Bible Languages

Indian Language Bible Word Collections

Bible Versions

English

Tamil

Hebrew

Greek

Malayalam

Hindi

Telugu

Kannada

Gujarati

Punjabi

Urdu

Bengali

Oriya

Marathi

Books

Job Chapters

Job 39 Verses

1 ਕੀ ਤੂੰ ਪਹਾੜੀ ਬੱਕਰੀਆਂ ਦੇ ਸੂਣ ਦਾ ਵੇਲਾ ਜਾਣਦਾ ਹੈ? ਕੀ ਤੂੰ ਹਰਨੀਆਂ ਦੀ ਪੀੜ ਨੂੰ ਵੇਖਦਾ ਹੈ?
2 ਕੀ ਤੂੰ ਓਹ ਮਹੀਨੇ ਜਿਹੜੇ ਓਹ ਪੂਰੇ ਕਰਦੀਆਂ ਹਨ ਗਿਣ ਸੱਕਦਾ ਹੈਂ, ਅਤੇ ਉਹ ਵੇਲਾ ਜਦ ਉਹ ਸੂੰਦੀਆਂ ਹਨ ਜਾਣਦਾ ਹੈ?
3 ਓਹ ਝੁਕ ਜਾਂਦੀਆਂ, ਓਹ ਆਪਣੇ ਬੱਚੇ ਜਣਦੀਆਂ ਹਨ, ਓਹ ਆਪਣੀਆਂ ਪੀੜਾਂ ਤੋਂ ਛੁੱਟ ਜਾਂਦੀਆਂ ਹਨ।
4 ਉਨ੍ਹਾਂ ਦੇ ਬੱਚੇ ਤਕੜੇ ਹੋ ਜਾਂਦੇ, ਓਹ ਰੜ ਵਿੱਚ ਪਲਦੇ ਹਨ, ਓਹ ਨਿੱਕਲ ਜਾਂਦੇ ਹਨ, ਅਤੇ ਮੁੜ ਉਨ੍ਹਾਂ ਕੋਲ ਨਹੀਂ ਆਉਂਦੇ
5 ਕਿਹ ਨੇ ਜੰਗਲੀ ਖੋਤੇ ਨੂੰ ਖੁਲ੍ਹਾ ਛੱਡਿਆ, ਯਾ ਕਿਹ ਨੇ ਬਣ ਦੇ ਗਧੇ ਦੇ ਬੰਦ ਖੋਲ੍ਹੇ,
6 ਜਿਹ ਦਾ ਨਿਵਾਸ ਮੈਂ ਖੁਲ੍ਹੇ ਮਦਾਨ ਨੂੰ ਠਹਿਰਾਇਆ, ਅਤੇ ਉਹ ਦਾ ਵਸੇਬਾ ਕੱਲਰਾਛੀ ਭੋਂ ਨੂੰ?
7 ਉਹ ਨਗਰ ਦੇ ਰੌਲੇ ਉੱਤੇ ਹੱਸਦਾ ਹੈ, ਉਹ ਹੱਕਣ ਵਾਲੇ ਦੇ ਸ਼ੋਰ ਨੂੰ ਨਹੀਂ ਸੁਣਦਾ।
8 ਉਹ ਆਪਣੇ ਚਰਾਂਦ ਲਈ ਪਹਾੜਾਂ ਤੇ ਲੱਭਦਾ ਫਿਰਦਾ ਹੈ, ਉਹ ਹਰ ਇੱਕ ਹਰੀ ਚੀਜ਼ ਦੀ ਭਾਲ ਕਰਦਾ ਹੈ।।
