Indian Language Bible Word Collections
John 4:40
John Chapters
John 4 Verses
Books
Old Testament
New Testament
Bible Versions
English
Tamil
Hebrew
Greek
Malayalam
Hindi
Telugu
Kannada
Gujarati
Punjabi
Urdu
Bengali
Oriya
Marathi
Assamese
Books
Old Testament
New Testament
John Chapters
John 4 Verses
1
|
ਉਪਰੰਤ ਜਾਂ ਪ੍ਰਭੁ ਨੇ ਜਾਣਿਆ ਕਿ ਫ਼ਰੀਸੀਆਂ ਨੇ ਇਹ ਸੁਣਿਆ ਹੈ ਕਿ ਯਿਸੂ ਯੂਹੰਨਾ ਨਾਲੋਂ ਬਹੁਤ ਚੇਲੇ ਬਣਾਉਂਦਾ ਅਤੇ ਉਨ੍ਹਾਂ ਨੂੰ ਬਪਤਿਸਮਾ ਦਿੰਦਾ ਹੈ |
2
|
ਭਾਵੇਂ ਯਿਸੂ ਆਪੇ ਤਾਂ ਨਹੀਂ ਪਰ ਉਸ ਦੇ ਚੇਲੇ ਬਪਤਿਸਮਾ ਦਿੰਦੇ ਸਨ |
3
|
ਤਦੋਂ ਉਹ ਯਹੂਦਿਯਾ ਨੂੰ ਛੱਡ ਕੇ ਗਲੀਲ ਵਿੱਚ ਗਿਆ |
4
|
ਅਤੇ ਉਸ ਨੂੰ ਸਾਮਰਿਯਾ ਦੇ ਵਿੱਚੋਂ ਦੀ ਲੰਘਣਾ ਪਿਆ |
5
|
ਉਹ ਸੁਖਾਰ ਨਾਮੇ ਸਾਮਰਿਯਾ ਦੇ ਇੱਕ ਨਗਰ ਦੇ ਕੋਲ ਆਇਆ ਜੋ ਉਸ ਜਿਮੀਨ ਦੇ ਨੇੜੇ ਸੀ ਜਿਹੜੀ ਯਾਕੂਬ ਨੇ ਆਪਣੇ ਪੁੱਤਰ ਯੂਸੁਫ਼ ਨੂੰ ਦਿੱਤੀ |
6
|
ਅਰ ਉੱਥੇ ਯਾਕੂਬ ਦਾ ਖੂਹ ਹੈਸੀ ਸੋ ਯਿਸੂ ਪੈਂਡੇ ਤੋਂ ਥੱਕ ਕੇ ਉਸ ਖੂਹ ਉੱਤੇ ਐਵੇਂ ਬੈਠ ਗਿਆ। ਉਹ ਦੁਪਹਿਰਕੁ ਦਾ ਵੇਲਾ ਸੀ |
7
|
ਤਦ ਸਾਮਰਿਯਾ ਦੀ ਇੱਕ ਤੀਵੀਂ ਪਾਣੀ ਭਰਨੇ ਆਈ। ਯਿਸੂ ਨੇ ਉਹ ਨੂੰ ਆਖਿਆ, ਮੈਨੂੰ ਜਲ ਪਿਆ |
