Indian Language Bible Word Collections
1 Samuel 10:15
1 Samuel Chapters
1 Samuel 10 Verses
Books
Old Testament
New Testament
Bible Versions
English
Tamil
Hebrew
Greek
Malayalam
Hindi
Telugu
Kannada
Gujarati
Punjabi
Urdu
Bengali
Oriya
Marathi
Assamese
Books
Old Testament
New Testament
1 Samuel Chapters
1 Samuel 10 Verses
1
|
ਫੇਰ ਸਮੂਏਲ ਨੇ ਇੱਕ ਤੇਲ ਦੀ ਕੁੱਪੀ ਲੈ ਕੇ ਉਹ ਦੇ ਸਿਰ ਉੱਤੇ ਡੋਹਲ ਦਿੱਤੀ ਅਰ ਉਹ ਨੂੰ ਚੁੰਮ ਕੇ ਆਖਿਆ, ਭਲਾ, ਯਹੋਵਾਹ ਨੇ ਤੈਨੂੰ ਇਸ ਕਰਕੇ ਨਹੀਂ ਮਸਹ ਕੀਤਾ ਹੈ ਜੋ ਤੂੰ ਉਹ ਦੀ ਮਿਰਾਸ ਦਾ ਪਰਧਾਨ ਬਣੇਂ? |
2
|
ਅੱਜ ਜਾਂ ਤੂੰ ਮੇਰੇ ਕੋਲੋਂ ਵਿਦਿਆ ਹੋਵੇਂਗਾ ਤਾਂ ਬਿਨਯਾਮੀਨ ਦੀ ਹੱਦ ਵਿੱਚ ਰਾਖੇਲ ਦੀ ਸਮਾਧ ਸਲਸਹ ਕੋਲ ਤੈਨੂੰ ਦੋ ਜਣੇ ਮਿਲਣਗੇ ਤੇ ਓਹ ਤੈਨੂੰ ਆਖਣਗੇ ਭਈ ਜਿਨ੍ਹਾਂ ਨੂੰ ਤੂੰ ਭਾਲਣ ਗਿਆ ਸੈਂ ਓਹ ਖੋਤੀਆਂ ਲੱਭ ਪਈਆਂ ਹਨ। ਵੇਖ, ਹੁਣ ਤੇਰਾ ਪਿਉ ਖੋਤੀਆਂ ਵੱਲੋਂ ਨਿਚਿੰਤ ਹੋ ਕੇ ਤੁਹਾਡੇ ਲਈ ਚਿੰਤਾ ਕਰਦਾ ਹੈ ਅਤੇ ਆਖਦਾ ਹੈ, ਮੈਂ ਆਪਣੇ ਪੁੱਤ੍ਰ ਪਿੱਛੇ ਕੀ ਕਰਾਂ? |
3
|
ਤਦ ਤੂੰ ਉੱਥੋਂ ਲੰਘੇਂਗਾ ਅਤੇ ਤਬੋਰ ਦੇ ਬਲੂਤ ਹੇਠ ਅੱਪੜੇਂਗਾ ਤਾਂ ਉੱਥੋਂ ਤਿੰਨ ਜਣੇ ਜੋ ਪਰਮੇਸ਼ੁਰ ਦੇ ਅੱਗੇ ਬੈਤੇਲ ਵਿੱਚ ਤੁਰੇ ਜਾਂਦੇ ਹੋਣਗੇ ਤੈਨੂੰ ਮਿਲਣਗੇ। ਇੱਕ ਤਾਂ ਤਿੰਨ ਪਠੋਰੇ ਚੁੱਕੀ ਜਾਂਦਾ ਅਤੇ ਦੂਜਾ ਤਿੰਨ ਰੋਟੀਆਂ ਅਤੇ ਤੀਜਾ ਇੱਕ ਦਾਖ ਰਸ ਦੀ ਮਸ਼ਕ |