9 ਭਲਾ, ਜੰਗਲੀ ਸਾਨ੍ਹ ਤੇਰੀ ਸੇਵਾ ਕਰੇਗਾ, ਯਾ ਤੇਰੀ ਖੁਰਲੀ ਉੱਤੇ ਰਾਤ ਕੱਟੇਗਾ?
10 ਕੀ ਤੂੰ ਜੰਗਲੀ ਸਾਨ੍ਹ ਨੂੰ ਰੱਸਿਆਂ ਨਾਲ ਬੰਨ੍ਹ ਕੇ ਆਪਣੇ ਵਾਹਣ ਵਿੱਚ ਚਲਾ ਸੱਕਦਾ ਹੈ? ਯਾ ਉਹ ਦੂਣਾਂ ਵਿੱਚ ਤੇਰੇ ਪਿੱਛੇ ਪਿੱਛੇ ਸੁਹਾਗਾ ਫੇਰੇਗਾ?
11 ਭਲਾ, ਤੂੰ ਉਹ ਦੇ ਵੱਡੇ ਬਲ ਦੇ ਕਾਰਨ ਉਹ ਦੇ ਉੱਤੇ ਭਰੋਸਾ ਕਰੇਂਗਾ, ਅਤੇ ਆਪਣਾ ਕੰਮ ਧੰਦਾ ਉਹ ਦੇ ਉੱਤੇ ਛੱਡੇਂਗਾ?
12 ਕੀ ਤੂੰ ਉਸ ਉੱਤੇ ਧਿਜਾ ਕਰੇਂਗਾ ਭਈ ਉਹ ਤੇਰਾ ਬੀ ਮੋੜ ਲੈ ਆਵੇਗਾ, ਅਤੇ ਤੇਰੇ ਪਿੜ ਵਿੱਚ ਇੱਕਠਾ ਕਰੇ?।।
13 ਸ਼ੁਤਰ ਮੁਰਗੀ ਹੰਕਾਰ ਨਾਲ ਆਪਣੇ ਪਰ ਮਾਰਦੀ ਹੈ, ਪਰ ਕੀ ਓਹ ਮਿਹਰਬਾਨੀ ਦੇ ਖੰਭ ਅਤੇ ਪਰ ਹਨ?
14 ਉਹ ਤਾਂ ਆਪਣੇ ਆਂਡੇ ਧਰਤੀ ਦੇ ਹਵਾਲੇ ਕਰ ਦਿੰਦੀ ਹੈ, ਅਤੇ ਖ਼ਾਕ ਉੱਤੇ ਉਨ੍ਹਾਂ ਨੂੰ ਗਰਮ ਰੱਖਦੀ ਹੈ,
15 ਅਤੇ ਭੁੱਲ ਜਾਂਦੀ ਹੈ ਕਿ ਪੈਰਾਂ ਨਾਲ ਓਹ ਤੋਂੜੇ ਜਾ ਸੱਕਦੇ ਹਨ, ਅਤੇ ਖੇਤ ਦਾ ਜਾਨਵਰ ਉਨ੍ਹਾਂ ਨੂੰ ਮਿੱਧ ਸੱਕਦਾ ਹੈ।
16 ਉਹ ਆਪਣੇ ਬੱਚਿਆਂ ਨਾਲ ਸਖ਼ਤੀ ਕਰਦੀ ਹੈ, ਭਈ ਜਿਵੇਂ ਓਹ ਉਸ ਦੇ ਨਹੀਂ, ਭਾਵੇਂ ਉਸ ਦੀ ਮਿਹਨਤ ਅਕਾਰਥ ਜਾਵੇ, ਉਹ ਬੇ ਚਿੰਤ ਹੈ,
17 ਕਿਉਂ ਜੋ ਪਰਮੇਸ਼ੁਰ ਨੇ ਉਸ ਤੋਂ ਬੁੱਧੀ ਭੁਲਾ ਦਿੱਤੀ, ਅਤੇ ਉਸ ਨੂੰ ਸਮਝ ਨਹੀਂ ਵੰਡੀ।
18 ਜਦ ਉਹ ਨੱਠਣ ਲਈ ਉੱਠਦੀ ਹੈ, ਤਾਂ ਘੋੜੇ ਤੇ ਉਸ ਦੇ ਅਸਵਾਰ ਉੱਤੇ ਹਸਦੀ ਹੈ
19 ਭਲਾ, ਤੈਂ ਘੋੜੇ ਨੂੰ ਸ਼ਕਤੀ ਦਿੱਤੀ? ਕੀ ਤੈਂ ਉਹ ਦੀ ਧੌਣ ਉੱਤੇ ਝੂਲਦੀ ਹੋਈ ਅਯਾਲ ਪੁਆਈ?
