Indian Language Bible Word Collections
Leviticus 19:35
Leviticus Chapters
Leviticus 19 Verses
Books
Old Testament
New Testament
Bible Versions
English
Tamil
Hebrew
Greek
Malayalam
Hindi
Telugu
Kannada
Gujarati
Punjabi
Urdu
Bengali
Oriya
Marathi
Assamese
Books
Old Testament
New Testament
Leviticus Chapters
Leviticus 19 Verses
1
|
ਤਾਂ ਯਹੋਵਾਹ ਮੂਸਾ ਨਾਲ ਬੋਲਿਆ ਕਿ |
2
|
ਇਸਰਾਏਲੀਆਂ ਦੀ ਸਾਰੀ ਮੰਡਲੀ ਨੂੰ ਐਉਂ ਬੋਲ, ਤੁਸੀਂ ਪਵਿੱਤ੍ਰ ਹੋਵੋ ਕਿਉਂ ਜੋ ਮੈਂ ਯਹੋਵਾਹ ਹਾਂ ਤੁਹਾਡਾ ਪਰਮੇਸ਼ੁਰ ਪਵਿੱਤ੍ਰ ਹਾਂ।। |
3
|
ਤੁਸਾਂ ਆਪੋ ਆਪਣੀ ਮਾਂ ਅਤੇ ਆਪਣੇ ਪਿਉ ਤੋਂ ਡਰਨਾ ਅਤੇ ਮੇਰਿਆਂ ਸਬਤਾਂ ਨੂੰ ਧਿਆਨ ਰੱਖਣਾ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।। |
4
|
ਤੁਸਾਂ ਠਾਕੁਰਾਂ ਵੱਲ ਧਿਆਨ ਨਾ ਕਰਨਾ, ਨਾ ਆਪਣੇ ਲਈ ਢਾਲਵੀਆਂ ਮੂਰਤਾਂ ਬਣਾਉਣੀਆਂ । ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।। |
5
|
ਅਤੇ ਜੇ ਤੁਸੀਂ ਯਹੋਵਾਹ ਦੇ ਅੱਗੇ ਸੁਖ ਸਾਂਦ ਦੀਆਂ ਭੇਟਾਂ ਦੀ ਬਲੀ ਚੜ੍ਹਾਓ, ਤਾਂ ਤੁਸਾਂ ਆਪਣੇ ਕਬੂਲੇ ਜਾਣ ਲਈ ਚੜ੍ਹਾਉਣੀ |
6
|
ਉਹ ਓਸੇ ਦਿਨ ਜਿਸ ਦਿਨ ਵਿੱਚ ਤੁਸੀਂ ਉਸ ਨੂੰ ਚੜ੍ਹਾਓ ਅਤੇ ਅਗਲੇ ਭਲਕ ਖਾਧੀ ਜਾਏ ਅਤੇ ਜੇ ਕਦੀ ਤੀਜੇ ਦਿਨ ਤੋੜੀ ਕੁਝ ਰਹਿ ਜਾਏ ਤਾਂ ਉਹ ਅੱਗ ਵਿੱਚ ਸਾੜੀ ਜਾਵੇ |
7
