Bible Languages

Indian Language Bible Word Collections

Bible Versions

Books

Judges Chapters

Judges 7 Verses

Bible Versions

Books

Judges Chapters

Judges 7 Verses

1 ਤਦ ਯਰੁੱਬਆਲ ਜੋ ਗਿਦਾਊਨ ਹੈ ਸਾਰਿਆਂ ਲੋਕਾਂ ਸਣੇ ਜੋ ਉਹ ਦੇ, ਨਾਲ ਸਨ ਪਰਭਾਤ ਵੇਲੇ ਉੱਠਿਆ ਅਤੇ ਹਰੋਦ ਦੇ ਸੋਤੇ ਕੋਲ ਤੰਬੂ ਲਾਏ ਅਤੇ ਮਿਦਯਾਨੀਆਂ ਦੀ ਛੌਣੀ ਉਨ੍ਹਾਂ ਦੇ ਉੱਤਰ ਵੱਲ ਮੋਰੀਹ ਪਹਾੜ ਦੇ ਕੋਲ ਦੂਣ ਵਿੱਚ ਸੀ
2 ਤਾਂ ਯਹੋਵਾਹ ਨੇ ਗਿਦਾਊਨ ਨੂੰ ਆਖਿਆ, ਮਿਦਯਾਨੀਆਂ ਨੂੰ ਤੇਰੇ ਵੱਸ ਵਿੱਚ ਕਰਨ ਲਈ ਲੋਕ ਤੇਰੇ ਨਾਲ ਬਹੁਤ ਵੱਧ ਹਨ। ਅਜਿਹਾ ਨਾ ਹੋਵੇ ਜੋ ਇਸਰਾਏਲ ਮੇਰੇ ਸਾਹਮਣੇ ਆਕੜ ਕੇ ਆਖੇ ਭਈ ਮੇਰੇ ਹੀ ਹੱਥ ਨੇ ਮੈਨੂੰ ਬਚਾਇਆ
3 ਸੋ ਤੂੰ ਹੁਣ ਲੋਕਾਂ ਨੂੰ ਸੁਣਾ ਕੇ ਢੰਢੋਰਾ ਫੇਰ ਅਤੇ ਆਖ ਭਈ ਜਿਹੜਾ ਘਾਬਰਦਾ ਹੈ ਅਤੇ ਡਰਦਾ ਹੈ ਸੋ ਮੁੜ ਜਾਏ ਅਤੇ ਗਿਲਆਦ ਪਹਾੜ ਤੋਂ ਛੇਤੀ ਵਿਦਿਆ ਹੋਵੇ, ਸੋ ਲੋਕਾਂ ਵਿੱਚੋਂ ਬਾਈ ਹਜ਼ਾਰ ਮਨੁੱਖ ਮੁੜ ਗਏ ਅਤੇ ਦਸ ਹਜ਼ਾਰ ਪਿੱਛੇ ਰਹੇ
4 ਤਦ ਯਹੋਵਾਹ ਨੇ ਗਿਦਾਊਨ ਨੂੰ ਆਖਿਆ, ਅਜੇ ਭੀ ਲੋਕ ਵਧੀਕ ਹਨ ਸੋ ਉਨ੍ਹਾਂ ਪਾਣੀ ਦੇ ਕੋਲ ਹੇਠਾਂ ਲੈ ਆ ਅਤੇ ਮੈਂ ਤੇਰੇ ਲਈ ਉੱਥੇ ਉਨ੍ਹਾਂ ਦਾ ਪਰਤਾਵਾ ਲਵਾਂਗਾ ਅਤੇ ਅਜਿਹਾ ਹੋਵੇਗਾ ਕਿ ਜਿਹ ਦੇ ਲਈ ਮੈਂ ਤੈਨੂੰ ਆਖਾਂ ਭਈ ਇਹ ਤੇਰੇ ਨਾਲ ਜਾਵੇ ਅਤੇ ਓਹ ਸੱਭੇ ਜਿੰਨ੍ਹਾ ਦੇ ਲਈ ਮੈਂ ਆਖਾਂ ਭਈ ਇਹ ਤੇਰੇ ਨਾਲ ਨਾ ਜਾਣ ਸੋ ਓਹ ਤੇਰੇ ਨਾਲ ਨਾ ਜਾਣ
