Bible Languages

Indian Language Bible Word Collections

Bible Versions

Books

Leviticus Chapters

Leviticus 26 Verses

Bible Versions

Books

Leviticus Chapters

Leviticus 26 Verses

1 ਤੁਸਾਂ ਆਪਣੇ ਲਈ ਕੋਈ ਠਾਕੁਰ ਨਾ ਬਣਾਉਣਾ, ਨਾ ਆਪਣੇ ਲਈ ਕੋਈ ਉੱਕਰੀ ਹੋਈ ਕੋਈ ਮੂਰਤ ਯਾਂ ਥੰਮ੍ਹ ਖੜਾ ਕਰਨਾ, ਅਤੇ ਨਾ ਆਪਣੇ ਦੇਸ ਵਿੱਚ ਕੋਈ ਪੱਥਰ ਦੀ ਮੂਰਤ ਉਸ ਦੇ ਅੱਗੇ ਨਿਉਣ ਲਈ ਰੱਖਣੀ, ਕਿਉਂ ਜੋ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।।
2 ਤੁਸਾਂ ਮੇਰਿਆਂ ਸਬਤਾਂ ਦੀ ਮਨਾਉਤਾ ਕਰਨੀ ਅਤੇ ਮੇਰੇ ਪਵਿੱਤ੍ਰ ਅਸਥਾਨ ਦਾ ਆਦਰ ਕਰਨਾ। ਮੈਂ ਯਹੋਵਾਹ ਹਾਂ।।
3 ਜੇ ਤੁਸੀਂ ਮੇਰੀਆਂ ਬਿਧਾਂ ਵਿੱਚ ਚੱਲ ਕੇ ਮੇਰੇ ਹੁਕਮਾਂ ਨੂੰ ਮੰਨੋਗੇ ਅਤੇ ਪੂਰਾ ਕਰੋਗੇ
4 ਤਾਂ ਮੈਂ ਤੁਹਾਨੂੰ ਵੇਲੇ ਸਿਰ ਮੀਂਹ ਦੇਵਾਂਗਾ ਅਤੇ ਧਰਤੀ ਆਪਣੀ ਖੱਟੀ ਦੇਵੇਗੀ ਅਤੇ ਧਰਤੀ ਦੇ ਬਿਰਛ ਫਲ ਉਗਾਉਣਗੇ
5 ਅਤੇ ਤੁਹਾਡਾ ਗਾਹ ਪਾਉਣਾ ਦਾਖਾਂ ਦੇ ਤੋਂੜਣ ਤਾਈਂ ਰਹੇਗਾ ਅਤੇ ਦਾਖਾਂ ਦਾ ਤੋਂੜਨਾ ਬੀਜਣ ਦੇ ਵੇਲੇ ਤਾਈਂ ਰਹੇਗਾ ਅਤੇ ਤੁਸੀਂ ਆਪਣੀ ਰੋਟੀ ਰੱਜ ਕੇ ਖਾਓਗੇ ਅਤੇ ਆਪਣੇ ਦੇਸ ਵਿੱਚ ਸੁਖ ਨਾਲ ਰਹੋਗੇ
