਵੱਢ ਸੁੱਟਿਆ |
22
|
ਦਾਊਦ ਨੇ ਅਬਯਾਥਾਰ ਨੂੰ ਆਖਿਆ, ਮੈਂ ਤਾਂ ਉਸੇ ਦਿਨ ਜਾਣ ਗਿਆ ਸਾਂ ਜਾਂ ਅਦੋਮੀ ਦੋਏਗ ਉੱਥੇ ਸੀ ਭਈ ਇਹ ਜ਼ਰੂਰ ਸ਼ਾਊਲ ਨੂੰ ਖਬਰ ਦੱਸੇਗਾ। ਤੇਰੇ ਪਿਉ ਦੇ ਸਾਰੇ ਟੱਬਰ ਦੇ ਵੱਢ ਸੁੱਟਣ ਦਾ ਮੁੱਢ ਮੈਂ ਹੀ ਹਾਂ |
23
|
ਸੋ ਤੂੰ ਮੇਰੇ ਨਾਲ ਰਹੁ ਅਤੇ ਡਰ ਨਾ ਕਿਉਂ ਜੋ ਜਿਹੜਾ ਤੇਰੀ ਜਿੰਦ ਨੂੰ ਭਾਲਦਾ ਹੈ ਸੋ ਮੇਰੀ ਜਿੰਦ ਨੂੰ ਵੀ ਭਾਲਦਾ ਹੈ ਪਰ ਤੂੰ ਮੇਰੇ ਨਾਲ ਸਲਾਮਤ ਰਹੇਂਗਾ।। |