Indian Language Bible Word Collections
Lamentations 5:13
Lamentations Chapters
Lamentations 5 Verses
Books
Old Testament
New Testament
Bible Versions
English
Tamil
Hebrew
Greek
Malayalam
Hindi
Telugu
Kannada
Gujarati
Punjabi
Urdu
Bengali
Oriya
Marathi
Books
Old Testament
New Testament
Lamentations Chapters
Lamentations 5 Verses
1
|
ਹੇ ਯਹੋਵਾਹ, ਜੋ ਕੁਝ ਸਾਡੇ ਨਾਲ ਬੀਤੀ ਉਹ ਨੂੰ ਚੇਤੇ ਕਰ! ਧਿਆਨ ਦੇਹ, ਅਤੇ ਸਾਡੀ ਨਮੋਸ਼ੀ ਨੂੰ ਵੇਖ! |
2
|
ਸਾਡੀ ਮਿਲਖ ਪਰਦੇਸੀਆਂ ਨੂੰ ਸੌਂਪੀ ਗਈ, ਸਾਡੇ ਘਰ ਓਪਰਿਆਂ ਨੂੰ। |
3
|
ਅਸੀਂ ਯਤੀਮ ਹਾਂ, ਸਾਡੇ ਪਿਓ ਨਹੀਂ ਹਨ, ਸਾਡੀਆਂ ਮਾਵਾਂ ਵਿੱਧਵਾਂ ਵਾਂਙੁ ਹਨ। |
4
|
ਅਸਾਂ ਆਪਣਾ ਪਾਣੀ ਮੁੱਲ ਲੈ ਕੇ ਪੀਤਾ, ਸਾਡੀ ਲੱਕੜੀ ਮੁੱਲ ਨਾਲ ਮਿਲਦੀ ਹੈ। |
5
|
ਸਾਡਾ ਪਿੱਛਾ ਕਰਨ ਵਾਲੇ ਸਾਡੀਆਂ ਧੌਣਾਂ ਉੱਤੇ ਹਨ, ਅਸੀਂ ਥੱਕੇ ਹੋਏ ਹਾਂ ਪਰ ਸਾਡੇ ਲਈ ਅਰਾਮ ਨਹੀਂ। |
6
|
ਅਸੀਂ ਮਿਸਰ ਦੇ ਅਧੀਨ ਹੋਏ, ਅੱਸ਼ੂਰ ਦੇ ਵੀ, ਤਾਂ ਜੋ ਰੋਟੀ ਨਾਲ ਰੱਜ ਜਾਈਏ। |
7
|
ਸਾਡੇ ਪੇਵਾਂ ਨੇ ਪਾਪ ਕੀਤਾ ਅਤੇ ਓਹ ਚੱਲ ਵੱਸੇ, ਅਤੇ ਅਸੀਂ ਓਹਨਾਂ ਦੀ ਬਦੀ ਦਾ ਭਾਰ ਚੁੱਕਦੇ ਹਾਂ। |
8
|
ਗੁਲਾਮ ਸਾਡੇ ਉੱਤੇ ਰਾਜ ਕਰਦੇ ਹਨ, ਉਨ੍ਹਾਂ ਦੇ ਹੱਥੋਂ ਕੋਈ ਛੁਡਾਉਣ ਵਾਲਾ ਨਹੀਂ। |
9
|
ਉਜਾੜ ਦੀ ਤਲਵਾਰ ਦੇ ਕਾਰਨ, ਅਸੀਂ ਜਾਨ ਤਲੀ ਉੱਤੇ ਰੱਖ ਕੇ ਆਪਣੀ ਰੋਟੀ ਕਮਾਉਂਦੇ ਹਾਂ। |
