Indian Language Bible Word Collections
Job 6:5
Job Chapters
Job 6 Verses
Books
Old Testament
New Testament
Bible Versions
English
Tamil
Hebrew
Greek
Malayalam
Hindi
Telugu
Kannada
Gujarati
Punjabi
Urdu
Bengali
Oriya
Marathi
Books
Old Testament
New Testament
Job Chapters
Job 6 Verses
1
|
ਤਾਂ ਅੱਯੂਬ ਨੇ ਉੱਤਰ ਦੇ ਕੇ ਆਖਿਆ, |
2
|
ਕਾਸ਼ ਕਿ ਮੇਰੀ ਤਕਲੀਫ ਚੰਗੀ ਤਰ੍ਹਾਂ ਤੋਲੀ ਜਾਂਦੀ ਅਤੇ ਮੇਰੀ ਸਾਰੀ ਬਿਪਤਾ ਤੱਕੜੀ ਵਿੱਚ ਰੱਖੀ ਜਾਂਦੀ! |
3
|
ਹੁਣ ਤਾਂ ਉਹ ਸਮੁੰਦਰ ਦੀ ਰੇਤ ਨਾਲੋਂ ਵੀ ਭਾਰੀ ਹੁੰਦੀ, ਏਸ ਲਈ ਮੇਰੀਆਂ ਗੱਲਾਂ ਜੋਸ਼ਵਾਲੀਆਂ ਸਨ, |
4
|
ਕਿਉਂ ਜੋ ਸਰਬ ਸ਼ਕਤੀਮਾਨ ਦੇ ਬਾਣ ਮੇਰੇ ਵਿੱਚ ਲੱਗੇ ਹੋਏ ਹਨ, ਜਿਨ੍ਹਾਂ ਦੀ ਵਿਸ ਮੇਰਾ ਆਤਮਾ ਪੀਂਦਾ ਹੈ, ਪਰਮੇਸ਼ੁਰ ਦੇ ਹੌਲ ਮੇਰੇ ਵਿਰੁੱਧ ਪਾਲਾਂ ਬੰਨ੍ਹੀ ਖੜੇ ਹਨ! |
5
|
ਭਲਾ, ਜੰਗਲੀ ਗਧਾ ਘਾਹ ਉੱਤੇ ਹੀਂਗਦਾ ਹੈ? ਜਾਂ ਬਲਦ ਆਪਣੇ ਪੱਠਿਆਂ ਉੱਤੇ ਅੜਿੰਗਦਾ ਹੈ? |
6
|
ਭਲਾ, ਫਿੱਕੀ ਚੀਜ਼ ਲੂਣ ਤੋਂ ਬਿਨਾ ਖਾਈਦੀ ਹੈ, ਕੀ ਆਂਡੇ ਦੀ ਸਫੇਦੀ ਵਿੱਚ ਸੁਆਦ ਹੈ? |
7
|
ਮੇਰਾ ਜੀ ਉਨ੍ਹਾਂ ਦੇ ਛੋਹਣ ਤੋਂ ਇਨਕਾਰ ਕਰਦਾ ਹੈ, ਏਹ ਮੇਰੇ ਲਈ ਘਿਣਾਉਣੀ ਰੋਟੀ ਹਨ |
8
|
ਕਾਸ਼ ਕਿ ਮੇਰੀਆਂ ਮੰਗਾਂ ਪੂਰੀਆਂ ਹੁੰਦੀਆਂ ਅਤੇ ਪਰਮੇਸ਼ੁਰ ਮੇਰੀ ਤਾਂਘ ਮੈਨੂੰ ਦਿੰਦਾ! |
