Bible Languages

Indian Language Bible Word Collections

Bible Versions

Books

Jeremiah Chapters

Jeremiah 2 Verses

Bible Versions

Books

Jeremiah Chapters

Jeremiah 2 Verses

1 ਤਾਂ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ
2 ਕਿ ਜਾਹ ਅਰ ਯਰੂਸ਼ਲਮ ਦੇ ਕੰਨਾਂ ਵਿੱਚ ਪੁਕਾਰ ਭਈ ਯਹੋਵਾਹ ਤਾਂ ਐਉਂ ਆਖਦਾ ਹੈ, - ਮੈਂ ਤੇਰੀ ਜੁਆਨੀ ਦੀ ਕਿਰਪਾ, ਤੇਰੇ ਵਿਆਹ ਦੇ ਪ੍ਰੇਮ ਨੂੰ ਚੇਤੇ ਕਰਦਾ ਹਾਂ, ਭਈ ਤੂੰ ਉਜਾੜ ਵਿੱਚ ਮੇਰੇ ਪਿੱਛੇ ਪਿੱਛੇ ਚੱਲੀ, ਉਸ ਧਰਤੀ ਵਿੱਚ ਜਿਹੜੀ ਬੀਜੀ ਨਹੀਂ ਗਈ ਸੀ
3 ਇਸਰਾਏਲ ਯਹੋਵਾਹ ਲਈ ਪਵਿੱਤਰ ਸੀ, ਉਹ ਦੀ ਪੈਦਾਵਾਰ ਦਾ ਪਹਿਲਾ ਫਲ, ਉਹ ਦੇ ਖਾਣ ਵਾਲੇ ਸਾਰੇ ਦੋਸ਼ੀ ਠਹਿਰਨਗੇ, ਓਹਨਾਂ ਉੱਤੇ ਬੁਰਿਆਈ ਆਵੇਗੀ, ਯਹੋਵਾਹ ਦਾ ਵਾਕ ਹੈ।।
4 ਹੇ ਯਾਕੂਬ ਦੇ ਘਰਾਣੇ ਦਿਓ ਲੋਕੋ ਅਤੇ ਇਸਰਾਏਲ ਦੇ ਘਰਾਣੇ ਦੇ ਸਾਰੇ ਟੱਬਰੋ, ਯਹੋਵਾਹ ਦੀ ਗੱਲ ਸੁਣੋ
5 ਯਹੋਵਾਹ ਐਉਂ ਫ਼ਰਮਾਉਂਦਾ ਹੈ, - ਤੁਹਾਡੇ ਪਿਉ ਦਾਦਿਆਂ ਨੇ ਮੇਰੇ ਵਿੱਚ ਕੀ ਅਨਿਆਈ ਲੱਭੀ, ਜੋ ਓਹ ਮੈਥੋਂ ਦੂਰ ਚੱਲੇ ਗਏ, ਅਤੇ ਫੋਕੀਆਂ ਗੱਲਾਂ ਪਿੱਛੇ ਲੱਗ ਕੇ ਫੋਕੇ ਬਣ ਗਏ?
