English Bible Languages

Indian Language Bible Word Collections

Bible Versions

English

Tamil

Hebrew

Greek

Malayalam

Hindi

Telugu

Kannada

Gujarati

Punjabi

Urdu

Bengali

Oriya

Marathi

Assamese

Books

1 Chronicles Chapters

1 Chronicles 14 Verses

1 ਸੂਰ ਦੇ ਰਾਜਾ ਹੀਰਾਮ ਨੇ ਦਾਊਦ ਕੋਲ ਹਲਕਾਰਿਆਂ ਨੂੰ ਘੱਲਿਆ ਅਰ ਦਿਆਰ ਦੀ ਲੱਕੜ ਦੇ ਸ਼ਤੀਰ ਅਰ ਰਾਜ ਅਤੇ ਤਰਖਾਣ ਵੀ, ਜੋ ਉਸ ਦੇ ਲਈ ਇੱਕ ਮਹਿਲ ਬਣਾਉਣ
2 ਅਰ ਦਾਊਦ ਨੂੰ ਨਿਹਚਾ ਹੋਈ ਜੋ ਯਹੋਵਾਹ ਨੇ ਉਸ ਨੂੰ ਇਸਰਾਏਲ ਦਾ ਪਾਤਸ਼ਾਹ ਥਾਪਿਆ ਕਿਉਂ ਜੋ ਉਸ ਦਾ ਰਾਜ ਉਸ ਦੀ ਇਸਰਾਏਲੀ ਪਰਜਾ ਦੇ ਕਾਰਨ ਅੱਤ ਉੱਚਾ ਕੀਤਾ ਗਿਆ
3 ਅਰ ਦਾਊਦ ਨੇ ਯਰੂਸ਼ਲਮ ਵਿੱਚ ਹੋਰ ਵੀ ਇਸਤ੍ਰੀਆਂ ਕੀਤੀਆਂ ਅਰ ਉਸ ਦੇ ਘਰ ਵਿੱਚ ਹੋਰ ਵੀ ਧੀਆਂ ਅਤੇ ਪੁੱਤ੍ਰ ਹੋਏ,
4 ਅਰ ਉਸ ਦੇ ਉਨ੍ਹਾਂ ਪੁੱਤ੍ਰਾਂ ਦੇ ਨਾਉਂ ਜਿਹੜੇ ਯਰੂਸ਼ਲਮ ਵਿੱਚ ਜੰਮੇ ਏਹ ਸਨ, - ਸ਼ੰਮੂਆ ਤੇ ਸ਼ੋਬਾਬ, ਨਾਥਾਨ, ਸੁਲੇਮਾਨ
5 ਅਤੇ ਯਿਬਹਾਰ ਤੇ ਅਲੀਸ਼ੂਆ ਤੇ ਅਲਪਾਲਟ
6 ਅਤੇ ਨੋਗਹ ਤੇ ਨਫਗ ਤੇ ਯਾਫੀਆ
7 ਅਤੇ ਅਲੀਸ਼ਮਾ ਤੇ ਬਅਲਯਾਦਾ ਤੇ ਅਲੀਫਾਲਟ।।
8 ਜਦ ਫਲਿਸਤੀਆਂ ਨੇ ਸੁਣਿਆ ਭਈ ਦਾਊਦ ਸਾਰੇ ਇਸਰਾਏਲ ਉੱਤੇ ਪਾਤਸ਼ਾਹ ਹੋਣ ਲਈ ਮਸਹ ਕੀਤਾ ਗਿਆ ਤਾਂ ਸਾਰੇ ਫਲਿਸਤੀ ਦਾਊਦ ਦੇ ਢੂੰਡਣ ਨੂੰ ਚ੍ਹੜ ਆਏ, ਅਰ ਦਾਊਦ ਸੁਣ ਕੇ ਉਨ੍ਹਾਂ ਦਾ ਸਾਹਮਣਾ ਕਰਨ ਨੂੰ ਨਿਕੱਲਿਆ
9 ਅਰ ਫਲਿਸਤੀ ਆਏ ਅਰ ਰਫਾਈਮ ਦੀ ਦੂਣ ਵਿੱਚ ਧਾਵਾ ਕੀਤਾ