6 ਅਤੇ ਮੈਂ ਉਸ ਦੇਸ ਵਿੱਚ ਸੁਖ ਬਖਸ਼ਾਂਗਾ ਅਤੇ ਤੁਸੀਂ ਲੰਮੇ ਪਓਗੇ ਅਤੇ ਕੋਈ ਤੁਹਾਨੂੰ ਉਦਰਾਵੇਗਾ ਨਹੀ ਅਤੇ ਮੈਂ ਮਾੜੇ ਦਰਿੰਦੇ ਦੇ ਦੇਸ ਵਿੱਚੋਂ ਕੱਢਾਂਗਾ ਅਤੇ ਤਲਵਾਰ ਤੁਹਾਡੇ ਦੇਸ ਵਿੱਚੋਂ ਨਾ ਲੰਘੇਗੀ
7 ਅਤੇ ਤੁਸੀਂ ਆਪਣੇ ਵੈਰੀਆਂ ਨੂੰ ਭਜਾਓਗੇ ਅਤੇ ਉਹ ਤੁਹਾਡੇ ਅੱਗੇ ਤਲਵਾਰ ਨਾਲ ਡਿੱਗਣਗੇ
8 ਅਤੇ ਪੰਜ ਤੁਹਾਡੇ ਵਿੱਚੋਂ ਸੌ ਨੂੰ ਭਜਾਉਣਗੇ ਅਤੇ ਸੌ ਤੁਹਾਡੇ ਵਿੱਚੋਂ ਦੱਸ ਹਜਾਰ ਨੂੰ ਭਜਾਉਣਗੇ ਅਤੇ ਤੁਹਾਡੇ ਵੈਰੀ ਤੁਹਾਡੇ ਅੱਗੇ ਤਲਵਾਰ ਨਾਲ ਡਿੱਗਣਗੇ
9 ਮੈਂ ਤੁਹਾਡੀ ਵੱਲ ਧਿਆਨ ਕਰਾਂਗਾ ਅਤੇ ਤੁਹਾਨੂੰ ਫਲਾਵਾਂਗਾ ਅਤੇ ਤੁਹਾਨੂੰ ਵਧਾਵਾਂਗਾ ਅਤੇ ਤੁਹਾਡੇ ਨਾਲ ਆਪਣਾ ਨੇਮ ਕਾਇਮ ਰੱਖਾਂਗਾ
10 ਅਤੇ ਤੁਸੀਂ ਪੁਰਾਣਿਆਂ ਪਦਾਰਥਾਂ ਨੂੰ ਖਾਓਗੇ ਅਤੇ ਨਵੇਂ ਪਦਾਰਥ ਦੇ ਕਾਰਨ ਪੁਰਾਣਿਆਂ ਪਦਾਰਥਾਂ ਨੂੰ ਕੱਢੋਗੇ
11 ਅਤੇ ਮੈਂ ਆਪਣਾ ਡੇਹਰਾ ਤੁਹਾਡੇ ਵਿੱਚ ਵਿੱਚ ਖਲਿਆਰਾਂਗਾ ਅਤੇ ਮੇਰਾ ਜੀ ਤੁਹਾਨੂੰ ਮਾੜੇ ਨਾ ਸਮਝੇਗਾ
12 ਅਤੇ ਮੈਂ ਤੁਹਾਡੇ ਨਾਲ ਹੀ ਤੁਰਾਂਗਾ ਅਤੇ ਤੁਹਾਡਾ ਪਰਮੇਸ਼ੁਰ ਬਣਾਂਗਾ ਅਤੇ ਤੁਸੀਂ ਮੇਰੇ ਲੋਕ ਬਣੋਗੇ