4
|
ਓਹ ਤੈਨੂੰ ਸੁਖ ਸਾਂਦ ਪੁੱਛਣਗੇ ਅਤੇ ਤੈਨੂੰ ਦੋ ਰੋਟੀਆਂ ਦੇਣਗੇ ਸੋ ਤੂੰ ਉਨ੍ਹਾਂ ਦੇ ਹੱਥੋ ਲੈ ਲਵੀਂ |
5
|
ਅਤੇ ਇਹ ਦੇ ਪਿੱਛੋਂ ਤੂੰ ਪਰਮੇਸ਼ੁਰ ਦੇ ਪਰਬਤ ਦੇ ਨੇੜੇ ਜਿੱਥੇ ਫਲਿਸਤੀਆਂ ਦੀ ਚੌਂਕੀ ਹੈ ਅੱਪੜੇਂਗਾ ਅਤੇ ਅਜਿਹਾ ਹੋਵੇਗਾ ਜਾਂ ਤੂੰ ਉੱਥੇ ਸ਼ਹਿਰ ਵਿੱਚ ਵੜੇਂ ਤਾਂ ਇੱਕ ਟੋਲੀ ਤੈਨੂੰ ਨਬੀਆਂ ਦੀ ਮਿਲੇਗੀ ਜੋ ਉੱਥੇ ਉੱਚੇ ਥਾਓਂ ਲਹਿੰਦੀ ਹੋਵੇਗੀ ਅਤੇ ਓਹ ਰਬਾਬ, ਖੰਜਰੀ, ਬੰਸਰੀ ਤੇ ਬੀਨ ਆਪਣੇ ਅੱਗੇ ਲਈ ਆਉਂਦੇ ਹੋਣਗੇ ਅਤੇ ਓਹ ਅਗੰਮ ਵਾਚਣਗੇ |
6
|
ਤਦ ਯਹੋਵਾਹ ਦਾ ਆਤਮਾ ਤੇਰੇ ਉੱਤੇ ਆਵੇਗਾ ਅਤੇ ਤੂੰ ਵੀ ਉਨ੍ਹਾਂ ਦੇ ਨਾਲ ਅਗੰਮ ਵਾਚੇਂਗਾ ਸਗੋਂ ਤੂੰ ਹੋਰ ਡੌਲ ਦਾ ਮਨੁੱਖ ਬਣ ਜਾਵੇਂਗਾ |
7
|
ਅਤੇ ਅਜਿਹਾ ਹੋਵੇਗਾ ਜਾਂ ਏਹ ਨਿਸ਼ਾਨੀਆਂ ਤੇਰੇ ਉੱਤੇ ਪਰਗਟ ਹੋਣ ਤਾਂ ਫੇਰ ਜਿਹਾ ਤੇਰੇ ਹੱਥ ਆਵੇ ਤੇਹਾ ਵਰਤ ਕਿਉਂ ਜੋ ਪਰਮੇਸ਼ੁਰ ਤੇਰੇ ਸੰਗ ਹੈ |
8
|
ਅਤੇ ਅਜਿਹਾ ਵੀ ਹੋਵੇਗਾ ਜੋ ਤੂੰ ਮੇਰੇ ਨਾਲੋਂ ਪਹਿਲਾਂ ਗਿਲਗਾਲ ਵੱਲ ਲਹਿ ਜਾਵੇਂਗਾ ਅਤੇ ਵੇਖ, ਮੈਂ ਤੇਰੇ ਕੋਲ ਆਵਾਂਗਾ ਜੋ ਹੋਮ ਦੀਆਂ ਬਲੀਆਂ ਅਤੇ ਸੁਖ ਸਾਂਦ ਦੀਆਂ ਬਲੀਆਂ ਚੜ੍ਹਾਵਾਂ। ਸੋ ਤੂੰ ਸੱਤਾਂ ਦਿਨਾਂ ਤੋੜੀ ਉੱਥੇ ਰਹੁ ਜਦ ਤੋੜੀ ਮੈਂ ਤੇਰੇ ਕੋਲ ਨਾ ਅੱਪੜਾਂ ਅਤੇ ਦੱਸਾਂ ਜੋ ਤੈਨੂੰ ਕੀ ਕਰਨਾ ਹੋਵੇਗਾ।। |