10 ਤਦ ਦਾਊਦ ਨੇ ਪਰਮੇਸ਼ੁਰ ਤੋਂ ਪੁਛਿਆ, ਕੀ ਮੈਂ ਫਲਿਸਤੀਆਂ ਦਾ ਸਾਹਮਣਾ ਕਰਨ ਨੂੰ ਜਾਵਾਂ, ਅਤੇ ਕੀ ਤੂੰ ਉਨ੍ਹਾਂ ਨੂੰ ਮੇਰੇ ਵੱਸ ਕਰ ਦੇਵੇਂਗਾ? ਅਰ ਯਹੋਵਾਹ ਨੇ ਉਸਨੂੰ ਆਖਿਆ, ਚੜ੍ਹ ਜਾਹ ਕਿਉਂਕਿ ਮੈਂ ਉਨ੍ਹਾਂ ਨੂੰ ਤੇਰੇ ਅਧੀਨ ਕਰ ਦਿਆਂਗਾ।
11 ਤਾਂ ਓਹ ਬਅਲ ਪਰਾਸੀਮ ਨੂੰ ਚੜ੍ਹ ਆਏ, ਅਰ ਦਾਊਦ ਨੇ ਉੱਥੇ ਉਨ੍ਹਾਂ ਨੂੰ ਮਾਰ ਸੁੱਟਿਆ ਅਤੇ ਦਾਊਦ ਨੇ ਆਖਿਆ, ਜੋ ਪਰਮੇਸ਼ੁਰ ਮੇਰੇ ਹੱਥ ਨਾਲ ਮੇਰੇ ਵੈਰੀਆਂ ਉੱਤੇ ਹੜ ਵਾਂਙੁ ਢਹਿ ਪਿਆ, ਇਸ ਲਈ ਉਨ੍ਹਾਂ ਨੇ ਉਸ ਥਾਂ ਦਾ ਨਾਉਂ ਬਅਲ-ਪਰਾਸੀਮ ਰੱਖਿਆ
12 ਅਰ ਓਹ ਆਪਣਿਆਂ ਠਾਕਰਾਂ ਨੂੰ ਉੱਥੇ ਛੱਡ ਗਏ, ਅਰ ਦਾਊਦ ਨੇ ਆਗਿਆ ਦਿੱਤੀ, ਜੋ ਉਨ੍ਹਾਂ ਨੂੰ ਅੱਗ ਵਿੱਚ ਸਾੜ ਦੇਣ
13 ਫਲਿਸਤੀਆਂ ਨੇ ਮੁੜ ਕੇ ਫੇਰ ਉਸੇ ਦੂਣ ਵਿੱਚ ਧਾਵਾ ਕੀਤਾ
14 ਅਰ ਦਾਊਦ ਨੇ ਫੇਰ ਪਰਮੇਸ਼ੁਰ ਕੋਲੋਂ ਪੁੱਛਿਆ, ਅਰ ਪਰਮੇਸ਼ੁਰ ਨੇ ਉਸ ਨੂੰ ਆਖਿਆ, ਤੂੰ ਹੁਣ ਉਨ੍ਹਾਂ ਦਾ ਪਿੱਛਾ ਨਾ ਕਰ, ਸਗੋਂ ਉਨ੍ਹਾਂ ਕੋਲੋਂ ਹਟ ਜਾਹ, ਅਰ ਤੂਤਾਂ ਦੇ ਬਿਰਛਾਂ ਵੱਲੋਂ ਉਨ੍ਹਾਂ ਉੱਤੇ ਹੱਲਾ ਕਰ ਕੇ ਜਾ ਪਓ
15 ਅਰ ਅਜਿਹਾ ਹੋਵੇਗਾ ਕਿ ਜਿਸ ਵੇਲੇ ਤੂੰ ਤੂਤ ਦੇ ਬਿਰਛਾਂ ਦੀਆਂ ਉਤਲੀਆਂ ਟਾਹਣੀਆਂ ਵਿੱਚ ਤੁਰਨ ਦਾ ਖੜਕਾ ਸੁਣੇਂ ਤਾਂ ਤੂੰ ਜੁੱਧ ਕਰਨ ਨੂੰ ਨਿੱਕਲ ਜਾਹ, ਕਿਉਂ ਜੋ ਪਰਮੇਸ਼ੁਰ ਤੇਰੇ ਅੱਗੇ ਅੱਗੇ ਫਲਿਸਤੀਆਂ ਦੀ ਸੈਨਾ ਨੂੰ ਮਾਰਨ ਲਈ ਨਿੱਕਲਿਆ
16 ਅਰ ਦਾਊਦ ਨੇ ਪਰਮੇਸ਼ੁਰ ਦੀ ਆਗਿਆ ਦੇ ਅਨੁਸਾਰ ਅਜਿਹਾ ਹੀ ਕੀਤਾ, ਅਰ ਉਹ ਫਲਿਸਤੀਆਂ ਦੇ ਦਲ ਨੂੰ ਗਿਬਓਨ ਤੋਂ ਲੈ ਕੇ ਗਜ਼ਰ ਤੋੜੀ ਮਾਰ ਮਾਰ ਕੇ ਨਾਸ ਕਰਦਾ ਰਿਹਾ
17 ਅਰ ਦਾਊਦ ਦਾ ਨਾਉਂ ਸਾਰਿਆਂ ਦੇਸਾਂ ਵਿੱਚ ਪਸਰ ਗਿਆ ਅਰ ਯਹੋਵਾਹ ਨੇ ਸਾਰਿਆਂ ਲੋਕਾਂ ਉੱਤੇ ਉਸ ਦਾ ਡਰ ਪਾ ਦਿੱਤਾ।।
×

Alert

×