Indian Language Bible Word Collections
1 Samuel 2:1
1 Samuel Chapters
1 Samuel 2 Verses
Books
Old Testament
New Testament
Bible Versions
English
Tamil
Hebrew
Greek
Malayalam
Hindi
Telugu
Kannada
Gujarati
Punjabi
Urdu
Bengali
Oriya
Marathi
Assamese
Books
Old Testament
New Testament
1 Samuel Chapters
1 Samuel 2 Verses
1
|
ਹੰਨਾਹ ਨੇ ਬੇਨਤੀ ਕਰ ਕੇ ਆਖਿਆ, ਮੇਰਾ ਮਨ ਯਹੋਵਾਹ ਤੋਂ ਅਨੰਦ ਹੈ।। ਮੇਰਾ ਮਨ ਯਹੋਵਾਹ ਵਿੱਚ ਬਾਗੋ ਬਾਗ ਹੈ ਯਹੋਵਾਹ ਕੋਲੋਂ ਮੇਰਾ ਸਿੰਙ ਉੱਚਾ ਹੋ ਗਿਆ। ਮੇਰਾ ਮੂੰਹ ਮੇਰੇ ਵੈਰੀਆਂ ਦੇ ਸਾਹਮਣੇ ਖੋਲ੍ਹਿਆ ਗਿਆ, ਕਿਉਂ ਜੋ ਮੈਂ ਤੇਰੀ ਮੁਕਤੀ ਤੋਂ ਅਨੰਦ ਹੋਈ। |
2
|
ਯਹੋਵਾਹ ਜਿਹਾ ਪਵਿੱਤਰ ਕੋਈ ਨਹੀਂ, ਤੇਰੇ ਬਿਨਾ ਕੋਈ ਨਹੀਂ, ਕੋਈ ਚਟਾਨ ਸਾਡੇ ਪਰਮੇਸ਼ੁਰ ਜਿਹੀ ਨਹੀਂ। |
3
|
ਐਡੇ ਹੰਕਾਰ ਦੀਆਂ ਗੱਲਾਂ ਹੋਰ ਨਾ ਆਖ, ਅਤੇ ਆਕੜ ਦੀ ਗੱਲ ਤੇਰੇ ਮੂੰਹੋਂ ਨਾ ਨਿੱਕਲੇ, ਯਹੋਵਾਹ ਤਾਂ ਗਿਆਨ ਦਾ ਪਰਮੇਸ਼ੁਰ ਹੈ, ਅਤੇ ਕਰਨੀਆਂ ਉਸ ਤੋਂ ਤੋਂਲੀਆਂ ਜਾਂਦੀਆਂ ਹਨ। |
4
|
ਬਲਵਾਨਾਂ ਦੇ ਧਣੁਖ ਟੁੱਟ ਗਏ, ਅਤੇ ਓਹ ਜੋ ਠੇਡੇ ਖਾਂਦੇ ਸਨ ਉਨ੍ਹਾਂ ਦੇ ਲੱਕ ਬਲ ਨਾਲ ਕੱਸੇ ਗਏ। |
