Bible Languages

Indian Language Bible Word Collections

Bible Versions

Books

Judges Chapters

Judges 2 Verses

Bible Versions

Books

Judges Chapters

Judges 2 Verses

1 ਤਦ ਯਹੋਵਾਹ ਦਾ ਦੂਤ ਗਿਲਗਾਲ ਤੋਂ ਬੋਕੀਮ ਨੂੰ ਆਇਆ, ਅਤੇ ਉਸ ਨੇ ਆਖਿਆ, ਮੈਂ ਤੁਹਾਨੂੰ ਮਿਸਰੋਂ ਕੱਢ ਲਿਆਇਆਂ ਹਾ ਅਤੇ ਤੁਹਾਨੂੰ ਇਸ ਦੇਸ ਵਿੱਚ ਜਿਹਦੇ ਲਈ ਮੈਂ ਤੁਹਾਡੇ ਪਿਉ ਦਾਦਿਆਂ ਨਾਲ ਸੌਂਹ ਖਾਧੀ ਸੀ ਅਤੇ ਲੈ ਆਇਆ ਅਤੇ ਮੈਂ ਆਖਿਆ ਜੋ ਮੈਂ ਤੁਹਾਡੇ ਨਾਲ ਆਪਣਾ ਨੇਮ ਕਦੀ ਨਾ ਭੰਨਾਂਗਾ
2 ਸੋ ਤੁਸੀਂ ਇਸ ਦੇਸ ਦੇ ਵਾਸੀਆਂ ਨਾਲ ਨੇਮ ਨਾ ਬੰਨ੍ਹੋ ਸਗੋਂ ਤੁਸੀਂ ਓਹਨਾਂ ਦੀਆਂ ਜਗਵੇਦੀਆਂ ਨੂੰ ਢਾਹ ਸੁੱਟੋ, ਪਰ ਤੁਸਾਂ ਮੇਰੀ ਆਗਿਆ ਨਾ ਮੰਨੀ, ਤੁਸਾਂ ਇਉਂ ਕਾਹਨੂੰ ਕੀਤਾ?
3 ਇਸ ਲਈ ਮੈਂ ਵੀ ਆਖਿਆ, ਜੋ ਮੈਂ ਓਹਨਾਂ ਨੂੰ ਤੁਹਾਡੇ ਅੱਗੋਂ ਨਾ ਕੱਢਾਂਗਾ, ਸਗੋਂ ਉਹ ਤੁਹਾਡੀਆਂ ਵੱਖੀਆਂ ਵਿੱਚ ਕੰਡੇ ਜਿਹੇ ਅਤੇ ਓਹਨਾਂ ਦੇ ਦਿਓਤੇ ਤੁਹਾਡੇ ਲਈ ਫਾਹੀ ਹੋਣਗੇ
4 ਅਤੇ ਅਜਿਹਾ ਹੋਇਆ ਭਈ ਜਦੋਂ ਯਹੋਵਾਹ ਦੇ ਦੂਤ ਨੇ ਸਾਰੇ ਇਸਰਾਏਲੀਆਂ ਨੂੰ ਏਹ ਗੱਲਾਂ ਸੁਣਾਈਆਂ ਤਾਂ ਓਹ ਲੋਕ ਉੱਚੀ ਦੇ ਕੇ ਰੋਣ ਲੱਗੇ
5 ਓਨ੍ਹਾਂ ਨੇ ਉਸ ਥਾਂ ਦਾ ਨਾਉਂ ਬੋਕੀਮ ਰੱਖਿਆ, ਉੱਥੇ ਉਨ੍ਹਾਂ ਨੇ ਯਹੋਵਾਹ ਦੇ ਲਈ ਬਲੀਆਂ ਚੜ੍ਹਾਈਆਂ ।।
6 ਜਿਸ ਵੇਲੇ ਯਹੋਸ਼ੁਆ ਨੇ ਲੋਕਾਂ ਨੂੰ ਵਿੱਦਿਆ ਕੀਤਾ ਤਾਂ ਇਸਰਾਏਲੀਆਂ ਵਿੱਚੋਂ ਸਭ ਮਨੁੱਖ ਆਪੋ ਆਪਣੀ ਪੱਤੀ ਵਿੱਚ ਗਏ ਭਈ ਉਸ ਦੇਸ ਨੂੰ ਆਪਣੇ ਵੱਸ ਵਿੱਚ ਕਰਨ