|
ਅਤੇ ਜੇ ਉਹ ਤੀਜੇ ਦਿਨ ਨੂੰ ਕੁਝ ਖਾਧੀ ਨਾ ਜਾਏ, ਉਹ ਮਾੜੀ ਗੱਲ ਹੈ, ਉਹ ਕਬੂਲ ਨਾ ਕੀਤੀ ਜਾਵੇਗੀ |
8
|
ਇਸ ਲਈ ਜਿਹੜਾ ਉਸ ਨੂੰ ਖਾਵੇ ਸੋ ਉਸ ਦਾ ਦੋਸ਼ ਉਸ ਦੇ ਜੁੰਮੇ ਹੈ ਕਿਉਂ ਜੋ ਉਸ ਨੇ ਯਹੋਵਾਹ ਦੀ ਪਵਿੱਤ੍ਰ ਵਸਤ ਨੂੰ ਭ੍ਰਿਸ਼ਟ ਕੀਤਾ ਅਤੇ ਉਹ ਪ੍ਰਾਣੀ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।। |
9
|
ਅਤੇ ਜਿਸ ਵੇਲੇ ਤੁਸੀਂ ਆਪਣੀ ਧਰਤੀ ਦੀ ਵਾਢੀ ਕਰੋ ਤਾਂ ਤੂੰ ਮੂਲੋਂ ਆਪਣੀ ਪੈਲੀ ਦੀਆਂ ਨੁੱਕਰਾਂ ਦੀ ਵਾਢੀ ਨਾ ਕਰੀਂ, ਨਾ ਤੂੰ ਆਪਣੀ ਵਾਢੀ ਦਾ ਸਿਲਾ ਸਾਭੀਂ |
10
|
ਅਤੇ ਤੂੰ ਆਪਣੇ ਦਾਖਾਂ ਦੇ ਬਾਗਾਂ ਦਾ ਸਿਲਾ ਨਾ ਚੁਗੀਂ, ਤੂੰ ਆਪਣੇ ਦਾਖਾਂ ਦੇ ਬਾਗਾਂ ਦੇ ਸਾਰੇ ਦਾਣੇ ਨਾ ਸਾਭੀਂ, ਤੂੰ ਕੰਗਾਲ ਅਤੇ ਓਪਰੇ ਦੇ ਲਈ ਛੱਡ ਦੇਈਂ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।। |
11
|
ਤੁਸਾਂ ਚੋਰੀ ਨਾ ਕਰਨੀ, ਨਾ ਛਲ ਖੇਡਣਾ, ਨਾ ਆਪਸ ਵਿੱਚ ਝੂਠ ਬੋਲਨਾਂ।। |
12
|
ਅਤੇ ਤੁਸਾਂ ਮੇਰਾ ਨਾਮ ਲੈਕੇ ਝੂਠੀ ਸੌਂਹ ਨਾ ਚੁੱਕਣੀ, ਨਾ ਆਪਣੇ ਪਰਮੇਸ਼ੁਰ ਦਾ ਨਾਮ ਬਦਨਾਮ ਕਰਨਾ। ਮੈਂ ਯਹੋਵਾਹ ਹਾਂ।। |
13
|
ਤੂੰ ਆਪਣੇ ਗੁਆਢੀਂ ਨਾਲ ਛੱਲ ਨਾ ਖੇਡੀਂ, ਨਾ ਤੂੰ ਉਸ ਤੋਂ ਕੁਝ ਖੋਹਵੀ। ਮਜੂਰ ਦੀ ਮਜੂਰੀ ਤੇਰੇ ਕੋਲ ਸਾਰੀ ਰਾਤ ਸਵੇਰ ਤੋੜੀ ਤੇਰੇ ਕੋਲ ਨਾ ਰਹੇ।। |
14
|
ਤੂੰ ਡੋਰੇ ਨੂੰ ਗਾਲਾਂ ਨਾ ਕੱਢੀ, ਨਾ ਅੰਨ੍ਹੇ ਨੂੰ ਠੋਕਰ ਖਿਲਾਵੀਂ, ਪਰ ਆਪਣੇ ਪਰਮੇਸ਼ੁਰ ਤੋਂ ਡਰੀਂ। ਮੈਂ ਯਹੋਵਾਹ ਹਾਂ।। |
