Indian Language Bible Word Collections
Song of solomon 5:9
Song of Solomon Chapters
Song of Solomon 5 Verses
Books
Old Testament
New Testament
Bible Versions
English
Tamil
Hebrew
Greek
Malayalam
Hindi
Telugu
Kannada
Gujarati
Punjabi
Urdu
Bengali
Oriya
Marathi
Assamese
Books
Old Testament
New Testament
Song of Solomon Chapters
Song of Solomon 5 Verses
1
|
ਹੇ ਮੇਰੀ ਪਿਆਰੀ, ਮੇਰੀ ਬਨਰੀ, ਮੈਂ ਆਪਣੇ ਬਾਗ਼ ਵਿੱਚ ਆਇਆ ਹਾਂ, ਮੈਂ ਆਪਣਾ ਗੰਧਰਸ ਆਪਣੇ ਮਸਾਲੇ ਸਣੇ ਇਕੱਠਾ ਕਰ ਲਿਆ ਹੈ, ਮੈਂ ਆਪਣਾ ਮਖੀਰ ਸ਼ਹਿਤ ਸਣੇ ਖਾ ਲਿਆ ਹੈ, ਮੈਂ ਆਪਣੀ ਮਧ ਦੁੱਧ ਸਣੇ ਪੀ ਲਈ ਹੈ। ਸਾਥੀਓ, ਖਾਓ! ਪਿਆਰਿਓ, ਪੀਓ, ਰੱਜ ਕੇ ਪੀਓ!।। |
2
|
ਮੈਂ ਸੁੱਤੀ ਹੋਈ ਸਾਂ ਪਰ ਮੇਰਾ ਮਨ ਜਾਗਦਾ ਸੀ, ਏਹ ਮੇਰੇ ਬਾਲਮ ਦੀ ਅਵਾਜ਼ ਹੈ ਜਿਹੜਾ ਖੜਕਾਉਂਦਾ ਹੈ, ਹੇ ਮੇਰੀ ਪਿਆਰੀ, ਮੇਰੀ ਪ੍ਰੀਤਮਾ, ਮੇਰੀ ਕਬੂਤਰੀ, ਮੇਰੀ ਨਿਰਮਲ, ਮੇਰੇ ਲਈ ਖੋਲ੍ਹ! ਮੇਰਾ ਸਿਰ ਤ੍ਰੇਲ ਨਾਲ ਭਰਿਆ ਹੋਇਆ ਹੈ, ਮੇਰੀਆਂ ਲਟਾਂ ਰਾਤ ਦੀਆਂ ਬੂੰਦਾਂ ਨਾਲ। |
3
|
ਮੈਂ ਆਪਣਾ ਝੱਗਾ ਲਾਹ ਚੁੱਕੀ ਹਾਂ, ਮੈਂ ਉਹ ਨੂੰ ਕਿਵੇਂ ਪਾਵਾਂॽ ਮੈਂ ਆਪਣੇ ਪੈਰ ਧੋ ਚੁੱਕੀ ਹਾਂ, ਮੈਂ ਉਨ੍ਹਾਂ ਨੂੰ ਮੈਲੇ ਕਿਵੇਂ ਕਰਾਂॽ |
4
|
ਮੇਰੇ ਬਾਲਮ ਨੇ ਛੇਕ ਦੇ ਵਿੱਚੋਂ ਦੀ ਹੱਥ ਪਾਇਆ, ਮੇਰਾ ਦਿਲ ਉਹ ਦੇ ਕਾਰਨ ਉੱਛਲ ਪਿਆ! |
5
|
ਮੈਂ ਉੱਠੀ ਕਿ ਆਪਣੇ ਬਾਲਮ ਲਈ ਦਰਵੱਜਾ ਖੋਲ੍ਹਾਂ, ਮੇਰੇ ਹੱਥਾਂ ਤੋਂ ਗੰਧਰਸ ਅਤੇ ਮੇਰੀਆਂ ਉਂਗਲੀਆਂ ਤੋਂ ਵੀ ਪਤਲਾ ਗੰਧਰਸ ਬਿੱਲੀ ਦੇ ਦਸਤੇ ਉੱਤੇ ਚੋ ਪਿਆ। |
6
|
ਮੈਂ ਆਪਣੇ ਬਾਲਮ ਲਈ ਖੋਲ੍ਹਿਆ ਪਰ ਮੇਰਾ ਬਾਲਮ ਮੁੜ ਕੇ ਲੰਘ ਗਿਆ ਸੀ, ਮੇਰੇ ਪ੍ਰਾਣ ਘੱਟ ਗਏ ਜਦ ਉਹ ਬੋਲਿਆ, ਮੈਂ ਉਹ ਨੂੰ ਭਾਲਿਆ ਪਰ ਉਹ ਲੱਭਾ ਨਾ, ਮੈਂ ਉਹ ਨੂੰ ਪੁਕਾਰਿਆ ਪਰ ਉਸ ਮੈਨੂੰ ਉੱਤਰ ਨਾ ਦਿੱਤਾ। |