7 ਅਤੇ ਉਹ ਲੋਕ ਯਹੋਸ਼ੁਆ ਦੇ ਜੀਉਂਦੇ ਜੀਅ ਅਤੇ ਜਦ ਤੀਕ ਓਹ ਬਜ਼ੁਰਗ ਜੀਉਂਦੇ ਰਹੇ ਜਿਹੜੇ ਯਹੋਸ਼ੁਆ ਦੇ ਪਿੱਛੇ ਜੀਉਂਦੇ ਸਨ ਜਿੰਨ੍ਹਾਂ ਨੇ ਯਹੋਵਾਹ ਦੇ ਸਾਰੇ ਵੱਡੇ ਕੰਮ ਡਿੱਠੇ ਜੋ ਉਸ ਨੇ ਇਸਰਾਏਲ ਦੇ ਲਈ ਕੀਤੇ ਤਦ ਤੀਕ ਯਹੋਵਾਹ ਦੀ ਉਪਾਸਨਾ ਕਰਦੇ ਰਹੇ
8 ਅਤੇ ਨੂਨ ਦਾ ਪੁੱਤ੍ਰ ਯਹੋਵਾਹ ਦਾ ਦਾਸ ਯਹੋਸ਼ੁਆ ਇੱਕ ਸੌ ਦੱਸਾਂ ਵਰਿਹਾਂ ਦਾ ਹੋ ਕੇ ਮਰ ਗਿਆ
9 ਅਤੇ ਓਹਨਾਂ ਨੇ ਉਸ ਦੀ ਪੱਤੀ ਦੀ ਧਰਤੀ ਤਿਮਨਥ- ਹਰਸ ਵਿੱਚ ਇਫਰਾਈਮ ਦੇ ਪਹਾੜ ਦੇ ਉੱਤੇ ਜੋ ਗਾਸ਼ ਦੇ ਪਹਾੜ ਦੇ ਉੱਤਰ ਵੱਲ ਹੈ ਉਸ ਨੂੰ ਦੱਬ ਦਿੱਤਾ
10 ਗੱਲ ਕਾਹਦੀ ਉਸ ਪੀੜ੍ਹੀ ਦੇ ਸਾਰੇ ਲੋਕ ਆਪਣੇ ਪਿੱਤ੍ਰਾਂ ਨਾਲ ਜਾ ਰਲੇ ਅਤੇ ਉਨ੍ਹਾਂ ਦੇ ਪਿੱਛੋਂ ਇੱਕ ਹੋਰ ਪੀੜ੍ਹੀ ਉੱਠੀ, ਜਿਸ ਨੇ ਨਾ ਯਹੋਵਾਹ ਨੂੰ ਨਾ ਉਸ ਕੰਮ ਨੂੰ ਜੋ ਉਸ ਨੇ ਇਸਰਾਏਲ ਦੇ ਲਈ ਕੀਤਾ ਸੀ ਜਾਤਾ ।।
11 ਤਦ ਇਸਰਾਏਲੀਆਂ ਨੇ ਯਹੋਵਾਹ ਦੇ ਅੱਗੇ ਬੁਰਿਆਈ ਕੀਤੀ ਅਤੇ ਬਆਲਾਂ ਦੀ ਪੂਜਾ ਕਰਨ ਲੱਗੇ
12 ਉਨ੍ਹਾਂ ਨੇ ਯਹੋਵਾਹ ਆਪਣੇ ਪਿਉ ਦਾਦਿਆਂ ਦੇ ਪਰਮੇਸ਼ੁਰ ਨੂੰ ਜੋ ਉਨ੍ਹਾਂ ਨੂੰ ਮਿਸਰ ਦੇਸ ਵਿੱਚੋਂ ਕੱਢ ਲਿਆਇਆ ਸੀ ਛੱਡ ਦਿੱਤਾ ਅਤੇ ਓਪਰਿਆਂ ਦਿਓਤਿਆਂ ਦੀ ਉਨ੍ਹਾਂ ਲੋਕਾਂ ਦਿਆਂ ਦਿਓਤਿਆਂ ਦੇ ਵਿੱਚੋਂ ਜੋ ਉਨ੍ਹਾਂ ਦੇ ਆਲੇ ਦੁਆਲੇ ਸਨ, ਪੂਜਾ ਕੀਤੀ, ਅਤੇ ਉਨ੍ਹਾਂ ਦੇ ਅੱਗੇ ਮੱਥਾ ਟੇਕਿਆ, ਅਤੇ ਯਹੋਵਾਹ ਦਾ ਕ੍ਰੋਧ ਉਕਸਾਇਆ