6 ਓਹਨਾ ਨੇ ਨਾ ਆਖਿਆ, ਯਹੋਵਾਹ ਕਿੱਥੇ ਹੈ? ਜਿਹੜਾ ਸਾਨੂੰ ਮਿਸਰ ਦੇਸ ਵਿੱਚੋਂ ਉਤਾਹਾਂ ਲੈ ਆਇਆ, ਜਿਹ ਨੇ ਉਜਾੜ ਦੇ ਵਿੱਚੋਂ ਦੀ ਸਾਡੀ ਅਗਵਾਈ ਕੀਤੀ, ਬਲ ਅਤੇ ਟੋਇਆਂ ਦੀ ਧਰਤੀ ਦੇ ਵਿੱਚੋਂ ਦੀ, ਔੜ ਤੇ ਮੌਤ ਦੇ ਸਾਯੇ ਦੀ ਧਰਤੀ ਦੇ ਵਿੱਚੋਂ, ਉਹ ਧਰਤੀ ਜਿਹ ਦੇ ਵਿੱਚੋਂ ਦੀ ਕੋਈ ਨਹੀਂ ਲੰਘਦਾ, ਨਾ ਕੋਈ ਆਦਮੀ ਉੱਥੇ ਵੱਸਦਾ ਹੈ।
7 ਮੈਂ ਤੁਹਾਨੂੰ ਵਧੀਆ ਧਰਤੀ ਵਿੱਚ ਲਿਆਂਦਾ, ਭਈ ਤੁਸੀਂ ਉਹ ਦੇ ਮੇਵੇ ਅਤੇ ਅੱਛੇ ਪਦਾਰਥ ਖਾਓ, ਪਰ ਤੁਸਾਂ ਵੜ ਕੇ ਮੇਰੀ ਧਰਤੀ ਨੂੰ ਭਰਿਸ਼ਟ ਕੀਤਾ, ਅਤੇ ਮੇਰੀ ਮੀਰਾਸ਼ ਨੂੰ ਘਿਣਾਉਣਾ ਕੀਤਾ।
8 ਜਾਜਕਾਂ ਨੇ ਨਾ ਆਖਿਆ, ਯਹੋਵਾਹ ਕਿੱਥੇ ਹੈ? ਬਿਵਸਥਾ ਵਾਲਿਆਂ ਨੇ ਮੈਨੂੰ ਨਾ ਜਾਣਿਆ, ਹਾਕਮਾਂ ਨੇ ਮੇਰੇ ਵਿਰੁੱਧ ਅਪਰਾਧ ਕੀਤਾ, ਨਬੀਆਂ ਨੇ ਬਆਲ ਦਾ ਨਾਉਂ ਲੈ ਕੇ ਅਗੰਮ ਵਾਕ ਕੀਤਾ, ਓਹ ਓਹਨਾਂ ਚੀਜ਼ਾਂ ਦੇ ਪਿੱਛੇ ਲੱਗ ਗਏ ਜਿਨ੍ਹਾਂ ਤੋਂ ਲਾਭ ਨਹੀਂ।
9 ਏਸ ਲਈ ਮੈਂ ਫੇਰ ਤੁਹਾਡੇ ਨਾਲ ਝਗੜਾਂਗਾ, ਯਹੋਵਾਹ ਦਾ ਵਾਕ ਹੈ, ਮੈਂ ਤੁਹਾਡੇ ਪੁੱਤ੍ਰਾਂ ਦੇ ਪੁੱਤ੍ਰਾਂ ਨਾਲ ਝਗੜਾਂਗਾ,
10 ਕਿੱਤੀਮ ਦਿਆਂ ਟਾਪੂਆਂ ਵਿੱਚੋਂ ਲੰਘੋ ਅਤੇ ਵੇਖੋ, ਯਾ ਕੇਦਾਰ ਨੂੰ ਘੱਲੋ ਅਤੇ ਬਹੁਤ ਗੌਹ ਨਾਲ ਸੋਚੋ, ਅਤੇ ਵੇਖੋ ਭਈ ਅਜੇਹੀ ਗੱਲ ਕਿਤੇ ਹੋਈ ਹੈ!
11 ਕੀ ਕਿਸੇ ਕੌਮ ਨੇ ਆਪਣੇ ਦਿਓਤਿਆਂ ਨੂੰ ਬਦਲ ਦਿੱਤਾ, ਭਾਵੇਂ ਓਹ ਦਿਓਤੇ ਵੀ ਨਹੀਂ ਸਨ? ਪਰ ਮੇਰੀ ਪਰਜਾ ਨੇ ਆਪਣੇ ਪਰਤਾਪ ਨੂੰ ਉਸ ਦੇ ਲਈ ਬਦਲ ਦਿੱਤਾ, ਜਿਸ ਤੋਂ ਕੁਝ ਲਾਭ ਨਹੀਂ।
12 ਹੇ ਅਕਾਸ਼ੋ, ਏਸ ਉੱਤੇ ਹੈਰਾਨ ਹੋਵੋ, ਬਹੁਤ ਡਰ ਜਾਓ ਤੇ ਉੱਕੇ ਵਿਰਾਨ ਹੋ ਜਾਓ! ਯਹੋਵਾਹ ਦਾ ਵਾਕ ਹੈ।