15
|
ਤੁਸਾਂ ਨਿਆਉਂ ਵਿੱਚ ਕੋਈ ਅਨਿਆਉਂ ਨਾ ਕਰਨਾ, ਤੂੰ ਕੰਗਾਲ ਦੀ ਰਈ ਨਾ ਕਰੀਂ, ਨਾ ਸਮਰੱਥੀ ਦਾ ਲਿਹਾਜ ਕਰੀਂ, ਪਰ ਸਚਿਆਈ ਨਾਲ ਤੂੰ ਆਪਣੇ ਗਵਾਢੀਂ ਦਾ ਨਿਆਉਂ ਕਰੀਂ।। |
16
|
ਤੂੰ ਆਪਣੇ ਲੋਕਾਂ ਵਿੱਚ ਘੁਸਮੁਸੀਆ ਬਣਕੇ ਭਉਂਦਾ ਨਾ ਫਿਰੀਂ। ਤੂੰ ਆਪਣੇ ਗੁਆਢੀਂ ਦੇ ਖੂਨ ਵਿੱਚ ਲੱਕ ਨਾ ਬੰਨ੍ਹੀਂ । ਮੈਂ ਯਹੋਵਾਹ ਹਾਂ।। |
17
|
ਤੂੰ ਆਪਣੇ ਭਰਾ ਨਾਲ ਆਪਣੇ ਮਨ ਵਿੱਚ ਵੈਰ ਨਾ ਰੱਖੀਂ। ਤੂੰ ਜਰੂਰ ਆਪਣੇ ਗੁਆਢੀਂ ਨੂੰ ਤਾੜੀਂ, ਜੋ ਓਸ ਦਾ ਦੋਸ਼ ਤੇਰੇ ਜੁੰਮੇ ਨਾ ਹੋਵੇ।। |
18
|
ਤੂੰ ਬਦਲਾ ਨਾ ਲਵੀਂ, ਨਾ ਆਪਣੇ ਲੋਕਾਂ ਦੇ ਪਰਵਾਰ ਨਾਲ ਵੈਰ ਰੱਖੀਂ, ਪਰ ਤੂੰ ਆਪਣੇ ਗੁਆਢੀਂ ਨਾਲ ਆਪਣੇ ਜੇਹਾ ਪਿਆਰ ਕਰੀਂ। ਮੈਂ ਯਹੋਵਾਹ ਹਾਂ।। |
19
|
ਤੁਸਾਂ ਮੇਰੀਆਂ ਬਿਧਾਂ ਨੂੰ ਧਿਆਨ ਰੱਖਣਾ। ਤੂੰ ਆਪਣੇ ਡੰਗਰ ਨੂੰ ਕਿਸੇ ਵੱਖਰੀ ਜਾਤ ਨਾਲ ਨਾ ਮਿਲਾਵੀਂ। ਤੂੰ ਆਪਣੀ ਪੈਲੀ ਵਿੱਚ ਰਲਿਆ ਮਿਲਿਆ ਬੀਜ ਨਾ ਬੀਜੀਂ, ਨਾ ਤੇਰੇ ਉੱਤੇ ਸੂਤਰ ਅਤੇ ਉੱਨ ਦਾ ਬਣਿਆ ਹੋਇਆ ਕੱਪੜਾ ਪਵੇ।। |
20
|
ਜਿਹੜਾ ਕਿਸੇ ਤੀਵੀਂ ਨਾਲ ਜੋ ਟਹਿਲਨ ਹੈ ਅਤੇ ਜੋ ਕਿਸੇ ਭਰਤੇ ਦੀ ਮੰਗੀ ਹੋਈ ਹੈ ਅਤੇ ਜਿਸ ਦਾ ਵੱਟਾ ਨਾ ਦਿੱਤਾ ਹੋਇਆ ਹੋਵੇ, ਨਾ ਉਹ ਛੱਡੀ ਗਈ ਹੋਵੇ, ਉਹ ਸੰਗ ਕਰੇ ਤਾਂ ਉਹ ਬੈਤਾਂ ਨਾਲ ਮਾਰੀ ਜਾਏ, ਓਹ ਵੱਢੇ ਨਾ ਜਾਣ ਕਿਉਂ ਜੋ ਉਹ ਅਜਾਦ ਨਹੀਂ ਸੀ |
21
|
ਅਤੇ ਉਹ ਆਪਣੇ ਦੋਸ਼ ਦੀ ਭੇਟ ਯਹੋਵਾਹ ਦੇ ਅੱਗੇ ਮੰਡਲੀ ਦੇ ਡੇਰੇ ਦੇ ਬੂਹੇ ਦੇ ਕੋਲ ਅਰਥਾਤ ਦੋਸ਼ ਦੀ ਭੇਟ ਕਰਕੇ ਇੱਕ ਛੱਤ੍ਰਾ ਲਿਆਵੇ |