13 ਮੈਂ ਉਹ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ ਜੋ ਤੁਹਾਨੂੰ ਮਿਸਰ ਦੇ ਦੇਸੋਂ ਕੱਢ ਲਿਆਇਆ ਜੋ ਤੁਸੀਂ ਉਨ੍ਹਾਂ ਦੇ ਦਾਸ ਨਾ ਰਹੋ ਅਤੇ ਮੈਂ ਤੁਹਾਡੇ ਧੌਣ ਦੇ ਜੂਲੇ ਨੂੰ ਭੰਨ ਕੇ ਤੁਹਾਨੂੰ ਸਿੱਧੇ ਕਰਕੇ ਤੋਂਰਿਆ।।
14 ਪਰ ਜੇ ਤੁਸੀਂ ਮੇਰੀ ਨਾ ਸੁਣੋਗੇ ਅਤੇ ਇਨ੍ਹਾਂ ਸਭਨਾਂ ਆਗਿਆਂ ਨੂੰ ਨਾ ਮੰਨੋਗੇ
15 ਅਤੇ ਜੇ ਤੁਸੀਂ ਮੇਰੀਆਂ ਬਿਧਾਂ ਨੂੰ ਤਿਆਗ ਦਿਓਗੇ ਯਾ ਜੇ ਤੁਹਾਡੇ ਜੀ ਨੂੰ ਮੇਰੇ ਨਿਆਉਂ ਮਾੜੇ ਲੱਗਣ, ਏਹੋ ਜੇਹੇ ਜੋ ਤੁਸੀਂ ਮੇਰੇ ਸਭਨਾਂ ਆਗਿਆਂ ਨੂੰ ਮੰਨੋ ਸਗੋਂ ਮੇਰੇ ਨੇਮ ਨੂੰ ਭੰਨ ਸੁੱਟੋ
16 ਮੈਂ ਭੀ ਤੁਹਾਡੇ ਨਾਲ ਇਹ ਕਰਾਂਗਾ, ਮੈਂ ਤੁਹਾਡੇ ਉੱਤੇ ਡਰ, ਖਈ ਰੋਗ ਅਤੇ ਤਾਪ ਜੋ ਤੁਹਾਡੀਆਂ ਅੱਖੀਆਂ ਦਾ ਨਾਸ ਕਰੇ ਅਤੇ ਤੁਹਾਡਿਆਂ ਰਿਦਿਆਂ ਨੂੰ ਦੁਖ ਦੇਵੇ ਠਹਿਰਾਵਾਂਗਾ ਅਤੇ ਤੁਸੀਂ ਆਪਣੇ ਬੀ ਬਿਅਰਥ ਬੀਜੋਗੇ ਕਿਉਂ ਜੋ ਤੁਹਾਡੇ ਵੈਰੀ ਉਸ ਨੂੰ ਖਾਣਗੇ
17 ਅਤੇ ਮੈਂ ਆਪਣਾ ਮੂੰਹ ਤੁਹਾਡੇ ਵਿਰੱਧ ਰੱਖਾਂਗਾ ਅਤੇ ਤੁਸੀਂ ਆਪਣੇ ਵੈਰੀਆਂ ਦੇ ਅੱਗੇ ਵੱਢੇ ਜਾਓਗੇ ਅਤੇ ਜਿਹੜੇ ਤੁਹਾਡੇ ਨਾਲ ਵੈਰ ਕਰਦੇ ਹਨ ਓਹ ਤੁਹਾਡੇ ਉੱਤੇ ਰਾਜ ਕਰਨਗੇ ਅਤੇ ਭਾਵੇਂ ਕੋਈ ਤੁਹਾਡੇ ਮਗਰ ਨਾ ਲੱਗੇ ਤਾਂ ਭੀ ਤੁਸੀਂ ਭੱਜੋਗੇ
18 ਅਤੇ ਜੇ ਤੁਸੀਂ ਇਸ ਸਭ ਕਰਕੇ ਮੇਰੀ ਵੱਲ ਧਿਆਨ ਨਾ ਕਰੋ ਤਾਂ ਮੈਂ ਤੁਹਾਡੇ ਪਾਪਾਂ ਦੇ ਕਾਰਨ ਤੁਹਾਨੂੰ ਸੱਤ ਗੁਣਾ ਹੋਰ ਦੰਡ ਦੇਵਾਂਗਾ