5 ਸੋ ਓਹ ਲੋਕਾਂ ਨੂੰ ਹੇਠਾਂ ਪਾਣੀ ਕੋਲ ਲੈ ਆਇਆ ਅਤੇ ਯਹੋਵਾਹ ਨੇ ਗਿਦਾਊਨ ਨੂੰ ਆਖਿਆ, ਜਿਹੜਾ ਮਨੁੱਖ ਕੁੱਤੇ ਵਾਂਙੁ ਲੱਕ ਲੱਕ ਕਰ ਕੇ ਪਾਣੀ ਪੀਵੇ ਤਾਂ ਅਜਿਹਾ ਤੂੰ ਵੱਖਰਾ ਰੱਖ ਅਰ ਤਿਹਾ ਹੀ ਜੋ ਆਪਣੇ ਗੋਡੇ ਨਿਵਾ ਕੇ ਪਾਣੀ ਪੀਵੇ
6 ਸੋ ਓਹ ਜਿੰਨ੍ਹਾਂ ਨੇ ਆਪਣਾ ਹੱਥ ਮੂੰਹ ਨੂੰ ਲਾ ਕੇ ਲੱਕ ਲੱਕ ਕਰ ਕੇ ਪਾਣੀ ਪੀਤਾ ਓਹ ਗਿਣਤੀ ਵਿੱਚ ਤਿੰਨ ਸੌ ਮਨੁੱਖ ਸਨ ਪਰ ਰਹਿੰਦੇ ਸਭਨਾਂ ਲੋਕਾਂ ਨੇ ਪਾਣੀ ਪੀਣ ਲਈ ਗੋਡੇ ਨਿਵਾਏ
7 ਤਾਂ ਯਹੋਵਾਹ ਨੇ ਗਿਦਾਊਨ ਨੂੰ ਆਖਿਆ, ਮੈਂ ਇਨ੍ਹਾਂ ਤਿੰਨ ਸੌ ਮਨੁੱਖਾਂ ਨਾਲ ਜਿੰਨ੍ਹਾਂ ਨੇ ਲੱਕ ਲੱਕ ਕੇ ਪਾਣੀ ਪੀਤਾ ਹੈ ਤੁਹਾਨੂੰ ਬਚਾਵਾਂਗਾ ਅਤੇ ਮਿਦਯਾਨੀਆਂ ਨੂੰ ਤੇਰੇ ਹੱਥ ਵਿੱਚ ਕਰ ਦਿਆਂਗਾ ਅਤੇ ਰਹਿੰਦੇ ਸਭਨਾਂ ਲੋਕਾਂ ਨੂੰ ਆਪੋ ਆਪਣੀ ਘਰੀਂ ਮੁੜਨ ਦੇਹ
8 ਤਦ ਉਨ੍ਹਾਂ ਲੋਕਾਂ ਨੇ ਆਪਣੀ ਰਸਤ ਅਰ ਆਪਣੀਆਂ ਤੁਰ੍ਹੀਆਂ ਚੁੱਕ ਲਈਆਂ ਅਤੇ ਰਹਿੰਦੇ ਸੱਭੇ ਇਸਰਾਏਲ ਵਿੱਚੋਂ ਆਪੋ ਆਪਣੇ ਤੰਬੂ ਵੱਲ ਉਹ ਨੇ ਘੱਲੇ। ਪਰ ਉਨ੍ਹਾਂ ਤਿੰਨ ਸੌਆਂ ਨੂੰ ਉਹ ਨੇ ਆਪਣੇ ਕੋਲ ਰੱਖਿਆ ਅਤੇ ਮਿਦਯਾਨੀਆਂ ਦੀ ਛੌਣੀਂ ਉਸ ਦੇ ਹੇਠ ਦੂਣ ਵਿੱਚ ਸੀ।।
9 ਤਾਂ ਅਜਿਹਾ ਹੋਇਆ ਜੋ ਉਸ ਰਾਤ ਯਹੋਵਾਹ ਨੇ ਉਹ ਨੂੰ ਆਖਿਆ, ਉੱਠ ਅਤੇ ਉਸ ਦਲ ਦੇ ਕੋਲ ਜਾਹ ਕਿਉਂ ਜੋ ਮੈਂ ਉਸ ਨੂੰ ਤੇਰੇ ਅਧੀਨ ਕਰ ਦਿੱਤਾ ਹੈ
10 ਜੇ ਤੂੰ ਇਕੱਲਾ ਲਹਿਣ ਤੋਂ ਡਰਦਾ ਹੈਂ ਤਾਂ ਤੂੰ ਆਪਣੇ ਟਹਿਲੂਏ ਫੂਰਾਹ ਦੇ ਨਾਲ ਦਲ ਵੱਲ ਲਹਿ ਜਾਹ