13 ਮੇਰੀ ਪਰਜਾ ਨੇ ਦੋ ਬੁਰਿਆਈਆਂ ਜੋ ਕੀਤੀਆਂ, - ਓਹਨਾਂ ਨੇ ਮੈਨੂੰ ਦਿਆਗ ਦਿੱਤਾ, ਜੀਉਂਦੇ ਪਾਣੀ ਦੇ ਸੋਤੇ ਨੂੰ, ਆਪਣੇ ਲਈ ਚੁਬੱਚੇ ਪੁੱਟੇ, ਟੁੱਟੇ ਹੋਏ ਚੁਬੱਚੇ, ਜਿਨ੍ਹਾਂ ਵਿੱਚ ਪਾਣੀ ਨਹੀਂ ਠਹਿਰਦਾ।।
14 ਕੀ ਇਸਰਾਏਲ ਗੁਲਾਮ ਹੈ? ਯਾ ਉਹ ਘਰ ਜੰਮ ਹੈ? ਉਹ ਕਿਉਂ ਲੁੱਟ ਬਣਿਆ?
15 ਜੁਆਨ ਬਬਰ ਸ਼ੇਰ ਉਹ ਦੇ ਉੱਤੇ ਭੁੱਬਾਂ ਮਾਰਦੇ, ਓਹਨਾਂ ਨੇ ਆਪਣੀ ਅਵਾਜ਼ ਕੱਢੀ, ਓਹਨਾਂ ਨੇ ਉਹ ਦਾ ਦੇਸ ਖਰਾਬਾ ਬਣਾ ਦਿੱਤਾ, ਉਹ ਦੇ ਸ਼ਹਿਰ ਸਾੜੇ ਹੋਏ ਹਨ, ਅਤੇ ਵੱਸਣ ਵਾਲਾ ਕੋਈ ਨਹੀਂ।
16 ਨਾਲੇ ਨੋਫ ਅਰ ਤਹਫਨੇਸ ਦੀ ਅੰਸ ਨੇ, ਤੇਰੇ ਸਿਰ ਦੀ ਖੋਪਰੀ ਭੰਨੀ।
17 ਕੀ ਤੂੰ ਆਪ ਹੀ ਏਹ ਆਪਣੇ ਉੱਤੇ ਨਹੀਂ ਲਿਆਈ, ਯਹੋਵਾਹ ਆਪਣੇ ਪਰਮੇਸ਼ੁਰ ਦੇ ਤਿਆਗਣ ਦੇ ਕਾਰਨ, ਜਦ ਉਹ ਤੈਨੂੰ ਰਾਹੇ ਰਾਹ ਲਈ ਜਾਂਦਾ ਸੀ?
18 ਹੁਣ ਮਿਸਰ ਦੇ ਰਾਹ ਤੋਂ ਤੈਨੂੰ ਕੀ ਲਾਭ ਹੈ, ਭਈ ਤੂੰ ਨੀਲ ਦਾ ਪਾਣੀ ਪੀਵੇਂ? ਅਤੇ ਅੱਸ਼ੂਰ ਦੇ ਰਾਹ ਤੋਂ ਤੈਨੂੰ ਕੀ ਲਾਭ ਹੈ, ਭਈ ਤੂੰ ਦਰਿਆ ਦਾ ਪਾਣੀ ਪੀਵੇਂ?
19 ਤੇਰੀ ਬੁਰਿਆਈ ਤੈਨੂੰ ਝਿੜਕੇਗੀ, ਤੇਰਾ ਫਿਰ ਜਾਣਾ ਤੈਨੂੰ ਝਾੜ ਪਾਵੇਗਾ, ਜਾਣ ਅਤੇ ਵੇਖ ਕਿ ਇਹ ਬੁਰੀ ਅਤੇ ਕੌੜੀ ਗੱਲ ਹੈ, ਭਈ ਮੈਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਤਿਆਗ ਦਿੱਤਾ, ਅਤੇ ਤੈਨੂੰ ਮੇਰਾ ਭੈ ਨਹੀਂ, ਸੈਨਾਂ ਦੇ ਪ੍ਰਭੁ ਯਹੋਵਾਹ ਦਾ ਵਾਕ ਹੈ।
