Bible Languages

Indian Language Bible Word Collections

Bible Versions

Books

Psalms Chapters

Psalms 10 Verses

Bible Versions

Books

Psalms Chapters

Psalms 10 Verses

1 ਹੇ ਯਹੋਵਾਹ, ਤੂੰ ਦੂਰ ਕਿਉਂ ਖੜਾ ਰਹਿੰਦਾ ਹੈਂॽ ਬਿਪਤਾ ਦੇ ਵੇਲੇ ਤੂੰ ਆਪਣੇ ਆਪ ਨੂੰ ਕਿਉਂ ਲੁਕਾਉਂਦਾ ਹੈਂॽ
2 ਦੁਸ਼ਟ ਆਪਣੇ ਹੰਕਾਰ ਵਿੱਚ ਮਸਕੀਨਾਂ ਦਾ ਪਿੱਛਾ ਤੁੰਦੀ ਨਾਲ ਕਰਦਾ ਹੈ, ਜਿਹੜੀਆਂ ਜੁਗਤਾਂ ਉਨ੍ਹਾਂ ਨੇ ਸੋਚੀਆਂ ਓਹਨਾਂ ਵਿੱਚ ਓਹ ਆਪ ਫਸ ਜਾਣ!
3 ਕਿਉਂ ਜੋ ਦੁਸ਼ਟ ਆਪਣੇ ਮਨ ਦੀਆਂ ਕਾਮਨਾਂ ਉੱਤੇ ਫੂੰ ਫੂੰ ਕਰਦਾ ਹੈ, ਅਤੇ ਲੋਭੀ ਯਹੋਵਾਹ ਨੂੰ ਫਿਟਕਾਰਦਾ ਅਤੇ ਤੁੱਛ ਜਾਣਦਾ ਹੈ।
4 ਦੁਸ਼ਟ ਆਪਣੇ ਮੁਖ ਦੇ ਹੰਕਾਰ ਦੇ ਕਾਰਨ ਉਹ ਨੂੰ ਨਹੀਂ ਭਾਲੇਗਾ, ਉਸ ਦਾ ਸਾਰਾ ਵਿਚਾਰ ਏਹ ਹੈ ਭਈ ਪਰਮੇਸ਼ੁਰ ਹੈ ਹੀ ਨਹੀਂ!
5 ਉਹ ਦੀ ਚਾਲ ਹਰ ਵੇਲੇ ਇਸਥਿਰ ਹੁੰਦੀ ਹੈ, ਤੇਰੇ ਨਿਆਉਂ ਉਹ ਦੀ ਸਮਝ ਤੋਂ ਉੱਚੇ ਹਨ, ਉਹ ਆਪਣੇ ਸਾਰੇ ਵਿਰੋਧੀਆਂ ਉੱਤੇ ਫੁੰਕਾਰੇ ਮਾਰਦਾ ਹੈ।
6 ਉਹ ਆਪਣੇ ਮਨ ਵਿੱਚ ਆਖਦਾ ਹੈ ਭਈ ਮੈਂ ਕਦੇ ਨਾ ਡੋਲਾਂਗਾ, ਪੀੜ੍ਹੀਓਂ ਪੀੜ੍ਹੀ ਮੈਂ ਦੁਖ ਵਿੱਚ ਨਹੀਂ ਹੋਵਾਂਗਾ।
7 ਉਹ ਦਾ ਮੂੰਹ ਫਿਟਕਾਰ, ਛਲ ਅਰ ਅਨ੍ਹੇਰ ਨਾਲ ਭਰਿਆ ਹੋਇਆ ਹੈ, ਉਹ ਦੀ ਜੀਭ ਦੇ ਹੇਠ ਸ਼ਰਾਰਤ ਅਰ ਬਦੀ ਹੈ।
8 ਉਹ ਪਿਡਾਂ ਦੇ ਓਹਲਿਆਂ ਵਿੱਚ ਬਹਿੰਦਾ ਹੈ, ਉਹ ਗੁਪਤ ਥਾਵਾਂ ਵਿੱਚ ਨਿਰਦੋਸ਼ਾਂ ਦਾ ਘਾਤ ਕਰਦਾ ਹੈ, ਉਹ ਦੀਆਂ ਅੱਖੀਆਂ ਅਨਾਥਾਂ ਦੀ ਤੱਕ ਵਿੱਚ ਲੱਗੀਆਂ ਹੋਈਆਂ ਹਨ।