11 ਤੂੰ ਸੁਣ ਲਵੇਂਗਾ ਜੋ ਓਹ ਕੀ ਆਖਦੇ ਹਨ, ਇਹ ਦੇ ਪਿੱਛੋਂ ਤੇਰੇ ਹੱਥਾਂ ਵਿੱਚ ਜ਼ੋਰ ਆਵੇਗਾ ਅਤੇ ਤੂੰ ਉਸ ਪੜਾਉ ਦੇ ਕੋਲ ਲਹਿ ਸੱਕੇਂਗਾ। ਸੋ ਉਹ ਆਪਣੇ ਟਹਿਲੂਆ ਫੂਰਾਹ ਨੂੰ ਨਾਲ ਲੈ ਕੇ ਉਨ੍ਹਾਂ ਸਿਪਾਹੀਆਂ ਤੀਕਰ ਗਿਆ ਜਿਹੜੇ ਪੜਾਉ ਦੇ ਬੰਨੇ ਉੱਤੇ ਸਨ
12 ਮਿਦਯਾਨੀ ਅਰ ਅਮਾਲੇਕੀ ਅਤੇ ਪੂਰਬੀ ਲੋਕ ਦੂਣ ਦੇ ਵਿੱਚ ਟਿੱਡੀਆਂ ਵਾਂਗਰ ਢੇਰ ਸਾਰੇ ਪਏ ਸਨ ਅਤੇ ਉਨ੍ਹਾਂ ਦੇ ਊਠ ਸਮੁੰਦਰ ਦੇ ਕੰਢੇ ਦੀ ਰੇਤ ਵਰਗੇ ਅਣਗਿਣਤ ਸਨ
13 ਜਦ ਗਿਦਾਊਨ ਅੱਪੜਿਆ ਤਾਂ ਵੇਖੋ, ਉੱਥੇ ਇੱਕ ਮਨੁੱਖ ਸੀ ਜੋ ਆਪਣੇ ਨਾਲ ਦੇ ਨੂੰ ਇੱਕ ਸੁਫਨਾ ਸੁਣਾਉਂਦਾ ਪਿਆ ਸੀ ਅਤੇ ਉਹ ਨੇ ਆਖਿਆ, ਵੇਖੋ, ਮੈਂ ਇੱਕ ਸੁਫਨਾ ਡਿੱਠਾ ਹੈ ਭਈ ਜਵਾਂ ਦਾ ਇੱਕ ਫੁਲਕਾ ਮਿਦਯਾਨੀ ਡੇਰੇ ਵਿੱਚ ਰੁੜ੍ਹ ਆਇਆ ਅਤੇ ਇੱਕ ਤੰਬੂ ਨਾਲ ਆ ਲੱਗਾ ਅਰ ਉਸ ਤੰਬੂ ਨੂੰ ਅਜਿਹਾ ਮਾਰਿਆ ਜੋ ਉਹ ਡਿੱਗ ਪਿਆ ਅਤੇ ਮੂਧਾ ਕਰ ਸੁੱਟਿਆ ਅਜਿਹਾ ਜੋ ਉਹ ਤੰਬੂ ਵਿਛ ਗਿਆ
14 ਤਾਂ ਉਹ ਦੇ ਨਾਲ ਦੇ ਨੇ ਉੱਤਰ ਦੇ ਕੇ ਆਖਿਆ, ਯੋਆਸ਼ ਦੇ ਪੁੱਤ੍ਰ ਗਿਦਾਊਨ ਇਸਰਾਏਲੀ ਮਨੁੱਖ ਦੀ ਤਲਵਾਰ ਖੁਣੋਂ ਹੋਰ ਇਹ ਦਾ ਕੋਈ ਅਰਥ ਨਹੀਂ, ਪਰਮੇਸ਼ੁਰ ਨੇ ਮਿਦਯਾਨ ਅਤੇ ਸਾਰੀ ਫੌਜ ਉਹ ਦੇ ਹੱਥ ਕਰ ਦਿੱਤੀ।।
15 ਅਜਿਹਾ ਹੋਇਆ ਭਈ ਜਿਸ ਵੇਲੇ ਗਿਦਾਊਨ ਨੇ ਇਹ ਸੁਫ਼ਨਾ ਤੇ ਉਸ ਦਾ ਅਰਥ ਸੁਣਿਆ ਤਾਂ ਮੱਥਾ ਟੇਕਿਆ ਅਰ ਇਸਰਾਏਲੀ ਫੌਜ ਨੂੰ ਮੁੜ ਆਇਆ ਅਰ ਬੋਲਿਆ, ਉੱਠੋ, ਕਿਉਂ ਜੋ ਯਹੋਵਾਹ ਨੇ ਮਿਦਯਾਨੀ ਫੌਜ ਨੂੰ ਤੁਹਾਡੇ ਹੱਥਾਂ ਵਿੱਚ ਕਰ ਦਿੱਤਾ!