9
|
ਭਈ ਪਰਮੇਸ਼ੁਰ ਨੂੰ ਏਹ ਭਾਵੇ ਕਿ ਉਹ ਮੈਨੂੰ ਚਿੱਥ ਸੁੱਟੇ, ਆਪਣਾ ਹੱਥ ਚਲਾ ਕੇ ਮੈਨੂੰ ਕੱਟ ਸੁੱਟੇ! |
10
|
ਤਦ ਵੀ ਏਹ ਮੇਰੀ ਤਸੱਲੀ ਹੁੰਦੀ ਅਤੇ ਮੈਂ ਅਮਿਟ ਤੜਫਣ ਵਿੱਚ ਵੀ ਖ਼ੁਸ਼ੀ ਨਾਲ ਕੁੱਦ ਉੱਠਦਾ, ਭਈ ਮੈਂ ਪਵਿੱਤ੍ਰ ਪੁਰਖ ਦੀਆਂ ਗੱਲਾਂ ਦਾ ਇਨਕਾਰ ਨਹੀਂ ਕੀਤਾ ਸੀ।। |
11
|
ਮੇਰਾ ਬਲ ਤਾਂ ਹੈ ਕੀ ਭਈ ਮੈਂ ਉਡੀਕ ਰੱਖਾਂ, ਜਾਂ ਮੇਰਾ ਓੜਕ ਤਾਂ ਹੈ ਕੀ ਭਈ ਮੈਂ ਸਬਰ ਕਰਾਂ? |
12
|
ਕੀ ਮੇਰਾ ਬਲ ਪੱਥਰਾਂ ਦਾ ਬਲ ਹੈ, ਜਾਂ ਮੇਰਾ ਸਰੀਰ ਪਿੱਤਲ ਦਾ ਹੈ? |
13
|
ਕੀ ਏਹ ਨਹੀਂ ਭਈ ਮੇਰੀ ਸਹਾਇਤਾ ਮੇਰੇ ਵਿੱਚ ਨਹੀਂ, ਅਤੇ ਕਾਮਯਾਬੀ ਮੈਥੋਂ ਦੂਰ ਹਟਾਈ ਗਈ ਹੈ?।। |
14
|
ਹੁੱਸਣ ਵਾਲੇ ਲਈ ਮਿੱਤ੍ਰ ਵੱਲੋਂ ਦਯਾ ਹੋਣੀ ਚਾਹੀਦੀ ਹੈ, ਭਾਵੇਂ ਉਹ ਸਰਬ ਸ਼ਕਤੀਮਾਨ ਦਾ ਭੈ ਵੀ ਛੱਡ ਬੈਠਾ ਹੋਵੇ। |
15
|
ਮੇਰੇ ਭਰਾ ਨਦੀ ਵਾਂਙੁ ਛਲਦੇ ਹਨ, ਉਨ੍ਹਾਂ ਨਦੀਆਂ ਦਿਆਂ ਥਲਾਂ ਵਾਂਙੁ ਜਿਹੜੇ ਵਗ ਹੱਟਦੇ ਹਨ |
16
|
ਜਿਹੜੀਆਂ ਬਰਫ਼ ਦੇ ਕਾਰਨ ਕਾਲੀਆਂ ਹਨ, ਜਿਨ੍ਹਾਂ ਵਿੱਚ ਹਿਮ ਲੁਕੀ ਰਹਿੰਦੀ ਹੈ! |
17
|
ਤਪਾਂ ਦੀ ਰੁੱਤੇ ਓਹ ਅਲੋਪ ਹੋ ਜਾਂਦੀਆਂ ਹਨ, ਗਰਮੀ ਪੈਂਦਿਆਂ ਈ ਓਹ ਆਪਣੇ ਥਾਵਾਂ ਵਿੱਚ ਸੁੱਕ ਜਾਂਦੀਆਂ ਹਨ, |
18
|
ਕਾਫ਼ਲੇ ਆਪਣੇ ਰਾਹਾਂ ਤੋਂ ਮੁੜ ਜਾਂਦੇ ਹਨ, ਓਹ ਸੁੰਞੇ ਥਾਂ ਵਿੱਚ ਜਾ ਕੇ ਨਾਸ ਹੋ ਜਾਂਦੇ ਹਨ। |
19
|