8
|
ਕਿਉਂ ਜੋ ਉਸ ਦੇ ਚੇਲੇ ਖਾਣ ਲਈ ਕੁਝ ਮੁੱਲ ਲਿਆਉਣ ਨੂੰ ਨਗਰ ਵਿੱਚ ਗਏ ਹੋਏ ਸਨ |
9
|
ਤਾਂ ਉਸ ਸਾਮਰੀ ਤੀਵੀਂ ਨੇ ਉਹ ਨੂੰ ਆਖਿਆ, ਭਲਾ, ਤੂੰ ਯਹੂਦੀ ਹੋ ਕੇ ਮੇਰੇ ਕੋਲੋਂ ਜੋ ਸਾਮਰੀ ਤੀਵੀਂ ਹਾਂ ਪੀਣ ਨੂੰ ਕਿਵੇਂ ਮੰਗਦਾ ਹੈਂॽ ਕਿਉਂ ਜੋ ਯਹੂਦੀ ਸਾਮਰੀਆਂ ਨਾਲ ਨਹੀਂ ਵਰਤਦੇ |
10
|
ਯਿਸੂ ਨੇ ਉਹ ਨੂੰ ਉੱਤਰ ਦਿੱਤਾ, ਜੇ ਤੂੰ ਪਰਮੇਸ਼ੁਰ ਦੀ ਬਖ਼ਸ਼ਿਸ਼ ਨੂੰ ਜਾਣਦੀ ਅਤੇ ਇਹ ਕੀ ਉਹ ਕੌਣ ਹੈ ਜੋ ਤੈਨੂੰ ਆਖਦਾ ਹੈ ਭਈ ਮੈਨੂੰ ਜਲ ਪਿਆ ਤਾਂ ਤੂੰ ਉਸ ਕੋਲੋਂ ਮੰਗਦੀ ਅਤੇ ਉਹ ਤੈਨੂੰ ਅੰਮ੍ਰਿਤ ਜਲ ਦਿੰਦਾ |
11
|
ਤੀਵੀਂ ਨੇ ਉਸ ਨੂੰ ਆਖਿਆ, ਮਹਾਰਾਜ ਤੇਰੇ ਕੋਲ ਕੋਈ ਡੋਲ ਭੀ ਨਹੀਂ ਹੈ ਅਤੇ ਨਾਲੇ ਖੂਹ ਭੀ ਡੂੰਘਾ ਹੈ ਫੇਰ ਅੰਮ੍ਰਿਤ ਜਲ ਤੈਨੂੰ ਕਿੱਥੋਂ ਮਿਲਿਆ ਹੈॽ |
12
|
ਭਲਾ, ਤੂੰ ਸਾਡੇ ਪਿਤਾ ਯਾਕੂਬ ਤੋਂ ਵਡਾ ਹੈਂ ਜਿਹ ਨੇ ਸਾਨੂੰ ਇਹ ਖੂਹ ਦਿੱਤਾ ਅਤੇ ਓਹ ਨੇ ਆਪ, ਨਾਲੇ ਉਹ ਦੇ ਪੁੱਤ੍ਰਾਂ ਅਤੇ ਉਹ ਦੇ ਪਸ਼ੂਆਂ ਨੇ ਇਸ ਵਿੱਚੋਂ ਪੀਤਾॽ |
13
|
ਯਿਸੂ ਨੇ ਉਹ ਨੂੰ ਉੱਤਰ ਦਿੱਤਾ ਕਿ ਹਰੇਕ ਜੋ ਇਹ ਜਲ ਪੀਂਦਾ ਹੈ ਸੋ ਫੇਰ ਤਿਹਾਇਆ ਹੋਵੇਗਾ |
14
|
ਪਰ ਜੋ ਕੋਈ ਮੇਰਾ ਦਿੱਤਾ ਹੋਇਆ ਜਲ ਪੀਏਗਾ ਸੋ ਸਦੀਪਕਾਲ ਤੀਕੁ ਕਦੇ ਤਿਹਾਇਆ ਨਾ ਹੋਵੇਗਾ ਬਲਕਿ ਉਹ ਜਲ ਜੋ ਮੈਂ ਉਹ ਨੂੰ ਦਿਆਂਗਾ ਉਹ ਦੇ ਵਿੱਚ ਜਲ ਦਾ ਇੱਕ ਸੋਮਾ ਬਣ ਜਾਵੇਗਾ ਜੋ ਅਨੰਤ ਜੀਉਣ ਤੀਕੁਰ ਉੱਛਲਦਾ ਰਹੇਗਾ |