16 ਤਦ ਉਹ ਨੇ ਤਿੰਨ ਸੌ ਮਨੁੱਖਾਂ ਦੀਆਂ ਤਿੰਨਾਂ ਟੋਲੀਆਂ ਕੀਤੀਆਂ ਅਰ ਇੱਕ ਇੱਕ ਦੇ ਹੱਥ ਵਿੱਚ ਇੱਕ ਇੱਕ ਤੁਰ੍ਹੀ ਅਰ ਸੱਖਣਾ ਘੜਾ ਦਿੱਤਾ ਅਰ ਇੱਕ ਇੱਕ ਮਸ਼ਾਲ ਘੜਿਆਂ ਦੇ ਵਿੱਚ ਰੱਖੀਂ
17 ਅਤੇ ਉਨ੍ਹਾਂ ਨੂੰ ਆਖਿਆ, ਮੇਰੇ ਵੱਲ ਵੇਖ ਕੇ ਮੇਰੇ ਵਾਂਙੁ ਕੰਮ ਕਰਨਾ ਅਤੇ ਸੁਚੇਤ ਰਹੋ। ਜਦ ਮੈਂ ਪੜਾਓ ਦੇ ਬੰਨੇ ਉੱਤੇ ਜਾ ਪੁੱਜਾਂ ਤਾਂ ਜੋ ਕੁਝ ਮੈਂ ਕਰਾਂ ਸੋ ਤੁਸੀਂ ਭੀ ਕਰਨਾ
18 ਜਦ ਮੈਂ ਅਤੇ ਓਹ ਸੱਭੇ ਜੋ ਮੇਰੇ ਨਾਲ ਦੇ ਹਨ ਤੁਰ੍ਹੀਆਂ ਵਜਾਈਏ ਤਾਂ ਤੁਸਾਂ ਸਭਨਾਂ ਨੇ ਭੀ ਪੜਾਉ ਦੇ ਸਭਨੀਂ ਬੰਨੀਂ ਤੁਰ੍ਹੀਆਂ ਵਜਾਉਣੀਆਂ ਅਤੇ ਇਹ ਜੈ ਕਾਰਾ ਬੁਲਾਓ,“ਯਹੋਵਾਹ ਅਤੇ ਗਿਦਾਊਨ ਦੀ ਜੈ!”।।
19 ਉਪਰੰਤ ਗਿਦਾਊਨ ਅਤੇ ਓਹ ਸੌ ਮਨੁੱਖ ਜੋ ਉਹ ਦੇ ਨਾਲ ਸਨ ਦੂਜੇ ਪਹਿਰੇ ਜੇ ਵੇਲੇ ਪੜਾਉ ਦੇ ਕੰਢੇ ਉੱਤੇ ਆਏ। ਉਸ ਵੇਲੇ ਪਹਿਰੇ ਅਜੇ ਹੁਣੇ ਬਦਲੇ ਸਨ, ਤਾਂ ਉਨ੍ਹਾਂ ਨੇ ਤੁਰ੍ਹੀਆਂ ਵਜਾਈਆਂ ਅਤੇ ਉਨ੍ਹਾਂ ਘੜਿਆਂ ਨੂੰ ਜੋ ਉਨ੍ਹਾਂ ਦੇ ਹੱਥ ਵਿੱਚ ਸਨ ਭੰਨ ਸੁੱਟਿਆ
20 ਅਤੇ ਉਨ੍ਹਾਂ ਤਿੰਨ੍ਹਾਂ ਟੋਲੀਆਂ ਨੇ ਤੁਰ੍ਹੀਆਂ ਵਜਾਈਆਂ ਅਤੇ ਘੜੇ ਭੰਨ ਸੁੱਟੇ ਅਤੇ ਮਸ਼ਾਲਾਂ ਨੂੰ ਆਪਣੇ ਖੱਬਿਆਂ ਹੱਥਾਂ ਵਿੱਚ ਫੜ ਲੀਤਾ ਅਤੇ ਤੁਰ੍ਹੀਆਂ ਵਜਾਉਣ ਲਈ ਆਪਣੇ ਸੱਜੇ ਹੱਥ ਵਿੱਚ ਅਤੇ ਜੈ ਕਾਰਾ ਬੁਲਾਇਆ, ਪਰਮੇਸ਼ੁਰ ਦੀ ਅਤੇ ਗਿਦਾਊਨ ਦੀ ਤੇਗ!
