Bible Languages

Indian Language Bible Word Collections

Bible Versions

English

Tamil

Hebrew

Greek

Malayalam

Hindi

Telugu

Kannada

Gujarati

Punjabi

Urdu

Bengali

Oriya

Marathi

Books

Job Chapters

Job 41 Verses

1 ਕੀ ਤੂੰ ਮਗਰ ਮੱਛ ਨੂੰ ਕੁੰਡੀ ਨਾਲ ਬਾਹਰ ਖਿੱਚ ਸੱਕਦਾ ਹੈ, ਯਾ ਖੱਬੀ ਨਾਲ ਉਹ ਦੀ ਜੀਭ ਨੂੰ ਦਬਾ ਸੱਕਦਾ ਹੈ?
2 ਭਲਾ, ਤੂੰ ਉਹ ਦੇ ਨੱਕ ਵਿੱਚ ਰੱਸਾ ਪਾ ਸੱਕਦਾ ਹੈ, ਯਾ ਉਹ ਦੇ ਜਬਾੜੇ ਨੂੰ ਮੇਖ ਨਾਲ ਵਿੰਨ੍ਹ ਸੱਕਦਾ ਹੈ?
3 ਕੀ ਉਹ ਤੇਰੇ ਅੱਗੇ ਬਹੁਤੀਆਂ ਅਰਜੋਈਆਂ ਕਰੇਗਾ, ਯਾ ਉਹ ਤੇਰੇ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰੇਗਾ?
4 ਕੀ ਉਹ ਤੇਰੇ ਨਾਲ ਨੇਮ ਬੰਨ੍ਹੇਗਾ, ਭਈ ਤੂੰ ਉਹ ਨੂੰ ਆਪਣਾ ਗੁਲਾਮ ਸਦਾ ਤੀਕ ਰੱਖੇ?
5 ਕੀ ਤੂੰ ਉਹ ਦੇ ਨਾਲ ਓਵੇਂ ਖੇਡੇਂਗਾ ਜਿਵੇਂ ਪੰਛੀ ਨਾਲ, ਯਾ ਆਪਣੀਆਂ ਕੁੜੀਆਂ ਲਈ ਉਹ ਨੂੰ ਬੰਨ੍ਹ ਰੱਖੇਂਗਾ?
6 ਭਲਾ, ਸ਼ਿਕਾਰੀ ਉਹ ਦੀ ਸੁਦਾਗਰੀ ਕਰਨਗੇ, ਕੀ ਓਹ ਬੁਪਾਰੀਆਂ ਵਿੱਚ ਉਹ ਨੂੰ ਵੰਡਣਗੇ?
7 ਕੀ ਤੂੰ ਉਹ ਦੀ ਖੱਲ ਨੂੰ ਬਰਛਿਆਂ ਨਾਲ ਭਰ ਸੱਕਦਾ ਹੈ, ਯਾ ਉਹ ਦੇ ਸਿਰ ਨੂੰ ਮੱਛੀ ਤ੍ਰਿਸੂਲਾਂ ਨਾਲ?
8 ਆਪਣਾ ਹੱਥ ਉਸ ਉੱਤੇ ਧਰ, ਉਸ ਲੜਾਈ ਨੂੰ ਯਾਦ ਕਰ, - ਤੂੰ ਫੇਰ ਇਉਂ ਨਾ ਕਰੇਂਗਾ!
9 ਵੇਖ ਉਹ ਦੀ ਆਸਾ ਰੱਖਣੀ ਵਿਅਰਥ ਹੈ, ਭਲਾ, ਕੋਈ ਉਹ ਨੂੰ ਵੇਖਦੇ ਹੀ ਡਿੱਗ ਨਾ ਪਵੇਗਾ?