15
|
ਤੀਵੀਂ ਨੇ ਉਸ ਨੂੰ ਆਖਿਆ, ਮਹਾਰਾਜ ਇਹ ਜਲ ਮੈਨੂੰ ਦਿਓ ਜੋ ਮੈਂ ਤਿਹਾਈ ਨਾ ਹੋਵਾਂ, ਨਾ ਐਥੋਂ ਤਾਈਂ ਭਰਨ ਨੂੰ ਆਇਆ ਕਰਾਂ |
16
|
ਯਿਸੂ ਨੇ ਉਹ ਨੂੰ ਆਖਿਆ, ਜਾਹ ਆਪਣੇ ਪਤੀ ਨੂੰ ਐੱਥੇ ਸੱਦ ਲਿਆ |
17
|
ਤੀਵੀਂ ਨੇ ਉਸ ਨੂੰ ਉੱਤਰ ਦਿੱਤਾ ਕਿ ਮੇਰਾ ਪਤੀ ਹੈ ਨਹੀਂ । ਯਿਸੂ ਨੇ ਉਹ ਨੂੰ ਆਖਿਆ, ਤੈਂ ਠੀਕ ਆਖਿਆ ਜੋ ਮੇਰਾ ਪਤੀ ਹੈ ਨਹੀਂ |
18
|
ਕਿਉਂਕਿ ਤੂੰ ਪੰਜ ਪਤੀ ਕਰ ਚੁੱਕੀ ਹੈਂ ਅਤੇ ਜਿਹੜਾ ਹੁਣ ਤੇਰੇ ਕੋਲ ਹੈ ਸੋ ਤੇਰਾ ਪਤੀ ਨਹੀਂ, ਤੈਂ ਇਹ ਸੱਤ ਆਖਿਆ ਹੈ! |
19
|
ਤੀਵੀਂ ਨੇ ਉਸ ਨੂੰ ਕਿਹਾ, ਪ੍ਰਭੁ ਜੀ ਮੈਨੂੰ ਸੁੱਝਦਾ ਹੈ ਜੋ ਤੁਸੀਂ ਕੋਈ ਨਬੀ ਹੋ |
20
|
ਸਾਡੇ ਪਿਉ ਦਾਦਿਆਂ ਨੇ ਇਸ ਪਰਬਤ ਉੱਤੇ ਭਗਤੀ ਕੀਤੀ ਅਤੇ ਤੁਸੀਂ ਲੋਕ ਆਖਦੇ ਹੋ ਜੋ ਉਹ ਅਸਥਾਨ ਯਰੂਸ਼ਲਮ ਵਿੱਚ ਹੈ ਜਿੱਥੇ ਭਗਤੀ ਕਰਨੀ ਚਾਹੀਦੀ ਹੈ |
21
|
ਯਿਸੂ ਨੇ ਉਹ ਨੂੰ ਆਖਿਆ, ਹੇ ਬੀਬੀ, ਤੂੰ ਮੇਰੀ ਪਰਤੀਤ ਕਰ ਕਿ ਉਹ ਸਮਾਂ ਆਉਂਦਾ ਹੈ ਜਦ ਤੁਸੀਂ ਨਾ ਤਾਂ ਇਸ ਪਰਬਤ ਉੱਤੇ ਅਤੇ ਨਾ ਯਰੂਸ਼ਲਮ ਵਿੱਚ ਪਿਤਾ ਦੀ ਭਗਤੀ ਕਰੋਗੇ |
22
|
ਤੁਸੀਂ ਜਿਹ ਨੂੰ ਨਹੀਂ ਜਾਣਦੇ ਉਸ ਦੀ ਭਗਤੀ ਕਰਦੇ ਹੋ। ਅਸੀਂ ਉਹ ਦੀ ਭਗਤੀ ਕਰਦੇ ਹਾਂ ਜਿਹ ਨੂੰ ਜਾਣਦੇ ਹਾਂ ਇਸ ਲਈ ਜੋ ਮੁੱਕਤੀ ਯਹੂਦੀਆਂ ਤੋਂ ਹੈ |
