Indian Language Bible Word Collections
Job 5:24
Job Chapters
Job 5 Verses
Books
Old Testament
New Testament
Bible Versions
English
Tamil
Hebrew
Greek
Malayalam
Hindi
Telugu
Kannada
Gujarati
Punjabi
Urdu
Bengali
Oriya
Marathi
Books
Old Testament
New Testament
Job Chapters
Job 5 Verses
1
|
ਜ਼ਰਾ ਪੁਕਾਰ, ਤੈਨੂੰ ਕੋਈ ਉੱਤਰ ਭੀ ਦੇਵੇਗਾ! ਯਾ ਪਵਿੱਤ੍ਰਾਂ ਵਿੱਚੋਂ ਤੂੰ ਕਿਹ ਦੀ ਵੱਲ ਮੂੰਹ ਕਰੇਂਗਾ? |
2
|
ਕੁੜਨਾ ਤਾਂ ਮੂਰਖ ਨੂੰ ਵੱਢ ਸਿੱਟਦੀ ਹੈ, ਅਤੇ ਜਲਣ ਭੋਲਿਆਂ ਭਾਲਿਆਂ ਨੂੰ ਮਾਰ ਸਿੱਟਦਾ ਹੈ। |
3
|
ਮੈਂ ਮੂਰਖ ਨੂੰ ਜੜ੍ਹ ਫੜਦੇ ਵੇਖਿਆ, ਪਰ ਮੈਂ ਅਚਾਣਚੱਕ ਉਹ ਦੇ ਵਸੇਬੇ ਨੂੰ ਧਿਤਕਾਰਿਆ। |
4
|
ਉਹ ਦੇ ਬੱਚੇ ਬਚਾਉਂ ਥੋਂ ਦੁਰ ਹਨ, ਅਤੇ ਫਾਟਕ ਵਿੱਚ ਮਿੱਧੇ ਜਾਂਦੇ ਹਨ, ਅਤੇ ਛੁਡਾਉਣ ਵਾਲਾ ਕੋਈ ਨਹੀਂ, |
5
|
ਜਿਹ ਦੀ ਫ਼ਸਲ ਭੁੱਖਾ ਖਾ ਲੈਂਦਾ ਹੈ, ਸਗੋਂ ਕੰਡਿਆਂ ਵਿੱਚੋਂ ਭੀ ਕੱਢ ਲੈਂਦਾ ਹੈ, ਅਤੇ ਫਾਹੀ ਉਨ੍ਹਾਂ ਦੇ ਮਾਲ ਧਨ ਨੂੰ ਹੱੜਪ ਲੈਂਦੀ ਹੈ, |
6
|
ਦੁਖ ਤਾਂ ਖ਼ਾਕ ਵਿੱਚੋਂ ਨਹੀਂ ਨਿੱਕਲਦਾ, ਨਾ ਕਸ਼ਟ ਮਿੱਟੀ ਵਿੱਚੋਂ, |
7
|
ਪਰ ਆਦਮੀ ਕਸ਼ਟ ਲਈ ਹੀ ਜੰਮਦਾ ਹੈ, ਜਿਵੇਂ ਚਿੰਗਿਆੜੇ ਉਤਾਹਾਂ ਉੱਡਦੇ ਹਨ |
8
|
ਪਰ ਮੈਂ ਪਰਮੇਸ਼ੁਰ ਦਾ ਤਾਲਿਬ ਰਹਾਂਗਾ, ਅਤੇ ਆਪਣਾ ਮੁਕਦਮਾ ਪਰਮੇਸ਼ੁਰ ਦੇ ਸਪੁਰਦ ਕਰਾਂਗਾ, |
9
|
ਜਿਹੜਾ ਵੱਡੇ ਵੱਡੇ ਦੇ ਅਥਾਹ ਕੰਮ ਅਤੇ ਅਣਗਿਣਤ ਅਚਰਜ ਕਰਦਾ ਹੈ, |
10
|
ਜਿਹੜਾ ਮੀਂਹ ਧਰਤੀ ਉੱਤੇ ਪਾਉਂਦਾ ਹੈ, ਅਤੇ ਪੈਲੀਆਂ ਵਿੱਚ ਪਾਣੀ ਘੱਲਦਾ ਹੈ, |
11
|
ਤਾਂ ਜੋ ਉਹ ਨੀਚਾਂ ਨੂੰ ਉੱਚਾ ਕਰੇ, ਅਤੇ ਮਾਤਮ ਕਰਨ ਵਾਲੇ ਚੈਨ ਵਿੱਚ ਉੱਚੇ ਕੀਤੇ ਜਾਂਦੇ ਹਨ। |
12
|
ਉਹ ਚਲਾਕਾਂ ਦੀਆਂ ਜੁਗਤੀਆਂ ਨੂੰ ਅਕਾਰਥ ਕਰ ਦਿੰਦਾ ਹੈ, ਅਤੇ ਉਨ੍ਹਾਂ ਦੇ ਹੱਥ ਸਫਲ ਨਹੀਂ ਹੁੰਦੇ। |
13
|
