Bible Languages

Indian Language Bible Word Collections

Bible Versions

Books

Psalms Chapters

Psalms 17 Verses

Bible Versions

Books

Psalms Chapters

Psalms 17 Verses

1 ਹੇ ਯਹੋਵਾਹ, ਸਚਿਆਈ ਨੂੰ ਸੁਣ, ਮੇਰੀ ਪੁਕਾਰ ਉੱਤੇ ਧਿਆਨ ਦੇਹ, ਮੇਰੀ ਪ੍ਰਾਰਥਨਾ ਉੱਤੇ ਕੰਨ ਲਾ ਜਿਹੜੀ ਨਿਸ਼ਕਪਟ ਬੁੱਲ੍ਹਾਂ ਤੋਂ ਹੈ।
2 ਮੇਰਾ ਫ਼ੈਸਲਾ ਤੇਰੀ ਦਰਗਾਹੋਂ ਨਿੱਕਲੇ, ਤੇਰੀਆਂ ਅੱਖੀਆਂ ਸਿੱਧਿਆਈ ਨੂੰ ਵੇਖਣ।
3 ਤੈਂ ਮੇਰੇ ਮਨ ਨੂੰ ਜਾਚਿਆ ਹੈ, ਰਾਤ ਨੂੰ ਤੂੰ ਮੈਨੂੰ ਜੋਹਿਆ ਹੈ, ਤੈਂ ਮੈਨੂੰ ਤਾਇਆ ਹੈ ਪਰ ਕੁਝ ਨਾ ਲੱਭਾ, ਮੈਂ ਠਾਣ ਲਿਆ ਭਈ ਮੇਰਾ ਮੂੰਹ ਉਲੰਘਣ ਨਾ ਕਰੇ।
4 ਇਨਸਾਨ ਦੇ ਕਰਮਾਂ ਦੇ ਵਿਖੇ ਤੇਰੇ ਮੁਖਵਾਕਾਂ ਦੇ ਰਾਹੀਂ ਮੈਂ ਆਪਣੇ ਆਪ ਨੂੰ ਜ਼ਾਲਮਾਂ ਦੇ ਮਾਰਗਾਂ ਤੋਂ ਬਚਾ ਰੱਖਿਆ ਹੈ।
5 ਮੇਰੇ ਕਦਮਾਂ ਨੇ ਤੇਰੀਆਂ ਲੀਹਾਂ ਨੂੰ ਠੀਕ ਫੜਿਆ ਹੈ, ਮੇਰੇ ਪੈਰ ਨਹੀਂ ਤਿਲਕੇ।।
6 ਮੈਂ ਤੈਨੂੰ ਪੁਕਾਰਿਆ, ਹੇ ਪਰਮੇਸ਼ੁਰ, ਤੂੰ ਤਾਂ ਮੈਨੂੰ ਉੱਤਰ ਦੇਵੇਂਗਾ, ਮੇਰੀ ਵੱਲ ਆਪਣਾ ਕੰਨ ਝੁਕਾ ਅਤੇ ਮੇਰੀ ਸੁਣ।
7 ਆਪਣੀ ਅਚਰਜ ਦਯਾ ਵਿਖਾ, ਤੂੰ ਜੋ ਆਪਣੇ ਸੱਜੇ ਹੱਥ ਨਾਲ ਉਨ੍ਹਾਂ ਨੂੰ ਜਿਹੜੇ ਤੇਰੇ ਪਨਾਹ ਲੈਂਦੇ ਹਨ ਉਨ੍ਹਾਂ ਦੇ ਵਿਰੋਧੀਆ ਤੋਂ ਬਚਾਉਂਦਾ ਹੈ।
8 ਅੱਖ ਦੀ ਕਾਕੀ ਦੀ ਨਿਆਈਂ ਮੇਰੀ ਰੱਛਿਆ ਕਰ, ਆਪਣੇ ਖੰਭਾਂ ਦੀ ਛਾਇਆ ਹੇਠ ਮੈਨੂੰ ਲੁਕਾ ਲੈ,