20 ਕੀ ਤੈਂ ਟਿੱਡੀ ਵਾਂਙੁ ਉਹ ਨੂੰ ਟਪਾਇਆ? ਉਹ ਦੇ ਫੁਰਾਟੇ ਦੀ ਸ਼ਾਨ ਭਿਆਣਕ ਹੈ!
21 ਉਹ ਵਾਦੀ ਵਿੱਚ ਟਾਪ ਮਾਰਦਾ ਹੈ, ਅਤੇ ਆਪਣੇ ਬਲ ਵਿੱਚ ਖੁਸ਼ ਹੁੰਦਾ ਹੈ, ਉਹ ਸ਼ਸਤਰਾਂ ਦੇ ਟਾਕਰੇ ਲਈ ਨਿੱਕਲਦਾ ਹੈ।
22 ਉਹ ਡਰ ਉੱਤੇ ਹੱਸਦਾ ਹੈ ਅਤੇ ਘਾਬਰਦਾ ਨਹੀਂ, ਅਤੇ ਤਲਵਾਰ ਅੱਗੋਂ ਮੂੰਹ ਨਹੀਂ ਮੋੜਦਾ!
23 ਉਹ ਦੇ ਉੱਤੇ ਤਰਕਸ਼ ਖੜਕਦਾ ਹੈ, ਚਮਕਦਾ ਹੋਇਆ ਬਰਛਾ ਤੇ ਸਾਂਗ ਵੀ।
24 ਉਹ ਤੁੰਦੀ ਤੇ ਕਹਿਰ ਵਿੱਚ ਧਰਤੀ ਨੂੰ ਖਾਈ ਜਾਂਦਾ ਹੈ, ਜਦ ਤੁਰ੍ਹੀ ਦੀ ਅਵਾਜ਼ ਆਉਂਦੀ ਹੈ ਉਹ ਖੜਾ ਨਹੀਂ ਰਹਿੰਦਾ।
25 ਜਦ ਤੁਰ੍ਹੀ ਵੱਜਦੀ ਹੈ, ਉਹ ਹਿਣਕਦਾ ਹੈ, ਅਤੇ ਲੜਾਈ ਨੂੰ ਦੂਰੋਂ ਸੂੰਘ ਲੈਂਦਾ ਹੈ, ਸਰਦਾਰਾਂ ਦੀ ਗੱਜ ਅਤੇ ਲਲਕਾਰ ਨੂੰ ਵੀ! ।।
26 ਕੀ ਬਾਜ ਤੇਰੀ ਸਮਝ ਨਾਲ ਉੱਡਦਾ ਹੈ, ਅਤੇ ਦੱਖਣ ਵੱਲ ਆਪਣੇ ਖੰਭਾਂ ਨੂੰ ਫੈਲਾਉਂਦਾ ਹੈ?
27 ਕੀ ਉਕਾਬ ਤੇਰੇ ਹੁਕਮਾਂ ਨਾਲ ਉੱਚਾ ਜਾਂਦਾ ਹੈ, ਭਈ ਉਹ ਉਚਿਆਈ ਤੇ ਆਪਣਾ ਆਹਲਣਾ ਬਣਾਵੇ?
28 ਉਹ ਟਿੱਲੇ ਉੱਤੇ ਵੱਸਦਾ ਤੇ ਰਹਿੰਦਾ ਹੈ, ਟਿੱਲੇ ਦੀ ਟੀਸੀ ਉੱਤੇ, ਪੱਕੇ ਅਸਥਾਨ ਵਿੱਚ।
29 ਉੱਥੋਂ ਉਹ ਆਪਣਾ ਖਾਜਾ ਲੱਭ ਲੈਂਦਾ ਹੈ, ਉਹ ਦੀਆਂ ਅੱਖਾਂ ਦੂਰੋਂ ਤਾੜ ਲੈਂਦੀਆਂ ਹਨ।
30 ਉਹ ਦੇ ਬੱਚੇ ਲਹੂ ਚੂਸਦੇ ਹਨ, ਅਤੇ ਜਿੱਥੇ ਵੱਢੇ ਹੋਏ ਹਨ ਉੱਥੇ ਉਹ ਹੈ।।
×

Alert

×