9
|
ਅਜਿਹਾ ਹੋਵੇਗਾ ਜਾਂ ਉਹਨੇ ਸਮੂਏਲ ਕੋਲੋਂ ਵਿਦਿਆ ਹੋ ਕੇ ਪਿੱਠ ਭੁਆਈ ਤਾਂ ਉਸੇ ਵੇਲੇ ਪਰਮੇਸ਼ੁਰ ਨੇ ਉਹ ਨੂੰ ਦੂਜੀ ਡੌਲ ਦਾ ਮਨ ਦਿੱਤਾ ਅਤੇ ਓਹ ਸਭ ਨਿਸ਼ਾਨੀਆਂ ਉੱਸੇ ਦਿਨ ਹੋ ਗਈਆਂ |
10
|
ਜਾਂ ਓਹ ਉਸ ਪਰਬਤ ਨੂੰ ਆਏ ਤਾਂ ਵੇਖੋ, ਉਹ ਨੂੰ ਇੱਕ ਨਬੀਆਂ ਦੀ ਟੋਲੀ ਮਿਲ ਪਈ ਅਤੇ ਪਰਮੇਸ਼ੁਰ ਦਾ ਆਤਮਾ ਉਹ ਦੇ ਉੱਤੇ ਜੋਰ ਨਾਲ ਆਇਆ ਅਤੇ ਉਹ ਨੇ ਵੀ ਉਨ੍ਹਾਂ ਨਾਲ ਅਗੰਮ ਵਾਚਿਆ |
11
|
ਅਤੇ ਅਜਿਹਾ ਹੋਇਆ ਜਾਂ ਉਹ ਦੇ ਅਗਲੇ ਜਾਣੂ ਪਛਾਣੂਆਂ ਨੇ ਉਹ ਨੂੰ ਨਬੀਆਂ ਦੇ ਵਿਚਕਾਰ ਅਗੰਮ ਵਾਚਦਿਆਂ ਡਿੱਠਾ ਤਾਂ ਇੱਕ ਦੂਜੇ ਨੂੰ ਆਖਣ ਲੱਗੇ, ਕੀਸ਼ ਦੇ ਪੁੱਤ੍ਰ ਨੂੰ ਕੀ ਹੋਇਆ? ਭਲਾ, ਸ਼ਾਊਲ ਵੀ ਨਬੀਆਂ ਦੇ ਵਿੱਚ ਹੈ? |
12
|
ਉਨ੍ਹਾਂ ਵਿੱਚੋਂ ਇੱਕ ਨੇ ਉੱਤਰ ਦੇ ਕੇ ਆਖਿਆ, ਭਲਾ, ਓਹਨਾਂ ਦਾ ਪਿਉ ਕੌਣ ਹੈ? ਤਦੋਂ ਦੀ ਇਹ ਕਹਾਉਤ ਵੱਜ ਗਈ, ਭਲਾ, ਸ਼ਾਊਲ ਵੀ ਨਬੀਆਂ ਵਿੱਚ ਹੈ? |
13
|
ਸੋ ਜਦ ਉਹ ਅਗੰਮ ਵਾਚ ਚੁੱਕਿਆ ਤਾਂ ਉੱਚੇ ਥਾਂ ਨੂੰ ਆਇਆ।। |
14
|
ਉੱਥੇ ਸ਼ਾਊਲ ਦੇ ਚਾਚੇ ਨੇ ਉਹ ਨੂੰ ਅਰ ਉਹ ਦੇ ਟਹਿਲੂਏ ਨੂੰ ਆਖਿਆ, ਤੁਸੀਂ ਕਿੱਥੇ ਗਏ ਸਾਓ? ਉਹ ਨੇ ਆਖਿਆ, ਖੋਤੀਆਂ ਲੱਭਣ ਅਤੇ ਜਾਂ ਅਸਾਂ ਡਿੱਠਾ ਜੇ ਕਿਤੇ ਨਹੀਂ ਹਨ ਤਾਂ ਸਮੂਏਲ ਕੋਲ ਆਏ |
15
|
ਫੇਰ ਸ਼ਾਊਲ ਦਾ ਚਾਚਾ ਬੋਲਿਆ, ਮੈਨੂੰ ਦੱਸ, ਸਮੂਏਲ ਨੇ ਤੈਨੂੰ ਕੀ ਆਖਿਆ? |
16
|