5
|
ਓਹ ਜੋ ਰੱਜੇ ਹੋਏ ਸਨ ਆਪ ਹੀ ਰੋਟੀ ਦੇ ਮਜੂਰ ਹੋ ਗਏ, ਅਤੇ ਓਹ ਜੋ ਭੁੱਖੇ ਸਨ ਉਨ੍ਹਾਂ ਦੀ ਭੁੱਖ ਮਿੱਟ ਗਈ, - ਐਥੋਂ ਤੋਂੜੀਂ ਜੋ ਸੰਢ ਨੂੰ ਸੱਤ ਜੰਮੇ, ਅਤੇ ਜਿਹ ਦੇ ਢੇਰ ਸਾਰੇ ਬਾਲ ਬੱਚੇ ਸਨ ਉਹ ਲਿੱਸੀ ਪੈ ਗਈ। |
6
|
ਯਹੋਵਾਹ ਮਾਰਦਾ ਹੈ ਅਤੇ ਜਿਵਾਉਂਦਾ ਹੈ, ਉਹੋ ਪਤਾਲ ਵਿੱਚ ਲਾਹੁੰਦਾ ਹੈ ਅਤੇ ਉਹੋ ਹੀ ਚੁੱਕਦਾ ਹੈ। |
7
|
ਯਹੋਵਾਹ ਕੰਗਾਲ ਕਰਦਾ ਹੈ ਅਤੇ ਧਨਵਾਨ ਕਰਦਾ ਹੈ, ਹੇਠ ਡੇਗਦਾ ਹੈ ਅਤੇ ਉਤਾਹਾਂ ਕਰਦਾ ਹੈ। |
8
|
ਗਰੀਬ ਨੂੰ ਉਹ ਖ਼ਾਕ ਵਿੱਚੋਂ ਚੁੱਕਦਾ ਹੈ, ਅਤੇ ਕੰਗਾਲ ਨੂੰ ਗੁਹੀਰੇ ਵਿੱਚੋਂ ਕੱਢਦਾ ਹੈ, ਜੋ ਉਹ ਨੂੰ ਪਤਵੰਤਾਂ ਵਿੱਚ ਬਿਠਾਵੇ, ਅਤੇ ਪਰਤਾਪ ਦੀ ਗੱਦੀ ਦਾ ਵਾਰਸ ਬਣਾਵੇ। ਧਰਤੀ ਦੇ ਥੰਮ੍ਹ ਤਾਂ ਯਹੋਵਾਹ ਦੇ ਹੀ ਹਨ, ਅਤੇ ਉਸ ਨੇ ਸੰਸਾਰ ਦੀ ਨੀਉਂ ਉਨ੍ਹਾਂ ਉੱਤੇ ਧਰੀ ਹੈ। |
9
|
ਉਹ ਆਪਣੇ ਸੰਤਾਂ ਦੇ ਪੈਰਾਂ ਦੀ ਰਾਖੀ ਕਰੇਗਾ, ਪਰ ਦੁਸ਼ਟ ਚੁੱਪ ਚੁਪਾਤੇ ਅਨ੍ਹੇਰੇ ਵਿੱਚ ਪਏ ਰਹਿਣਗੇ, ਕਿਉਂ ਜੋ ਬਲ ਨਾਲ ਕੋਈ ਨਹੀਂ ਜਿੱਤਦਾ। |
10
|
ਯਹੋਵਾਹ ਦੇ ਵਿਰੋਧੀ ਟੋਟੇ ਟੋਟੇ ਕੀਤੇ ਜਾਣਗੇ, ਉਹ ਸੁਰਗ ਵੱਲੋਂ ਉਨ੍ਹਾਂ ਉੱਤੇ ਗੱਜੇਗਾ, ਯਹੋਵਾਹ ਧਰਤੀ ਦੀਆਂ ਹੱਦਾਂ ਦਾ ਨਿਆਉਂ ਕਰੇਗਾ, ਉਹ ਆਪਣੇ ਪਾਤਸ਼ਾਹ ਨੂੰ ਜ਼ੋਰ ਦੇਵੇਗਾ, ਅਤੇ ਆਪਣੇ ਮਸੀਹ ਦੇ ਸਿੰਙ ਨੂੰ ਉੱਚਾ ਕਰੇਗਾ!।। |