21 ਅਤੇ ਉਨ੍ਹਾਂ ਵਿੱਚੋਂ ਸਭ ਕੋਈ ਮਨੁੱਖ ਆਪੋ ਆਪਣੇ ਥਾਂ ਸਿਰ ਛੌਣੀ ਦੇ ਚੁਫੇਰੇ ਖਲੋਤਾ ਸੀ ਤਦ ਸਾਰੀ ਫੌਜ ਦੌੜੀ ਅਤੇ ਡਾਡਾਂ ਮਾਰਦੀ ਭੱਜ ਨਿੱਕਲੀ
22 ਉਨ੍ਹਾਂ ਨੇ ਓਹ ਤਿੰਨ ਸੌ ਤੁਰ੍ਹੀਆਂ ਵਜਾਈਆਂ ਅਤੇ ਯਹੋਵਾਹ ਨੇ ਸਭਨਾਂ ਦੀ ਤਲਵਾਰ ਉਨ੍ਹਾਂ ਦੇ ਨਾਲ ਦਿਆਂ ਅਤੇ ਸਾਰੀ ਫੌਜ ਉੱਤੇ ਚਲਵਾਈ ਅਤੇ ਫੌਜ ਬੈਤ ਸ਼ਿੱਟਾਹ ਨੂੰ ਸਰੇਰਹ ਦੀ ਵੱਲ ਅਬੇਲ ਮਹੋਲਾਹ ਤੀਕ ਜੋ ਟੱਬਾਥ ਕੋਲ ਹੈ ਭੱਜ ਗਈ
23 ਤਦ ਇਸਰਾਏਲੀ ਲੋਕ ਨਫ਼ਤਾਲੀ ਅਤੇ ਆਸ਼ੇਰ ਅਰ ਸਾਰੇ ਮਨੱਸ਼ਹ ਦੇ ਇਕੱਠੇ ਹੋ ਕੇ ਨਿੱਕਲੇ ਅਤੇ ਮਿਦਯਾਨੀਆਂ ਦੇ ਮਗਰ ਪਏ।।
24 ਤਾਂ ਗਿਦਾਊਨ ਨੇ ਇਫ਼ਰਾਈਮ ਦੇ ਸਾਰੇ ਪਹਾੜ ਵਿੱਚ ਹਲਕਾਰੇ ਘੱਲੇ ਅਤੇ ਆਖਿਆ, ਮਿਦਯਾਨੀਆਂ ਦਾ ਸਾਹਮਣਾ ਕਰਨ ਨੂੰ ਲਹਿ ਆਓ ਅਤੇ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਪਾਣੀਆਂ ਨੂੰ ਬੈਤ ਬਾਰਾਹ ਤੋੜੀ ਅਤੇ ਯਰਦਨ ਨੂੰ ਮੱਲ ਲਓ। ਤਦ ਸਾਰੇ ਇਫ਼ਰਾਈਮੀਆਂ ਨੇ ਇਕੱਠੇ ਹੋ ਕੇ ਪਾਣੀਆਂ ਨੂੰ ਬੈਤ ਬਾਰਾਹ ਅਤੇ ਯਰਦਨ ਤੋਂੜ੍ਹੀ ਮੱਲ ਲਿਆ
25 ਅਤੇ ਉਨ੍ਹਾਂ ਨੇ ਮਿਦਯਾਨ ਦਿਆਂ ਦੋਂਹ ਸਰਦਾਰਾਂ ਨੂੰ ਓਰੇਬ ਅਤੇ ਜ਼ਏਬ ਨੂੰ ਫੜਿਆ ਅਤੇ ਓਰੇਥ ਦੇ ਪੱਥਰ ਉੱਤੇ ਓਰੇਬ ਨੂੰ ਅਤੇ ਜ਼ਏਬ ਦੇ ਵੇਲਣੇ ਕੋਲ ਜ਼ਏਬ ਨੂੰ ਵੱਢ ਸੁੱਟਿਆ ਅਤੇ ਮਿਦਯਾਨ ਦੇ ਮਗਰ ਪਏ ਅਤੇ ਓਰੇਬ ਅਰ ਜ਼ਏਬ ਦੇ ਸਿਰ ਯਰਦਨ ਦੇ ਪਾਰ ਗਿਦਾਊਨ ਕੋਲ ਲੈ ਆਏ।।

Judges 7:24 Punjabi Language Bible Words basic statistical display

COMING SOON ...

×

Alert

×