23
|
ਪਰ ਉਹ ਸਮਾ ਆਉਂਦਾ ਹੈ ਸਗੋਂ ਹੁਣੇ ਹੈ ਜੋ ਸੱਚੇ ਭਗਤ ਆਤਮਾ ਅਰ ਸਚਿਆਈ ਨਾਲ ਪਿਤਾ ਦੀ ਭਗਤੀ ਕਰਨਗੇ ਕਿਉਂਕਿ ਪਿਤਾ ਏਹੋ ਜੇਹੇ ਭਗਤਾਂ ਨੂੰ ਚਾਹੁੰਦਾ ਹੈ |
24
|
ਪਰਮੇਸ਼ੁਰ ਆਤਮਾ ਹੈ ਅਤੇ ਜੋ ਉਹ ਦੀ ਭਗਤੀ ਕਰਦੇ ਹਨ ਉਨ੍ਹਾਂ ਨੂੰ ਚਾਹੀਦਾ ਹੈ ਭਈ ਓਹ ਆਤਮਾ ਅਤੇ ਸਚਿਆਈ ਨਾਲ ਭਗਤੀ ਕਰਨ |
25
|
ਤੀਵੀਂ ਨੇ ਉਸ ਨੂੰ ਆਖਿਆ, ਮੈਂ ਜਾਣਦੀ ਹਾਂ ਜੋ ਮਸੀਹ ਆਉਂਦਾ ਹੈ ਜਿਹ ਨੂੰ ਖ੍ਰਿਸਟੁਸ ਕਰਕੇ ਸੱਦੀਦਾ ਹੈ। ਜਾਂ ਉਹ ਆਊਗਾ ਤਾਂ ਸਾਨੂੰ ਸੱਭੋ ਕੁਝ ਦੱਸੂ |
26
|
ਯਿਸੂ ਨੇ ਉਹ ਨੂੰ ਆਖਿਆ, ਮੈਂ ਜੋ ਤੇਰੇ ਨਾਲ ਬੋਲਦਾ ਹਾਂ ਸੋ ਉਹੋ ਹੀ ਹਾਂ।। |
27
|
ਇੰਨੇ ਨੂੰ ਉਸ ਦੇ ਚੇਲੇ ਆ ਗਏ ਅਤੇ ਅਚਰਜ ਮੰਨਿਆ ਜੋ ਉਹ ਤੀਵੀਂ ਨਾਲ ਗੱਲਾਂ ਕਰਦਾ ਹੈ ਤਾਂ ਵੀ ਕਿਨੇ ਨਾ ਆਖਿਆ ਭਈ ਤੂੰ ਕੀ ਮੰਗਦਾ ਹੈਂ ਯਾ ਇਸ ਨਾਲ ਕਿਉਂ ਗੱਲਾਂ ਕਰਦਾ ਹੈਂ ॽ |
28
|
ਉਪਰੰਤ ਤੀਵੀਂ ਆਪਣਾ ਘੜਾ ਛੱਡ ਕੇ ਨਗਰ ਵਿੱਚ ਗਈ ਅਤੇ ਲੋਕਾਂ ਨੂੰ ਆਖਣ ਲੱਗੀ, |
29
|
ਚੱਲੋ, ਇੱਕ ਮਨੁੱਖ ਨੂੰ ਵੇਖੋ ਜਿਹ ਨੇ ਜੋ ਕੁਝ ਮੈਂ ਕੀਤਾ ਹੈ ਸੱਭੋ ਮੈਨੂੰ ਦੱਸ ਦਿੱਤਾ! ਇਹ ਕਿਤੇ ਮਸੀਹ ਤਾਂ ਨਹੀਂॽ |
30
|
ਤਾਂ ਓਹ ਨਗਰੋਂ ਨਿੱਕਲ ਕੇ ਉਸ ਦੇ ਕੋਲ ਆਉਣ ਲੱਗੇ |
31
|
ਇੰਨੇ ਨੂੰ ਚੇਲਿਆਂ ਨੇ ਇਹ ਕਹਿ ਕੇ ਉਸ ਦੇ ਅੱਗੇ ਅਰਜ਼ ਕੀਤੀ ਕਿ ਸੁਆਮੀ ਜੀ, ਖਾਹ ਲੈ |
