Indian Language Bible Word Collections
1 Chronicles 26:13
1 Chronicles Chapters
1 Chronicles 26 Verses
Books
Old Testament
New Testament
Bible Versions
English
Tamil
Hebrew
Greek
Malayalam
Hindi
Telugu
Kannada
Gujarati
Punjabi
Urdu
Bengali
Oriya
Marathi
Assamese
Books
Old Testament
New Testament
1 Chronicles Chapters
1 Chronicles 26 Verses
1
|
ਦਰਬਾਨਾਂ ਦੀਆਂ ਵੰਡਾਂ ਦੇ ਵਿਖੇ ਕਾਰਾਹੀਆਂ ਵਿੱਚੋਂ ਮਸ਼ਲਮਯਾਹ ਕੋਰੇ ਦਾ ਪੁੱਤ੍ਰ ਜਿਹੜਾ ਆਸਾਫ ਦੇ ਪੁੱਤ੍ਰਾਂ ਵਿੱਚੋਂ ਸੀ |
2
|
ਅਤੇ ਮਸ਼ਲਮਯਾਹ ਦੇ ਪੁੱਤ੍ਰ, - ਜ਼ਕਰਯਾਹ ਪਹਿਲੌਠਾ, ਯਦੀਅਏਲ ਦੂਜਾ, ਜ਼ਬਦਯਾਹ ਤੀਜਾ, ਯਥਨੀਏਲ ਚੌਥਾ, |
3
|
ਏਲਾਮ ਪੰਜਵਾਂ, ਯਹੋਹਾਨਾਨ ਛੇਵਾਂ, ਅਲਯਹੋਏਨਈ ਸੱਤਵਾਂ |
4
|
ਓਬੇਦ-ਅਦੋਮ ਦੇ ਪੁੱਤ੍ਰ, - ਸ਼ਮਅਯਾਹ ਪਹਿਲੌਠਾ, ਯਹੋਜ਼ਾਬਾਦ ਦੂਜਾ, ਯੋਆਹ ਤੀਜਾ, ਤੇ ਸਾਕਾਰ ਚੌਥਾ ਤੇ ਨਥਾਨਿਏਲ ਪੰਜਵਾ, |
5
|
ਅੰਮੀਏਲ ਛੇਵਾਂ, ਯਿੱਸਾਕਾਰ ਸੱਤਵਾਂ, ਪਉਲਥਈ ਅੱਠਵਾਂ ਕਿਉਂ ਜੋ ਪਰਮੇਸ਼ੁਰ ਨੇ ਉਹ ਨੂੰ ਬਰਕਤ ਦਿੱਤੀ |
6
|
ਅਤੇ ਉਹ ਦੇ ਪੁੱਤ੍ਰ ਸ਼ਮਆਯਾਹ ਲਈ ਪੁੱਤ੍ਰ ਜੰਮੇ ਜਿਹੜੇ ਆਪਣੇ ਪਿਤਾ ਦੇ ਘਰਾਣੇ ਉੱਤੇ ਰਾਜ ਕਰਦੇ ਸਨ ਕਿਉਂ ਜੋ ਓਹ ਮਹਾ ਸੂਰਬੀਰ ਸਨ |
7
|
ਸ਼ਮਅਯਾਹ ਦੇ ਪੁੱਤ੍ਰ, - ਆਥਨੀ ਤੇ ਰਫਾਏਲ ਤੇ ਓਬੇਦ, ਅਲਜ਼ਾਬਾਦ ਜਿਹ ਦੇ ਭਰਾ ਸੂਰਮੇ ਸਨ, ਅਲੀਹੂ ਤੇ ਸਮਕਯਾਹ |