11
|
ਤਾਂ ਅਲਕਾਨਾਹ ਰਾਮਾਹ ਵੱਲ ਆਪਣੇ ਘਰ ਗਿਆ ਅਤੇ ਉਹ ਮੁੰਡਾ ਏਲੀ ਜਾਜਕ ਦੇ ਅੱਗੇ ਯਹੋਵਾਹ ਦੀ ਸੇਵਾ ਕਰਦਾ ਰਿਹਾ।। |
12
|
ਹੁਣ ਏਲੀ ਦੇ ਪੁੱਤ੍ਰ ਸ਼ਤਾਨੀ ਪੁੱਤ੍ਰ ਸਨ। ਉਨ੍ਹਾਂ ਨੇ ਯਹੋਵਾਹ ਨੂੰ ਨਾ ਸਿਆਤਾ |
13
|
ਅਤੇ ਜਾਜਕਾਂ ਦੀ ਰੀਤ ਲੋਕਾਂ ਨਾਲ ਇਹ ਸੀ ਭਈ ਜਾਂ ਕੋਈ ਮਨੁੱਖ ਭੇਟ ਚੜ੍ਹਾਉਂਦਾ ਸੀ ਤਾਂ ਜਾਜਕ ਦਾ ਟਹਿਲੂਆ ਮਾਸ ਰਿੰਨ੍ਹਣ ਦੇ ਵੇਲੇ ਇੱਕ ਤ੍ਰਿਸੂਲ ਹੱਥ ਦੇ ਵਿੱਚ ਲੈ ਕੇ ਆਉਂਦਾ ਸੀ |
14
|
ਅਤੇ ਉਹ ਨੂੰ ਮਾਸ ਵਿੱਚ ਜੋ ਕੜਾਹੇ ਯਾ ਦੇਕਚੇ ਯਾ ਵੱਲਟੋਹੀ ਯਾ ਸਗਲੇ ਵਿੱਚ ਹੋਵੇ ਖੋਭਦਾ ਸੀ ਅਤੇ ਜਿੰਨਾਂ ਤ੍ਰਿਸੂਲ ਨਾਲ ਨਿੱਕਲੇ ਸੋ ਸਾਰਾ ਜਾਜਕ ਆਪ ਲੈਂਦਾ ਸੀ ਅਤੇ ਉਹ ਸ਼ੀਲੋਹ ਵਿੱਚ ਸਭਨਾਂ ਇਸਰਾਏਲਆਂ ਨਾਲ ਜੋ ਉੱਥੇ ਜਾਂਦੇ ਸਨ ਅਜਿਹਾ ਹੀ ਕਰਦੇ ਸਨ |
15
|
ਅਤੇ ਅਜਿਹਾ ਵੀ ਹੁੰਦਾਸੀ ਜੋ ਉਨ੍ਹਾਂ ਦੀ ਚਰਬੀ ਸੜਨ ਤੋਂ ਪਹਿਲਾਂ ਜਾਜਕ ਦਾ ਟਹਿਲੂਆ ਆਉਂਦਾ ਸੀ ਅਤੇ ਜਿਸ ਨੇ ਭੇਟ ਚੜ੍ਹਾਈ ਹੋਵੇ ਉਸ ਮਨੁੱਖ ਨੂੰ ਆਖਦਾ ਸੀ ਭਈ ਜਾਜਕ ਨੂੰ ਭੁੰਨਣ ਲਈ ਮਾਸ ਦੇਹ ਕਿਉਂ ਜੋ ਉਹ ਤੈਥੋਂ ਰਿੱਝਿਆ ਹੋਇਆ ਮਾਸ ਨਹੀਂ ਸਗੋਂ ਕੱਚਾ ਲੈਂਦਾ ਹੈ |
16
|