20 ਤੈਂ ਤਾਂ ਚਿਰੋਕਣਾ ਆਪਣਾ ਜੂਲਾ ਭੰਨ ਛੱਡਿਆ, ਅਤੇ ਆਪਣੇ ਬੰਨ੍ਹ ਤੋੜ ਸੁੱਟੇ। ਤੈਂ ਆਖਿਆ, ਮੈਂ ਟਹਿਲ ਨਾ ਕਰਾਂਗੀ! ਹਾਂ, ਤੂੰ ਹਰ ਉੱਚੇ ਟਿੱਬੇ ਉੱਤੇ, ਅਤੇ ਹਰ ਹਰੇ ਰੁੱਖ ਹੇਠ ਜ਼ਨਾਹ ਲਈ ਝੁਕ ਗਈ।
21 ਮੈਂ ਤੈਨੂੰ ਇੱਕ ਖਰੀ ਦਾਖ ਕਰਕੇ ਲਾਇਆ, ਜੋ ਸਰਾਸਰ ਖ਼ਾਲਸ ਬੀ ਤੋਂ ਸੀ, ਫੇਰ ਤੂੰ ਕਿਵੇਂ ਮੇਰੇ ਲਈ ਇੱਕ ਜੰਗਲੀ ਦਾਖ ਦੀਆਂ ਵਿਗੜੀਆਂ ਹੋਈਆਂ ਕੁੰਬਲਾਂ ਵਿੱਚ ਬਦਲ ਗਈ?
22 ਭਾਵੇਂ ਤੂੰ ਆਪਣੇ ਆਪ ਨੂੰ ਸੱਜੀ ਨਾਲ ਧੋਵੇਂ ਅਤੇ ਬਹੁਤਾ ਸਾਬਣ ਵਰਤੇਂ, ਤਾਂ ਵੀ ਤੇਰੀ ਬਦੀ ਦਾ ਦਾਗ ਮੇਰੇ ਸਾਹਮਣੇ ਰਹਿੰਦਾ ਹੈ, ਪ੍ਰਭੁ ਯਹੋਵਾਹ ਦਾ ਵਾਕ ਹੈ।
23 ਤੂੰ ਕਿਵੇਂ ਆਖ ਸੱਕਦੀ ਹੈਂ, ਮੈਂ ਭਰਿਸ਼ਟ ਨਹੀਂ ਹੋਈ, ਮੈਂ ਬਆਲਾਂ ਦੇ ਪਿੱਛੇ ਨਹੀਂ ਗਈ? ਵਾਦੀ ਵਿੱਚ ਆਪਣੇ ਰਾਹ ਨੂੰ ਵੇਖ, ਜਾਣ ਲੈ ਕਿ ਤੈਂ ਕੀ ਕੁਝ ਕੀਤਾ ਹੈ, ਤੂੰ ਆਪਣਿਆਂ ਰਾਹਾਂ ਵਿੱਚ ਫਿਰਨ ਵਾਲੀ ਇੱਕ ਤੇਜ਼ ਊਠਣੀ ਹੈਂ!
24 ਇੱਕ ਜੰਗਲੀ ਖੋਤੀ ਜਿਹੜੀ ਉਜਾੜ ਦੀ ਗਿੱਝੀ ਹੋਈ ਹੈ, ਜੋ ਆਪਣੇ ਵੇਗ ਵਿੱਚ ਹਵਾ ਨੂੰ ਸੁੰਘਦੀ ਹੈ, ਉਹ ਦੀ ਮਸਤੀ ਦੇ ਵੇਲੇ ਕੌਣ ਉਹ ਨੂੰ ਡੱਕ ਸੱਕਦਾ ਹੈ? ਉਹ ਦੇ ਸਾਰੇ ਭਾਲਣ ਵਾਲੇ ਨਹੀਂ ਥੱਕਣਗੇ, ਉਹ ਦੇ ਮਹੀਨੇ ਵਿੱਚ ਓਹ ਉਹ ਨੂੰ ਪਾ ਲੈਣਗੇ।
25 ਤੂੰ ਆਪਣੇ ਪੈਰਾਂ ਨੂੰ ਨੰਗੇ ਹੋਣ ਤੋਂ, ਅਤੇ ਆਪਣੇ ਸੰਘ ਨੂੰ ਤਰੇਹ ਤੋਂ ਬਚਾ। ਪਰ ਤੈਂ ਆਖਿਆ, ਕੁਝ ਆਸ ਨਹੀਂ, ਮੈਂ ਪਰਦੇਸੀਆਂ ਨੂੰ ਪਿਆਰ ਜੋ ਕੀਤਾ, ਮੈਂ ਓਹਨਾਂ ਦੇ ਪਿੱਛੇ ਜਾਵਾਂਗੀ।।