19 ਅਤੇ ਮੈਂ ਤੁਹਾਡੀ ਜੋਰਾਵਰੀ ਦਾ ਅਹੰਕਾਰ ਤੋਂੜਾਂਗਾ ਅਤੇ ਮੈਂ ਤੁਹਾਡਾ ਅਕਾਸ਼ ਲੋਹੇ ਵਰਗਾ ਅਤੇ ਤੁਹਾਡੀ ਧਰਤੀ ਪਿੱਤਲ ਵਰਗੀ ਬਣਾਵਾਂਗਾ
20 ਅਤੇ ਤੁਹਾਡਾ ਜੋਰ ਐਵੇਂ ਜਾਏਗਾ ਕਿਉਂ ਜੋ ਤੁਹਾਡੀ ਧਰਤੀ ਹਾੜੀ ਨਾ ਉਗਾਵੇਗੀ ਅਤੇ ਧਰਤੀ ਦੇ ਬਿਰਛ ਭੀ ਫਲ ਨਾ ਉਗਾਉਣਗੇ।।
21 ਅਤੇ ਜੇ ਤੁਸੀਂ ਮੇਰੇ ਵਿਰੁੱਧ ਵਿੱਚ ਤੁਰੋ ਅਤੇ ਮੇਰੀ ਵੱਲ ਧਿਆਨ ਨਾ ਕਰੋ ਤਾਂ ਮੈਂ ਤੁਹਾਡੇ ਪਾਪਾਂ ਦੇ ਅਨੁਸਾਰ ਤੁਹਾਡੇ ਉੱਤੇ ਸੱਤ ਗੁਣਾ ਹੋਰ ਬਵਾ ਪਾਵਾਂਗਾ
22 ਮੈਂ ਜੰਗਲੀ ਜਾਨਵਰ ਵੀ ਤੁਹਾਡੇ ਵੱਲ ਘੱਲਾਂਗਾ ਜੋ ਤੁਹਾਡਿਆਂ ਬੱਚਿਆਂ ਨੂੰ ਖੋਹ ਲੈਣ ਅਤੇ ਤੁਹਾਡਿਆਂ ਡੰਗਰਾਂ ਦਾ ਨਾਸ ਕਰਨ ਅਤੇ ਤੁਹਾਨੂੰ ਘਟਾਉਣ ਅਤੇ ਤੁਹਾਡੀਆਂ ਪੱਕੀਆਂ ਸੜਕਾਂ ਵੇਹਲੀਆਂ ਰਹਿਣਗੀਆਂ
23 ਅਤੇ ਜੇ ਤੁਸੀਂ ਇਨ੍ਹਾਂ ਗੱਲਾਂ ਕਰਕੇ ਮੇਰੇ ਕੋਲੋਂ ਤਾੜੇ ਨਾ ਜੀਓਗੇ ਪਰ ਮੇਰੇ ਵਿਰੋਧ ਵਿੱਚ ਤੁਰੋਗੇ
24 ਤਾਂ ਮੈਂ ਭੀ ਤੁਹਾਡੇ ਵਿਰੋਧ ਵਿੱਚ ਤੁਰਾਂਗਾ ਅਤੇ ਤੁਹਾਡੇ ਪਾਪਾਂ ਦੇ ਕਾਰਨ ਸੱਤ ਗੁਣਾ ਹੋਰ ਭੀ ਦੰਡ ਦੇਵਾਂਗਾ
25 ਅਤੇ ਮੈਂ ਤੁਹਾਡੇ ਉੱਤੇ ਤਲਵਾਰ ਚਲਾਵਾਂਗਾ ਜਿਹੜੀ ਮੇਰੇ ਨੇਮ ਦਾ ਬਦਲਾ ਲਵੇ ਅਤੇ ਜਿਸ ਵੇਲੇ ਤੁਸੀਂ ਆਪਣਿਆਂ ਸ਼ਹਿਰਾਂ ਵਿੱਚ ਇਕੱਠੇ ਹੋ ਜਾਓ ਤਾਂ ਮੈਂ ਤੁਹਾਡੇ ਵਿੱਚ ਬਵਾ ਘੱਲਾਂਗਾ ਅਤੇ ਤੁਸੀਂ ਵੈਰੀ ਦੇ ਹੱਥ ਵਿੱਚ ਸੌਂਪੇ ਜਾਓਗੇ