ਅਤੇ ਜੇ ਕਦੀ ਉਹ ਨੂੰ ਕੋਈ ਆਖੇ ਭਈ ਅਜੇ ਉਸ ਚਰਬੀ ਨੂੰ ਸਾੜ ਲੈਣ ਦੇਹ ਤਾਂ ਫੇਰ ਜਿੰਨਾ ਤੇਰਾ ਜੀ ਕਰੇ ਲੈ ਜਾਈਂ ਤਾਂ ਉਹ ਉਸਨੂੰ ਅੱਗੋਂ ਆਖਦਾ, ਨਹੀਂ, ਤੂੰ ਹੁਣੇ ਮੈਨੂੰ ਦੇਹ! ਨਹੀਂ ਤਾਂ ਮੈਂ ਖੋਹ ਲਵਾਂਗਾ! |
17
|
ਸੋ ਇਸ ਕਰਕੇ ਉਨ੍ਹਾਂ ਜੁਆਨਾਂ ਦਾ ਪਾਪ ਯਹੋਵਾਹ ਦੇ ਅੱਗੇ ਬਹੁਤ ਵੱਡਾ ਸੀ ਕਿਉਂ ਜੋ ਲੋਕ ਯਹੋਵਾਹ ਦੀ ਭੇਟ ਨੂੰ ਤੁੱਛ ਜਾਣਦੇ ਸਨ।। |
18
|
ਪਰ ਸਮੂਏਲ ਜੋ ਮੁੰਡਾ ਸੀ ਸੂਤਰ ਦਾ ਏਫ਼ੋਦ ਪਹਿਨ ਕੇ ਯਹੋਵਾਹ ਦੇ ਅੱਗੇ ਸੇਵਾ ਕਰਦਾ ਹੁੰਦਾ ਸੀ |
19
|
ਅਤੇ ਉਹ ਦੀ ਮਾਤਾ ਉਹ ਦੇ ਲਈ ਇੱਕ ਨਿੱਕਾ ਜਿਹਾ ਝੱਗਾ ਬਣਾ ਕੇ ਵਰਹੇ ਦੇ ਵਰਹੇ ਲਿਆਉਂਦੀ ਹੁੰਦੀ ਸੀ ਜਦ ਉਹ ਆਪਣੇ ਪਤੀ ਦੇ ਨਾਲ ਵਰ੍ਹੇ ਦੀ ਭੇਟ ਚੜ੍ਹਾਉਣ ਆਉਂਦੀ ਸੀ।। |
20
|
ਸੋ ਏਲੀ ਨੇ ਅਲਕਾਨਾਹ ਅਤੇ ਉਹ ਦੀ ਪਤਨੀ ਨੂੰ ਅਸੀਸ ਦੇ ਕੇ ਆਖਿਆ, ਯਹੋਵਾਹ ਤੈਨੂੰ ਇਸ ਤੀਵੀਂ ਤੋਂ ਉਸ ਅਰਜੋਈ ਦੇ ਬਦਲੇ ਜੋ ਯਹੋਵਾਹ ਤੋਂ ਮੰਗੀ ਗਈ ਸੀ ਅੰਸ ਦੇਵੇ। ਸੋ ਓਹ ਆਪਣੇ ਘਰ ਗਏ |
21
|
ਫੇਰ ਹੰਨਾਹ ਉੱਤੇ ਯਹੋਵਾਹ ਨੇ ਧਿਆਨ ਕੀਤਾ ਅਤੇ ਉਹ ਗਰਭਣੀ ਹੋਈ ਅਤੇ ਉਹ ਨੂੰ ਤਿੰਨ ਪੁੱਤ੍ਰ ਅਤੇ ਦੋ ਧੀਆਂ ਜੰਮੀਆਂ ਅਤੇ ਉਹ ਮੁੰਡਾ ਸਮੂਏਲ ਯਹੋਵਾਹ ਦੇ ਅੱਗੇ ਵੱਡਾ ਹੁੰਦਾ ਗਿਆ।। |
22
|