22
|
ਅਤੇ ਜਾਜਕ ਦੋਸ਼ ਦੀ ਭੇਟ ਦੇ ਛੱਤ੍ਰੇ ਨੂੰ ਲੈਕੇ ਯਹੋਵਾਹ ਦੇ ਅੱਗੇ ਉਸ ਦੇ ਲਈ ਓਸ ਪਾਪ ਦੇ ਕਾਰਨ ਜੋ ਉਸ ਨੇ ਕੀਤਾ ਹੈ ਸੋ ਪ੍ਰਾਸਚਿਤ ਕਰੇ ਅਤੇ ਉਹ ਪਾਪ ਜੋ ਉਸ ਨੇ ਕੀਤਾ ਹੈ ਸੋ ਉਸ ਨੂੰ ਖਿਮਾ ਹੋ ਜਾਵੇਗਾ।। |
23
|
ਅਤੇ ਜਾਂ ਤੁਸਾਂ ਉਸ ਦੇਸ ਵਿੱਚ ਆਓ ਅਤੇ ਭਾਂਤ ਭਾਂਤ ਦੇ ਬੂਟਿਆਂ ਨੂੰ ਖਾਣ ਲਈ ਲਾਓ ਤੁਸਾਂ ਉਨ੍ਹਾਂ ਦਿਆਂ ਫਲਾਂ ਨੂੰ ਅਸੁੰਨਤੀ ਸਮਝਣਾ, ਓਹ ਤਿੰਨਾਂ ਵਰਿਹਾਂ ਤਾਈਂ ਤੁਹਾਡੇ ਲਈ ਅਸੁੰਨਤੀ ਜਿਹਾ ਹੋਵੇ, ਉਹ ਖਾਧਾ ਨਾ ਜਾਏ |
24
|
ਪਰ ਚਉਥੇ ਵਰਹੇ ਵਿੱਚ ਉਸ ਦਾ ਸਾਰਾ ਫਲ ਯਹੋਵਾਹ ਦੇ ਉਪਕਾਰ ਮੰਨਣ ਲਈ ਪਵਿੱਤ੍ਰ ਹੋਵੇ |
25
|
ਅਤੇ ਪੰਜਵੇਂ ਵਰਹੇ ਵਿੱਚ ਤੁਸਾਂ ਫਲ ਖਾਣਾ ਜੋ ਉਹ ਤਾਹਨੂੰ ਆਪਣਾ ਵਾਧਾ ਦੇਵੇ । ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।। |
26
|
ਤੁਸਾਂ ਕੋਈ ਵਸਤ ਲਹੂ ਨਾਲ ਨਾ ਖਾਣੀ, ਨਾ ਤੁਸਾਂ ਜਾਦੂ ਕਰਨੇ, ਨਾ ਮਹਰੂਤ ਵੇਖਣੇ |
27
|
ਤੁਸਾਂ ਆਪਣਿਆਂ ਸਿਰਾਂ ਦੀਆਂ ਨੁੱਕਰਾਂ ਨਾ ਮੁੰਨਾਵਣੀਆਂ, ਨਾ ਤੂੰ ਆਪਣੀ ਦਾੜ੍ਹੀ ਦੀਆਂ ਨੁੱਕਰਾਂ ਨੂੰ ਵਿਗਾੜ |
28
|
ਤੁਸਾਂ ਕਿਸੇ ਦੇ ਮਰਨ ਉੱਤੇ ਆਪਣਿਆਂ ਸਰੀਰਾਂ ਨੂੰ ਨਾ ਚੀਰਨਾ, ਮੈਂ ਯਹੋਵਾਹ ਹਾਂ।। |
29
|
ਆਪਣੀ ਧੀ ਨੂੰ ਕੰਜਰੀ ਬਣਾਉਣ ਦੇ ਲਈ ਆਪਣੀ ਧੀ ਦੀ ਪਤ ਨਾ ਲਾਹ, ਅਜਿਹਾ ਨਾ ਹੋਵੇ ਜੋ ਧਰਤੀ ਉੱਤੇ ਕੰਜਰੀਬਾਜੀ ਪਸਰੇ ਅਤੇ ਦੇਸ ਖੋਟ ਨਾਲ ਭਰਪੂਰ ਹੋਵੇ।। |
30
|