26 ਅਤੇ ਜਿਸ ਵੇਲੇ ਮੈਂ ਤੁਹਾਡੀ ਰੋਟੀ ਦਾ ਢਾਸਣਾ ਢਾਹ ਸੁੱਟਿਆ ਤਾਂ ਦਸ ਤੀਵੀਆਂ ਤੁਹਾਡੀਆਂ ਰੋਟੀਆਂ ਇੱਕੇ ਤੰਦੂਰ ਵਿੱਚ ਪਕਾਉਣਗੀਆਂ ਅਤੇ ਤੁਹਾਨੂੰ ਤੁਹਾਡੀ ਆਪਣੀ ਰੋਟੀ ਤੋਂਲਕੇ ਦੇਣਗੀਆਂ ਅਤੇ ਤੁਸੀਂ ਖਾਓਗੇ ਪਰ ਰੱਜੋਗੇ ਨਹੀਂ
27 ਅਤੇ ਜੇ ਤੁਸੀਂ ਏਹ ਸਭ ਕਰਕੇ ਮੇਰੇ ਵੱਲ ਧਿਆਨ ਨਾ ਕਰੋ ਪਰ ਮੇਰੇ ਵਿਰੁੱਧ ਵਿੱਚ ਤੁਰੋ
28 ਤਦ ਮੈਂ ਭੀ ਡਾਢੇ ਕਰੋਧ ਨਾਲ ਤੁਹਾਡੇ ਵਿਰੁੱਧ ਵਿੱਚ ਤੁਰਾਂਗਾ ਅਤੇ ਮੈਂ, ਹਾਂ, ਮੈਂ ਤੁਹਾਡੇ ਪਾਪਾਂ ਦੇ ਕਾਰਨ ਤੁਹਾਨੂੰ ਸੱਤ ਗੁਣਾ ਹੋਰ ਦੰਡ ਪਾਵਾਂਗਾ
29 ਅਤੇ ਤੁਸੀਂ ਆਪਣੇ ਪੁੱਤ੍ਰਾਂ ਦਾ ਮਾਸ ਖਾਓਗੇ ਅਤੇ ਤੁਸੀਂ ਆਪਣੀਆਂ ਧੀਆਂ ਦਾ ਮਾਸ ਖਾਓਗੇ
30 ਅਤੇ ਮੈਂ ਤੁਹਾਡੀਆਂ ਉੱਚੀਆਂ ਥਾਵਾਂ ਨੂੰ ਢਾਵਾਂਗਾ ਅਤੇ ਤੁਹਾਡੇ ਸੂਰਜ ਦੇ ਖੰਭਿਆਂ ਨੂੰ ਵੱਢਾਂਗਾ ਅਤੇ ਤੁਹਾਡੀਆਂ ਲੋਥਾਂ ਨੂੰ ਤੁਹਾਡੇ ਠਾਕੁਰਾਂ ਦੀਆਂ ਲੋਥਾਂ ਉੱਤੇ ਸੁੱਟਾਂਗਾ ਅਤੇ ਤੁਸੀਂ ਮੇਰੇ ਜੀ ਨੂੰ ਮਾੜੇ ਲੱਗੋਗੇ
31 ਅਤੇ ਮੈਂ ਤੁਹਾਡਿਆਂ ਸ਼ਹਿਰਾਂ ਨੂੰ ਉਜਾੜਾਂਗਾ ਅਤੇ ਤੁਹਾਡਿਆਂ ਪਵਿੱਤ੍ਰ ਅਸਥਾਨਾਂ ਦਾ ਨਾਸ ਕਰਾਂਗਾ ਅਤੇ ਮੈਂ ਤੁਹਾਡੀਆਂ ਸੁਗੰਧਤਾਈਆਂ ਦਾ ਮੁਸ਼ਕ ਨਾ ਲਵਾਂਗਾ