9 ਜਿਵੇਂ ਬਬਰ ਸ਼ੇਰ ਆਪਣੇ ਘੁਰਨੇ ਵਿੱਚ, ਤਿਵੇਂ ਹੀ ਉਹ ਆਪਣੇ ਗੁਪਤ ਥਾਂ ਵਿੱਚ ਛਹਿ ਕੇ ਬੈਠਾ ਰਹਿੰਦਾ ਹੈ, ਉਹ ਮਸਕੀਨ ਨੂੰ ਫੜਨ ਲਈ ਛਹਿ ਵਿੱਚ ਬੈਠਦਾ ਹੈ, ਉਹ ਮਸਕੀਨ ਨੂੰ ਆਪਣੇ ਜਾਲ ਵਿੱਚ ਧੂਹ ਫੜ ਲੈਂਦਾ ਹੈ।
10 ਉਹ ਦਾਬਾ ਮਾਰ ਕੇ ਝੁਕ ਜਾਂਦਾ ਹੈ, ਅਨਾਥ ਉਹ ਦਿਆਂ ਬਲ ਵਾਲੇ ਹੱਥੀਂ ਡਿੱਗ ਪੈਂਦੇ ਹਨ।
11 ਉਹ ਆਪਣੇ ਮਨ ਵਿੱਚ ਆਖਿਆ ਹੈ ਭਈ ਪਰਮੇਸ਼ੁਰ ਭੁੱਲ ਗਿਆ ਹੈ, ਉਸ ਆਪਣਾ ਮੂੰਹ ਛਿਪਾਇਆ ਹੈ, ਉਹ ਕਦੀ ਵੀ ਨਾ ਵੇਖੇਗਾ!
12 ਉੱਠ, ਹੇ ਯਹੋਵਾਹ! ਹੇ ਪਰਮੇਸ਼ੁਰ, ਆਪਣਾ ਹੱਥ ਚੁੱਕ, ਮਸਕੀਨਾਂ ਨੂੰ ਨਾ ਵਿਸਾਰ।
13 ਦੁਸ਼ਟ ਨੇ ਕਿਉਂ ਪਰਮੇਸ਼ੁਰ ਨੂੰ ਤੁੱਛ ਜਾਤਾ ਹੈ, ਅਤੇ ਆਪਣੇ ਮਨ ਵਿੱਚ ਆਖਿਆ ਹੈ ਕਿ ਤੂੰ ਪੁੱਛ ਗਿੱਛ ਨਹੀਂ ਕਰੇਂਗਾॽ
14 ਤੈਂ ਤਾਂ ਵੇਖਿਆ ਹੈ ਕਿਉਂ ਜੋ ਤੂੰ ਸ਼ਰਾਰਤ ਅਰ ਡਾਹ ਉੱਤੇ ਨਿਗਾਹ ਰੱਖਦਾ ਹੈਂ, ਭਈ ਆਪਣੇ ਹੀ ਹੱਥ ਵਿੱਚ ਲੈ ਲਵੇਂ। ਅਨਾਥ ਆਪਣੇ ਆਪ ਨੂੰ ਤੇਰੇ ਉੱਤੇ ਛੱਡਦਾ ਹੈ, ਯਤੀਮ ਦਾ ਸਹਾਇਕ ਤੂੰ ਹੀ ਰਿਹਾ ਹੈਂ।
15 ਦੁਸ਼ਟ ਦੀ ਬਾਹ ਭੰਨ ਸੁੱਟ! ਦੁਸ਼ਟ ਦੀ ਬਦੀ ਨੂੰ ਭਾਲ ਜਦ ਤੀਕ ਕੁਝ ਹੋਰ ਨਾ ਲੱਭੇ।।
16 ਯਹੋਵਾਹ ਜੁੱਗੋ ਜੁਗ ਪਾਤਸ਼ਾਹ ਹੈ। ਪਰਾਈਆਂ ਕੌਮਾਂ ਉਹ ਦੇ ਦੇਸ ਵਿੱਚੋਂ ਨਸ਼ਟ ਹੋ ਗਈਆਂ।
17 ਹੇ ਯਹੋਵਾਹ, ਤੂੰ ਮਸਕੀਨਾਂ ਦੀ ਇੱਛਿਆ ਸੁਣੀ ਹੈ, ਤੂੰ ਉਨ੍ਹਾਂ ਦਿਆਂ ਮਨਾਂ ਨੂੰ ਦ੍ਰਿੜ੍ਹ ਕਰੇਂਗਾ, ਤੂੰ ਆਪਣਾ ਕੰਨ ਲਾਏਂਗਾ
18 ਤਾਂ ਜੋ ਤੂੰ ਯਤੀਮ ਅਰ ਸਤਾਏ ਹੋਏ ਦਾ ਨਿਆਉਂ ਕਰੇਂ, ਭਈ ਇਨਸਾਨ ਜਿਹੜਾ ਮਿੱਟੀ ਦਾ ਹੈ ਫੇਰ ਕਦੀ ਅਨ੍ਹੇਰ ਨਾ ਕਰੇ।।

Psalms 10:17 Punjabi Language Bible Words basic statistical display

COMING SOON ...

×

Alert

×