ਸ਼ਾਊਲ ਨੇ ਆਪਣੇ ਚਾਚੇ ਨੂੰ ਕਿਹਾ, ਉਸ ਨੇ ਸਾਨੂੰ ਸਿੱਧਾ ਆਖ ਦਿੱਤਾ ਭਈ ਖੋਤੀਆਂ ਲੱਭ ਪਈਆਂ ਹਨ ਪਰ ਜਿਹੜੀ ਉਹ ਨੂੰ ਸਮੂਏਲ ਨੇ ਰਾਜ ਦੀ ਗੱਲ ਆਖੀ ਸੀ ਉਹ ਨਾ ਦੱਸੀ।। |
17
|
ਇਹ ਦੇ ਪਿੱਛੇ ਸਮੂਏਲ ਨੇ ਮਿਸਫਾਹ ਵਿੱਚ ਲੋਕਾਂ ਨੂੰ ਸੱਦ ਕੇ ਯਹੋਵਾਹ ਦੇ ਸਾਹਮਣੇ ਇਕੱਠਿਆਂ ਕੀਤਾ |
18
|
ਅਤੇ ਇਸਰਾਏਲੀਆਂ ਨੂੰ ਆਖਿਆ ਜੋ ਯਹੋਵਾਹ ਇਸਾਰਏਲ ਦਾ ਪਰਮੇਸ਼ੁਰ ਇਉਂ ਆਖਦਾ ਹੈ ਕਿ ਮੈਂ ਇਸਰਾਏਲ ਨੂੰ ਮਿਸਰ ਵਿੱਚੋਂ ਕੱਢ ਲਿਆਇਆ ਅਤੇ ਤੁਹਾਨੂੰ ਮਿਸਰੀਆਂ ਦੇ ਹੱਥੋਂ ਅਤੇ ਸਭਨਾਂ ਰਜਵਾੜਿਆਂ ਦੇ ਹੱਥੋਂ ਜਿਹੜੇ ਤੁਹਾਡੇ ਉੱਤੇ ਅਨ੍ਹੇਰ ਕਰਦੇ ਸਨ ਛੁਡਾ ਦਿੱਤਾ |
19
|
ਪਰ ਅੱਜ ਤੁਸਾਂ ਆਪਣੇ ਪਰਮੇਸ਼ੁਰ ਨੂੰ ਤਜ ਦਿੱਤਾ ਜਿਸ ਨੇ ਤੁਹਾਡੀਆਂ ਸਾਰੀਆਂ ਬੁਰਿਆਈਆਂ ਅਤੇ ਤੁਹਾਡੇ ਦੁੱਖਾਂ ਤੋਂ ਤੁਹਾਡਾ ਛੁਟਕਾਰਾ ਕੀਤਾ ਅਤੇ ਤੁਸਾਂ ਉਹ ਨੂੰ ਆਖਿਆ, ਹਾਂ, ਸਾਡੇ ਲਈ ਇੱਕ ਪਾਤਸ਼ਾਹ ਠਹਿਰਾਓ ਸੋ ਹੁਣ ਇੱਕ ਇੱਕ ਗੋਤ ਪਿੱਛੇ ਹਜ਼ਾਰਾਂ ਹਜ਼ਾਰ ਤੁਸੀਂ ਆਪਣੇ ਆਪ ਨੂੰ ਯਹੋਵਾਹ ਜੇ ਅੱਗੇ ਹਜ਼ਾਰ ਕਰੋ |
20
|
ਜਾਂ ਸਮੂਏਲ ਨੇ ਇਸਰਾਏਲ ਦਿਆਂ ਸਾਰਿਆਂ ਗੋਤਾਂ ਨੂੰ ਇਕੱਠਿਆਂ ਕੀਤਾ ਤਾਂ ਬਿਨਯਾਮੀਨ ਦੇ ਗੋਤ ਦੇ ਨਾਉਂ ਉੱਤੇ ਗੁਣਾ ਨਿੱਕਲਿਆ |
21
|
ਅਤੇ ਜਾਂ ਉਹਨੇ ਬਿਨਯਾਮੀਨ ਦੇ ਗੋਤ ਨੂੰ ਉਸ ਦੇ ਟੱਬਰਾਂ ਦੇ ਅਨੁਸਾਰ ਨੇੜੇ ਸੱਦਿਆ ਤਾਂ ਮਟਰੀ ਦੇ ਟੱਬਰ ਦਾ ਨਾਉਂ ਨਿੱਕਲਿਆ ਅਤੇ ਫੇਰ ਕੀਸ਼ ਦੇ ਪੁੱਤ੍ਰ ਸ਼ਾਊਲ ਦਾ ਨਾਉਂ ਨਿੱਕਲਿਆ ਅਰ ਜਾਂ ਉਨ੍ਹਾਂ ਨੇ ਉਹ ਨੂੰ ਭਾਲਿਆ ਤਾਂ ਉਹ ਨਾਂ ਲੱਭਾ |