9 ਉਨ੍ਹਾਂ ਦੁਸ਼ਟਾਂ ਤੋਂ ਜਿਨ੍ਹਾਂ ਨੇ ਮੇਰੇ ਨਾਲ ਹਿੱਕ ਧੱਕਾ ਕੀਤਾ ਹੈ, ਮੇਰੇ ਜਾਨੀ ਦੁਸ਼ਮਣਾਂ ਤੋਂ ਜਿਹੜੇ ਮੈਨੂੰ ਘੇਰ ਲੈਂਦੇ ਹਨ।
10 ਓਹ ਆਪਣੀ ਹੀ ਚਰਬੀ ਵਿੱਚ ਗੁੱਥੇ ਹੋਏ ਹਨ, ਓਹ ਆਪਣੇ ਮੂੰਹੋਂ ਘੁਮੰਡ ਨਾਲ ਬੋਲਦੇ ਹਨ।
11 ਹੁਣ ਉਨ੍ਹਾਂ ਨੇ ਪੈਰ ਪੈਰ ਤੇ ਸਾਨੂੰ ਘੇਰਿਆ ਹੈ, ਉਨ੍ਹਾਂ ਨੇ ਆਪਣੀਆਂ ਅੱਖਾਂ ਲਾ ਰੱਖੀਆਂ ਭਈ ਸਾਨੂੰ ਧਰਤੀ ਉੱਤੇ ਪਟਕਾ ਦੇਣ।
12 ਉਹ ਬਬਰ ਸ਼ੇਰ ਵਰਗਾ ਹੈ ਜਿਹੜਾ ਪਾੜਨਾ ਚਾਹੁੰਦਾ ਹੈ, ਅਰ ਬਬਰ ਸ਼ੇਰ ਦੇ ਬੱਚੇ ਵਰਗਾ ਜਿਹੜਾ ਘਾਤ ਵਿੱਚ ਬਹਿੰਦਾ ਹੈ।।
13 ਹੇ ਯਹੋਵਾਹ, ਉੱਠ, ਉਹ ਦਾ ਸਾਹਮਣਾ ਕਰ, ਉਹ ਨੂੰ ਜਕੜ ਬੰਦ ਪਾ, ਆਪਣੀ ਤਲਵਾਰ ਨਾਲ ਮੇਰੀ ਜਾਨ ਨੂੰ ਦੁਸ਼ਟ ਤੋਂ ਛੁਡਾ ਲੈ,
14 ਫਾਨੀਆਂ ਤੋਂ ਆਪਣੇ ਹੱਥ ਨਾਲ, ਹੇ ਯਹੋਵਾਹ, ਸੰਸਾਰੀ ਫਾਨੀਆਂ ਤੋਂ ਜਿਨ੍ਹਾਂ ਦਾ ਹਿੱਸਾ ਇਸੇ ਜੀਉਣ ਵਿੱਚ ਹੈ, ਅਤੇ ਜਿਨ੍ਹਾਂ ਦਾ ਢਿੱਡ ਤੂੰ ਆਪਣੇ ਭੰਡਾਰੇ ਤੋਂ ਭਰ ਦਿੰਦਾ ਹੈਂ। ਓਹ ਬੱਚਿਆਂ ਨਾਲ ਤ੍ਰਿਪਤ ਹੋ ਜਾਂਦੇ ਅਰ ਆਪਣੇ ਰਹਿੰਦੇ ਮਾਲ ਨੂੰ ਆਪਣੀਆਂ ਬਾਲ ਬੱਚਿਆਂ ਲਈ ਛੱਡ ਜਾਂਦੇ ਹਨ।
15 ਮੈਂ ਧਰਮ ਵਿੱਚ ਤੇਰੇ ਮੂੰਹ ਦਾ ਦਰਸ਼ਣ ਕਰਾਂਗਾ, ਜਦ ਮੈਂ ਜਾਗਾਂਗਾ, ਤੇਰੇ ਰੂਪ ਨਾਲ ਤ੍ਰਿਪਤ ਹੋਵਾਂਗਾ।।

Psalms 17:11 Punjabi Language Bible Words basic statistical display

COMING SOON ...

×

Alert

×