Bible Languages

Indian Language Bible Word Collections

Bible Versions

Books

Romans Chapters

Romans 10 Verses

Bible Versions

Books

Romans Chapters

Romans 10 Verses

1 ਹੇ ਭਰਾਵੋ, ਮੇਰੇ ਮਨ ਦੀ ਚਾਹ ਅਤੇ ਮੇਰੀ ਬੇਨਤੀ ਪਰਮੇਸ਼ੁਰ ਦੇ ਅੱਗੇ ਓਹਨਾਂ ਦੀ ਮੁਕਤੀ ਲਈ ਹੈ
2 ਮੈਂ ਓਹਨਾਂ ਦੀ ਸਾਖੀ ਵੀ ਭਰਦਾ ਹਾਂ ਭਈ ਓਹਨਾਂ ਨੂੰ ਪਰਮੇਸ਼ੁਰ ਲਈ ਅਣਖ ਤਾਂ ਹੈ ਪਰ ਸਮਝ ਨਾਲ ਨਹੀਂ
3 ਕਿਉਂ ਜੋ ਪਰਮੇਸ਼ੁਰ ਦੇ ਧਰਮ ਤੋਂ ਅਣਜਾਣ ਹੋ ਕੇ ਅਤੇ ਆਪਣੇ ਹੀ ਧਰਮ ਨੂੰ ਦ੍ਰਿੜ੍ਹ ਕਰਨ ਦਾ ਜਤਨ ਕਰ ਕੇ ਓਹ ਪਰਮੇਸ਼ੁਰ ਦੇ ਧਰਮ ਦੇ ਅਧੀਨ ਨਾ ਹੋਵੇ
4 ਕਿਉਂ ਜੋ ਧਰਮ ਲਈ ਮਸੀਹ ਹਰੇਕ ਨਿਹਚਾ ਕਰਨ ਵਾਲੇ ਦੇ ਲਈ ਸ਼ਰਾ ਦਾ ਅੰਤ ਹੈ
5 ਮੂਸਾ ਲਿਖਦਾ ਹੈ ਭਈ ਜਿਹੜਾ ਮਨੁੱਖ ਉਸ ਧਰਮ ਨੂੰ ਪੂਰਿਆਂ ਕਰਦਾ ਹੈ ਜੋ ਸ਼ਰਾ ਤੋਂ ਹੈ ਉਹ ਉਸ ਨਾਲ ਜੀਵੇਗਾ
6 ਪਰ ਉਹ ਧਰਮ ਜੋ ਨਿਹਚਾ ਤੋਂ ਹੈ ਇਉਂ ਕਹਿੰਦਾ ਹੈ ਭਈ ਆਪਣੇ ਚਿੱਤ ਵਿੱਚ ਇਹ ਨਾ ਆਖ ਜੋ ਅਕਾਸ਼ ਉੱਤੇ ਕੌਣ ਚੜ੍ਹੇਗਾ ਅਰਥਾਤ ਮਸੀਹ ਨੂੰ ਹੇਠਾਂ ਉਤਾਰਨ ਲਈॽ
7 ਯਾ ਅਥਾਹ ਕੁੰਡ ਵਿੱਚ ਕੌਣ ਉਤਰੇਗਾ ਅਰਥਾਤ ਮਸੀਹ ਨੂੰ ਮੁਰਦਿਆਂ ਵਿੱਚੋਂ ਉਠਾ ਲਿਆਉਣ ਲਈॽ
8 ਪਰ ਕੀ ਆਖਦਾ ਹੈॽ ਬਾਣੀ ਤੇਰੇ ਕੋਲ ਤੇਰੇ ਮੂੰਹ ਵਿੱਚ ਅਤੇ ਤੇਰੇ ਮਨ ਵਿੱਚ ਹੈ। ਇਹ ਤਾਂ ਓਸ ਨਿਹਚਾ ਦੀ ਬਾਣੀ ਹੈ ਜਿਹ ਦਾ ਅਸੀਂ ਪਰਚਾਰ ਕਰਦੇ ਹਾਂ
9 ਕਿਉਂਕਿ ਜੇ ਤੂੰ ਆਪਣੇ ਮੂੰਹ ਨਾਲ ਪ੍ਰਭੁ ਯਿਸੂ ਦਾ ਇਕਰਾਰ ਕਰੇਂ ਅਤੇ ਆਪਣੇ ਹਿਰਦੇ ਨਾਲ ਮੰਨ ਲਵੇਂ ਜੋ ਪਰਮੇਸ਼ੁਰ ਨੇ ਉਹ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਤਾਂ ਤੂੰ ਬਚਾਇਆ ਜਾਵੇਂਗਾ
10 ਧਰਮ ਲਈ ਤਾਂ ਹਿਰਦੇ ਨਾਲ ਨਿਹਚਾ ਕਰੀਦੀ ਅਤੇ ਮੁਕਤੀ ਲਈ ਮੂੰਹ ਨਾਲ ਇਕਰਾਰ ਕਰੀਦਾ ਹੈ
11 ਧਰਮ ਪੁਸਤਕ ਇਉਂ ਕਹਿੰਦਾ ਹੈ ਭਈ ਜੋ ਕੋਈ ਓਸ ਉੱਤੇ ਨਿਹਚਾ ਕਰੇ ਉਹ ਲੱਜਿਆਵਾਨ ਨਾ ਹੋਵੇਗਾ