7
|
ਪਹਿਰੇ ਵਾਲੇ ਜਿਹੜੇ ਸ਼ਹਿਰ ਵਿੱਚ ਫਿਰਦੇ ਸਨ ਮੈਨੂੰ ਮਿਲੇ, ਉਨ੍ਹਾਂ ਨੇ ਮੈਨੂੰ ਮਾਰਿਆ ਤੇ ਘਾਇਲ ਕਰ ਸੁੱਟਿਆ, ਸਫ਼ੀਲ ਦੇ ਪਹਿਰੇ ਵਾਲਿਆਂ ਨੇ ਮੇਰੀ ਚਾਦਰ ਮੇਰੇ ਉੱਤੋਂ ਲਾਹ ਲਈ। |
8
|
ਹੇ ਯਰੂਸ਼ਲਮ ਦੀਓ ਧੀਓ, ਮੈਂ ਤੁਹਾਨੂੰ ਸੁਗੰਦ ਦਿੰਦੀ ਹਾਂ, ਜੇ ਮੇਰਾ ਬਾਲਮ ਤੁਹਾਨੂੰ ਮਿਲ ਜਾਵੇ, ਕੀ ਤੁਸੀਂ ਉਹ ਨੂੰ ਦੱਸੋਗੀਆਂ ਕਿ ਮੈਂ ਪ੍ਰੀਤ ਦੀ ਰੋਗਣ ਹਾਂॽ।। |
9
|
ਤੇਰਾ ਬਾਲਮ ਦੂਜੇ ਬਾਲਮਾਂ ਨਾਲੋਂ ਕਿਵੇਂ ਵੱਧ ਹੈ, ਹੇ ਇਸਤ੍ਰੀਆਂ ਵਿੱਚੋਂ ਰੂਪਵੰਤ! ਤੇਰਾ ਬਾਲਮ ਦੂਜੇ ਬਾਲਮਾਂ ਨਾਲੋਂ ਕਿਵੇਂ ਵੱਧ ਹੈ, ਜੋ ਤੂੰ ਸਾਨੂੰ ਇਉਂ ਸੁਗੰਦ ਦਿੰਦੀ ਹੈਂ!।। |
10
|
ਮੇਰਾ ਬਾਲਮ ਗੋਰਾ ਤੇ ਲਾਲ ਹੈ, ਉਹ ਤਾਂ ਹਜ਼ਾਰਾਂ ਵਿੱਚ ਮੰਨਿਆ ਦੰਨਿਆ ਹੈ! |
11
|
ਉਸ ਦਾ ਸਿਰ ਕੁੰਦਰ ਸੋਨਾ ਹੈ, ਉਸ ਦੇ ਵਾਲ ਘੁੰਗਰੂਆਂ ਵਾਲੇ ਤੇ ਪਹਾੜੀ ਕਾਂ ਵਾਂਙੁ ਕਾਲੇ ਹਨ। |
12
|
ਉਸ ਦੀਆਂ ਅੱਖਾਂ ਪਾਣੀ ਦੀਆਂ ਨਦੀਆਂ ਉੱਤੇ ਦੇ ਕਬੂਤਰਾਂ ਵਾਂਙੁ ਹਨ, ਜਿਹੜੀਆਂ ਦੁੱਧ ਨਾਲ ਨਹਾ ਕੇ ਪੂਰੇ ਤੌਰ ਤੇ ਬੈਠੀਆਂ ਹਨ । |
13
|
ਉਸ ਦੀਆਂ ਗੱਲ੍ਹਾਂ ਬਲਸਾਨ ਦੀ ਕਿਆਰੀ, ਅਤੇ ਮੁਸ਼ਕ ਦੀਆਂ ਬੁਰਜੀਆਂ ਵਾਂਙੁ ਹਨ, ਉਸ ਦੇ ਬੁੱਲ੍ਹ ਸੋਸਨ ਹਨ, ਜਿਨ੍ਹਾਂ ਤੋਂ ਪਤਲਾ ਗੰਧਰਸ ਚੋਂਦਾ ਹੈ। |
14
|
ਉਸ ਦੇ ਹੱਥ ਸੋਨੇ ਦੇ ਕੁੰਡਲ ਹਨ, ਜਿਨ੍ਹਾਂ ਵੱਚ ਜ਼ਬਰ ਜਦ ਜੜੇ ਹੋਏ ਹਨ। ਉਹ ਦਾ ਪੇਟ ਹਾਥੀ ਦੰਦ ਦੀ ਬਣਤ ਦਾ ਹੈ, ਜਿਸ ਦੇ ਉੱਤੇ ਨੀਲਮ ਦੀ ਗਚਕਾਰੀ ਹੈ। |
15
|
ਉਸ ਦੀਆਂ ਲੱਤਾਂ ਸੰਗ ਮਰਮਰ ਦੇ ਪੀਲ ਪਾਏ ਹਨ, ਜਿਹੜੀਆਂ ਕੁੰਦਨ ਸੋਨੇ ਦੀਆਂ ਚੀਥੀਆਂ ਉੱਤੇ ਰੱਖੀਆਂ ਹੋਈਆਂ ਹਨ। ਉਸ ਦਾ ਆਕਾਰ ਲਬਾਨੋਨ ਵਰਗਾ, ਦਿਆਰ ਵਾਂਙੁ ਉੱਤਮ ਹੈ। |
16
|
ਉਸ ਦਾ ਮੂੰਹ ਬਹੁਤ ਮਿੱਠਾ, ਅਤੇ ਉਹ ਸਾਰੇ ਦਾ ਸਾਰਾ ਮਨ ਭਾਉਣਾ ਹੈ! ਹੇ ਯਰੂਸ਼ਲਮ ਦੀਓ ਧੀਓ, ਏਹ ਮੇਰਾ ਬਾਲਮ ਤੇ ਏਹ ਮੇਰਾ ਪ੍ਰੀਯਾ ਹੈ।। |