ਏਲੀ ਵੱਡਾ ਬੁੱਢਾ ਹੋ ਗਿਆ ਅਤੇ ਉਸ ਨੇ ਉਹ ਸਭ ਕੁਝ ਸੁਣਿਆ ਜੋ ਉਸ ਦੇ ਪੁੱਤ੍ਰ ਸਾਰੇ ਇਸਰਾਏਲ ਨਾਲ ਕੀ ਕੀ ਕਰਦੇ ਸਨ ਅਤੇ ਕਿੱਕੁਰ ਉਨ੍ਹਾਂ ਤੀਵੀਆਂ ਨਾਲ ਜੋ ਮੰਡਲੀ ਦੇ ਡੇਰੇ ਦੇ ਬੂਹੇ ਕੋਲ ਸੇਵਾ ਕਰਦੀਆਂ ਇਕੱਠੀਆਂ ਹੁੰਦੀਆਂ ਸਨ ਸੰਗ ਕਰਦੇ ਸਨ |
23
|
ਅਤੇ ਉਹ ਨੇ ਉਨ੍ਹਾਂ ਨੂੰ ਆਖਿਆ ਭਈ ਅਜੇਹੇ ਕੰਮ ਤੁਸੀਂ ਕਿਉਂ ਕਰਦੇ ਹੋ? ਕਿਉਂ ਜੋ ਮੈਂ ਤੁਹਾਡੀ ਬਦੀ ਸਭਨਾਂ ਲੋਕਾਂ ਕੋਲੋਂ ਸੁਣਦਾ ਹਾਂ |
24
|
ਨਾ ਮੇਰਿਓ ਪੁੱਤੋ। ਕਿਉਂ ਜੋ ਇਹ ਚੰਗੀ ਖਬਰ ਨਹੀਂ ਜਿਹੜੀ ਮੈਂ ਸੁਣਦਾ ਹਾਂ ਕਿ ਤੁਸੀਂ ਯਹੋਵਾਹ ਪਰਜਾ ਦੇ ਉਲੰਘਣ ਦੇ ਕਾਰਨ ਬਣਦੇ ਹੋ |
25
|
ਜੇ ਕਦੀ ਇੱਕ ਮਨੁੱਖ ਦੂਜੇ ਮਨੁੱਖ ਦਾ ਪਾਪ ਕਰੇ ਤਾਂ ਪਰਮੇਸ਼ੁਰ ਉਹ ਦਾ ਨਿਆਉਂ ਕਰੇਗਾ ਪਰ ਜੇ ਕਦੀ ਮਨੁੱਖ ਯਹੋਵਾਹ ਦਾ ਪਾਪ ਕਰੇ ਤਾਂ ਉਹ ਦੀ ਸਫ਼ਾਰਸ਼ ਕੌਣ ਕਰੇਗਾ? ਤਾਂ ਵੀ ਉਨ੍ਹਾਂ ਨੇ ਆਪਣੇ ਪਿਉ ਦਾ ਆਖਿਆ ਨਾ ਮੰਨਿਆ ਕਿਉਂ ਜੋ ਯਹੋਵਾਹ ਉਨ੍ਹਾਂ ਨੂੰ ਮਾਰਨਾ ਚਾਹੁੰਦਾ ਸੀ |
26
|
ਅਤੇ ਉਹ ਮੁੰਡਾ ਸਮੂਏਲ ਵਧਦਾ ਗਿਆ ਅਤੇ ਯਹੋਵਾਹ ਅਰ ਮਨੁੱਖਾਂ ਦੇ ਅੱਗੇ ਮੰਨਿਆ ਪਰਮੰਨਿਆ ਸੀ।। |
27
|
ਤਦ ਇੱਕ ਪਰਮੇਸ਼ੁਰ ਦੇ ਮਰਦ ਨੇ ਏਲੀ ਕੋਲ ਆ ਕੇ ਉਹ ਨੂੰ ਆਖਿਆ, ਯਹੋਵਾਹ ਇਉਂ ਆਖਦਾ ਹੈ, ਭਲਾ, ਮੈਂ ਤੇਰੇ ਪਿਉ ਦੇ ਘਰਾਣੇ ਉੱਤੇ ਜਾਂ ਉਹ ਮਿਸਰ ਵਿੱਚ ਫ਼ਿਰਊਨ ਦੇ ਘਰਾਣੇ ਦੀ ਗੁਲਾਮੀ ਵਿੱਚ ਸੀ ਪਰਗਟ ਨਹੀਂ ਹੋਇਆ |
28
|
