1
|
ਹੇ ਪਤਵੰਤ ਦੀ ਪੁੱਤ੍ਰੀ, ਤੇਰੇ ਪੈਰ ਜੁੱਤੀਆਂ ਵਿੱਚ ਕਿਆ ਹੀ ਰੂਪਵੰਤ ਹਨ! ਤੇਰੇ ਪੱਟਾਂ ਦੀ ਗੁਲਿਆਈ ਗਹਿਣਿਆਂ ਵਾਂਙੁ ਕਾਰੀਗਰ ਦੇ ਹੱਥਾਂ ਦਾ ਕੰਮ ਹੈ। |
2
|
ਤੇਰੀ ਧੁੰਨੀ ਗੋਲ ਕੌਲ ਹੈ, ਜਿਹ ਦੇ ਵਿੱਚ ਮਿਲੀ ਹੋਈ ਮੈ ਦੀ ਕਮੀ ਨਹੀਂ, ਤੇਰਾ ਪੇਟ ਕਣਕ ਦਾ ਢੇਰ ਹੈ, ਜਿਹੜਾ ਸੋਸਨਾਂ ਵਿੱਚ ਵਲਿਆ ਹੋਇਆ ਹੈ। |
3
|
ਤੇਰੀਆਂ ਦੋਨੋਂ ਛਾਤੀਆਂ ਦੋ ਹਰਨੋਟਿਆਂ ਵਾਂਙੁ ਹਰਨੀ ਦੇ ਜੋੜੇ ਹਨ। |
4
|
ਤੇਰੀ ਗਰਦਨ ਹਾਥੀ ਦੰਦ ਦੇ ਬੁਰਜ ਵਾਂਙੁ ਹੈ, ਤੇਰੀਆਂ ਅੱਖਾਂ ਹਸ਼ਬੋਨ ਵਿੱਚ ਸਰੋਵਰ ਹਨ, ਬਥ-ਰੱਬੀਮ ਦੇ ਫਾਟਕ ਉੱਤੇ। ਤੇਰਾ ਨੱਕ ਲਬਾਨੋਨ ਦੇ ਬੁਰਜ ਵਰਗਾ ਹੈ ਜਿਹ ਦਾ ਰੁਕ ਦੰਮਿਸਕ ਵੱਲ ਹੈ। |
5
|
ਤੇਰਾ ਸਿਰ ਤੇਰੇ ਉੱਤੇ ਕਰਮਲ ਵਰਗਾ ਹੈ, ਅਤੇ ਤੇਰੇ ਸਿਰ ਦੇ ਵਾਲ ਅਰਗਵਾਨੀ ਜਿਹੇ ਹਨ, ਪਤਾਸ਼ਾਹ ਤੇਰੀਆਂ ਜੁਲਫ਼ਾਂ ਵਿੱਚ ਬੰਧੂਆਂ ਹੈ। |
6
|
ਹੇ ਪ੍ਰਿਯਾ, ਤੂੰ ਕਿੰਨੀ ਰੂਪਵੰਤ, ਅਤੇ ਰੰਗ ਰੰਗੇਲੀਆਂ ਵਿੱਚ ਕਿੰਨੀ ਮਨ ਮੋਹਣੀ ਹੈਂ! |
7
|
ਤੇਰਾ ਏਹ ਕੱਦ ਖਜੂਰ ਵਰਗਾ ਹੈ, ਤੇਰੀਆਂ ਛਾਤੀਆਂ ਉਹ ਦੇ ਗੁੱਛਿਆਂ ਵਾਂਙੁ ਹਨ। |
8
|
ਮੈਂ ਆਖਿਆ ਸੀ ਕਿ ਮੈਂ ਖਜੂਰ ਉੱਤੇ ਚੜ੍ਹਾਂਗਾ, ਮੈਂ ਟਹਿਣੀਆਂ ਨੂੰ ਫੜਾਂਗਾ, ਤੇਰੀਆਂ ਛਾਤੀਆਂ ਅੰਗੂਰ ਦੇ ਗੁੱਛਿਆਂ ਵਾਂਙੁ ਹੋਣ, ਤੇਰੇ ਸਾਹ ਦੀ ਸੁਗੰਧ ਸੇਵਾਂ ਵਰਗੀ, |
9
|
ਤੇਰਾ ਮੂੰਹ ਚੰਗੀ ਮੈ ਵਰਗਾ ਜਿਹੜੀ ਮੇਰੇ ਬਾਲਮ ਲਈ ਸਿੱਧੀ ਚਾਲ ਚੱਲੀ ਜਾਂਦੀ ਹੈ, ਅਤੇ ਸੌਣ ਵਾਲਿਆਂ ਦੇ ਬੁੱਲ੍ਹਾਂ ਤੋਂ ਸਰਕ ਜਾਂਦੀ ਹੈ।। |
10
|
ਮੈਂ ਆਪਣੇ ਬਾਲਮ ਦੀ ਹਾਂ, ਅਤੇ ਉਹ ਦੀ ਚਾਹ ਮੇਰੇ ਉੱਤੇ ਹੈ। |
11
|
ਮੇਰੇ ਬਾਲਮ, ਆ, ਅਸੀਂ ਖੇਤ ਵਿੱਚ ਚੱਲੀਏ, ਅਤੇ ਪਿੰਡਾਂ ਵਿੱਚ ਰਾਤ ਕਟੀਏ। |
12
|
ਅਸੀਂ ਸਵੇਰੇ ਹੀ ਅੰਗੂਰੀ ਬਾਗ਼ਾਂ ਲਈ ਉੱਠੀਏ, ਅਸੀਂ ਵੇਖੀਏ ਭਈ ਵੇਲਥਿੜੀ ਹੈ, ਅਤੇ ਉਸ ਦੇ ਫੁੱਲ ਖੁਲ੍ਹੇ ਹਨ, ਅਤੇ ਅਨਾਰ ਫੁੱਲੇ ਹਨ ਕਿ ਨਹੀਂ, ਉੱਥੇ ਮੈਂ ਤੈਨੂੰ ਆਪਣਾ ਪ੍ਰੇਮ ਦਿਆਂਗੀ। |
13
|
ਦੋਦੀਆਂ ਸੁਗੰਧ ਦਿੰਦੀਆਂ ਹਨ, ਅਤੇ ਸਾਡੇ ਦਰਵੱਜਿਆਂ ਉੱਤੇ ਸਾਰੇ ਮਿੱਠੇ ਫਲ ਨਵੇਂ ਤੇ ਪੁਰਾਣੇ ਹਨ। ਹੇ ਮੇਰੇ ਬਾਲਮ, ਮੈਂ ਉਨ੍ਹਾਂ ਨੂੰ ਤੇਰੇ ਲਈ ਇਕੱਠਾ ਕੀਤਾ ਹੈ।। |
Song-of-Solomon 7:5 Punjabi Language Bible Words basic statistical display
COMING SOON ...