10
|
ਕਾਲ ਦੇ ਝੁਲਸਾ ਦੇਣ ਵਾਲੇ ਤਾਪ ਦੇ ਕਾਰਨ ਸਾਡਾ ਚਮੜਾ ਤੰਦੂਰ ਵਾਂਙੁ ਤੱਪਦਾ ਹੈ। |
11
|
ਸੀਯੋਨ ਵਿੱਚ ਤੀਵੀਆਂ, ਯਹੂਦਾਹ ਦੇ ਨਗਰਾਂ ਵਿੱਚ ਕੁਆਰੀਆਂ ਬੇਪਤ ਕੀਤੀਆਂ ਗਈਆਂ। |
12
|
ਸਰਦਾਰ ਓਹਨਾਂ ਦੇ ਹੱਥਾਂ ਨਾਲ ਟੰਗੇ ਗਏ, ਬਜ਼ੁਰਗਾਂ ਦੇ ਮੂੰਹਾਂ ਦਾ ਮਾਣ ਨਾ ਕੀਤਾ ਗਿਆ। |
13
|
ਚੁਗਵੇਂ ਜੁਆਨਾਂ ਨੇ ਚੱਕੀ ਚੁੱਕੀ, ਛੋਕਰੀਆਂ ਨੇ ਲੱਕੜ ਹੇਠ ਠੇਡੇ ਖਾਧੇ। |
14
|
ਬਜ਼ੁਰਗ ਫਾਟਕ ਤੋਂ ਅਤੇ ਚੁਗਵੇਂ ਜੁਆਨ ਆਪਣੇ ਗਾਉਣ ਵਜਾਉਣ ਤੋਂ ਹਟ ਗਏ ਹਨ। |
15
|
ਸਾਡੇ ਦਿਲਾਂ ਦੀ ਖੁਸ਼ੀ ਮੁੱਕ ਗਈ, ਸਾਡਾ ਨਾਚ ਸੋਗ ਵਿੱਚ ਬਦਲ ਗਿਆ। |
16
|
ਮੁਕਟ ਸਾਡੇ ਸਿਰਾਂ ਤੋਂ ਡਿੱਗ ਪਿਆ, ਹਾਇ ਸਾਨੂੰ! ਅਸਾਂ ਪਾਪ ਜੋ ਕੀਤਾ। |
17
|
ਇਸੇ ਲਈ ਸਾਡੇ ਦਿਲ ਕਮਜ਼ੋਰ ਹੋ ਗਏ, ਇਨ੍ਹਾਂ ਗੱਲਾਂ ਦੇ ਕਾਰਨ ਸਾਡੀਆਂ ਅੱਖੀਆਂ ਵਿੱਚ ਧੁੰਦ ਆ ਗਈ, |
18
|
ਸੀਯੋਨ ਪਰਬਤ ਦੀ ਵਿਰਾਨੀ ਦੇ ਕਾਰਨ, ਜਿਹ ਦੇ ਉੱਤੇ ਗਿੱਦੜ ਫਿਰਦੇ ਹਨ। |
19
|
ਤੂੰ, ਹੇ ਯਹੋਵਾਹ, ਸਦਾ ਤੀਕ ਬਿਰਾਜਮਾਨ ਹੈਂ, ਤੇਰਾ ਸਿੰਘਾਸਣ ਪੀੜੀਉਂ ਪੀੜ੍ਹੀ ਤੀਕ ਹੈ। |
20
|
ਤੂੰ ਕਿਉਂ ਸਦਾ ਲਈ ਸਾਨੂੰ ਭੁਲਾ ਬੈਠਾ ਹੈਂ, ਅਤੇ ਚਿਰੋਕਣਾ ਸਾਨੂੰ ਤਿਆਗ ਦਿੱਤਾ ਹੈ? |
21
|
ਹੇ ਯਹੋਵਾਹ, ਸਾਨੂੰ ਆਪਣੀ ਵੱਲ ਮੋੜ ਲੈ, ਤਾਂ ਅਸੀਂ ਮੁੜਾਂਗੇ, ਸਾਡੇ ਦਿਨ ਪਹਿਲਾਂ ਵਾਂਙੁ ਨਵੇਂ ਬਣਾ। |
22
|
ਕੀ ਤੂੰ ਸਾਨੂੰ ਉੱਕਾ ਹੀ ਛੱਡ ਦਿੱਤਾ ਹੈ? ਕੀ ਤੂੰ ਸਾਡੇ ਨਾਲ ਬਹੁਤ ਹੀ ਕੋਪਵਾਨ ਹੋ ਗਿਆ ਹੈਂ।। |