ਕੀ ਮੈਂ ਉਸ ਨੂੰ ਇਸਰਾਏਲ ਦੇ ਸਾਰਿਆਂ ਗੋਤਾਂ ਵਿੱਚੋਂ ਨਹੀਂ ਚੁਣ ਲਿਆ ਭਈ ਉਹ ਮੇਰਾ ਜਾਜਕ ਬਣੇ ਅਤੇ ਮੇਰੀ ਜਗਵੇਦੀ ਉੱਤੇ ਭੇਟ ਚੜ੍ਹਾਵੇ, ਧੂਪ ਧੁਖਾਵੇ, ਮੇਰੇ ਅੱਗੇ ਏਫ਼ੋਦ ਪਹਿਨੇ ਅਤੇ ਮੈਂ ਸਾਰੀਆਂ ਭੇਟਾਂ ਜੋ ਇਸਰਾਏਲੀ ਅੱਗ ਨਾਲ ਚੜ੍ਹਾਉਦੇ ਹਨ ਤੇਰੇ ਪਿਉ ਦੇ ਟੱਬਰ ਨੂੰ ਨਹੀਂ ਦਿੱਤੀਆਂ? |
29
|
ਫੇਰ ਤੁਸੀਂ ਕਾਹ ਨੂੰ ਮੇਰੀ ਉਸ ਬਲੀ ਅਤੇ ਮੇਰੀ ਭੇਟ ਨੂੰ ਜੋ ਮੇਰੀ ਆਗਿਆ ਨਾਲ ਮੇਰੇ ਘਰ ਵਿੱਚ ਚੜ੍ਹਾਈ ਜਾਂਦੀ ਹੈ ਲੱਤ ਮਾਰਦੇ ਹੋ ਅਤੇ ਤੂੰ ਕਿਉਂ ਆਪਣੇ ਪੁੱਤ੍ਰਾਂ ਦਾਮੇਰੇ ਨਾਲੋਂ ਵਧੀਕ ਆਦਰ ਕਰਦਾ ਹੈਂ ਜੋ ਤੁਸੀਂ ਮੇਰੀ ਪਰਜਾ ਇਸਰਾਏਲ ਦੀਆਂ ਚੰਗੀਆਂ ਭੇਟਾਂ ਨੂੰ ਖਾ ਕੇ ਮੋਟੇ ਬਣੋ? |
30
|
ਸੋ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦਾ ਵਾਕ ਹੈ ਕਿ ਮੈਂ ਆਖਿਆ ਤਾਂ ਸਹੀ ਭਈ ਤੇਰਾ ਟੱਬਰ ਅਤੇ ਤੇਰੇ ਪਿਉ ਦਾ ਟੱਬਰ ਸਦਾ ਮੇਰੇ ਅੱਗੇ ਤੁਰੇ ਪਰ ਹੁਣ ਯਹੋਵਾਹ ਦਾ ਵਾਕ ਹੈ ਕਿ ਇਹ ਮੈਥੋਂ ਦੂਰ ਹੋਵੇ ਕਿਉਂ ਜੋ ਓਹ ਜਿਹੜੇ ਮੇਰਾ ਆਦਰ ਕਰਦੇ ਹਨ ਮੈਂ ਵੀ ਉਨ੍ਹਾਂ ਦਾ ਆਦਰ ਕਰਾਂਗਾ ਪਰ ਓਹ ਜੋ ਮੇਰੀ ਨਿੰਦਿਆ ਕਰਦੇ ਹਨ ਸੋ ਤੁੱਛ ਸਮਝੇ ਜਾਣਗੇ |
31
|
ਵੇਖ, ਓਹ ਦਿਨ ਆਉਂਦੇ ਹਨ ਜੋ ਮੈਂ ਤੇਰੀ ਬਾਂਹ ਅਤੇ ਤੇਰੇ ਪਿਉ ਦੇ ਟੱਬਰ ਦੀ ਬਾਂਹ ਅਜੇਹੀ ਵੱਢ ਸੁੱਟਾਂਗਾ ਜੋ ਤੇਰੇ ਘਰ ਵਿੱਚ ਕੋਈ ਬੁੱਢਾ ਨਾ ਹੋਵੇਗਾ |