ਉਹ ਬੁੱਧਵਾਨਾਂ ਨੂੰ ਉਨ੍ਹਾਂ ਦੀ ਚਤੁਰਾਈ ਵਿੱਚ ਫਸਾਉਂਦਾ ਹੈ ਅਤੇ ਛਲ ਬਾਜਾਂ ਦੀ ਸਲਾਹ ਛੇਤੀ ਮਿਟ ਜਾਂਦੀ ਹੈ। |
14
|
ਦਿਨੇ ਉਨ੍ਹਾਂ ਉੱਤੇ ਅਨ੍ਹੇਰ ਪੈ ਜਾਂਦਾ ਹੈ, ਅਤੇ ਦੁਪਹਿਰ ਨੂੰ ਓਹ ਟੋਹੰਦੇ ਫਿਰਦੇ ਹਨ ਜਿਵੇਂ ਰਾਤ ਵਿੱਚ। |
15
|
ਐਉਂ ਉਹ ਕੰਗਾਲ ਨੂੰ ਉਨ੍ਹਾਂ ਦੇ ਮੂੰਹ ਦੀ ਤਲਵਾਰ ਤੋਂ ਅਤੇ ਤਕੜੇ ਦੇ ਹੱਥੋਂ ਬਚਾਉਂਦਾ ਹੈ। |
16
|
ਤਾਂ ਗ਼ਰੀਬ ਲਈ ਆਸ ਹੈ ਅਤੇ ਬਦੀ ਆਪਣਾ ਮੂੰਹ ਬੰਦ ਰੱਖਦੀ ਹੈ।। |
17
|
ਵੇਖ, ਧੰਨ ਉਹ ਆਦਮੀ ਹੈ ਜਿਹ ਨੂੰ ਪਰਮੇਸ਼ੁਰ ਦਬਕਾਉਂਦਾ ਹੈ, ਸੋ ਸਰਬ ਸ਼ਕਤੀਮਾਨ ਦੀ ਤਾੜ ਨੂੰ ਤੁੱਛ ਨਾ ਜਾਣ, |
18
|
ਉਹ ਤਾਂ ਘਾਇਲ ਕਰਦਾ, ਫੇਰ ਪੱਟੀ ਬੰਨ੍ਹਦਾ ਹੈ, ਉਹ ਸੱਟ ਲਾਉਂਦਾ, ਫੇਰ ਉਹ ਦੇ ਹੱਥ ਚੰਗਾ ਕਰਦੇ ਹਨ। |
19
|
ਛੇਆਂ ਦੁਖਾਂ ਥੋਂ ਉਹ ਤੈਨੂੰ ਛੁਡਾਵੇਗਾ, ਸਗੋਂ ਸੱਤਾਂ ਵਿੱਚ ਕੋਈ ਬਦੀ ਤੈਨੂੰ ਨਾ ਛੋਹੇਗੀ, |
20
|
ਕਾਲ ਵਿੱਚ ਉਹ ਤੈਨੂੰ ਮੌਤ ਤੋਂ ਨਿਸਤਾਰਾ ਦੇਵੇਗਾ, ਅਤੇ ਲੜਾਈ ਵਿੱਚ ਤਲਵਾਰ ਦੀ ਮਾਰ ਥੋਂ, |
21
|
ਜੀਭ ਦੇ ਕੋਰੜੇ ਥੋਂ ਤੂੰ ਛਿਪਾਇਆ ਜਾਵੇਂਗਾ, ਅਤੇ ਜਦ ਤਬਾਹੀ ਆਵੇਗੀ ਤੂੰ ਉਸ ਥੋਂ ਨਾ ਡਰੇਂਗਾ। |
22
|
ਤਬਾਹੀ ਤੇ ਔੜ ਦੇ ਉੱਤੇ ਤੂੰ ਹੱਸੇਂਗਾ, ਅਤੇ ਧਰਤੀ ਦੇ ਦਰਿੰਦੀਆਂ ਥੋਂ ਤੂੰ ਨਾ ਡਰੇਂਗਾ, |
23
|
ਕਿਉਂ ਜੋ ਮਦਾਨ ਦੇ ਪੱਥਰਾਂ ਨਾਲ ਤੇਰਾ ਨੇਮ ਹੋਵੇਗਾ, ਅਤੇ ਰੜ ਦੇ ਦਰਿੰਦਿਆਂ ਨਾਲ ਤੇਰਾ ਮੇਲ, |
24
|
ਅਤੇ ਤੂੰ ਜਾਣੇਂਗਾ ਕਿ ਤੇਰਾ ਤੰਬੂ ਸਲਾਮਤ ਹੈ, ਜਾਂ ਤੂੰ ਆਪਣਾ ਵਸੇਬਾ ਵੇਖੇਂਗਾ ਤਾਂ ਕੋਈ ਚੀਜ਼ ਗੂਆਚੀ ਹੋਈ ਨਾ ਹੋਵੇਗੀ। |
25
|
ਤੂੰ ਏਹ ਵੀ ਜਾਣੇਂਗਾ ਕਿ ਤੇਰੀ ਨਸਲ ਬਹੁਤ ਹੈ, ਅਤੇ ਤੇਰੀ ਅੰਸ ਧਰਤੀ ਦੇ ਘਾਹ ਜਿੰਨੀ ਹੈ। |
26
|
ਤੂੰ ਆਪਣੀ ਕਬਰ ਵਿੱਚ ਪੂਰੀ ਉਮਰ ਨਾਲ ਜਾਵੇਗਾ, ਜਿਵੇਂ ਅੰਨ ਦੀਆਂ ਭਰੀਆਂ ਵੇਲੇ ਸਿਰ। |
27
|
ਵੇਖ, ਅਸਾਂ ਇਹ ਨੂੰ ਖੋਜਿਆ, ਏਹ ਏਵੇਂ ਹੀ ਹੈ, ਤੂੰ ਏਹ ਨੂੰ ਸੁਣ ਲੈ ਅਤੇ ਆਪਣੇ ਲਈ ਜਾਣ ਰੱਖ।। |