ਤੁਸਾਂ ਮੇਰਿਆਂ ਸਬਤਾਂ ਨੂੰ ਮਨਾਉਣਾ ਅਤੇ ਮੇਰੇ ਪਵਿੱਤ੍ਰ ਅਸਥਾਨ ਦਾ ਆਦਰ ਕਰਨਾ। ਮੈਂ ਯਹੋਵਾਹ ਹਾਂ।। |
31
|
ਤੁਸੀਂ ਉਨ੍ਹਾਂ ਦੀ ਵੱਲ ਧਿਆਨ ਨਾ ਕਰੋ ਜਿਨ੍ਹਾਂ ਦੇ ਦੇਉ ਯਾਰ ਹਨ, ਨਾ ਜਾਦੂਗਰਾਂ ਦੇ ਮਗਰ ਲੱਗੋ ਜੋ ਉਨ੍ਹਾਂ ਨਾਲ ਭ੍ਰਿਸ਼ਟ ਨਾ ਹੋ ਜਾਓ । ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।। |
32
|
ਤੈਂ ਧਉਲੇ ਸਿਰ ਦੇ ਅੱਗੇ ਉੱਠਣਾ, ਬੁੱਢੇ ਦੇ ਮੂੰਹ ਦਾ ਆਦਰ ਕਰਨਾ ਅਤੇ ਆਪਣੇ ਪਰਮੇਸ਼ੁਰ ਤੋਂ ਡਰਨਾ। ਮੈਂ ਯਹੋਵਾਹ ਹਾਂ।। |
33
|
ਅਤੇ ਜੇ ਕਦੀ ਓਪਰਾ ਤੇਰੇ ਨਾਲ ਤੁਹਾਡੇ ਦੇਸ ਵਿੱਚ ਵੱਸੇ ਤਾਂ ਤੁਸਾਂ ਉਹ ਨੂੰ ਦੁਖ ਨਾ ਦੇਣਾ |
34
|
ਪਰ ਜਿਹੜਾ ਓਪਰਾ ਤੁਹਾਡੇ ਵਿੱਚ ਵੱਸਦਾ ਹੈ ਸੋ ਤੁਹਾਨੂੰ ਅਜਿਹਾ ਹੋਵੇ ਜਿਹਾ ਆਪਣੇ ਵਿੱਚ ਜੰਮਿਆਂ ਹੋਵੇ ਅਤੇ ਤੂੰ ਉਸ ਦੇ ਨਾਲ ਆਪਣੇ ਜਿਹਾ ਪਿਆਰ ਕਰੀਂ ਕਿਉਂ ਜੋ ਤੁਸੀਂ ਮਿਸਰ ਦੇ ਦੇਸ ਵਿੱਚ ਓਪਰੇ ਸਾਓ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।। |
35
|
ਤੁਸਾਂ ਨਿਆਉਂ ਕਰਨ ਵਿੱਚ, ਨਾਪਣ ਵਿੱਚ, ਤੋਂਲਣ ਵਿੱਚ, ਯਾ ਮਿਣਨ ਵਿੱਚ ਅਨਿਆਉਂ ਨਾ ਕਰਨਾ |
36
|
ਸੱਚੀ ਤੱਕੜੀ, ਸੱਚੇ ਵੱਟੇ, ਸੱਚਾ ਟੋਪਾ ਅਤੇ ਸੱਚਾ ਕੁੱਪਾ ਤੁਹਾਡੇ ਕੋਲ ਹੋਵੇ। ਮੈਂ ਉਹ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ ਜੋ ਤੁਹਾਨੂੰ ਮਿਸਰ ਦੇਸੋਂ ਲਿਆਇਆ |
37
|
ਸੋ ਤੁਸਾਂ ਮੇਰੀਆਂ ਸਭਨਾਂ ਬਿਧਾਂ ਅਤੇ ਸਭਨਾਂ ਨਿਆਵਾਂ ਨੂੰ ਮੰਨਣਾ, ਅਤੇ ਪੂਰਾ ਕਰਨਾ। ਮੈਂ ਯਹੋਵਾਹ ਹਾਂ।। |