1
|
ਜਦ ਇਸਰਾਏਲ ਮਿਸਰ ਵਿੱਚੋਂ ਨਿੱਕਲਿਆ, ਯਾਕੂਬ ਦਾ ਘਰਾਣਾ ਇੱਕ ਓਪਰੀ ਬੋਲੀ ਦੇ ਲੋਕਾਂ ਤੋਂ, |
2
|
ਤਾਂ ਯਹੂਦਾਹ ਉਹ ਦਾ ਪਵਿੱਤਰ ਅਸਥਾਨ, ਇਸਰਾਏਲ ਉਹ ਦਾ ਰਾਜ ਹੋਇਆ। |
3
|
ਸਮੁੰਦਰ ਨੇ ਡਿੱਠਾ ਤੇ ਨੱਠਾ, ਯਰਦਨ ਉਲਟੀ ਵਗੀ! |
4
|
ਪਹਾੜ ਛੱਤਰਿਆਂ ਵਾਂਙੁ ਟੱਪਦੇ ਸਨ, ਪਹਾੜੀਆਂ ਲੇਲਿਆਂ ਵਾਂਙੁ। |
5
|
ਹੇ ਸਮੁੰਦਰ, ਤੈਨੂੰ ਕੀ ਹੋਇਆ ਭਈ ਤੂੰ ਨੱਠਦਾ ਹੈਂॽ ਤੂੰ, ਯਰਦਨ, ਕਿਉਂ ਉਲਟੀ ਵਗਦੀ ਹੈਂॽ |
6
|
ਹੇ ਪਹਾੜ੍ਹੋ, ਤੁਸੀਂ ਛੱਤਰਿਆਂ ਵਾਂਙੁ, ਹੇ ਪਹਾੜੀਓ, ਤੁਸੀਂ ਲੇਲਿਆਂ ਵਾਂਙੁ ਕਿਉਂ ਟੱਪਦੇ ਹੋॽ |
7
|
ਹੇ ਧਰਤੀ, ਪ੍ਰਭੁ ਦੇ ਹਜ਼ੂਰ, ਯਾਕੂਬ ਦੇ ਪਰਮੇਸ਼ੁਰ ਦੇ ਸਨਮੁਖ ਕੰਬ, |
8
|
ਜਿਹ ਨੇ ਚਟਾਨ ਨੂੰ ਪਾਣੀ ਦਾ ਛੰਭ, ਚਖਮਖ ਦੇ ਪੱਥਰ ਨੂੰ ਪਾਣੀ ਦਾ ਚਸ਼ਮਾ ਬਣਾ ਛੱਡਿਆ ਹੈ।। |
Psalms 114:7 Punjabi Language Bible Words basic statistical display
COMING SOON ...