8
|
ਏਹ ਸਭ ਓਬੇਦ-ਅਦੋਮ ਦੇ ਪੁੱਤ੍ਰਾਂ ਵਿੱਚੋਂ ਸਨ। ਏਹ ਤੇ ਉਨ੍ਹਾਂ ਦੇ ਪੁੱਤ੍ਰ ਤੇ ਉਨ੍ਹਾਂ ਦੇ ਭਰਾ ਸੇਵਾ ਲਈ ਬਲਵਾਨ ਤੇ ਸ਼ਕਤੀਮਾਨ ਸਨ। ਓਬੇਦ-ਅਦੋਮ ਤੋਂ ਬਾਹਠ ਜਣੇ ਸਨ |
9
|
ਅਤੇ ਮਸ਼ਲਯਾਹ ਦੇ ਪੁੱਤ੍ਰ ਤੇ ਭਰਾ ਅਠਾਰਾਂ ਮਹਾਂ ਬਲਵਾਨ ਸਨ |
10
|
ਅਤੇ ਮਰਾਰੀਆਂ ਵਿੱਚੋਂ ਹੋਸਾਹ ਦੇ ਪੁੱਤ੍ਰ ਸਨ, - ਸ਼ਿਮਰੀ ਮੁਖੀਆ (ਉਹ ਤਾਂ ਪਹਿਲੌਠਾ ਨਹੀਂ ਸੀ ਪਰ ਤਾਂ ਵੀ ਉਹ ਦੇ ਪਿਤਾ ਨੇ ਉਹ ਨੂੰ ਮੁਖੀਆ ਥਾਪਿਆ ਸੀ) |
11
|
ਹਿਲਕੀਯਾਹ ਦੂਜਾ, ਟਬਲਯਾਹ ਤੀਜਾ, ਜ਼ਕਰਯਾਹ ਚੌਥਾ। ਹੋਸਾਹ ਦੇ ਸਾਰੇ ਪੁੱਤ੍ਰ ਤੇ ਭਰਾ ਤੇਰਾਂ ਸਨ।। |
12
|
ਇਨ੍ਹਾਂ ਵਿੱਚੋਂ ਅਰਥਾਤ ਮੁਖੀਆਂ ਵਿੱਚੋਂ ਕਈਆਂ ਨੂੰ ਦਰਬਾਨਾਂ ਦੀਆਂ ਵਾਰੀਆਂ ਮਿਲੀਆਂ ਜੋ ਓਹ ਆਪਣੇ ਭਰਾਵਾਂ ਦੇ ਬਰਾਬਰ ਚੌਂਕੀ ਦੇਣ ਅਤੇ ਯਹੋਵਾਹ ਦੇ ਭਵਨ ਵਿੱਚ ਸੇਵਾ ਕਰਨ |
13
|
ਅਤੇ ਉਨ੍ਹਾਂ ਨੇ ਕੀ ਨਿੱਕੇ ਕੀ ਵੱਡੇ ਆਪੋ ਆਪਣੇ ਪਿਤਰਾਂ ਦੇ ਘਰਾਣੀਆਂ ਅਨੁਸਾਰ ਹਰੇਕ ਫਾਟਕ ਲਈ ਗੁਣਾ ਪਾਇਆ |
14
|
ਚੜ੍ਹਦੀ ਵੱਲ ਦਾ ਗੁਣਾ ਸ਼ਲਮਯਾਹ ਦਾ ਨਿੱਕਲਿਆ ਤਾਂ ਉਨ੍ਹਾਂ ਨੇ ਉਹ ਦੇ ਪੁੱਤ੍ਰ ਜ਼ਕਰਯਾਹ ਲਈ ਜਿਹੜਾ ਬੁਧੀਵਾਨ ਸਲਾਹਕਾਰ ਸੀ ਗੁਣਾ ਪਾਇਆ ਅਤੇ ਉਹ ਦਾ ਗੁਣਾ ਉੱਤਰ ਦਿਸ਼ਾ ਦਾ ਨਿੱਕਲਿਆ |
15
|
ਓਬੇਦ-ਅਦੋਮ ਨੂੰ ਦੱਖਣ ਦਿਸ਼ਾ ਦਾ ਅਤੇ ਉਹ ਦੇ ਪੁੱਤ੍ਰਾਂ ਦੇ ਲਈ ਭੰਡਾਰ ਦਾ |
16
|
ਸ਼ੱਪੀਮ ਤੇ ਹੋਸਾਹ ਲਈ ਪੱਛਮ ਦਿਸ਼ਾ ਦਾ ਸ਼ੱਲਕਥ ਦੇ ਫਾਟਕ ਦੇ ਨਾਲ ਜਿੱਥੇ ਸੜਕ ਉਤਾਹਾਂ ਨੂੰ ਜਾਂਦੀ ਹੈ। ਇੱਕ ਪਹਿਰਾ ਦੂਜੇ ਪਹਿਰੇ ਦਾ ਬਰਾਬਰ ਸੀ |