22
|
ਸੋ ਉਨ੍ਹਾਂ ਨੇ ਫੇਰ ਯਹੋਵਾਹ ਕੋਲੋਂ ਪੁੱਛਿਆ, ਕੋਈ ਹੋਰ ਮਨੁੱਖ ਐਥੇ ਆਵੇਗਾ ਕਿ ਨਹੀਂ? ਯਹੋਵਾਹ ਨੇ ਆਖਿਆ, ਵੇਖੋ, ਉਹ ਨਿੱਕ ਸੁੱਕ ਵਿੱਚ ਲੁੱਕ ਰਿਹਾ ਹੈ |
23
|
ਤਦ ਓਹ ਭੱਜ ਕੇ ਉੱਥੋਂ ਉਹ ਨੂੰ ਲੈ ਆਏ ਅਤੇ ਜਦ ਉਹ ਲੋਕਾਂ ਦੇ ਵਿੱਚਕਾਰ ਖਲੋਤਾ ਤਾਂ ਮੋਢਿਓਂ ਉੱਤੇ ਸਭਨਾਂ ਨਾਲੋਂ ਵੱਧ ਲੰਮਾ ਸੀ |
24
|
ਤਾਂ ਸਮੂਏਲ ਨੇ ਲੋਕਾਂ ਨੂੰ ਆਖਿਆ, ਜਿਹ ਨੂੰ ਯਹੋਵਾਹ ਨੇ ਚੁਣਿਆ ਹੈ ਉਹ ਨੂੰ ਤੁਸੀਂ ਵੇਖੋ ਜੋ ਸਾਰਿਆਂ ਲੋਕਾਂ ਵਿੱਚ ਇਹ ਦੇ ਵਰਗਾ ਕੋਈ ਇੱਕ ਵੀ ਨਹੀਂ। ਤਦ ਸਭਨਾਂ ਲੋਕਾਂ ਨੇ ਜੈਕਾਰਾ ਬੁਲਾ ਕੇ ਆਖਿਆ, ਪਾਤਸ਼ਾਹ ਜੀਉਂਦਾ ਰਹੇ! |
25
|
ਫੇਰ ਸਮੂਏਲ ਨੇ ਲੋਕਾਂ ਨੂੰ ਰਾਜ ਦੇ ਵੱਲ ਦੱਸੇ ਅਤੇ ਪੋਥੀ ਵਿੱਚ ਲਿਖ ਕੇ ਯਹੋਵਾਹ ਦੇ ਸਾਹਮਣੇ ਧਰੇ। ਇਹ ਦੇ ਪਿੱਛੋਂ ਸਮੂਏਲ ਨੇ ਸਭਨਾਂ ਲੋਕਾਂ ਨੂੰ ਵਿਦਿਆ ਕੀਤਾ ਭਈ ਹਰ ਕੋਈ ਆਪੋ ਆਪਣੇ ਘਰੀਂ ਜਾਵੇ।। |
26
|
ਸ਼ਾਊਲ ਵੀ ਗਿਬਆਹ ਨੂੰ ਆਪਣੇ ਘਰ ਗਿਆ ਅਤੇ ਲੋਕਾਂ ਦੀ ਇੱਕ ਟੋਲੀ ਜਿਨ੍ਹਾਂ ਦੇ ਮਨਾਂ ਨੂੰ ਪਰਮੇਸ਼ੁਰ ਨੇ ਉਕਸਾਇਆ ਸੀ ਉਹ ਦੇ ਨਾਲ ਗਈ |
27
|
ਪਰ ਸ਼ਤਾਨ ਵੰਸੀ ਬੋਲੇ, ਇਹ ਮਨੁੱਖ ਸਾਨੂੰ ਕਿੱਕੁਰ ਬਚਾਵੇਗਾ? ਅਤੇ ਉਹ ਦੀ ਨਿੰਦਿਆ ਕੀਤੀ ਅਤੇ ਉਹ ਦੇ ਲਈ ਨਜ਼ਰਾਨਾ ਨਾ ਲਿਆਏ ਪਰ ਉਹ ਬੋਲਿਆ ਵਾਂਙੁ ਸੀ।। |