32 ਅਤੇ ਮੈਂ ਉਸ ਦੇਸ ਦਾ ਨਾਸ ਕਰਵਾਵਾਂਗਾ ਅਤੇ ਤੁਹਾਡੇ ਵੈਰੀ ਜੋ ਉਸ ਦੇ ਵਿੱਚ ਰਹਿੰਦੇ ਹਨ ਸੋ ਵੇਖਕੇ ਅਚਰਜ ਹੋ ਜਾਣਗੇ
33 ਅਤੇ ਮੈਂ ਤੁਹਾਨੂੰ ਕੌਮਾਂ ਵਿੱਚ ਖਿੰਡਾਵਾਂਗਾ ਅਤੇ ਮੈਂ ਤੁਹਾਡੇ ਮਗਰੋਂ ਤਲਵਾਰ ਚਲਾਵਾਂਗਾ ਅਤੇ ਤੁਹਾਡਾ ਦੇਸ ਵੇਹਲਾ ਹੋ ਜਾਏਗਾ ਅਤੇ ਤੁਹਾਡੇ ਸ਼ਹਿਰ ਉੱਜੜ ਜਾਣਗੇ
34 ਤਾਂ ਜਦ ਤੋੜੀ ਉਹ ਵੇਹਲਾ ਰਹੇ ਅਤੇ ਤੁਸੀਂ ਆਪਣੇ ਵੈਰੀਆਂ ਦੇ ਦੇਸ ਵਿੱਚ ਰਹੋ ਤਦ ਤੋੜੀ ਉਹ ਆਪਣੇ ਸਬਤ ਦੇ ਸਵਾਦ ਚੱਖੇ, ਹਾਂ ਉਸ ਵੇਲੇ ਦੇਸ ਵਿਸਰਮ ਕਰੇ ਅਤੇ ਆਪਣਿਆਂ ਸਬਤਾਂ ਦਾ ਸ੍ਵਾਦ ਚੱਖੇ
35 ਜਿੱਥੋਂ ਤੋੜੀ ਉਹ ਵੇਹਲਾਂ ਰਹੇ ਉੱਥੋਂ ਤੋੜੀ ਵਿਸਰਾਮ ਕਰੇ ਕਿਉਂਕਿ ਜਿਸ ਵੇਲੇ ਤੁਸੀਂ ਉਸ ਦੇਸ ਵਿੱਚ ਵੱਸਦੇ ਸਾਓ ਤੁਹਾਡੇ ਸਬਤਾਂ ਵਿੱਚ ਉਸ ਨੂੰ ਵਿਸਰਾਮ ਨਾ ਮਿਲਿਆ
36 ਅਤੇ ਤੁਹਾਡੇ ਵਿੱਚੋਂ ਜੋ ਜੀਉਂਦੇ ਰਹਿਣ ਉਨ੍ਹਾਂ ਦਿਆਂ ਵੈਰੀਆਂ ਦੇ ਦੇਸਾਂ ਵਿੱਚ ਮੈਂ ਉਨ੍ਹਾਂ ਦਿਆਂ ਮਨਾਂ ਨੂੰ ਢਿੱਲੇ ਕਰਾਂਗਾ ਅਤੇ ਓਹ ਪੱਤਰ ਦੇ ਖੜਕਾਰ ਸੁਣਦਿਆਂ ਭੱਜ ਜਾਣਗੇ। ਜਿਵੇਂ ਤਲਵਾਰ ਤੋਂ ਭੱਜਦੇ ਹਨ ਤਿਵੇਂ ਹੀ ਭੱਜਣਗੇ ਅਤੇ ਕਿਸੇ ਦੇ ਮਗਰ ਲੱਗੇ ਤੋਂ ਬਿਨਾਂ ਹੀ ਡਿੱਗ ਪੈਣਗੇ