ਤੇਮਾ ਦੇ ਕਾਫ਼ਲੇ ਵੇਖਦੇ ਰਹੇ, ਸਬਾ ਦੇ ਜੱਥੇ ਉਨ੍ਹਾਂ ਨੂੰ ਉਡੀਕਦੇ ਰਹੇ, |
20
|
ਓਹ ਭਰੋਸਾ ਰੱਖਣ ਦੇ ਕਾਰਨ ਲੱਜਿਆਵਾਨ ਹੋਏ, ਓਹ ਉੱਥੇ ਤੀਕ ਆਏ ਅਤੇ ਨਿਰਾਸ ਹੋਏ। |
21
|
ਹੁਣ ਤੁਸੀਂ ਮੇਰੇ ਲਈ ਐਦਾਂ ਹੀ ਹੋ, ਤੁਸੀਂ ਭਿਆਣਕ ਚੀਜ਼ ਨੂੰ ਵੇਖਦੇ ਹੀ ਡਰ ਜਾਂਦੇ ਹੋ। |
22
|
ਕੀ ਮੈਂ ਆਖਿਆ, ਮੈਨੂੰ ਕੁੱਝ ਦਿਓ? ਯਾ ‘ਆਪਣੇ ਮਾਲ ਧਨ ਵਿੱਚੋਂ ਮੇਰੇ ਲਈ ਵੱਢੀ ਦਿਓ? |
23
|
ਯਾ ਵਿਰੋਧੀ ਦੇ ਹੱਥੋਂ ਮੈਨੂੰ ਛੁਡਾਉ, ਯਾ ਜਾਲਮਾਂ ਦੇ ਹੱਥੋਂ ਮੁੱਲ ਨਾਲ ਮੇਰਾ ਛੁਟਕਾਰਾ ਕਰਾਓ? |
24
|
ਮੈਨੂੰ ਸਿਖਾਓ ਤਾਂ ਮੈਂ ਚੁਪ ਹੋ ਜਾਵਾਂਗਾ, ਜਿੱਥੇ ਮੈਂ ਭੁੱਲਿਆ ਮੈਨੂੰ ਸਮਝਾਓ। |
25
|
ਸਚਿਆਈ ਦੀਆਂ ਗੱਲਾਂ ਕਿੰਨੀਆਂ ਅਸਰ ਵਾਲੀਆਂ ਹੁੰਦੀਆਂ ਹਨ, ਪਰ ਤੁਹਾਡਾ ਝਿੜਕਣਾ ਕਿਹੜਾ ਝਿੜਕਣਾ ਹੈ? |
26
|
ਕੀ ਤੁਸੀਂ ਗੱਲਾਂ ਨੂੰ ਝਿੜਕਣਾ ਚਾਹੁੰਦੇ ਹੋ? ਪਰ ਨਿਰਾਸੇ ਦੀਆਂ ਗੱਲਾਂ ਹਵਾ ਲਈ ਹਨ! |
27
|
ਹਾਂ, ਤੁਸੀਂ ਯਤੀਮਾਂ ਉੱਤੇ (ਗੁਣਾ) ਪਾਉਂਦੇ ਹੋ, ਅਤੇ ਆਪਣੇ ਦੋਸਤ ਉੱਤੇ ਸੌਦਾਗਰੀ ਕਰਦੇ ਹੋ। |
28
|
ਹੁਣ ਤਾਂ ਕਿਰਪਾ ਕਰਕੇ ਮੇਰੀ ਵੱਲ ਮੂੰਹ ਕਰੋ, ਮੈਂ ਤੁਹਾਡੇ ਸਨਮੁਖ ਝੂਠ ਕਦੇ ਨਾ ਬੋਲਾਂਗਾ। |
29
|
ਮੁੜੋ, ਕਿ ਬੇ-ਇਨਸਾਫ਼ੀ ਨਾ ਹੋਵੇ, ਅਤੇ ਫੇਰ ਮੁੜੋ, ਮੈਂ ਉਸ ਵਿੱਚ ਧਰਮ ਉੱਤੇ ਹਾਂ। |
30
|
ਕੀ ਮੇਰੀ ਜੀਭ ਉੱਤੇ ਬੇ-ਇਨਸਾਫੀ ਹੈ? ਕੀ ਮੇਰਾ ਤਾਲੂ ਬਿਪਤਾ ਨਹੀਂ ਪਛਾਣ ਸੱਕਦਾ? |