12 ਯਹੂਦੀ ਅਤੇ ਯੂਨਾਨੀ ਵਿੱਚ ਤਾਂ ਕੁਝ ਭਿੰਨ ਭੇਦ ਨਹੀਂ ਹੈ ਇਸ ਲਈ ਜੋ ਉਹੀ ਪ੍ਰਭੁ ਸਭਨਾਂ ਦਾ ਪ੍ਰਭੁ ਹੈ ਅਤੇ ਉਨ੍ਹਾਂ ਸਭਨਾਂ ਲਈ ਜਿਹੜੇ ਉਹ ਦਾ ਨਾਮ ਲੈਂਦੇ ਹਨ ਵੱਡਾ ਦਾਤਾਰ ਹੈ
13 ਕਿਉਂ ਜੋ ਹਰੇਕ ਜਿਹੜਾ ਪ੍ਰਭੁ ਦਾ ਨਾਮ ਲਵੇਗਾ ਉਹ ਬਚਾਇਆ ਜਾਵੇਗਾ
14 ਪਰ ਜਿਹ ਦੇ ਉੱਤੇ ਨਿਹਚਾ ਨਹੀਂ ਕੀਤੀ ਓਹ ਉਸ ਦਾ ਨਾਮ ਕਿੱਕੁਰ ਲੈਣॽ ਅਤੇ ਜਿਹ ਦੀ ਖਬਰ ਸੁਣੀ ਹੀ ਨਹੀਂ ਉਸ ਉੱਤੇ ਨਿਹਚਾ ਕਿੱਕੁਰ ਕਰਨॽ ਅਤੇ ਪਰਚਾਰਕ ਬਾਝੋਂ ਕਿੱਕੁਰ ਸੁਣਨॽ
15 ਅਤੇ ਜੇ ਘੱਲੇ ਨਾ ਜਾਣ ਤਾਂ ਕਿੱਕੁਰ ਪਰਚਾਰ ਕਰਨॽ ਜਿਵੇਂ ਲਿਖਿਆ ਹੋਇਆ ਹੈ ਭਈ ਜਿਹੜੇ ਚੰਗੀਆਂ ਗੱਲਾਂ ਦੀ ਖੁਸ਼ ਖਬਰੀ ਸੁਣਾਉਂਦੇ ਹਨ ਓਹਨਾਂ ਦੇ ਚਰਨ ਕਿਹੇ ਸੁੰਦਰ ਹਨ!।।
16 ਪਰ ਸਭਨਾਂ ਨੇ ਇਹ ਖੁਸ਼ ਖਬਰੀ ਨੂੰ ਨਹੀਂ ਮੰਨਿਆ ਕਿਉਂ ਜੋ ਯਸਾਯਾਹ ਕਹਿੰਦਾ ਹੈ ਭਈ ਹੇ ਪ੍ਰਭੁ, ਸਾਡੇ ਸੁਨੇਹੇ ਦੀ ਕਿਨ ਪਰਤੀਤ ਕੀਤੀॽ
17 ਸੋ ਪਰਤੀਤ ਸੁਣਨ ਨਾਲ, ਅਤੇ ਸੁਣਨਾ ਮਸੀਹ ਦੇ ਬਚਨ ਤੋਂ ਆਉਂਦਾ ਹੈ
18 ਪਰ ਮੈਂ ਆਖਦਾ ਹੈਂ, ਭਲਾ, ਉਨ੍ਹਾਂ ਨੇ ਨਾ ਸੁਣਿਆॽ ਬੇਸ਼ਕ! ਓਹਨਾਂ ਦਾ ਬੋਲ ਸਾਰੀ ਧਰਤੀ ਵਿੱਚ ਗਿਆ, ਅਤੇ ਸੰਸਾਰ ਦੀਆਂ ਹੱਦਾਂ ਤੀਕੁਰ ਓਹਨਾਂ ਦੇ ਸ਼ਬਦ।।
19 ਪਰ ਮੈਂ ਆਖਦਾ ਹਾਂ, ਕੀ ਇਸਰਾਏਲ ਵਾਕਫ਼ ਨਾ ਹੋਇਆॽ ਪਹਿਲਾਂ ਮੂਸਾ ਆਖਦਾ ਹੈ, - ਮੈਂ ਓਹਨਾਂ ਤੋਂ ਜੋ ਕੌਮ ਨਹੀਂ ਹੈ, ਤੁਹਾਨੂੰ ਅਣਖੀ ਬਣਾਵਾਂਗਾ, ਮੈਂ ਮੂਰਖ ਕੌਮ ਤੋਂ ਤੁਹਾਨੂੰ ਗੁੱਸਾ ਚੜ੍ਹਾਵਾਂਗਾ।।
20 ਫੇਰ ਯਸਾਯਾਹ ਵੱਡੀ ਦਿਲੇਰੀ ਨਾਲ ਕਹਿੰਦਾ ਹੈ, ਜਿਨ੍ਹਾਂ ਮੈਨੂੰ ਨਾ ਭਾਲਿਆ, ਓਹਨਾਂ ਨੂੰ ਮੈਂ ਲੱਭ ਪਿਆ, ਅਤੇ ਜਿਨ੍ਹਾਂ ਮੈਨੂੰ ਨਾ ਪੁੱਛਿਆ, ਮੈਂ ਓਹਨਾਂ ਉੱਤੇ ਪਰਗਟ ਹੋਇਆ।।
21 ਪਰ ਇਸਰਾਏਲ ਦੇ ਵਿਖੇ ਉਹ ਆਖਦਾ ਹੈ ਮੈਂ ਅਣਆਗਿਆਕਾਰ ਤੇ ਹੁੱਜਤੀ ਪਰਜਾ ਵੱਲ ਦਿਨ ਭਰ ਆਪਣੇ ਹੱਥ ਪਸਾਰੇ ਹੋਏ ਸਾਂ ।।

Romans 10:19 Punjabi Language Bible Words basic statistical display

COMING SOON ...

×

Alert

×