37 ਅਤੇ ਓਹ ਇੱਕ ਦੂਜੇ ਉੱਤੇ ਆ ਪੈਣਗੇ, ਜੇਹੇ ਕਿਸੇ ਦੇ ਮਗਰ ਲੱਗੇ ਤੋਂ ਬਿਨਾ ਹੀ ਤਲਵਾਰ ਦੇ ਅੱਗੇ ਅਤੇ ਆਪਣੇ ਵੈਰੀਆਂ ਦੇ ਅੱਗੇ ਅੜਨ ਦਾ ਕੁਝ ਤੁਹਾਡੇ ਵਿੱਚ ਜੋਰ ਨਾ ਰਹੇਗਾ
38 ਅਤੇ ਤੁਸੀਂ ਕੌਮਾਂ ਦੇ ਵਿੱਚ ਮਰ ਜਾਉਗੇ ਅਤੇ ਤੁਹਾਡਿਆਂ ਵੈਰੀਆਂ ਦਾ ਦੇਸ ਤੁਹਾਨੂੰ ਨਿਗਲ ਜਾਏਗਾ
39 ਅਤੇ ਉਹ ਜੋ ਤੁਹਾਡੇ ਵਿੱਚੋਂ ਰਹਿਣਗੇ ਸੋ ਤੁਹਾਡੇ ਵੈਰੀਆਂ ਦੇ ਦੇਸਾਂ ਵਿੱਚ ਬਦੀ ਕਰਦੇ ਕਰਦੇ ਲਿੱਸੇ ਪੈ ਜਾਣਗੇ,ਨਾਲੇ ਆਪਣੇ ਪਿਉ ਦਾਦਿਆਂ ਦੀਆਂ ਬਦੀਆਂ ਵਿੱਚ ਲਿੱਸੇ ਪੈ ਜਾਣਗੇ
40 ਜੇ ਉਹ ਆਪਣੀ ਬਦੀ ਨੂੰ ਅਤੇ ਆਪਣੇ ਪਿਉ ਦਾਦਿਆਂ ਦੀ ਬਦੀ ਨੂੰ, ਨਾਲੇ ਆਪਣੀ ਬੇਈਮਾਨੀ ਨੂੰ ਜਿਸ ਕਰਕੇ ਉਨ੍ਹਾਂ ਨੇ ਮੇਰਾ ਬੇਈਮਾਨੀ ਕੀਤੀ ਅਤੇ ਆਪਣੇ ਮੇਰੇ ਵਿਰੁੱਧ ਤੁਰਨ ਨੂੰ ਮੰਨ ਲੈਣ
41 ਅਤੇ ਇਹ ਭੀ ਕਿ ਮੈਂ ਉਨ੍ਹਾਂ ਦੇ ਵਿਰੁੱਧ ਤੁਰਿਆ ਅਤੇ ਉਨ੍ਹਾਂ ਨੂੰ ਉਨ੍ਹਾਂ ਦਿਆਂ ਵੈਰੀਆਂ ਦੇ ਦੇਸ ਵਿੱਚ ਲਿਆਇਆ, ਜੇ ਕਦੀ ਉਸ ਵੇਲੇ ਉਨ੍ਹਾਂ ਦੇ ਅਸੁੰਨਤੀ ਰਿਦੇ ਨੀਵੇਂ ਹੋ ਜਾਣ ਅਤੇ ਉਹ ਉਸ ਵੇਲੇ ਆਪਣੀ ਬਦੀ ਦੇ ਦੰਡ ਨੂੰ ਮੰਨ ਲੈਣ
42 ਤਦ ਮੈਂ ਆਪਣਾ ਨੇਮ ਯਾਕੂਬ ਦੇ ਨਾਲ ਅਤੇ ਨਾਲੇ ਆਪਣਾ ਨੇਮ ਇਸਹਾਕ ਦੇ ਨਾਲ ਅਤੇ ਨਾਲੇ ਆਪਣਾ ਨੇਮ ਅਬਰਾਹਾਮ ਦੇ ਨਾਲ ਚੇਤੇ ਕਰਾਂਗਾ ਅਤੇ ਮੈਂ ਉਸ ਦੇਸ ਦਾ ਚੇਤਾ ਭੀ ਕਰਾਂਗਾ