13 ਸੋ ਉਨ੍ਹਾਂ ਨੇ ਯਹੋਵਾਹ ਨੂੰ ਛੱਡ ਦਿੱਤਾ, ਅਰ ਬਆਲ ਅਤੇ ਅਸ਼ਤਾਰੋਥ ਦੀ ਪੂਜਾ ਕੀਤੀ ।।
14 ਤਦ ਯਹੋਵਾਹ ਦਾ ਕ੍ਰੋਧ ਇਸਰਾਏਲ ਉੱਤੇ ਭੜਕਿਆ ਅਤੇ ਉਹ ਨੇ ਉਨ੍ਹਾਂ ਨੂੰ ਲੁਟੇਰਿਆਂ ਦੇ ਹੱਥ ਵਿੱਚ ਦੇ ਦਿੱਤਾ ਜਿਨ੍ਹਾਂ ਨੇ ਉਨ੍ਹਾਂ ਨੂੰ ਲੁੱਟ ਲੀਤਾ ਅਤੇ ਉਨ੍ਹਾਂ ਦੇ ਵੈਰੀਆਂ ਦੇ ਹੱਥ ਜੋ ਚੁਫੇਰੇ ਸਨ ਉਨ੍ਹਾਂ ਨੂੰ ਵੇਚ ਦਿੱਤਾ ਜੋ ਫੇਰ ਆਪਣੇ ਵੈਰੀਆਂ ਤੱਕ ਨਾ ਖਲੋ ਸੱਕੇ
15 ਅਤੇ ਜਿੱਥੇ ਕਿਤੇ ਓਹ ਬਾਹਰ ਨਿੱਕਲੇ, ਯਹੋਵਾਹ ਦਾ ਹੱਥ ਉਨ੍ਹਾਂ ਉੱਤੇ ਬੁਰਿਆਈ ਦੇ ਲਈ ਸੀ ਜਿੱਕਰ ਯਹੋਵਾਹ ਨੇ ਆਖਿਆ ਸੀ ਅਤੇ ਜਿੱਕਰ ਯਹੋਵਾਹ ਨੇ ਉਨ੍ਹਾਂ ਨਾਲ ਸੌਂਹ ਖਾਧੀ ਸੀ ਸੋ ਉਹ ਬਹੁਤ ਔਖੇ ਹੋਏ ।।
16 ਤਦ ਯਹੋਵਾਹ ਨੇ ਨਿਆਈਆਂ ਨੂੰ ਠਹਿਰਾਇਆ ਜਿਨ੍ਹਾਂ ਨੇ ਲੁਟੇਰਿਆਂ ਦੇ ਹੱਥੋਂ ਉਨ੍ਹਾਂ ਨੂੰ ਛੁਡਾ ਦਿੱਤਾ
17 ਪਰ ਉਨ੍ਹਾਂ ਨੇ ਆਪਣੇ ਨਿਆਈਆਂ ਨੂੰ ਭੀ ਨਾ ਮੰਨਿਆ ਸਗੋਂ ਓਪਰਿਆਂ ਦਿਓਤਿਆਂ ਦੇ ਮਗਰ ਲੱਗ ਕੇ ਅਪਰਾਧੀ ਹੋਏ ਅਤੇ ਉਨ੍ਹਾਂ ਨੂੰ ਮੱਥਾ ਟੇਕਿਆ ਅਤੇ ਓਹ ਉਸ ਰਾਹੋਂ ਛੇਤੀ ਨਾਲ ਮੁੜ ਗਏ ਜਿਸ ਦੇ ਵਿੱਚ ਉਨ੍ਹਾਂ ਦੇ ਪਿਉ ਦਾਦੇ ਯਹੋਵਾਹ ਦੀ ਆਗਿਆਕਾਰੀ ਕਰਦੇ ਹੋਏ ਤੁਰਦੇ ਸਨ ਅਤੇ ਉਨ੍ਹਾਂ ਵਾਂਙੁ ਨਾ ਵਰਤੇ
18 ਤਦ ਯਹੋਵਾਹ ਨੇ ਉਨ੍ਹਾਂ ਦੇ ਲਈ ਨਿਆਈਆਂ ਨੂੰ ਠਹਿਰਾਇਆ ਤਾਂ ਯਹੋਵਾਹ ਉਨ੍ਹਾਂ ਨਿਆਈਆਂ ਦੇ ਸੰਗ ਸੀ ਅਤੇ ਜਦ ਤੀਕ ਨਿਆਈ ਜੀਉਂਦਾ ਸੀ ਉਨ੍ਹਾਂ ਦੇ ਵੈਰੀਆਂ ਦੇ ਹੱਥੋਂ ਉਨ੍ਹਾਂ ਨੂੰ ਛੁਡਾਉਂਦਾ ਰਿਹਾ ਇਸ ਲਈ ਜੋ ਯਹੋਵਾਹ ਨੇ ਉਨ੍ਹਾਂ ਦੀ ਦੁਹਾਈ ਤੋਂ ਜੋ ਓਹ ਆਪਣੇ ਦੁੱਖ ਦਾਈ ਅਤੇ ਲੁਟੇਰਿਆਂ ਦੇ ਕਾਰਨ ਦਿੰਦੇ ਸਨ ਰੰਜ ਕੀਤਾ