26 ਜਿਵੇਂ ਚੋਰ ਜਦ ਫੜਿਆ ਜਾਵੇ ਸ਼ਰਮਿੰਦਾ ਹੁੰਦਾ ਹੈ, ਤਿਵੇਂ ਇਸਰਾਏਲ ਦਾ ਘਰਾਣਾ, ਓਹ, ਓਹਨਾਂ ਦੇ ਪਾਤਸ਼ਾਹ, ਓਹਨਾਂ ਦੇ ਸਰਦਾਰ, ਓਹਨਾਂ ਦੇ ਜਾਜਕ, ਅਤੇ ਓਹਨਾਂ ਦੇ ਨਬੀ ਸ਼ਰਮਿੰਦੇ ਹੋਣਗੇ।
27 ਓਹ ਰੁੱਖ ਨੂੰ ਆਖਦੇ ਹਨ, ਤੂੰ ਮੇਰਾ ਪਿਤਾ ਹੈਂ, ਅਤੇ ਪੱਥਰ ਨੂੰ, ਤੈਂ ਮੈਨੂੰ ਜਣਿਆ! ਓਹਨਾਂ ਨੇ ਆਪਣੀ ਪਿੱਠ ਮੇਰੇ ਵੱਲ ਕੀਤੀ ਅਰ ਆਪਣਾ ਮੂੰਹ ਨਹੀਂ, ਪਰ ਬਿਪਤਾ ਦੇ ਵੇਲੇ ਓਹ ਆਖਣਗੇ, ਉੱਠ ਤੇ ਸਾਨੂੰ ਬਚਾ।
28 ਕਿੱਥੇ ਹਨ ਤੇਰੇ ਦਿਓਤੇ ਜਿਨ੍ਹਾਂ ਨੂੰ ਤੈਂ ਆਪਣੇ ਲਈ ਬਣਾਇਆ? ਓਹ ਉੱਠਣ ਜੋ ਓਹ ਤੇਰੀ ਬਿਪਤਾ ਦੇ ਵੇਲੇ ਤੈਨੂੰ ਬਚਾ ਸੱਕਣ। ਹੇ ਯਹੂਦਾਹ, ਜਿੰਨੇ ਕੁ ਤੇਰੇ ਸ਼ਹਿਰ ਹਨ, ਉੱਨੇ ਤੇਰੇ ਦਿਓਤੇ ਹਨ!।।
29 ਤੁਸੀਂ ਕਿਉਂ ਮੇਰੇ ਨਾਲ ਝਗੜੋਗੇ? ਤੁਸੀਂ ਸਭ ਦੇ ਸਭ ਮੇਰੇ ਅਪਰਾਧੀ ਹੋ ਗਏ, ਯਹੋਵਾਹ ਦਾ ਵਾਕ ਹੈ।
30 ਮੈਂ ਐਵੇਂ ਕਿਵੇਂ ਤੇਰੇ ਪੁੱਤ੍ਰਾਂ ਨੂੰ ਮਾਰਿਆ, ਓਹ ਸੌਰੇ ਨਹੀਂ; ਤੁਹਾਡੀ ਆਪਣੀ ਤਲਵਾਰ ਤੁਹਾਡੇ ਨਬੀਆਂ ਨੂੰ ਹੜੱਪ ਕਰਨ ਵਾਲੇ ਬਬਰ ਸ਼ੇਰ ਵਾਂਙੁ ਖਾ ਗਈ।
31 ਓਏ ਤੁਸੀਂ ਜਿਹੜੇ ਏਸ ਪੀੜ੍ਹੀ ਦੇ ਹੋ, ਯਹੋਵਾਹ ਦੇ ਬਚਨ ਦਾ ਧਿਆਨ ਕਰੋ। ਕੀ ਮੈਂ ਇਸਾਰਏਲ ਲਈ ਉਜਾੜ, ਯਾ ਗੂੜ੍ਹੇ ਅਨ੍ਹੇਰ ਦੀ ਧਰਤੀ ਹੋਇਆ ਹਾਂ? ਤਦ ਮੇਰੀ ਪਰਜਾ ਕਿਉਂ ਆਖਦੀ ਹੈ, ਅਸੀਂ ਤਾਂ ਅਜ਼ਾਦ ਹਾਂ, ਅਸੀਂ ਫੇਰ ਤੇਰੇ ਕੋਲ ਨਾ ਆਵਾਂਗੇ?