10 ਕੋਈ ਇੰਨੀ ਤੱਤੀ ਤਬੀਅਤ ਦਾ ਨਹੀਂ ਜੋ ਉਹ ਦੇ ਛੇੜਨ ਦਾ ਹਿਆਉਂ ਕਰੇ, ਫੇਰ ਕੌਣ ਹੈ ਜੋ ਮੇਰੇ ਸਨਮੁਖ ਖੋਲ ਸੱਕੇ?
11 ਕਿਹ ਨੇ ਪਹਿਲਾਂ ਮੈਨੂੰ ਕੁੱਝ ਦਿੱਤਾ ਭਈ ਮੈਂ ਉਹ ਨੂੰ ਮੋੜ ਦਿਆਂ? ਜੋ ਕੁੱਝ ਅਕਾਸ਼ ਦੇ ਹੇਠ ਹੈ ਸੋ ਮੇਰਾ ਹੈ ।।
12 ਮੈਂ ਉਹ ਦੇ ਅੰਗਾਂ ਦੇ ਵਿਖੇ ਚੁੱਪ ਨਾ ਰਹਾਂਗਾ, ਨਾ ਉਹ ਦੇ ਮਹਾ ਬਲ ਨਾ ਉਹ ਦੇ ਢਾਂਚੇ ਦੇ ਸੁਹੱਪਣ ਵਿਖੇ।
13 ਕੌਣ ਉਹ ਦੇ ਉੱਪਰ ਦਾ ਲਿਬਾਸ ਉਤਾਰ ਸੱਕਦਾ ਹੈ? ਕੌਣ ਉਹ ਦੇ ਦੋਹਾਂ ਜਬਾੜਿਆਂ ਵਿੱਚ ਆ ਸੱਕਦਾ ਹੈ?
14 ਕੌਣ ਉਹ ਦੇ ਮੂੰਹ ਦੇ ਕਵਾੜਾਂ ਨੂੰ ਖੋਲ੍ਹ ਸੱਕਦਾ ਹੈ? ਉਹ ਦੇ ਦੰਦਾਂ ਦਾ ਘੇਰਾ ਭਿਆਣਕ ਹੈ!
15 ਉਹ ਦਾ ਘੁਮੰਡ ਉਹ ਦੇ ਛਿਲਕੇ ਦੀਆਂ ਧਾਰੀਆਂ ਹੈ, ਓਹ ਘੁੱਟ ਕੇ ਮੋਹਰ ਨਾਲ ਜੋੜੀਆਂ ਗਈਆਂ ਹਨ,
16 ਉਹ ਇੱਕ ਦੂਏ ਦੇ ਨੇੜੇ ਹਨ, ਅਤੇ ਹਵਾ ਉਨ੍ਹਾਂ ਦੇ ਵਿੱਚ ਦੀ ਨਹੀਂ ਆ ਸਕਦੀ।
17 ਓਹ ਇੱਕ ਦੂਏ ਦੇ ਨਾਲ ਨਾਲ ਹਨ, ਓਹ ਇਉਂ ਸੁੱਟੀਆਂ ਹੋਈਆਂ ਹਨ ਭਈ ਓਹ ਜੁਦਾ ਨਹੀਂ ਹੋ ਸੱਕਦੀਆਂ।
18 ਉਹ ਦੀਆਂ ਛਿੱਕਾਂ ਤੋਂ ਚਾਨਣ ਲਸ਼ਕ ਉੱਠਦਾ ਹੈ। ਉਹ ਦੀਆਂ ਅੱਖਾਂ ਫ਼ਜਰ ਦੀਆਂ ਪਲਕਾਂ ਜਿਹੀਆਂ ਹਨ!
19 ਉਹ ਦੇ ਮੂੰਹੋਂ ਬਲਦੀਆਂ ਹੋਈਆਂ ਮਸ਼ਾਲਾਂ ਨਿੱਕਲ- ਦੀਆਂ ਹਨ, ਅਤੇ ਅੱਗ ਦੀਆਂ ਚਿੰਗਿਆੜੀਆਂ ਉੱਡਦੀਆਂ ਹਨ!
20 ਉਹ ਦੀਆਂ ਨਾਸਾਂ ਵਿੱਚੋਂ ਧੂੰਆਂ ਨਿੱਕਲਦਾ ਹੈ, ਜਿਵੇਂ ਉਬਲਦੀ ਦੇਗ ਯਾ ਧੁਖਦਿਆਂ ਕਾਨਿਆਂ ਤੋਂ!
21 ਉਹ ਦਾ ਸਾਹ ਕੋਲਿਆਂ ਨੂੰ ਸੁਲਗਾ ਦਿੰਦਾ ਹੈ, ਅਤੇ ਉਹ ਦੇ ਮੂੰਹੋਂ ਸ਼ੋਹਲੇ ਨਿੱਕਲਦੇ ਹਨ!