19 ਅਤੇ ਅਜਿਹਾ ਹੋਇਆ ਕੇ ਤਦ ਉਹ ਨਿਆਈਂ ਮਰ ਗਿਆ ਤਾਂ ਓਹ ਫੇਰ ਬੇਮੁਖ ਹੋਏ ਅਤੇ ਓਹ ਆਪਣਿਆਂ ਪਿਉ ਦਾਦਿਆਂ ਨਾਲੋਂ ਆਪ ਵਧੀਕ ਅਪਰਾਧੀ ਬਣੇ ਇਸ ਲਈ ਜੋ ਉਹ ਓਪਰਿਆਂ ਦਿਓਤਿਆਂ ਦੀ ਪੂਜਾ ਕਰਨ ਲਈ ਉਨ੍ਹਾਂ ਦੇ ਮਗਰ ਲੱਗੇ ਅਤੇ ਉਨ੍ਹਾਂ ਦੇ ਅੱਗੇ ਮੱਥੇ ਟੇਕੇ ਅਰ ਉਹ ਆਪੋ ਆਪਣੇ ਕੰਮਾਂ ਅਰ ਆਪੋ ਆਪਣੋ ਕੁਰਾਹ ਤੋਂ ਮੁੜਦੇ ਨਹੀਂ ਸਨ ।।
20 ਤਾਂ ਯਹੋਵਾਹ ਦਾ ਕ੍ਰੋਧ ਇਸਰਾਏਲ ਉੱਤੇ ਫੇਰ ਭੜਕਿਆ ਅਤੇ ਉਸ ਨੇ ਆਖਿਆ, ਇਸ ਲਈ ਜੋ ਇਸ ਕੌਮ ਨੇ ਮੇਰੇ ਉਸ ਨੇਮ ਨੂੰ ਜੋ ਮੈਂ ਉਨ੍ਹਾਂ ਦੇ ਪਿਉ ਦਾਦਿਆਂ ਨਾਲ ਬੰਨਿਆਂ ਸੀ ਤੋੜ ਸੁੱਟਿਆ ਅਤੇ ਮੇਰੀ ਆਗਿਆ ਨਾ ਸੁਣੀ
21 ਤਾਂ ਮੈਂ ਭੀ ਹੁਣ ਉਨ੍ਹਾਂ ਲੋਕਾਂ ਵਿੱਚੋਂ ਜਿਨ੍ਹਾਂ ਨੂੰ ਯਹੋਸ਼ੁਆ ਛੱਡ ਕੇ ਮਰ ਗਿਆ ਸੀ ਕਿਸੇ ਨੂੰ ਭੀ ਉਨ੍ਹਾਂ ਦੇ ਅੱਗੋਂ ਨਾ ਕੱਢਾਂਗਾ
22 ਭਈ ਮੈਂ ਉਨ੍ਹਾਂ ਲੋਕਾਂ ਦੇ ਰਾਹੀਂ ਇਸਰਾਏਲ ਦਾ ਪਰਤਾਵਾ ਲਵਾਂ ਜੋ ਯਹੋਵਾਹ ਦੇ ਰਾਹ ਉੱਤੇ ਤੁਰਨ ਲਈ ਜਿੱਕਰ ਉਨ੍ਹਾਂ ਦੇ ਪਿਉ ਦਾਦੇ ਰਾਜ਼ੀ ਹੁੰਦੇ ਸਨ ਉਹ ਰਾਜ਼ੀ ਹੋਣਗੇ ਯਾ ਨਹੀਂ
23 ਸੋ ਯਹੋਵਾਹ ਨੇ ਉਨ੍ਹਾਂ ਲੋਕਾਂ ਨੂੰ ਰਹਿਣ ਦਿੱਤਾ ਅਤੇ ਉਨ੍ਹਾਂ ਨੂੰ ਛੇਤੀ ਨਾ ਕੱਢਿਆ ਅਤੇ ਯਹੋਸ਼ੁਆ ਦੇ ਹੱਥ ਵਿੱਚ ਭੀ ਉਨ੍ਹਾਂ ਨੂੰ ਨਾ ਦਿੱਤਾ ।।

Judges 2:1 Punjabi Language Bible Words basic statistical display

COMING SOON ...

×

Alert

×