1
|
ਹੇ ਪਰਮੇਸ਼ੁਰ, ਮੇਰੇ ਉੱਤੇ ਦਯਾ ਕਰ, ਕਿਉਂ ਜੋ ਆਦਮੀ ਮੈਨੂੰ ਮਿੱਧਦੇ ਹਨ, ਓਹ ਸਾਰਾ ਦਿਨ ਲੜਦੇ ਹੋਏ ਮੈਨੂੰ ਦਬਾਈ ਜਾਂਦੇ ਹਨ! |
2
|
ਮੇਰੇ ਘਾਤੀ ਮੈਨੂੰ ਸਾਰਾ ਦਿਨ ਮਿੱਧਦੇ ਹਨ, ਕਿਉਂ ਜੋ ਓਹ ਬਹੁਤ ਹਨ ਜੋ ਵੱਡਾ ਹੰਕਾਰ ਕਰ ਕੇ ਮੇਰੇ ਨਾਲ ਲੜਦੇ ਹਨ। |
3
|
ਜਿਸ ਵੇਲੇ ਮੈਨੂੰ ਡਰ ਹੋਵੇਗਾ, ਮੈਂ ਤੇਰੇ ਉੱਤੇ ਭਰੋਸਾ ਰੱਖਾਂਗਾ। |
4
|
ਪਰਮੇਸ਼ੁਰ ਵਿੱਚ ਮੈਂ ਉਸ ਦੇ ਬਚਨ ਦੀ ਉਸਤਤ ਕਰਾਂਗਾ, ਪਰਮੇਸ਼ੁਰ ਉੱਤੇ ਮੈਂ ਭਰੋਸਾ ਰੱਖਿਆ ਹੈ, ਮੈਂ ਨਾ ਡਰਾਂਗਾ, ਬਸ਼ਰ ਮੇਰਾ ਕੀ ਕਰ ਸੱਕਦਾ ਹੈॽ |
5
|
ਓਹ ਸਾਰਾ ਦਿਨ ਮੇਰੀਆਂ ਗੱਲਾਂ ਨੂੰ ਪਲਟਾਉਂਦੇ ਰਹਿੰਦੇ ਹਨ, ਉਨ੍ਹਾਂ ਦੇ ਸਾਰੇ ਉਪਾਓ ਮੇਰਾ ਬੁਰਾ ਕਰਨ ਦੇ ਹਨ। |
6
|
ਓਹ ਸਾਰੇ ਇੱਕਠੇ ਹੋ ਕੇ ਲੁਕ ਜਾਂਦੇ ਹਨ, ਓਹ ਮੇਰੇ ਖੁਰੇ ਨੂੰ ਤੱਕਦੇ ਹਨ, ਜਿਵੇਂ ਓਹ ਮੇਰੀ ਜਾਨ ਲਈ ਤੀਂਘੜਦੇ ਸਨ। |
7
|
ਭਲਾ, ਓਹ ਬਦਕਾਰੀ ਨਾਲ ਬਚ ਨਿੱਕਲਣਗੇॽ ਹੇ ਪਰਮੇਸ਼ੁਰ, ਕ੍ਰੋਧ ਨਾਲ ਲੋਕਾਂ ਨੂੰ ਹੇਠਾਂ ਲਾਹ ਦੇਹ! |
8
|
ਤੂੰ ਮੇਰੇ ਅਵਾਰਾ ਫਿਰਨ ਦਾ ਲੇਖਾ ਕਰਦਾ ਹੈਂ, ਮੇਰਿਆਂ ਅੰਝੂਆਂ ਨੂੰ ਆਪਣੀ ਕੁੱਪੀ ਵਿੱਚ ਰੱਖ ਛੱਡ, ਭਲਾ, ਓਹ ਤੇਰੀ ਵਹੀ ਵਿੱਚ ਨਹੀਂ ਹਨॽ।। |
9
|
ਜਿਸ ਦਿਨ ਮੈਂ ਪੁਕਾਰਾਂ ਤਦ ਮੇਰੇ ਵੈਰੀ ਪਿਛਾਹਾਂ ਮੁੜ ਜਾਣਗੇ, ਮੈਂ ਇਹ ਜਾਣਦਾ ਹਾਂ ਭਈ ਪਰਮੇਸ਼ੁਰ ਮੇਰੀ ਵੱਲ ਹੈ। |
10
|
ਪਰਮੇਸ਼ੁਰ ਵਿੱਚ ਮੈਂ ਬਚਨ ਦੀ ਉਸਤਤ ਕਰਾਂਗਾ, ਯਹੋਵਾਹ ਵਿੱਚ ਮੈਂ ਬਚਨ ਦੀ ਉਸਤਤ ਕਰਾਂਗਾ। |
11
|
ਪਰਮੇਸ਼ੁਰ ਉੱਤੇ ਮੈਂ ਭਰੋਸਾ ਰੱਖਿਆ ਹੈ, ਮੈਂ ਨਾ ਡਰਾਂਗਾ, ਆਦਮੀ ਮੇਰਾ ਕੀ ਕਰ ਸੱਕਦਾ ਹੈॽ |
12
|
ਹੇ ਪਰਮੇਸ਼ੁਰ, ਤੇਰੀਆਂ ਸੁੱਖਣਾਂ ਮੇਰੇ ਉੱਤੇ ਹਨ, ਮੈਂ ਧੰਨਵਾਦ ਦੀਆਂ ਭੇਟਾਂ ਤੈਨੂੰ ਦਿਆਂਗਾਂ, |
13
|
ਕਿਉਂ ਜੋ ਤੈਂ ਮੇਰੀ ਜਾਨ ਮੌਤ ਤੋਂ ਛੁਡਾਈ ਹੈ, - ਭਲਾ, ਤੂੰ ਮੇਰਿਆਂ ਪੈਰਾਂ ਨੂੰ ਠੇਡੇ ਖਾਣ ਤੋਂ ਨਾ ਬਚਾਵੇਂਗਾ, ਭਈ ਮੈਂ ਪਰਮੇਸ਼ੁਰ ਦੇ ਸਨਮੁਖ ਜੀਉਂਦਿਆਂ ਦੇ ਚਾਨਣ ਵਿੱਚ ਚੱਲਾਂ ਫਿਰਾਂॽ।। |
Psalms 56:13 Punjabi Language Bible Words basic statistical display
COMING SOON ...