32
|
ਪਰ ਉਸ ਨੇ ਉਨ੍ਹਾਂ ਨੂੰ ਆਖਿਆ, ਖਾਣ ਲਈ ਮੇਰੇ ਕੋਲ ਭੋਜਨ ਹੈ ਜਿਹ ਨੂੰ ਤੁਸੀਂ ਨਹੀਂ ਜਾਣਦੇ |
33
|
ਇਸ ਕਾਰਨ ਚੇਲੇ ਆਪਸ ਵਿੱਚ ਕਹਿਣ ਲੱਗੇ, ਕੀ ਕੋਈ ਇਹ ਦੇ ਖਾਣ ਲਈ ਕੁਝ ਲਿਆਇਆ ਹੈॽ |
34
|
ਯਿਸੂ ਨੇ ਉਨ੍ਹਾਂ ਨੂੰ ਆਖਿਆ, ਮੇਰਾ ਭੋਜਨ ਇਹੋ ਹੈ ਜੋ ਆਪਣੇ ਭੇਜਣ ਵਾਲੇ ਦੀ ਮਰਜ਼ੀ ਉੱਤੇ ਚੱਲਾਂ ਅਰ ਉਹ ਦਾ ਕੰਮ ਸੰਪੂਰਨ ਕਰਾਂ |
35
|
ਕੀ ਤੁਸੀਂ ਨਹੀਂ ਆਖਦੇ ਹੋ ਕਿ ਅਜੇ ਚਾਰ ਮਹੀਨੇ ਹਨ ਤਦ ਵਾਢੀ ਹੋਵੇਗੀॽ ਵੇਖੋ ਮੈਂ ਤੁਹਾਨੂੰ ਆਖਦਾ ਹਾਂ ਜੋ ਆਪਣੀਆਂ ਅੱਖਾਂ ਚੁੱਕੋ ਅਤੇ ਪੈਲੀਆਂ ਨੂੰ ਵੇਖੋ ਜੋ ਓਹ ਵਾਢੀ ਦੇ ਲਈ ਪੱਕ ਕੇ ਪੀਲੀਆਂ ਹੋ ਗਈਆਂ |
36
|
ਜਿਹੜਾ ਵੱਢਦਾ ਹੈ ਉਹ ਮਜੂਰੀ ਲੈਂਦਾ ਅਤੇ ਸਦੀਪਕ ਜੀਉਣ ਲਈ ਫਲ ਇਕੱਠਾ ਕਰਦਾ ਹੈ ਤਾਂ ਬੀਜਣ ਵਾਲਾ ਅਤੇ ਵੱਢਣ ਵਾਲਾ ਦੋਵੇਂ ਅਨੰਦ ਹੋਣ |
37
|
ਕਿਉਂ ਜੋ ਇਸ ਤੇ ਇਹ ਕਹਾਉਤ ਠੀਕ ਫੱਬਦੀ ਹੈ ਕਿ ਬੀਜੇ ਕੋਈ ਅਤੇ ਵੱਢੇ ਕੋਈ |
38
|
ਜਿਹ ਦੇ ਵਿੱਚ ਤੁਸਾਂ ਮਿਹਨਤ ਨਾ ਕੀਤੀ ਉਹ ਦੇ ਵੱਢਣ ਨੂੰ ਮੈਂ ਤੁਹਾਨੂੰ ਘੱਲਿਆ। ਹੋਰਨਾਂ ਨੇ ਮਿਹਨਤ ਕੀਤੀ ਅਰ ਤੁਸੀਂ ਉਨ੍ਹਾਂ ਦੀ ਮਿਹਨਤ ਵਿੱਚ ਸਾਂਝੀ ਹੋਏ।। |
39
|