43 ਨਾਲੇ ਉਹ ਦੇਸ ਉਨ੍ਹਾਂ ਕੋਲੋਂ ਛੱਡਿਆ ਜਾਏਗਾ ਅਤੇ ਆਪਣੇ ਸਬਤਾਂ ਦਾ ਸੁਆਦ ਚੱਖੇਗਾ ਜਿਸ ਵੇਲੇ ਉਹ ਉਨ੍ਹਾਂ ਤੋਂ ਬਿਨਾਂ ਵੇਹਲਾ ਰਹੇ ਅਤੇ ਉਹ ਆਪਣੀ ਬਦੀ ਦਾ ਦੰਡ ਮੰਨ ਲੈਣ ਕਿਉਂ, ਹਾਂ, ਕਿਉਂ ਜੋ ਉਨ੍ਹਾਂ ਨੇ ਮੇਰਿਆਂ ਨਿਆਵਾਂ ਨੂੰ ਤਿਆਗ ਦਿੱਤਾ ਅਤੇ ਮੇਰੀਆਂ ਬਿਧਾਂ ਉਨ੍ਹਾਂ ਦੇ ਜੀਆਂ ਨੂੰ ਮਾੜੀਆਂ ਲੱਗੀਆਂ
44 ਤਾਂ ਭੀ ਜਿਸ ਵੇਲੇ ਉਹ ਆਪਣੇ ਵੈਰੀਆਂ ਦੇ ਦੇਸ ਵਿੱਚ ਹੋਣ ਮੈਂ ਉਨ੍ਹਾਂ ਨੂੰ ਰੱਦਾਂਗਾ ਅਤੇ ਉਨ੍ਹਾਂ ਦਾ ਮੂਲੋਂ ਨਾਸ ਕਰਨ ਲਈ ਅਤੇ ਆਪਣਾ ਨੇਮ ਉਨ੍ਹਾਂ ਦੇ ਨਾਲ ਤੋਂੜਨ ਲਈ ਉਨ੍ਹਾਂ ਨੂੰ ਮਾੜੇ ਨਾ ਜਾਣਾਂਗਾ ਕਿਉਂ ਜੋ ਮੈਂ ਯਹੋਵਾਹ ਉਨ੍ਹਾਂ ਦਾ ਪਰਮੇਸ਼ੁਰ ਹਾਂ
45 ਪਰ ਮੈਂ ਉਨ੍ਹਾਂ ਦੀ ਖਾਤਰ ਉਨ੍ਹਾਂ ਦੇ ਪਿਉ ਦਾਦਿਆਂ ਦਾ ਨੇਮ ਜਿਨ੍ਹਾਂ ਨੂੰ ਮੈਂ ਮਿਸਰ ਦੇ ਦੇਸੋਂ ਕੌਮਾਂ ਦੇ ਵੇਖਣ ਵਿੱਚ ਉਨ੍ਹਾਂ ਦਾ ਪਰਮੇਸ਼ੁਰ ਬਣਨ ਲਈ ਕੱਢ ਲਿਆਇਆ ਚੇਤੇ ਕਰਾਂਗਾ । ਮੈਂ ਯਹੋਵਾਹ ਹਾਂ
46 ਯਹੋਵਾਹ ਨੇ ਆਪਣੇ ਅਤੇ ਇਸਰਾਏਲੀਆਂ ਦੇ ਵਿੱਚ ਸੀਨਾ ਦੇ ਪਹਾੜ ਉੱਤੇ ਮੂਸਾ ਦੇ ਹੱਥੀਂ ਬਿਧਾਂ ਅਤੇ ਨਿਆਵਾਂ ਅਤੇ ਬਿਵਸਥਾਂ ਜੋ ਠਹਿਰਾਈਆਂ, ਸੋ ਏਹੋ ਹਨ।।

Leviticus 26:1 Punjabi Language Bible Words basic statistical display

COMING SOON ...

×

Alert

×