17
|
ਚੜ੍ਹਦੀ ਵੱਲ ਛੇ ਲੇਵੀ ਸਨ, ਉੱਤਰ ਪਾਸੇ ਨਿੱਤ ਦਿਹਾੜੀ ਚਾਰ, ਦੱਖਣ ਵੱਲ ਨਿਤ ਦਿਹਾੜੀ ਚਾਰ ਅਰ ਭੰਡਾਰ ਦੇ ਲਈ ਦੋ ਦੋ |
18
|
ਪਰਬਾਰ ਲਈ ਲਹਿੰਦੀ ਵੱਲ ਚਾਰ ਸੜਕ ਕੋਲ ਅਤੇ ਪਰਬਾਰ ਲਈ ਦੋ |
19
|
ਕਾਰਾਹੀਆਂ ਤੇ ਮਰਾਰੀਆਂ ਦੇ ਦਰਬਾਨਾਂ ਦੇ ਹਿੱਸੇ ਏਹ ਸਨ।। |
20
|
ਲੇਵੀਆਂ ਵਿੱਚੋਂ ਅਹੀਯਾਹ ਪਰਮੇਸ਼ੁਰ ਦੇ ਭਵਨ ਦੇ ਖ਼ਜਾਨੇ ਉੱਤੇ ਅਤੇ ਪਵਿੱਤ੍ਰ ਚੀਜ਼ਾਂ ਦੇ ਖ਼ਜਾਨੇ ਉੱਤੇ ਵੀ ਸਨ |
21
|
ਲਅਦਾਨ ਦੇ ਪੁੱਤ੍ਰਾਂ ਦੇ ਵਿਖੇ — ਲਅਦਾਨ ਗੇਰਸ਼ੋਨੀ ਦਾ ਪੁੱਤ੍ਰ ਯਹੀਏਲੀ ਸੀ |
22
|
ਯਹੀਏਲੀ ਦੇ ਪੁੱਤ੍ਰ, - ਜ਼ੇਥਨ ਤੇ ਯੋਏਲ ਉਹ ਦਾ ਭਰਾ ਜਿਹੜੇ ਯਹੋਵਾਹ ਦੇ ਭਵਨ ਦੇ ਖ਼ਜ਼ਾਨੇ ਉੱਤੇ ਸਨ |
23
|
ਅਮਰਾਮੀਆਂ, ਯਿਸਹਾਰੀਆਂ, ਹਬਰੋਨੀਆਂ, ਉੱਜ਼ੀਏਲੀਆਂ ਵਿੱਚੋਂ, |
24
|
ਅਤੇ ਸ਼ਬੁਏਲ ਗੇਰਸ਼ੋਮ ਦਾ ਪੁੱਤ੍ਰ, ਮੂਸਾ ਦਾ ਪੋਤ੍ਰਾ ਖ਼ਜ਼ਾਨੇ ਦਾ ਪ੍ਰਧਾਨ ਸੀ |
25
|
ਅਤੇ ਉਹ ਦੇ ਭਰਾ, - ਅਲੀਅਜ਼ਰ ਤੋਂ ਰਹਬਯਾਹ ਉਹ ਦਾ ਪੁੱਤ੍ਰ ਜੰਮਿਆਂ ਤੇ ਯਸ਼ਅਯਾਹ ਉਹ ਦਾ ਪੁੱਤ੍ਰ ਤੇ ਯੋਰਾਮ ਉਹ ਦਾ ਪੁੱਤ੍ਰ ਤੇ ਜ਼ਿਕਰੀ ਉਹ ਦਾ ਪੁੱਤ੍ਰ ਤੇ ਸ਼ਲੋਮੋਥ ਉਹ ਦਾ ਪੁੱਤ੍ਰ |
26
|
ਏਹ ਸ਼ਲੋਮੋਥ ਤੇ ਉਹ ਦੇ ਭਰਾ ਸਾਰੀਆਂ ਪਵਿੱਤ੍ਰ ਵਸਤਾਂ ਦੇ ਖ਼ਜ਼ਾਨੇ ਦੇ ਉੱਤੇ ਸਨ ਜਿਹੜੀਆਂ ਦਾਊਦ ਪਾਤਸ਼ਾਹ ਤੇ ਪਿਤਰਾਂ ਦੇ ਘਰਾਣਿਆਂ ਦੇ ਮੁਖੀਆਂ ਤੇ ਹਜ਼ਾਰਾਂ ਤੇ ਸੈਂਕੜਿਆਂ ਦੇ ਸਰਦਾਰਾਂ ਤੇ ਸੈਨਾ ਪਤੀਆਂ ਨੇ ਅਰਪਣ ਕੀਤੀਆਂ ਸਨ |
27
|