ਉਸ ਨਗਰ ਦੇ ਸਾਮਰੀਆਂ ਵਿੱਚੋਂ ਬਹੁਤਿਆਂ ਨੇ ਉਸ ਤੀਵੀਂ ਦੇ ਕਹਿਣੇ ਕਰਕੇ ਉਸ ਉੱਤੇ ਨਿਹਚਾ ਕੀਤੀ ਕਿ ਉਹ ਨੇ ਸਾਖੀ ਦਿੱਤੀ ਸੀ ਭਈ ਜੋ ਕੁਝ ਮੈਂ ਕੀਤਾ ਹੈ ਉਸ ਨੇ ਸੱਭੋ ਮੈਨੂੰ ਦੱਸ ਦਿੱਤਾ |
40
|
ਸੋ ਉਨ੍ਹਾਂ ਸਾਮਰਿਆਂ ਨੇ ਜਾਂ ਉਸ ਦੇ ਕੋਲ ਆਏ ਤਾਂ ਉਸ ਦੇ ਅੱਗੇ ਅਰਜ਼ ਕੀਤੀ ਜੋ ਸਾਡੇ ਕੋਲ ਹੀ ਰਹੇ। ਫੇਰ ਉਹ ਦੋ ਦਿਨ ਉੱਥੇ ਰਿਹਾ |
41
|
ਅਰ ਉਸ ਦੇ ਬਚਨ ਦੇ ਕਾਰਨ ਹੋਰ ਬਹੁਤਿਆਂ ਨੇ ਨਿਹਚਾ ਕੀਤੀ |
42
|
ਅਤੇ ਉਸ ਤੀਵੀਂ ਨੂੰ ਕਿਹਾ, ਹੁਣ ਜੋ ਅਸੀਂ ਨਿਹਚਾ ਕਰਦੇ ਹਾਂ ਸੋ ਤੇਰੇ ਕਹਿਣੇ ਕਰਕੇ ਨਹੀਂ ਕਿਉਂਕਿ ਅਸਾਂ ਆਪ ਸੁਣਿਆ ਹੈ ਅਤੇ ਜਾਣਦੇ ਹਾਂ ਜੋ ਇਹ ਠੀਕ ਜਗਤ ਦਾ ਤਾਰਨਹਾਰਾ ਹੈ।। |
43
|
ਇਨ੍ਹਾਂ ਦੌਹਾਂ ਦਿਨਾਂ ਦੇ ਪਿੱਛੋਂ ਉਹ ਉੱਥੋਂ ਗਲੀਲ ਨੂੰ ਚੱਲਿਆ ਗਿਆ |
44
|
ਕਿਉਂਕਿ ਯਿਸੂ ਨੇ ਆਪ ਹੀ ਸਾਖੀ ਦਿੱਤੀ ਸੀ ਜੋ ਨਬੀ ਦਾ ਆਪਣੇ ਦੇਸ ਵਿੱਚ ਆਦਰ ਨਹੀਂ ਹੁੰਦਾ |
45
|
ਸੋ ਜਦ ਉਹ ਗਲੀਲ ਵਿੱਚ ਆਇਆ ਗਲੀਲੀਆਂ ਨੇ ਉਸ ਨੂੰ ਕਬੂਲ ਕੀਤਾ ਕਿਉਂਕਿ ਸਭ ਕੁਝ ਜੋ ਉਸ ਨੇ ਯਰੂਸ਼ਲਮ ਵਿੱਚ ਤਿਉਹਾਰ ਦੇ ਵੇਲੇ ਕੀਤਾ ਸੀ ਉਨ੍ਹਾਂ ਨੇ ਵੇਖਿਆ ਇਸ ਲਈ ਜੋ ਓਹ ਵੀ ਉਸ ਤਿਉਹਾਰ ਨੂੰ ਗਏ ਸਨ ।। |
46
|
ਸੋ ਉਹ ਗਲੀਲ ਦੇ ਕਾਨਾ ਵਿੱਚ ਫੇਰ ਆਇਆ ਜਿੱਥੇ ਉਸ ਨੇ ਪਾਣੀ ਦੀ ਮੈ ਬਣਾਈ ਸੀ ਅਤੇ ਇੱਕ ਮੁਸਾਹਿਬ ਸੀ ਜਿਹ ਦਾ ਪੁੱਤ੍ਰ ਕਫ਼ਰਨਾਹੂਮ ਵਿੱਚ ਬਿਮਾਰ ਸੀ |
47
|