22 ਉਹ ਦੀ ਧੌਣ ਵਿੱਚ ਬਲ ਟਿੱਕਦਾ ਹੈ, ਅਤੇ ਭੈ ਉਹ ਦੇ ਅੱਗੇ ਨੱਚਦਾ ਹੈ!
23 ਉਹ ਦੇ ਮਾਸ ਦੀਆਂ ਤਹਿਆਂ ਸਟੀਆਂ ਹੋਈਆਂ ਹਨ, ਓਹ ਉਹ ਦੇ ਉੱਤੇ ਜੰਮੀਆਂ ਹੋਈਆਂ ਹਨ, ਓਹ ਹਿੱਲ ਨਹੀਂ ਸੱਕਦੀਆਂ।
24 ਉਹ ਦਾ ਦਿਲ ਪੱਥਰ ਵਾਂਙੁ ਪੱਕਾ ਹੈ, ਸਗੋਂ ਚੱਕੀ ਦੇ ਹੇਠਲੇ ਪੁੜ ਵਾਂਙੁ ਪੱਕਾ ਹੈ।
25 ਜਦ ਉਹ ਉੱਠਦਾ ਹੈ ਤਦ ਦੇਵਤੇ ਵੀ ਡਰ ਜਾਂਦੇ ਹਨ, ਓਹ ਘਬਰਾਹਟ ਨਾਲ ਪਾਗਲ ਹੋ ਜਾਂਦੇ ਹਨ!
26 ਭਾਵੇਂ ਤਲਵਾਰ ਉਹ ਦੇ ਕੋਲ ਪੁੱਜੇ, ਉਸ ਤੋਂ ਕੁੱਝ ਬਣਦਾ ਨਹੀਂ, ਨਾ ਬਰਛੀ ਨਾ ਭਾਲੇ ਨਾ ਬੱਲਮ ਤੋਂ।
27 ਉਹ ਲੋਹੇ ਨੂੰ ਭੋਹ ਸਮਝਦਾ ਹੈ, ਅਤੇ ਪਿੱਤਲ ਨੂੰ ਗਲੀ ਹੋਈ ਲੱਕੜ!
28 ਤੀਰ ਉਹ ਨੂੰ ਨਹੀਂ ਨਠਾ ਸੱਕਦੇ, ਗੋਪੀਏ ਦੇ ਪੱਥਰ ਉਹ ਦੇ ਲਈ ਤਿਖਣੇ ਹੀ ਬਣ ਜਾਂਦੇ ਹਨ।
29 ਲਾਠੀਆਂ ਤਿਖਣੇ ਦੇ ਤੁੱਲ ਗਿਣੀਆਂ ਜਾਂਦੀਆਂ ਹਨ, ਸਾਂਗ ਦੀ ਸਾਂ ਸਾਂ ਉੱਤੇ ਉਹ ਹੱਸਦਾ ਹੈ।
30 ਉਹ ਦੇ ਹੇਠਲੇ ਹਿੱਸੇ ਤੇਜ਼ ਠੀਕਰਿਆਂ ਵਾਂਙੁ ਹਨ, ਉਹ ਜਾਣੋ ਚਿੱਕੜ ਉੱਤੇ ਫਲ੍ਹਾ ਫੇਰਦਾ ਹੈ ।
31 ਉਹ ਡੁੰਘਿਆਈ ਨੂੰ ਦੇਗ ਵਾਂਙੁ ਉਛਾਲ ਦਿੰਦਾ ਹੈ, ਉਹ ਸਮੁੰਦਰ ਨੂੰ ਮੱਲ੍ਹਮ ਦੇ ਡੱਬੇ ਬਣਾ ਦਿੰਦਾ ਹੈ।
32 ਉਹ ਆਪਣੇ ਪਿੱਛੇ ਚਮਕੀਲਾ ਰਾਹ ਛੱਡਦਾ ਹੈ, ਭਈ ਜਾਣੋ ਡੁੰਘਿਆਈ ਉੱਤੇ ਧੌਲੇ ਆਏ ਹੋਏ ਹਨ।
33 ਪ੍ਰਿਥਵੀ ਉੱਤੇ ਉਹ ਦੇ ਤੁੱਲ ਕੋਈ ਨਹੀਂ, ਉਹ ਬਿਨਾ ਖ਼ੌਫ਼ ਦੇ ਸਾਜਿਆ ਗਿਆ!
34 ਉਹ ਹਰ ਉੱਚਿਆਈ ਨੂੰ ਵੇਂਹਦਾ ਹੈ, ਉਹ ਮਗਰੂਰਾਂ ਦੀ ਕੁੱਲ ਅੰਸ ਉੱਤੇ ਪਾਤਸ਼ਾਹ ਹੈ।
×

Alert

×