ਲੜਾਈਆਂ ਦੀ ਲੁੱਟ ਵਿੱਚੋਂ ਉਨ੍ਹਾਂ ਨੇ ਪਰਮੇਸ਼ੁਰ ਦੇ ਭਵਨ ਦੇ ਉਸਾਰਨ ਲਈ ਉਨ੍ਹਾਂ ਨੂੰ ਅਰਪਣ ਕੀਤਾ |
28
|
ਨਾਲੇ ਜੋ ਕੁਝ ਸਮੂਏਲ ਅਗੰਮ ਗਿਆਨੀ ਨੇ ਅਰ ਕੀਸ਼ ਦੇ ਪੁੱਤ੍ਰ ਸ਼ਾਊਲ ਨੇ ਅਰ ਨੇਰ ਦੇ ਪੁੱਤ੍ਰ ਅਬਨੇਰ ਅਰ ਸਰੂਯਾਹ ਦੇ ਪੁੱਤ੍ਰ ਯੋਆਬ ਨੇ ਅਰਪਣ ਕੀਤਾ ਸੀ ਅਤੇ ਕਿਸੇ ਵੀ ਪਵਿੱਤ੍ਰ ਚੀਜ਼, ਉਹ ਸਭ ਸ਼ਲੋਮੋਥ ਤੇ ਉਹ ਭਰਾਵਾਂ ਦੇ ਹੱਥ ਵਿੱਚ ਸੀ।। |
29
|
ਯਿਸਹਾਰੀਆਂ ਵਿੱਚੋਂ ਕਨਨਯਾਹ ਤੇ ਉਹ ਦੇ ਪੁੱਤ੍ਰ ਇਸਰਾਏਲ ਦੇ ਬਾਹਰਲੇ ਕੰਮ ਲਈ ਸਨ ਅਰਥਾਤ ਓਹ ਹੁਦੇਦਾਰ ਤੇ ਨਿਆਈ ਸਨ |
30
|
ਹਬਰੋਨੀਆਂ ਵਿੱਚੋਂ ਹਸ਼ਬਯਾਹ ਤੇ ਉਹ ਦੇ ਭਰਾ ਇੱਕ ਹਜ਼ਾਰ ਸੱਤ ਸੌ ਸੂਰਮੇ ਉਨ੍ਹਾਂ ਇਸਰਾਏਲੀਆਂ ਉੱਤੇ ਜਿਹੜੇ ਯਰਦਨ ਦੇ ਪਾਰ ਪੱਛਮ ਦੀ ਵੱਲ ਸਨ ਯਹੋਵਾਹ ਦੇ ਸਾਰੇ ਕੰਮ ਅਤੇ ਪਾਤਸ਼ਾਹ ਦੀ ਸੇਵਾ ਦੇ ਲਈ ਵੇਖ ਭਾਲ ਕਰਦੇ ਸਨ |
31
|
ਹਬਰੋਨੀਆਂ ਵਿੱਚ ਯਰੀਯਾਹ ਹਬਰੋਨੀਆਂ ਦਾ ਮੁਖੀਆ ਉਨ੍ਹਾਂ ਦੇ ਪਿਤਰਾਂ ਦੇ ਘਰਾਣਿਆਂ ਦੀਆਂ ਪੀੜ੍ਹੀਆਂ ਅਨੁਸਾਰ ਸੀ। ਦਾਊਦ ਪਾਤਸ਼ਾਹ ਦੇ ਚਾਲੀਵੇਂ ਵਰਹੇ ਵਿੱਚ ਓਹ ਭਾਲੇ ਗਏ ਅਤੇ ਗਿਲਆਦ ਦੇ ਯਅਜ਼ੇਰ ਵਿੱਚ ਉਨ੍ਹਾਂ ਵਿੱਚੋਂ ਮਹਾ ਸੂਰਮੇ ਲੱਭੇ ਗਏ |
32
|
ਅਤੇ ਉਹ ਦੇ ਭਰਾ ਦੋ ਹਜ਼ਾਰ ਸੱਤ ਸੌ ਸੂਰਮੇ ਅਤੇ ਪਿਤਰਾਂ ਦੇ ਘਰਾਣਿਆਂ ਦੇ ਮੁਖੀਏ ਸਨ ਜਿਨ੍ਹਾਂ ਨੂੰ ਦਾਊਦ ਪਾਤਸ਼ਾਹ ਨੇ ਰਊਬੇਨੀਆਂ ਤੇ ਗਾਦੀਆਂ ਤੇ ਮਨੱਸ਼ੀਆਂ ਦੇ ਅੱਧੇ ਗੋਤ ਉੱਤੇ ਪਰਮੇਸ਼ੁਰ ਦੇ ਸਾਰੇ ਕੰਮਾਂ ਲਈ ਤੇ ਪਾਤਸ਼ਾਹ ਦੇ ਰਾਜ ਕਾਜਾਂ ਦੇ ਲਈ ਥਾਪ ਰੱਖਿਆ।। |