ਉਹ ਨੇ ਜਾਂ ਸੁਣਿਆ ਜੋ ਯਿਸੂ ਯਹੂਦਿਯਾ ਤੋਂ ਗਲੀਲ ਵਿੱਚ ਆਇਆ ਤਾਂ ਉਸ ਦੇ ਕੋਲ ਜਾ ਕੇ ਮਿੰਨਤ ਕੀਤੀ ਜੋ ਆਣ ਕੇ ਮੇਰੇ ਪੁੱਤ੍ਰ ਨੂੰ ਚੰਗਾ ਕਰੇ ਕਿਉਂਕਿ ਉਹ ਮਰਨਾਊ ਸੀ |
48
|
ਤਦੋਂ ਯਿਸੂ ਨੇ ਉਹ ਨੂੰ ਆਖਿਆ, ਜੇ ਤੁਸੀਂ ਨਿਸ਼ਾਨ ਅਤੇ ਅਚਰਜ ਕੰਮ ਨਾ ਵੇਖੋ ਤਾਂ ਪਰਤੀਤ ਕਦੀ ਨਾ ਕਰੋਗੇ |
49
|
ਮੁਸਾਹਿਬ ਨੇ ਉਸ ਨੂੰ ਆਖਿਆ, ਪ੍ਰਭੁ ਜੀ ਤੁਸੀਂ ਮੇਰੇ ਨੀਂਗਰ ਦੇ ਮਰਨ ਤੋਂ ਅੱਗੇ ਹੀ ਚੱਲੋ |
50
|
ਯਿਸੂ ਨੇ ਉਹ ਨੂੰ ਆਖਿਆ, ਜਾਹ ਤੇਰਾ ਪੁੱਤ੍ਰ ਜੀਉਂਦਾ ਹੈ। ਉਹ ਮਨੁੱਖ ਨੇ ਉਸ ਬਚਨ ਦੀ ਜਿਹੜਾ ਯਿਸੂ ਨੇ ਉਹ ਨੂੰ ਆਖਿਆ ਸੀ ਪਰਤੀਤ ਕੀਤੀ ਅਤੇ ਚੱਲਿਆ ਗਿਆ |
51
|
ਅਤੇ ਉਹ ਅਜੇ ਚੱਲਿਆ ਹੀ ਜਾਂਦਾ ਸੀ ਜੋ ਉਹ ਦੇ ਚਾਕਰ ਉਹ ਨੂੰ ਆ ਮਿਲੇ ਅਤੇ ਕਿਹਾ ਭਈ ਤੇਰਾ ਬਾਲਕ ਜੀਉਂਦਾ ਹੈ! |
52
|
ਸੋ ਉਹ ਨੇ ਉਨ੍ਹਾਂ ਤੋਂ ਪੁੱਛਿਆ ਕਿ ਉਹ ਕਿਹੜਾ ਵੇਲਾ ਸੀ ਜਦੋਂ ਉਸ ਨੂੰ ਸੁਬਿਹਤਾ ਹੋਣ ਲੱਗਾ ਸੋ ਉਨ੍ਹਾਂ ਉਹ ਨੂੰ ਆਖਿਆ, ਕੱਲ ਦੁਪਹਿਰ ਦੇ ਇੱਕ ਬਜੇ ਤੋਂ ਉਹ ਦਾ ਤਾਪ ਲਹਿ ਗਿਆ |
53
|
ਤਦ ਪਿਉ ਨੇ ਜਾਣਿਆ ਕਿ ਇਹ ਉਹੋ ਘੜੀ ਹੈ ਜਿਹ ਦੇ ਵਿੱਚ ਯਿਸੂ ਨੇ ਮੈਨੂੰ ਆਖਿਆ ਸੀ ਜੋ ਤੇਰਾ ਪੁੱਤ੍ਰ ਜੀਉਂਦਾ ਹੈ ਅਤੇ ਉਹ ਨੇ ਆਪ ਅਰ ਉਹ ਦੇ ਸਾਰੇ ਟੱਬਰ ਨੇ ਨਿਹਚਾ ਕੀਤੀ |
54
|
ਇਹ ਦੂਜਾ ਨਿਸ਼ਾਨ ਸੀ ਜਿਹੜਾ ਯਿਸੂ ਨੇ ਯਹੂਦਿਯਾ ਤੋਂ ਗਲੀਲ ਵਿੱਚ ਆਣ ਕੇ ਵਿਖਾਲਿਆ।। |