1
|
ਹੇ ਬਲਵਾਨ ਸੁਆਮੀਓ, ਕੀ ਤੁਸੀਂ ਸੁੱਚ ਮੁੱਚ ਧਰਮ ਨਾਲ ਬੋਲਦੇ ਹੋॽ ਕੀ ਤੁਸੀਂ ਆਦਮ ਵੰਸੀਆਂ ਦਾ ਸਿੱਧਾ ਨਿਆਉਂ ਕਰਦੇ ਹੋॽ |
2
|
ਨਹੀਂ, ਸਗੋਂ ਤੁਸੀਂ ਮਨੋਂ ਬਦੀ ਕਰਦੇ ਹੋ, ਧਰਤੀ ਉੱਤੇ ਤੁਸੀਂ ਆਪਣੇ ਹੱਥਾਂ ਦਾ ਅੰਨ੍ਹੇਰ ਤੋਲ ਦਿੰਦੇ ਹੋ! |
3
|
ਦੁਸ਼ਟ ਕੁੱਖੋਂ ਹੀ ਓਪਰੇ ਰਹੇ ਹਨ, ਓਹ ਜੰਮਦੇ ਸਾਰ ਹੀ ਝੂਠ ਬੋਲ ਬੋਲ ਕੇ ਭਟਕ ਜਾਂਦੇ ਹਨ। |
4
|
ਉਨ੍ਹਾਂ ਦੀ ਵਿੱਸ ਸੱਪ ਦੀ ਵਿੱਸ ਵਰਗੀ ਹੈ, ਓਹ ਉਸ ਬੋਲੇ ਨਾਗ ਦੀ ਨਿਆਈਂ ਹਨ ਜਿਹੜਾ ਆਪਣੇ ਕੰਨ ਮੁੰਦ ਲੈਂਦਾ ਹੈ, |
5
|
ਜਿਹੜਾ ਸਪੇਰਿਆਂ ਦੀ ਅਵਾਜ਼ ਨਹੀਂ ਸੁਣਦਾ, ਭਾਵੇਂ ਕੇਡੀ ਹੀ ਚਲਾਕੀ ਨਾਲ ਓਹ ਜਾਦੂ ਕਰਨ। |
6
|
ਹੇ ਪਰਮੇਸ਼ੁਰ, ਉਨ੍ਹਾਂ ਦਿਆਂ ਦੰਦਾਂ ਨੂੰ ਉਨ੍ਹਾਂ ਦੇ ਮੂੰਹ ਵਿੱਚ ਭੰਨ ਸੁੱਟ, ਹੇ ਯਹੋਵਾਹ, ਜੁਆਨ ਬਬਰ ਸ਼ੇਰਾਂ ਦੀਆਂ ਹੁੱਡਾਂ ਨੂੰ ਪੁੱਟ ਸੁੱਟ! |
7
|
ਓਹ ਵਗਦੇ ਪਾਣੀ ਵਾਂਙੁ ਰਹਿ ਜਾਣ, ਜਦ ਉਹ ਆਪਣੇ ਤੀਰਾਂ ਦਾ ਨਿਸ਼ਾਨਾ ਮਾਰੇ ਤਾਂ ਓਹ, ਮਾਨੋ, ਟੋਟੇ ਟੋਟੇ ਹੋ ਜਾਣ! |
8
|
ਓਹ ਘੋਗੇ ਵਾਂਙੁ ਹੋਣ ਜੋ ਗਲ ਕੇ ਜਾਂਦਾ ਰਹਿੰਦਾ ਹੈ, ਓਹ ਇਸਤ੍ਰੀ ਦੇ ਗਰਭ ਪਾਤ ਵਾਂਙੁ ਜਿਸ ਸੂਰਜ ਨਹੀਂ ਵੇਖਿਆ!। |
9
|
ਇਸ ਤੋਂ ਅੱਗੇ ਜੋ ਤੁਹਾਡੀਆਂ ਦੇਗਾਂ ਛਾਪਿਆਂ ਨਾਲ ਤੱਤੀਆਂ ਹੋਣ, ਉਹ ਜਲੇ, ਅਣਜਲੇ, ਦੋਹਾਂ ਨੂੰ ਵਾਵਰੋਲੇ ਨਾਲ ਉਡਾ ਦੇਵੇਗਾ।। |
10
|
ਧਰਮੀ ਇਹ ਬਦਲਾ ਵੇਖ ਕੇ ਅਨੰਦ ਹੋਵੇਗਾ, ਉਹ ਦੁਸ਼ਟਾਂ ਦੇ ਲਹੂ ਵਿੱਚ ਆਪਣੇ ਚਰਨ ਧੋਵੇਗਾ। |
11
|
ਤਾਂ ਆਦਮੀ ਆਖੇਗਾ, ਧਰਮੀ ਦੇ ਲਈ ਫਲ ਤਾਂ ਹੈ ਹੀ, ਸੱਚ ਮੁੱਚ ਇੱਕ ਪਰਮੇਸ਼ੁਰ ਹੈ ਜਿਹੜਾ ਧਰਤੀ ਉੱਤੇ ਨਿਆਉਂ ਕਰਦਾ ਹੈ!।। |
Psalms 58:1 Punjabi Language Bible Words basic statistical display
COMING SOON ...