32
|
ਅਤੇ ਉਸ ਸਾਰੀ ਭਲਿਆਈ ਦੇ ਵਿੱਚ ਜੋ ਉਹ ਇਸਰਾਏਲ ਨਾਲ ਕਰੇਗਾ ਤੂੰ ਘਰ ਵਿੱਚ ਦੁਖ ਵੇਖੇਂਗਾ ਅਤੇ ਤੇਰੀ ਸੰਤਾਨ ਵਿੱਚ ਕਦੀ ਕੋਈ ਬੁੱਢਾ ਨਾ ਹੋਵੇਗਾ |
33
|
ਅਤੇ ਤੇਰਾ ਉਹ ਮਨੁੱਖ ਜਿਸ ਨੂੰ ਮੈਂ ਆਪਣੀ ਜਗਵੇਦੀ ਤੋਂ ਨਾ ਵੱਢਾਂਗਾ ਉਹੋ ਤੇਰੀਆਂ ਅੱਖੀਆਂ ਕੱਢਣ ਵਾਲਾ ਬਣੇਗਾ ਅਤੇ ਤੇਰੇ ਮਨ ਦਾ ਦੁਖਦਾਈ ਬਣੇਗਾ ਅਤੇ ਤੇਰੇ ਘਰ ਦਾ ਸਾਰਾ ਵਾਧਾ ਜੁਆਨੀ ਵਿੱਚ ਹੀ ਮਰ ਖਪ ਜਾਵੇਗਾ |
34
|
ਅਤੇ ਜੋ ਤੇਰੇ ਦੋਹਾਂ ਪੁੱਤ੍ਰਾਂ ਹਾਫ਼ਨੀ ਅਤੇ ਫ਼ੀਨਹਾਸ ਉੱਤੇ ਬੀਤੇਗਾ ਸੋ ਤੇਰੇ ਲਈ ਏਹ ਇੱਕ ਨਿਸ਼ਾਨੀ ਹੋਵੇਗੀ, ਓਹ ਦੋਵੇਂ ਦੇ ਦੇਵੋਂ ਇੱਕ ਦਿਨ ਮਰ ਜਾਣਗੇ |
35
|
ਅਤੇ ਮੈਂ ਆਪਣੇ ਲਈ ਇੱਕ ਧਰਮੀ ਜਾਜਕ ਖਲ੍ਹਿਆਰਾਂਗਾ ਜੋ ਮੇਰੇ ਮਨ ਤੇ ਜੀਅ ਅਨੁਸਾਰ ਕਰੇਗਾ ਅਤੇ ਮੈਂ ਉਹ ਦੇ ਲਈ ਇੱਕ ਪੱਕਾ ਘਰ ਬਣਾਵਾਂਗਾ ਅਤੇ ਉਹ ਸਦਾ ਮੇਰੇ ਮਸਹ ਕੀਤੇ ਹੋਏ ਦੇ ਅੱਗੇ ਅੱਗੇ ਤੁਰੇਗਾ |
36
|
ਅਤੇ ਅਜਿਹਾ ਹੋਵੇਗਾ ਭਈ ਜਿਹੜਾ ਮਨੁੱਖ ਤੇਰੇ ਘਰ ਵਿੱਚ ਬਚ ਰਹੇਗਾ, ਇੱਕ ਟੋਟੇ ਚਾਂਦੀ ਅਤੇ ਇੱਕ ਟੁਕੜੇ ਰੋਟੀ ਦੇ ਲਈ ਉਹਦੇ ਅੱਗੇ ਮੱਥੇ ਟੇਕੇਗਾ ਅਤੇ ਆਖੇਗਾ, ਜਾਜਕਾਈ ਦਾ ਕੋਈ ਕੰਮ ਮੈਨੂੰ ਦੇਹ ਜੋ ਮੈਂ ਇੱਕ ਚੱਪਾ ਰੋਟੀ ਖਾਇਆ ਕਰਾਂ।। |