32 ਕੀ ਕੋਈ ਕੁਆਰੀ ਆਪਣੇ ਗਹਿਣੇ, ਯਾ ਲਾੜੀ ਆਪਣਾ ਸਿੰਗਾਰ ਭੁੱਲ ਸੱਕਦੀ ਹੈ? ਪਰ ਮੇਰੀ ਪਰਜਾ ਨੇ ਅਣਗਿਣਤ ਦਿਨਾਂ ਤੋਂ ਮੈਨੂੰ ਭੁਲਾ ਛੱਡਿਆ ਹੈ।
33 ਤੂੰ ਕਿਵੇਂ ਆਪਣੇ ਪ੍ਰੇਮੀਆਂ ਦੇ ਭਾਲਣ ਲਈ ਆਪਣੇ ਰਾਹ ਸੁਆਰਦੀ ਹੈਂ! ਭਈ ਤੂੰ ਬੁਰੀਆਂ ਤੀਵੀਆਂ ਨੂੰ ਆਪਣੇ ਰਾਹ ਸਿਖਾਏ ਹਨ!
34 ਨਾਲੇ ਤੇਰੇ ਪੱਲੇ ਉੱਤੇ ਬੇਦੋਸ਼ ਕੰਗਾਲਾਂ ਦੀਆਂ ਜਾਨਾਂ ਦਾ ਲਹੂ ਲੱਭਿਆ, ਤੈਂ ਓਹਨਾਂ ਨੂੰ ਸੰਨ੍ਹ ਲਾਉਂਦਿਆਂ ਨਹੀਂ ਡਿੱਠਾ, ਪਰ ਏਹਨਾਂ ਸਾਰੀਆਂ ਗੱਲਾਂ ਦੇ ਹੁੰਦਿਆਂ,
35 ਤੂੰ ਆਖਦੀ ਹੈਂ ਮੈਂ ਬੇਦੋਸ਼ੀ ਹਾਂ! ਸੱਚ ਮੁੱਚ ਉਹ ਦਾ ਕ੍ਰੋਧ ਮੈਥੋਂ ਟਲ ਗਿਆ ਹੈ। ਵੇਖ, ਮੈਂ ਤੈਨੂੰ ਨਿਆਉਂ ਵਿੱਚ ਲਿਆਵਾਂਗਾ, ਕਿਉਂਕਿ ਤੈਂ ਆਖਿਆ, ਮੈਂ ਪਾਪ ਨਹੀਂ ਕੀਤਾ।
36 ਤੂੰ ਆਪਣਾ ਰਾਹ ਬਦਲਣ ਲਈ ਕਿਉਂ ਬਹੁਤ ਬੇਚੈਨ ਫਿਰਦੀ ਹੈਂ? ਤੂੰ ਮਿਸਰ ਤੋਂ ਵੀ ਲੱਜਿਆਵਾਨ ਹੋਵੇਂਗੀ, ਜਿਵੇਂ ਅੱਸ਼ੂਰ ਤੋਂ ਲੱਜਿਆਵਾਨ ਹੋਈ ਸੈਂ।
37 ਉੱਥੋਂ ਵੀ ਤੂੰ ਸਿਰ ਉੱਤੇ ਆਪਣੇ ਹੱਥ ਰੱਖ ਕੇ ਨਿੱਕਲੇਗੀ, ਕਿਉਂ ਜੋ ਯਹੋਵਾਹ ਨੇ ਓਹਨਾਂ ਨੂੰ ਰੱਦ ਦਿੱਤਾ, ਜਿਨ੍ਹਾਂ ਉੱਤੇ ਤੈਂ ਭਰੋਸਾ ਕੀਤਾ, ਤੂੰ ਓਹਨਾਂ ਨਾਲ ਸਫਲ ਨਾ ਹੋਵੇਗੀ।।

Jeremiah 2:37 Punjabi Language Bible Words basic statistical display

COMING SOON ...

×

Alert

×