Indian Language Bible Word Collections
Proverbs 9:11
Proverbs Chapters
Proverbs 9 Verses
Books
Old Testament
New Testament
Bible Versions
English
Tamil
Hebrew
Greek
Malayalam
Hindi
Telugu
Kannada
Gujarati
Punjabi
Urdu
Bengali
Oriya
Marathi
Books
Old Testament
New Testament
Proverbs Chapters
Proverbs 9 Verses
1
|
ਬੁੱਧ ਨੇ ਆਪਣਾ ਘਰ ਬਣਾਇਆ ਹੈ, ਉਹ ਨੇ ਆਪਣੇ ਸੱਤ ਥੰਮ੍ਹ ਘੜ ਲਏ ਹਨ। |
2
|
ਉਹ ਨੇ ਆਪਣੇ ਪਸੂ ਕੱਟ ਲਏ, ਉਹ ਨੇ ਆਪਣੀ ਮੈ ਰਲਾ ਲਈ, ਉਹ ਨੇ ਆਪਣੀ ਮੇਜ਼ ਵੀ ਸਜ਼ਾ ਲਈ ਹੈ। |
3
|
ਉਹ ਨੇ ਆਪਣੀਆਂ ਛੋਕਰੀਆਂ ਨੂੰ ਘੱਲਿਆ ਹੈ, ਉਹ ਨਗਰ ਦਿਆਂ ਉੱਚਿਆਂ ਥਾਵਾਂ ਤੋਂ ਪੁਕਾਰਦੀ ਹੈ, - |
4
|
ਜੋ ਕੋਈ ਭੋਲਾ ਹੈ ਉਹ ਉਰੇ ਆ ਜਾਵੇ! ਅਤੇ ਜਿਹੜਾ ਨਿਰਬੁੱਧ ਹੈ ਉਸ ਨੂੰ ਉਹ ਏਹ ਆਖਦੀ ਹੈ, - |
5
|
ਆਓ, ਮੇਰੀ ਰੋਟੀ ਵਿੱਚੋਂ ਖਾਓ, ਤੇ ਮੇਰੀ ਰਲਾਈ ਹੋਈ ਮੈਂ ਵਿੱਚੋਂ ਪੀਓ! |
6
|
ਭੋਲੇਪਣ ਨੂੰ ਛੱਡੋ ਤੇ ਜੀਉਂਦੇ ਰਹੋ, ਅਤੇ ਸਮਝ ਦੇ ਰਾਹ ਸਿੱਧੇ ਤੁਰੋ!।। |
7
|
ਮਖੌਲੀਏ ਨੂੰ ਤਾੜਨ ਵਾਲ ਆਪਣੇ ਲਈ ਬੇਪਤੀ ਕਮਾਉਂਦਾ ਹੈ, ਅਤੇ ਦੁਸ਼ਟ ਨੂੰ ਡਾਂਟਣ ਵਾਲੇ ਨੂੰ ਧੱਬਾ ਲੱਗਦਾ ਹੈ। |
8
|
ਮਖੌਲੀਏ ਨੂੰ ਨਾ ਤਾੜ ਕਿਤੇ ਉਹ ਤੇਰਾ ਵੈਰੀ ਨਾ ਬਣ ਜਾਏ, ਬੁੱਧਵਾਨ ਨੂੰ ਤਾੜ ਤਾਂ ਉਹ ਤੇਰੇ ਨਾਲ ਪ੍ਰੇਮ ਰੱਖੇਗਾ। |
9
|
ਬੁੱਧਵਾਨ ਨੂੰ ਸਿੱਖਿਆ ਦੇਹ, ਉਹ ਹੋਰ ਬੁੱਧਵਾਨ ਹੋਵੇਗਾ, ਧਰਮੀ ਨੂੰ ਸਿੱਖਾ, ਉਹ ਵਿਦਿਆ ਵਿੱਚ ਵੱਧ ਜਾਵੇਗਾ। |
10
|
ਯਹੋਵਾਹ ਦੈ ਭੈ ਬੁੱਧ ਦਾ ਮੁੱਢ ਹੈ, ਅਤੇ ਪਵਿੱਤਰ ਪੁਰਖ ਦਾ ਗਿਆਨ ਹੀ ਸਮਝ ਹੈ। |
11
|
ਮੇਰੀ ਰਾਹੀਂ ਤੇਰੀ ਉਮਰ ਵਧੇਗੀ, ਅਤੇ ਤੇਰੇ ਜੀਉਣ ਦੇ ਵਰਹੇ ਢੇਰ ਸਾਰੇ ਹੋਣਗੇ। |
12
|
ਜੇ ਤੂੰ ਬੁੱਧਵਾਨ ਹੈਂ ਤਾਂ ਤੂੰ ਆਪਣੇ ਲਈ ਬੁੱਧਵਾਨ, ਪਰ ਜੇ ਤੂੰ ਮਖੌਲੀਆ ਹੈਂ ਤਾਂ ਤੂੰ ਇਕੱਲਾ ਹੀਂ ਉਹ ਨੂੰ ਚੁੱਕੇਂਗਾ।। |
13
|
ਮੂਰਖ ਤੀਵੀਂ ਬੜਬੋਲੀ ਹੈ, ਉਹ ਭੋਲੀ ਹੈ ਤੇ ਕੁਝ ਜਾਣਦੀ ਹੀ ਨਹੀਂ। |
14
|
ਉਹ ਆਪਣੇ ਘਰ ਦੇ ਬੂਹ ਕੋਲ, ਅਤੇ ਨਗਰ ਦੇ ਉੱਚੀਂ ਥਾਈਂ ਮੂੜ੍ਹੇ ਉੱਤੇ ਬਹਿੰਦੀ ਹੈ, |
15
|
ਭਈ ਰਾਹੀਆਂ ਨੂੰ ਸੱਦੇ, ਜਿਹੜੇ ਆਪਣੇ ਰਾਹ ਸਿੱਧੇ ਤੁਰੇ ਜਾਂਦੇ ਹਨ, - |
16
|
ਜਿਹੜਾ ਭੋਲਾ ਹੈ, ਉਹ ਉਰੇ ਆਵੇ! ਅਤੇ ਜੋ ਨਿਰਬੁੱਧ ਹੈ ਉਸ ਨੂੰ ਆਖਦੀ ਹੈ, |
17
|
ਚੋਰੀ ਦਾ ਪਾਣੀ ਮਿੱਠਾ, ਅਤੇ ਲੁਕਮੀ ਰੋਟੀ ਸੁਆਦਲੀ ਹੈ! |
18
|
ਪਰ ਉਸ ਰਾਹੀ ਨੂੰ ਪਤਾ ਨਹੀਂ ਜੋ ਉੱਥੇ ਭੂਤਨੇ ਹਨ, ਅਤੇ ਉਸ ਤੀਵੀਂ ਦੇ ਪਰਾਹੁਣੇ ਪਤਾਲ ਦੀਆਂ ਡੁੰਘਿਆਈਆਂ ਵਿੱਚ ਹਨ!।। |